October 30, 2011 admin

ਨਵੀ ਸ਼ੁਰੂ ਹੋ ਰਹੀ ਸ਼ਤਾਬਦੀ ਲਈ ਮੈਬਰ ਪਾਰਲੀਮੈਟ ਮੁਨੀਸ਼ ਤਿਵਾੜੀ ਨੂੰ ਬਾਵਾ ਨੇ ਦਿੱਤੀ ਵਧਾਈ

ਲੁਧਿਆਣਾ – ਅੱਜ ਸ੍ਰੀ ਮੁਨੀਸ਼ ਤਿਵਾੜੀ ਮੈਬਰ ਪਾਰਲੀਮੈਟ ਲੁਧਿਆਣਾ ਨੂੰ ਉਹਨਾਂ ਦੇ ਗ੍ਰਹਿ ਵਿਖੇ ਉਹਨਾਂ ਦੇ ਉੱਦਮ ਸਦਕਾ ਸ਼ੁਰੂ ਹੋ ਰਹੀ ਲੁਧਿਆਣਾ-ਦਿੱਲੀ ਸ਼ਤਾਬਦੀ ਲਈ ਵਧਾਈ ਦੇਣ ਪਹੁੰਚੇ ਜਿਲ੍ਹਾ ਕਾਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਅਜਾਦੀ ਤੋ ਬਾਅਦ ਲੁਧਿਆਣੇ ਨੂੰ ਪਹਿਲਾ ਅਜਿਹਾ ਐਮ.ਪੀ ਮਿਲਿਆ ਹੈ ਜਿਸ ਨੇ ਹੁਣ ਤੱਕ ਦੇ ਸਾਰੇ ਮੈਬਰਾਂ ਪਾਰਲੀਮੈਟਾਂ ਦੀ ਕਾਰਗੁਜਾਰੀ ਨੂੰ ਮਾਤ ਪਾ ਦਿੱਤੀ ਹੈ। ਉਹਨਾਂ ਕਿਹਾ ਕਿ ਸ੍ਰੀ ਮਨੀਸ਼ ਤਿਵਾੜੀ ਲੁਧਿਆਣੇ ਦੇ ਹਰ ਵਰਗ ਦੇ ਲੋਕਾਂ (ਕਿਸਾਨ, ਵਪਾਰੀ, ਮਜਦੂਰ, ਮੁਲਾਜ਼ਮ  ਅਤੇ ਉਦਯੋਗਪਤੀ) ਨੂੰ ਨਾਲ ਲੈ ਕੇ ਚੱਲ ਰਹੇ ਹਨ। ਉਹਨਾਂ ਕਿਹਾ ਕਿ ਸ੍ਰੀ ਮੁਨੀਸ਼ ਤਿਵਾੜੀ ਨੇ ਵਿਕਾਸ ਕਾਰਜਾ ਲਈ ਕਰੋੜਾ ਰੁਪਇਆ ਦੇ ਫੰਡ ਲਿਆ ਕੇ, ਸਾਹਨੇਵਾਲ ਤੋ ਹਵਾਈ ਸੇਵਾ, ਪਾਸਪੋਰਟ ਦਫਤਰ, ਬੁੱਢੇ ਨਾਲੇ ਦੀ ਸਫਾਈ ਲਈ ਫੰਡ, ਸਿਟੀ ਬੱੋਸ ਸਰਵਿਸ ਲਈ ਫੰਡ ਅਤੇ ਲੁਧਿਆਣਾ ਤੋ ਦਿੱਲੀ ਸਤਾਬਦੀ ਦੀ ਸ਼ੁਰੂਆਤ ਕਰਵਾਕੇ ਇੱਕ ਨਵਾਂ ਇਤਿਹਾਸ ਰਚਿਆ ਹੈ ਦੂਸਰੇ ਪਾਸੇ ਅਕਾਲੀ-ਭਾਜਪਾ ਸਰਕਾਰ ਨੇ ਆਪਣੀ ਨਲਾਇਕੀ ਦਾ ਸਬੂਤ ਦਿੰਦੇ ਹੋਏ ਸਿਟੀ ਬੱਸ ਸਰਵਿਸ ਲਈ ਆਏ ਕਰੋੜਾ ਰੁਪਏ ਹੋਰ ਕੰਮਾਂ ਵਿਚ ਖਰਚ ਕੇ ਲੁਧਿਆਣੇ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ ਜਿਸ ਲਈ ਲੁਧਿਆਣੇ ਦੇ ਲੋਕ ਅਕਾਲੀ-ਭਾਜਪਾ ਨੂੰ ਸਬਕ ਸਿਖਾਉਣ ਲਈ ਵਿਧਾਨ ਸਭਾ ਚੋਣ ਦੀ ਉਡੀਕ ਕਰ ਰਹੇ ਹਨ। ਇਸ ਸਮੇ ਉਹਨਾਂ ਦੇ ਨਾਲ ਦਰਸ਼ਨ ਸਿੰਘ ਬੀਰਮੀ ਵੀ ਮੌਜੂਦ ਸਨ।
ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਵਿਚ ਤਲਵੰਡੀ ਸਾਬੋ ਤੋ 2 ਨਵੰਬਰ ਤੋ ਸ਼ੁਰੂ ਹੋ ਰਹੀ ਪੰਜਾਬ ਬਚਾਓ ਯਾਤਰਾ ਲਈ ਕਾਂਗਰਸੀ ਵਰਕਰਾਂ ਵਿਚ ਭਾਰੀ ਉਤਸ਼ਾਹ ਹੈ। ਉਹਨਾਂ ਕਿਹਾ ਕਿ 12 ਨਵੰਬਰ ਨੂੰ ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਗਰਸ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਆ ਰਹੀ ਪੰਜਾਬ ਬਚਾਓ ਯਾਤਰਾ ਦਾ ਸਵਾਗਤ ਕਰਨ ਲਈ ਹਲਕਾ ਆਤਮ ਨਗਰ ਤੋ ਹਜਾਰਾਂ ਕਾਂਗਰਸੀ ਵਰਕਰ ਪਹੁੰਚਣਗੇ। 

Translate »