October 30, 2011 admin

ਨੌਜਵਾਨ ਸਿੱਖ ਲੇਖਕ ਇਕਵਾਕ ਸਿੰਘ ਪੱਟੀ ਦੀ ਪੁਸਤਕ ‘ਗੁਰ ਮੂਰਤਿ ਗੁਰ ਸਬਦੁ ਹੈ’ ਲੋਕ ਅਰਪਣ ਹੋਈ

ਅੰਮ੍ਰਿਤਸਰ – ਸਥਾਨਕ ਸੁਲਤਾਨਿਵੰਡ ਰੋਡ ਵਿਖੇ ਹੋਏ ਵਿਸ਼ੇਸ਼ ਗੁਰਮਤਿ ਸਮਾਗਮ ਦੌਰਾਨ ਗੁਰਮਤਿ ਵਿਚਾਰਧਾਰਾ ਦੇ ਨੌਜਵਾਨ ਲੇਖਕ ਸ. ਇਕਵਾਕ ਸਿੰਘ ਪੱਟੀ ਵੱਲੋਂ ਲਿਖੀ ਪੁਸਤਕ ‘ਗੁਰ ਮੂਰਤਿ ਗੁਰ ਸਬਦੁ ਹੈ’ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਹਰਜਾਪ ਸਿੰਘ ਸੁਲਤਾਨਵਿੰਡ ਵੱਲੋਂ ਲੋਕ ਅਰਪਣ ਕੀਤੀ ਗਈ । ਇਸ ਮੌਕੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਗਏ ਅਖੰਡਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਰਾਗੀ ਜੱਥਿਆਂ ਵੱਲੋਂ ਕੀਰਤਨ ਕੀਤਾ। ਜਥੇਦਾਰ ਹਰਜਾਪ ਸਿੰਘ ਨੇ ਸੰਗਤਾਂ ਦੇ ਰੂ-ਬ-ਰੂ ਹੁੰਦਿਆਂ ਕਿਹਾ ਕਿ ਬੇਸ਼ੱਕ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਵਿੱਚ ਉਲਝਦੀ ਜਾ ਰਹੀ ਹੈ ਪਰ ਸਿੱਖੀ ਅਤੇ ਗੁਰਬਾਣੀ ਨੂੰ ਪਿਆਰ ਕਰਨ ਵਾਲੇ ਬਹੁਤ ਸਾਰੇ ਅਜਿਹੇ ਨੌਜਵਾਨ ਵੀ ਹਨ ਜੋ ਗੁਰਮਤਿ ਦੀ ਰੋਸ਼ਨੀ ਹੇਠ ਲੋਕਾਂ ਨੂੰ ਚੰਗੇ ਪਾਸੇ ਤੋਰਨ ਦਾ ਯਤਨ ਕਰ ਰਹੇ ਹਨ । ਉਹਨਾਂ ਕਿਹਾ ਸ. ਇਕਵਾਕ ਸਿੰਘ ਪੱਟੀ ਅਜਿਹਾ ਨੌਜਵਾਨ ਹੈ, ਜੋ ਸਮਾਜ ਸੁਧਾਰ ਦੇ ਕੰਮਾਂ ਤੋਂ ਇਲਾਵਾ ਗੁਰਮਤਿ ਲੇਖਾਂ, ਪੁਸਤਕਾਂ ਅਤੇ ਹੋਰ ਸਾਹਿਤ ਦੁਆਰਾ ਆਪਣੀ ਕਲਮ ਦੀ ਸੁਯੋਗ ਵਰਤੋਂ ਕਰਦੇ ਹੋਏ ਲੋਕਾਂ ਨੂੰ ਚੰਗੀ ਸੇਧ ਦੇਣ ਦਾ ਕਾਰਜ ਨਿਭਾਅ ਰਿਹਾ ਹੈ । ਇਸ ਮੌਕੇ ਸ. ਮੇਜਰ ਸਿੰਘ ਡੀ.ਐੱਸ.ਪੀ. ਰਿਟਾ., ਸ. ਬਲਵੰਤ ਸਿੰਘ ਸਾਬਕਾ ਅਡੀਸ਼ਨਲ ਸਕੱਤਰ, ਸ. ਕਸ਼ਮੀਰ ਸਿੰਘ ਪੱਟੀ, ਸ. ਬਲਵਿੰਦਰ ਸਿੰਘ ਜਨਤਾ ਹੈਂਡਲੂਮ ਵਾਲੇ, ਸ. ਅਵਤਾਰ ਸਿੰਘ ਲੋਹੁਕਾ, ਸ. ਸਤਨਾਮ ਸਿੰਘ, ਪੰਥਕ ਕਵੀ ਸ. ਅਜੀਤ ਸਿੰਘ ਰਤਨ, ਪੱਿਵਤਰਜੀਤ ਸਿੰਘ ਰਤਨ, ਸ. ਦਮਨਦੀਪ ਸਿੰਘ, ਸਾਹਿਬ ਸਿੰਘ ਲਖਣਾ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Translate »