October 30, 2011 admin

ਪਸ਼ੂ ਅਤੇ ਪੋਲਟਰੀ ਪ੍ਰਬੰਧਨ ਸਬੰਧੀ ਰਾਸ਼ਟਰੀ ਕਾਨਫਰੰਸ 02 ਨਵੰਬਰ ਤੋਂ ਵੈਟਨਰੀ ਯੂਨੀਵਰਸਿਟੀ ਵਿਖੇ

ਲੁਧਿਆਣਾ – ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ ਵੈਟਨਰੀ ਸਾਇੰਸ ਦੇ ਪਸ਼ੂ ਪਾਲਣ ਪ੍ਰਬੰਧ ਵਿਭਾਗ ਵੱਲੋਂ, ਇਕ ਰਾਸ਼ਟਰੀ ਗੋਸ਼ਠੀ ‘ਪਸ਼ੂ ਅਤੇ ਪੋਲਟਰੀ ਉੇਤਪਾਦਨ ਵਧਾਉੇਣ ਸਬੰਧੀ ਪੈਦਾ ਹੋ ਰਹੇ ਨਵੇਂ ਸੰਕਲਪ’ ਵਿਸ਼ੇ ਉੱਤੇ ਕਰਵਾਈ ਜਾ ਰਹੀ ਹੈ।ਇਹ ਗੋਸ਼ਠੀ ਅਤੇ ਇੰਡੀਅਨ ਸੂਸਾਇਟੀ ਆਫ ਐਨੀਮਲ ਮੈਨੇਜਮੈਂਟ ਦਾ ਇਹ 19ਵਾਂ ਸਾਲਾਨਾ ਇੱਕਠ 2 ਤੋ 4 ਨਵੰਬਰ, 2011 ਨੂੰ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਵਿਖੇ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸੋਸਾਇਟੀ ਅਧੀਨ 990 ਜੀਵਨ ਮੈਂਬਰ ਅਤੇ ਲਗਭਗ 150 ਸਾਲਾਨਾ ਮੈਂਬਰ ਰਜਿਸਟਰਡ ਹਨ। ਲਗਭਗ 200 ਜੀਵਨ ਮੈਂਬਰ ਦੇਸ਼ ਦੇ ਵੱਖ ਵੱਖ ਸੂਬਿਆਂ ਤੋਂ ਅਤੇ 100 ਦੇ ਕਰੀਬ ਇਸ ਸੰਸਥਾ ਦੇ ਹੋਰ ਵਿਗਿਆਨੀਆਂ ਦੀ ਇਸ ਗੋਸ਼ਠੀ ਵਿੱਚ ਹਿੱਸਾ ਲੈਣ ਦੀ ਪੂਰਨ ਸੰਭਾਵਨਾ ਹੈ। ਵਿਗਿਆਨੀ ਪਸ਼ੂ ਉਤਪਾਦਨ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ਤੇ ਆਪਣੇ ਵਿਚਾਰ ਦੱਸਣਗੇ।
             ਡਾ. ਅੰਮ੍ਰਿਤ ਲਾਲ ਸੈਣੀ ਵਿਭਾਗ ਮੁਖੀ ਅਤੇ ਪ੍ਰਬੰਧਕੀ ਸਕੱਤਰ ਨੇ ਇਸ ਬਾਰੇ ਵਿਸਥਾਰ ਵਿਚ ਦੱਸਿਆ  ਕਿ ਪਸ਼ੂ ਅਤੇ ਪੋਲਟਰੀ ਫਾਰਮਿੰਗ ਭਾਰਤ ਦੇ 70% ਤੋਂ ਜ਼ਿਆਦਾ ਖੇਤੀ ਨਾਲ ਜੁੜੇ ਲੋਕਾਂ ਲਈ ਉਨ੍ਹਾਂ ਦੇ ਕਿੱਤੇ ਦਾ ਇਕ ਅਨਿੱਖੜਵਾਂ ਅੰਗ ਹਨ ਜਿਹੜਾ ਉਹਨਾਂ ਨੂੰ ਜੀਣ ਦੀ ਸੁਰੱਖਿਆ, ਪਸ਼ੁ ਪ੍ਰੋਟੀਨ, ਜੈਵਿਕ ਖਾਦ, ਖੇਤੀਬਾੜੀ ਲਈ ਸਹੂਲਤਾਂ ਅਤੇ ਬਾਲਣ ਆਦਿ ਪ੍ਰਦਾਨ ਕਰਦਾ ਹੈ। ਲਾਭਦਾਇਕ ਪ੍ਰਬੰਧਨ ਨਾਲ ਸਬੰਧਿਤ ਤਕਨੀਕ ਆਮ ਲੋਕ ਖਾਸ ਕਰਕੇ ਪਿੰਡਾਂ ਵਿਚ ਰਹਿਣ ਵਾਲਿਆਂ ਦੀ ਪਹੁੰਚ ਤੋਂ ਬਾਹਰ ਹੋਣ ਕਰਕੇ ਪੂਰੀ ਤਰਾਂ ਵਿਕਸਿਤ ਅਤੇ ਵਿਕਾਸ ਦਰ ਤੋਂ ਥੱਲੇ ਦੇ ਖੇਤਰਾਂ ਵਿਚ ਵੱਡਾ ਅੰਤਰ ਪੈਦਾ ਕਰ ਰਹੀਆਂ ਹਨ। ਕਈ ਵਾਰ ਕੁਦਰਤੀ ਔਕੜਾਂ ਜਿਵਂੇ ਕਿ ਹੜ੍ਹ, ਅੱਗ ਅਤੇ ਭੂਚਾਲ ਆਦਿ ਖੁਰਾਕ ਸਮੱਸਿਆ ਦੀ ਕਮੀ ਕਰ ਦਿੰਦੀਆਂ ਹਨ ਅਤੇ ਵੱਖ-ਵੱਖ ਤਰ੍ਹਾਂ ਦੇ ਪਸ਼ੂਆਂ ਦੀ ਸਾਂਭ ਸੰਭਾਲ ਸਬੰਧੀ ਲੋੜੀਂਦੇ ਵਰਤੋਂ ਵਿੱਚ ਆਉਣ ਵਾਲੇ ਨੁਕਤਿਆਂ ਦੀ ਵੀ ਕਮੀ ਹੁੰਦੀ ਹੈ। ਇਸ ਲਈ ਇਹ ਗੋਸ਼ਠੀ ਛੇ ਵੱਖ-ਵੱਖ ਤਕਨੀਕੀ ਸੈਸ਼ਨਾਂ ਵਿੱਚ ਅਜਿਹੀਆਂ ਆਮ ਪਸ਼ੂ ਪਾਲਕ ਦੀ ਲੋੜ ਵਿੱਚ ਆਉਣ ਵਾਲੇ ਪਹਿਲੂਆਂ ਤੇ ਕੇਂਦਰਿਤ ਹੋਵੇਗੀ। ਇਹ ਵਿਸ਼ੇ ਹੋਣਗੇ। 1. ਸ਼ੈੱਡਾਂ ਦਾ ਪ੍ਰਬੰਧ, 2. ਖੁਰਾਕ ਅਤੇ ਆਮ ਪ੍ਰਬੰਧ, 3.ਪ੍ਰਜਣਨ ਅਤੇ ਸਿਹਤ ਸਬੰਧੀ ਪ੍ਰਬੰਧ, 4.ਉਤਪਾਦਾਂ ਦੀ ਪੈਦਾਵਾਰ, 5. ਮੰਡੀਕਰਣ ਅਤੇ ਪਸ਼ੂਆਂ ਦੀ ਆਰਥਿਕਤਾ, 6. ਨਿਸ਼ਕਰਸ਼ ਅਤੇ ਸਮਾਪਤੀ ਸ਼ੈਸ਼ਨ।
ਇਸ ਗੋਸ਼ਠੀ ਸਬੰਧੀ ਇਹ ਦੱਸਣਾ ਮਹੱਤਵਪੂਰਣ ਹੈ ਕਿ ਇਹ ਗੋਸ਼ਠੀ ਉਵਿਸ਼ਵ ਵੈਟਨਰੀ ਸਾਲ-2011” ਵਿੱਚ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਨੇ ਪਸ਼ੂਆਂ ਦੀ ਸਿਹਤ ਦੀ ਦੇਖ ਰੇਖ ਕਰਦੇ ਹੋਏ 250 ਸਾਲ ਪੂਰੇ ਕਰ ਲਏ ਹਨ। ਦੂਸਰੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਵਿਗਿਆਨਿਕਾਂ ਅਤੇ ਕਿਸਾਨਾਂ ਦੇ ਆਪਸੀ ਤਾਲਮੇਲ ਲਈ ਵਿਚਾਰ ਵਟਾਂਦਰਾ ਕਰਵਾਇਆ ਜਾਵੇਗਾ ਜੋ ਕਿ ਸਾਰੇ ਭਾਰਤ ਦੇ ਪਸ਼ੂ ਉਤਪਾਦਨ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਅਤੇ ਵਿਗਿਆਨਿਕਾਂ ਦੇ ਆਪਸੀ ਤਾਲਮੇਲ ਲਈ ਪ੍ਰਭਾਵਸ਼ਾਲੀ ਸਿੱਧ ਹੋਣਗੇ।  
ਡਾ. ਵਿਜੇ ਕੁਮਾਰ ਤਨੇਜਾ ਉੱਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼, ਯੂਨੀਵਰਸਿਟੀ, ਲੁਧਿਆਣਾ ਇਸ ਗੋਸ਼ਠੀ ਦਾ ਉਦਘਾਟਨ ਕਰਨਗੇ।
       ਇਹ ਗੋਸ਼ਠੀ ਪਸ਼ੂਆਂ ਤੋਂ ਉਤਪਾਦਨ ਲੈਣ ਸਬੰਧੀ ਸਾਰੀਆਂ ਸਮੱਸਿਆਵਾਂ ਬਾਰੇ ਚੰਗੇ ਸੁਝਾਅ ਸਾਹਮਣੇ ਲਿਆਵੇਗੀ । ਇਸ ਗੋਸ਼ਠੀ ਦੇ ਸੁਝਾਅ ਦੇਸ ਦੇ ਕਿਸਾਨਾਂ, ਵਿਗਿਆਨਿਕਾਂ, ਯੋਜਨਾ ਤਿਆਰ ਕਰਨ ਵਾਲਿਆਂ ਅਤੇ ਬੀਮਾ ਕਰਨ ਵਾਲੇ ਅਦਾਰਿਆਂ ਲਈ ਲਾਭਦਾਇਕ ਹੋਣਗੇ। ਇਸ ਮੌਕੇ ਤੇ ਲੇਖਾਂ ਦੀ ਕਿਤਾਬ ਵੀ ਪ੍ਰਕਾਸ਼ਿਤ ਕੀਤੀ ਜਾਵੇਗੀ ਜਿਸ ਵਿਚ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਸ਼ਾਮਿਲ ਹੋਣਗੀਆਂ।

Translate »