October 30, 2011 admin

ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਵਲੋਂ ਧਨੌਲਾ ਵਿਖੇ ਪ੍ਰਾਚੀਨ ਮੰਦਿਰ, ਗਊਸ਼ਾਲਾ ਅਤੇ ਖੇਡ ਮੈਦਾਨ ਵਿੱਚ ਪੈਦੇਂ ਗੰਦੇ ਪਾਣੀ ਨੂੰਰੋਕਣ ਲਈ ਪਾਏ ਸੀਵਰੇਜ ਦਾ ਉਦਘਾਟਨ

ਧਨੌਲਾ – ਧਨੌਲਾ ਦੇ ਪ੍ਰਾਚੀਨ ਮੰਦਿਰ, ਗਊਸ਼ਾਲਾ ਅਤੇ ਖੇਡ ਮੈਦਾਨ ਵਿਚ ਪੈਂਦੇ ਬਰਸਾਤੀ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਪੰਜਾਬ ਸਰਕਾਰ ਵਲੋਂ 25 ਲੱੱੁਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਇਆ ਗਿਆ ਹੈ, ਜਿਸ ਦਾ ਉਦਘਾਟਨ ਅੱਜ ਮੱੁਖ ਮੰਤਰੀ ਦੇ ਪ੍ਰਮੱੁਖ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਵਲੋਂ ਕੀਤਾ ਗਿਆ। ਇਸ ਮੌਕੇ ਉਨਾ ਨਾਲ ਡਵੀਜਨਲ ਕਮਿਸ਼ਨਰ ਪਟਿਆਲਾ ਸ੍ਰੀ ਐਸ| ਆਰ| ਲੱਧੜ, ਸਾਬਕਾ ਵਿਧਾਇਕ ਮਲਕੀਤ ਸਿੰਘ ਕੀਤੂ, ਸਾਬਕਾ ਮੰਤਰੀ ਗੋਬਿੰਦ ਸਿੰਘ ਲੌਂਗੋਵਾਲ, ਮਾਰਕਿਟ ਕਮੇਟੀ ਭਦੌੜ ਦੇ ਚੇਅਰਮੈਨ ਭੋਲਾ ਸਿੰਘ ਵਿਰਕ, ਡਿਪਟੀ ਕਮਿਸ਼ਨਰ ਸ੍ਰੀ ਪਰਮਜੀਤ ਸਿੰਘ, ਐਸ| ਐਸ|ਪੀ ਬਰਨਾਲਾ ਸ੍ਰੀ ਗੁਰਪ੍ਰੀਤ ਸਿੰਘ ਤੂਰ ਵੀ ਹਾਜ਼ਿਰ ਸਨ।
ਇਸ ਮੌਕੇ ਸਾਦੇ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਪ੍ਰਮੱੁਖ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਨੇ ਕਿਹਾ ਕਿ ਧਨੌਲਾ ਵਾਸੀਆਂ ਦੀ 50 ਸਾਲ ਤੋਂ ਲਟਕਦੀ ਆ ਰਹੀ ਸਮੱਸਿਆ ਦਾ ਹੱਲ ਮੁੱਖ ਮੰਤਰੀ ਸ| ਪਰਕਾਸ਼ ਸਿੰਘ ਬਾਦਲ ਦੀ ਪਹਿਲ ਕਦਮੀ ਤੇ ਹੋਇਆ ਹੈ। ਉਨਾਂ ਦੱਸਿਆਂ ਕਿ ਮੁੱਖ ਮੰਤਰੀ ਸ| ਪਰਕਾਸ਼ ਸਿੰਘ ਬਾਦਲ ਵਲੋਂ ਸੰਗਤ ਦਰਾਸ਼ਨ ਪ੍ਰੋਗਰਾਮਾ ਦੌਰਾਨ ਕੀਤੇ ਜਾਂਦੇ ਐਲਾਨਾ ਨੂੰ ਅਮਲੀ ਜਾਮਾ ਪਹਿਣਾਉਣ ਲਈ ਮੱੁਖ ਮੰਤਰੀ ਨੇ ਪੰਜਾਬ ਨੂੰ ਚਾਰ ਜੋਨਾ ਵਿੱਚ ਵੰਡ ਕੇ ਸੀਨੀਆਰ ਅਧਿਕਾਰੀਆਂ ਦੀਆਂ ਡਿਉਟੀਆਂ ਲਾਈਆਂ ਹਨ। ਜਿਸ ਦੇ ਤਹਿਤ ਉਨਾਂ ਨੂੰ ਚਾਰ ਜ਼ਿਲਿਆਂ ਦਾ ਜਿੰਮਾ ਸੌਪਿਆਂ ਗਿਆ, ਜਿਸ ਦੇ ਤਹਿਤ ਉਨਾਂ ਵਲੋਂ ਮੁੱਖ ਮੰਤਰੀ ਸਾਹਿਬ ਦੇ ਬਰਨਾਲਾ ਵਿਖੇ 3 ਮਹੀਨੇ ਪਹਿਲਾਂ ਕੀਤੇ ਗਏ ਸੰਗਤ ਦਰਸ਼ਨ ਤੋੋਂ ਪਹਿਲਾਂ ਉਨਾਂ ਕੋਲ ਸਥਾਨਕ ਲੋਕਾਂ ਨੇ ਬਰਨਾਲਾ ਜਿਲੇ ਦੇ ਕਸਬਿਆਂ ਅਤੇ ਪਿੰਡਾਂ ਦੇ ਕੁਝ ਮਸਲੇ ਸਾਹਮਣੇ ਲਿਆਂਦੇ, ਜਿੰਨਾਂ ਵਿੱਚੋ ਧਨੌਲੇ ਦੀ ਇਹ ਸਭ ਤੋਂ ਵੱਡੀ ਸਮੱਸਿਆ ਵੀ ਲੋਕਾਂ ਨੇ ਉਨਾਂ ਦੇ ਧਿਆਨ ਵਿੱਚ ਲਆਂਦੀ। ਜਿਸ ਤੋਂ ਬਾਅਦ ਉਨਾਂ ਨੇ ਉਨਾਂ ਮੁੱਖ ਮੰਤਰੀ ਸਾਹਿਬ ਨਾਲ ਇਹ ਮਾਮਲਾ ਵਿਚਾਰਿਆ ਮੁੱਖ ਮੰਤਰੀ ਸਾਹਿਬ ਨੇ ਸੰਗਤ ਦਰਸ਼ਨ ਦੌਰਾਨ ਤੁਰੰਤ ਇਸ ਸਮੱਸਿਆ ਦੇ ਸਥਾਈ ਹੱਲ ਲਈ ਸੀਵਰੇਜ ਬੋਰਡ ਨੂੰ ਆਦੇਸ਼ ਦਿੱਤੇ ਅਤੇ ਇਸ ਕੰੰਮ ਨੂੰ ਜਲਦ ਤੋਂ ਜਲਦ ਮੁਕੰਮਲ ਕਰਨ ਲਈ ਵੀ ਕਿਹਾ।
ਸ| ਗੁਰੂ ਨੇ ਇਸ ਵੱਡੀ ਸਮੱਸਿਆ ਦੇ ਸਥਾਈ ਤੌਰ ’ਤੇ ਹੱਲ ਹੋਣ ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ 25 ਲੋਖ ਰੁਪਏ ਦੀ ਲਾਗਤ ਨਾਲ 2 ਮਹੀਨੇ ਵਿੱਚ ਸੀਵਰੇਜ ਬੋਰਡ ਵਲੋਂ ਇਹ ਕੰਮ ਨੇਪਰੇ ਚਾੜਿਆ ਗਿਆ ਹੈ।ਉਨਾਂ ਦੱਸਿਆ ਕਿ ਕੁਲ 900 ਮੀਟਰ ਦਾ ਇਹ ਸੀਵਰੇਜ ਪਾ ਕੇ ਮੁਖ ਸੀਵਰੇਜ ਨਾਲ ਜੋੜਿਆ ਗਿਆ ਹੈ। ਉਨਾਂ ਕਿਹਾ ਕਿ ਅਜਿਹੀਆਂ ਧਾਰਮਿਕ ਥਾਵਾਂ ਜਾਂ ਫਿਰ ਖੇਡ ਮੈਦਾਨਾ ਬਾਰੇ ਜੇਕਰ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿਚ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਇੰਨਾਂ ਦੇ ਹੱਲ ਨੂੰ ਸਿਰਫ ਆਪਣੀ ਡਿਉਟੀ ਹੀ ਨਹੀਂ ਬਲਕਿ ਪਰਮ ਧਰਮ ਸਮਝਦੇ ਹਨ। ਇਹੀ ਕਾਰਨ ਹੈ ਕਿ 50 ਸਾਲਾਂ ਤੋਂ ਲਟਕਦੀ ਇਸ ਸਮੱਸਿਆ ਦਾ ਹੱਲ ਮੁੱਖ ਮੰਤਰੀ ਸਾਹਿਬ ਨੇ ਕੁਝ ਹੀ ਦਿਨਾ ਵਿੱਚ ਕੱਢ ਦਿੱਤਾ ਹੈ। ਇਸ ਮੌਕੇ ਸਥਾਨਕ ਵਾਸੀਆਂ ਵਲੋਂ 40-50 ਫੁੱਟ ਦੇ ਸੀਵਰੇਜ ਦ ਕੁਝ ਹੋਰ ਟੋਟੇ ਗਊਸ਼ਾਲਾ ਅਤੇ ਖੇਡ ਮੈਦਾਨ ਨਜਦੀਕ ਪਾਉਣ ਦੀ ਅਪੀਲ ਕੀਤੀ ਜਿੰਨਾਂ ਨੂੰ ਸੀਵਰੇਜ ਬੋਰਡ ਦੇ ਅਧਿਕਾਰੀਆ ਨੇ ਹਰ ਹਾਲ ਵਿੱਚ 10 ਨਵੰਬਰ ਤੱਕ ਪੂਰਾ ਕਰਨ ਦਾ ਭਰੋਸਾ ਦਿਵਾਇਆ।
 ਇਸ ਮੌਕੇ ਮੰਦਿਰ ਕਮੇਟੀ ਦੇ ਪ੍ਰਧਾਨ ਰਮੇਸ਼ਵਰ ਦਾਸ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਜਨਕ ਰਾਜ ਨੇ ਮੁਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਦਰਬਾਰਾ ਸਿੰਘ ਗੁਰੂ ਵਲੋਂ ਇਸ ਮਸਲੇ ਨੁੰ ਹੱਲ ਕਰਵਾਉਣ ਲਈ ਉਨਾਂ ਦਾ ਧੰਨਵਾਦ ਕੀਤਾ ਅਤੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਬਲਵੰਤ ਸਿੰਘ ਸ਼ੇਰਗਿੱਲ, ਐਸ| ਡੀ| ਐਮ ਸ੍ਰੀ ਅਮਿਤ ਕੁਮਾਰ, ਸੀਵਰੇਜ ਬੋਰਡ ਦੇ ਐਕਸੀਅਨ ਐਸ|ਐਸ| ਬਾਹੀਆ ਅਤੇ ਐਸ|ਡੀ|ਓ ਐਸ|ਡੀ ਕਾਂਸਲ, ਡੀ|ਡੀ|ਪੀ|ਓ ਜੋਗਿੰਦਰ ਕੁਮਾਰ, ਜ਼ਿਲਾ ਮਾਰਕਿਟ ਕਮੇਟੀ ਧਨੌਲਾ ਦੇ ਚੇਅਰਮੈਨ ਨਿਹਾਲ ਸਿੰਘ ਉੱਪਲੀ, ਜ਼ਿਲਾ ਮੰਡੀ ਅਫਸਰ ਸ੍ਰੀ ਸੁਖਬੀਰ ਸਿੰਘ ਸੋਢੀ, ਮਾਰਕਿਟ ਕਮੇਟੀ ਤਪਾ ਦੇ ਚੇਅਰਮੈਨ ਗੁਰਜੰਟ ਸਿੰਘ, ਟਰੱਕ ਯੂਨੀਅਨ ਤਪਾ ਦੇ ਪ੍ਰਧਾਨ ਕੁਲਵੰਤ ਸਿੰਘ ਬੋਘਾ, ਬਲਾਕ ਸੰਮਤੀ ਬਰਨਾਲਾ ਦੇ ਚੇਅਰਮੈਨ ਹਰਪਾਲ ਸਿੰਘ ਪੰਧੇਰ ਵੀ ਮੌਜੂਦ ਸਨ।

Translate »