ਲੁਧਿਆਣਾ -ਅੱਜ ਬਾਬਾ ਬੁੱਢਾ ਜੀ ਸਾਹਿਬ ਵੈਲਫੇਅਰ ਸੋਸਾਇਟੀ ਪੰਜਾਬ ਵਲੋ ਗੁਰੂਦੁਆਰਾ ਦੁੱਖ ਭੰਜਨ ਸਾਹਿਬ ਸ਼ਿਮਲਾਪੁਰੀ ਦੇ ਸਹਿਯੋਗ ਨਾਲ ਵਿਸ਼ਾਲ ਅੱਖਾਂ ਦੇ ਕੈਪ ਦਾ ਆਯੋਜਨ ਡਾ ਰਮੇਸ਼ (ਮਨਸੂਰਾਂ ਵਾਲੇ) ਅਤੇ ਜਨਰਲ ਬੀਮਾਰੀਆਂ ਦੇ ਕੈਪ ਦਾ ਆਯੋਜਨ ਡਾ ਸੁਰਿੰਦਰ ਗੁਪਤਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਸਮੇ ਅੱਖਾਂ ਦੇ ਆਪ੍ਰੇਸ਼ਨ ਕੀਤੇ ਗਏ, ਐਨਕਾਂ ਵੰਡੀਆਂ ਗਈਆਂ ਅਤੇ ਲੋੜਵੰਦ ਮਰੀਜ਼ਾ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਸਮੇ ਕੈਪ ਦਾ ਉਦਘਾਟਨ ਕ੍ਰਿਸ਼ਨ ਕੁਮਾਰ ਬਾਵਾ ਸਾਬਕਾ ਚੇਅਰਮੈਨ ਹਾਊਸਫੈਡ ਪੰਜਾਬ ਵਲੋ ਕੀਤਾ ਗਿਆ ਜਦਕਿ ਕੈਪ ਦਾ ਆਯੋਜਨ ਗੁਰਚਰਨ ਸਿੰਘ ਰੰਧਾਵਾ ਪ੍ਰਧਾਨ ਬਾਬਾ ਬੁੱਢਾ ਜੀ ਸਾਹਿਬ ਵੈਲਫੇਅਰ ਸੋਸਾਇਟੀ, ਬੂਟਾ ਸਿੰਘ ਪ੍ਰਧਾਨ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੁੱਖ ਭੰਜਨ ਸ਼ਿਮਲਾਪੁਰੀ, ਬਚਿੱਤਰ ਸਿੰਘ ਭੁਰਜੀ, ਜਗਤਪਾਲ ਸਿੰਘ ਫਿਨਸੀ, ਹਰਜਿੰਦਰ ਸਿੰਘ ਚੋਲਾ, ਚੰਨਣ ਸਿੰਘ, ਵਿਵੇਕ ਭਾਟੀਆ, ਹਰਚੰਦ ਸਿੰਘ ਧੀਰ, ਸਰਦਾਰਾ ਸਿੰਘ, ਪਰਮਜੀਤ ਕੌਰ, ਮਨਜੀਤ ਕੌਰ, ਕਾਰਜ ਸਿੰਘ, ਕਰਮ ਸਿੰਘ ਸੁਹਾਵਾ, ਰਵਿੰਦਰ ਸਿੰਘ, ਹਰਵਿੰਦਰ ਸਿੰਘ,ਅਜੀਤ ਸਿੰਘ ਅਤੇ ਸੁਖਦੇਵ ਸਿੰਘ ਆਹੁਦੇਦਾਰਾਂ ਵਲੋ ਕੀਤਾ ਗਿਆ।
ਇਸ ਸਮੇ ਬੋਲਦੇ ਸ੍ਰੀ ਬਾਵਾ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਸਹਾਇਤਾ ਕਰਨਾ ਮਨੁੱਖਤਾ ਦੀ ਵੱਡੀ ਸੇਵਾ ਹੈ ਉਹਨਾਂ ਕਿਹਾ ਕਿ ਜੋ ਸਮਾਜ ਸੇਵੀ ਸੰਸਥਾਵਾ ਵਿਦਿਆਂ ਅਤੇ ਮੈਡੀਕਲ ਸਹੂਲਤ ਦੇ ਖੇਤਰ ਵਿਚ ਸੇਵਾ ਲਈ ਅੱਗੇ ਆਉਦੀਆਂ ਹਨ ਉਹ ਸਤਿਕਾਰ ਦੀਆਂ ਪਾਤਰ ਹਨ। ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਐਨ.ਆਰ.ਆਈ ਭਰਾ ਵਿਦੇਸ਼ਾ ਵਿਚ ਬੈਠ ਕੇ ਪੰਜਾਬੀਆਂ ਲਈ ਚਿੰਤਤ ਹਨ ਅਤੇ ਉਹ ਮਾਲੀ ਮਦਦ ਕਰਕੇ ਕੈਪਾਂ ਦਾ ਆਯੋਜਨ ਕਰਦੇ ਹਨ, ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲਾ ਵਿਚ ਮੈਡੀਕਲ ਸਹੂਲਤਾਂ ਨਾ ਮਾਤਰ ਹੋਣ ਕਾਰਨ ਲੱਖਾਂ ਲੋਕ ਦੁੱਖ ਭਰੀ ਜਿੰਦਗੀ ਬਤੀਤ ਕਰ ਰਹੇ ਹਨ, ਉਹਨਾਂ ਮੰਗ ਕੀਤੀ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਆਮ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਵੱਲ ਧਿਆਨ ਦੇਵੇ ਐਬੂਲੈਸ ਤੇ ਫੋਟੋਆਂ ਛਪਾਊਣ ਦੀ ਬਜਾਏ ਲੋਕਾਂ ਦੀ ਸੇਵਾ ਲਈ ਅੱਗੇ ਆਉਣ।