ਅੰਮ੍ਰਿਤਸਰ – ਫਿਰੋਜ਼ੀ ਰੰਗ ਦੀ ਟੀ-ਸ਼ਰਟ ਪਹਿਨੀ ਸਾਂਵਲੇ ਰੰਗ ਦੀ ਕਰੀਬ ਢਾਈ-ਤਿੰਨ ਸਾਲ ਦੀ ਇੱਕ ਮਾਸੂਮ ਬੱਚੀ ਸਥਾਨਕ ਸ੍ਰੀ ਗੁਰੂ ਰਾਮਦਾਸ ਸਰਾਂ ਦੇ ਜਨਾਨਾ ਵਾਰਡ ‘ਚ ਆਪਣੇ ਮਾਤਾ-ਪਿਤਾ ਦੀ ਉਡੀਕ ਕਰ ਰਹੀ ਹੈ। ਇਸ ਬੱਚੀ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਹਰਬੰਸ ਸਿੰਘ (ਮੱਲ੍ਹੀ) ਨੇ ਦੱਸਿਆ ਕਿ ਬੀਤੇ ਦਿਨੀਂ ਇਹ ਬੱਚੀ ਗੁਰਦੁਆਰਾ ਸ਼ਹੀਦ ਗੰਜ (ਗੁਰਦੁਆਰਾ ਸ਼ਹੀਦਾਂ) ਵਿਖੇ ਮਿਲੀ ਸੀ ਬੱਚੀ ਦੇ ਵਾਰਸਾਂ ਦੀ ਉਡੀਕ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਬੱਚੀ ਵਾਰਸਾਂ ‘ਚੋਂ ਕੋਈ ਵੀ ਇਸ ਨੂੰ ਲੈਣ ਲਈ ਨਹੀਂ ਪੁੱਜਾ। ਇਹ ਬੱਚੀ ਆਪਣੇ ਬਾਰੇ ਜਾਂ ਮਾਪਿਆਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜਿਸ ਵੀ ਕਿਸੇ ਦੀ ਇਹ ਬੱਚੀ ਹੋਵੇ ਉਹ ਲੋੜੀਂਦੇ ਦਸਤਾਵੇਜ਼ਾਂ ਸਮੇਤ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਾਲ 98148-98497 ‘ਤੇ ਸੰਪਰਕ ਕਰ ਸਕਦਾ ਹੈ।