*ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦਾ ਨਾਮ ਬਾਬਾ ਵਿਸ਼ਵਕਰਮਾਂ ਟੈਕਨੀਕਲ ਯੂਨੀਵਰਸਿਟੀ ਅਤੇ ਕੇਦਰ ਸਰਕਾਰ ਡਾਕ ਟਿਕਟ ਜਾਰੀ ਕਰੇ-ਬਾਵਾ
*ਬਾਵਾ ਸਮੇਤ 21 ਸਖਸ਼ੀਅਤਾ ਗਿਆਨੀ ਜ਼ੈਲ ਸਿੰਘ ਅਵਾਰਡ ਨਾਲ ਸਨਮਾਨਿਤ
ਲੁਧਿਆਣਾ – ਬਾਬਾ ਵਿਸ਼ਵਕਰਮਾਂ ਅੰਤਰਰਾਸ਼ਟਰੀ ਫਾਊਡੇਸ਼ਨ ਵਲੋ ਸ਼ਿਲਪਕਲਾਂ ਦੇ ਸਿਰਜਨਹਾਰ ਬਾਬਾ ਵਿਸ਼ਵਕਰਮਾਂ ਜੀ ਦਾ ਸੂਬਾ ਪੱਧਰੀ ਜਨਮ ਦਿਹਾੜਾ ਫਾਊਡੇਸ਼ਨ ਦੇ ਮੁੱਖ ਸ੍ਰਪ੍ਰਸਤ ਕ੍ਰਿਸ਼ਨ ਕੁਮਾਰ ਬਾਵਾ, ਸ੍ਰਪ੍ਰਸਤ ਪ੍ਰਕਾਸ਼ ਸਿੰਘ ਮਠਾੜੂ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਸੋਹਲ, ਅਵਤਾਰ ਸਿੰਘ ਤਾਰੀ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ‘ਚ ਦਾਣਾ ਮੰਡੀ ਗਿੱਲ ਰੋਡ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸ਼ਮਾਰੋਸ਼ਨ ਕਰਕੇ ਫਾਊਡੇਸ਼ਨ ਦੇ ਸ੍ਰਪ੍ਰਸਤ ਜਗਤਾਰ ਸਿੰਘ ਦਹੇਲੇ, ਸ੍ਰਪ੍ਰਸਤ ਪਰਮਜੀਤ ਸਿੰਘ ਕਥੂਰੀਆ, ਸ੍ਰਪ੍ਰਸਤ ਸੁਰਜੀਤ ਸਿੰਘ ਲੋਟੋ, ਘਣਸ਼ਾਮ ਸਿੰਘ ਲੋਟੋ ਅਤੇ ਨੇ ਕੀਤੀ। ਜਿਸ ਵਿਚ ਸਰਬ ਸੰਮਤੀ ਨਾਲ ਪਾਸ ਕੀਤੇ ਮਤਿਆ ਰਾਹੀ ਇਹ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦਾ ਨਾਮ ਬਾਬਾ ਵਿਸ਼ਵਕਰਮਾਂ ਜੀ ਦੇ ਨਾਮ ਤੇ ਰੱਖੇ ਅਤੇ ਕੇਦਰ ਸਰਕਾਰ ਬਾਬਾ ਵਿਸ਼ਵਕਰਮਾਂ ਜੀ ਦੇ ਨਾਮ ਤੇ ਡਾਕ ਟਿਕਟ ਜਾਰੀ ਕਰੇ। ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਜਗਦੇਵ ਸਿੰਘ ਜੱਸੋਵਾਲ ਅਤੇ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸ਼੍ਰਿਸ਼ਟੀ ਦੇ ਸਿਰਜਨਹਾਰੇ ਬਾਬਾ ਵਿਸ਼ਵਕਰਮਾਂ ਜੀ ਨੂੰ ਯਾਦ ਕਰਨਾ ਸਾਡੇ ਸਾਰਿਆ ਦਾ ਫਰਜ ਬਣਦਾ ਹੈ ਪਰ ਸਮੇ ਦੀਆਂ ਸਰਕਾਰਾਂ ਨੇ ਬਾਬਾ ਜੀ ਦੀ ਕੋਈ ਢੁੱਕਵੀ ਯਾਦਗਾਰ ਸਥਾਪਿਤ ਨਹੀ ਕੀਤੀ। ਉਹਨਾਂ ਮੰਗ ਕੀਤੀ ਕਿ ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਵਿਚ ਬਾਬਾ ਵਿਸ਼ਵਕਰਮਾਂ ਜੀ ਦੀ ਯਾਦ ਵਿਚ ਭਵਨ ਦਾ ਨਿਰਮਾਣ ਕੀਤਾ ਜਾਵੇ। ਇਹ ਮੰਗ ਕੀਤੀ ਗਈ ਕਿ ਸਕੂਲੀ ਸਿਲੇਬਸ ਵਿਚ ਬਾਬਾ ਵਿਸ਼ਵਕਰਮਾਂ ਜੀ ਦੀ ਜੀਵਨੀ ਨੂੰ ਸ਼ਾਮਲ, ਪੰਜਾਬ ਸਰਕਾਰ ਬਾਬਾ ਵਿਸ਼ਵਕਰਮਾਂ ਜੀ ਦੀ ਯਾਦ ਵਿਚ ਭਵਨ ਬਣਾਉਣ ਲਈ 2 ਏਕੜ ਜਮੀਨ ਅਲਾਟ ਕਰੇ, ਪੱਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ 68 ਜਾਤੀਆਂ ਜਿਹਨਾਂ ਦੀ ਅਬਾਦੀ 40 ਪ੍ਰਤੀਸ਼ਤ ਹੈ ਨੂੰ ਅਬਾਦੀ ਦੇ ਅਧਾਰ ਤੇ ਸਿਆਸੀ ਪ੍ਰਤੀਨਿਧਤਾ ਦਿੱਤੀ ਜਾਵੇ ਅਤੇ ਬੀ.ਸੀ ਦਾ ਸਰਟੀਫਿਕੇਟ ਜਾਰੀ ਕਰਨ ਸਮੇ ਆਮਦਨ ਦੀ ਹੱਦ ਖਤਮ ਕੀਤੀ ਜਾਵੇ, ਆਤਮ ਨਗਰ ਵਿਚ ਪੈਦੇ ਸਮਾਲ ਸਕੇਲ ਇੰਡਸਟਰੀ ਨਾਲ ਸਬੰਧਤ ਏਰੀਏ ਨਿਊ ਜੰਤਾ ਨਗਰ, ਸ਼ਿਮਲਾਪੁਰੀ, ਨਿਊ ਸ਼ਿਮਲਾਪੁਰੀ ਅਤੇ ਹੋਰ ਬਾਕੀ ਰਹਿੰਦੇ ਮੁਹੱਲਿਆਂ ਨੂੰ ਵੀ ਮਿਕਸ ਲੈਡਯੂਜ ਏਰੀਆਂ ਐਲਾਨਿਆ ਜਾਵੇ, ਪੱਛੜੀਆਂ ਸ੍ਰੇਣੀਆਂ ਨਾਲ ਸਬੰਧਿਤ ਸ਼ਖਸ਼ੀਅਤਾਂ ਜਿਹਨਾਂ ਨੇ ਧਾਰਮਿਕ, ਸਿਆਸੀ, ਸਮਾਜਿਕ, ਸੱÎਭਿਆਚਾਰਕ ਅਤੇ ਇੰਡਸਟਰੀ ਦੇ ਖੇਤਰ ਵਿਚ ਵਡਮੁੱਲਾ ਯੋਗਦਾਨ ਪਾਇਆ ਹੈ, ਉਹਨਾਂ ਦੇ ਜੀਵਨ ਸੰਬੰਧੀ ਫਾਊਡੇਸ਼ਨ ਵਲੋ ਇੱਕ ਪੁਸਤਕ ਤਿਆਰ ਕੀਤੀ ਜਾਵੇਗੀ। ਬਾਵਾ ਨੇ ਐਲਾਨ ਕੀਤਾ ਕਿ ਪਿੰਡ ਰਕਬਾ ਵਿਖੇ ਸਥਾਪਿਤ ਬਾਬਾ ਬੰਦਾ ਸਿੰਘ ਬਹਾਦਰ ਭਵਨ ਵਿਖੇ ਬਾਬਾ ਵਿਸ਼ਵਕਰਮਾਂ ਜੀ ਦੀ ਤਸਵੀਰ ਮਿਊਜ਼ੀਅਮ ਵਿਖੇ ਸਥਾਪਿਤ ਕਰਕੇ ਸਤਿਕਾਰ ਭੇਟ ਕੀਤਾ ਜਾਵੇਗਾ। ਉਘੇ ਫਿਲਮੀ ਅਦਾਕਾਰ ਧਰਮਿੰਦਰ ਨੇ ਮੁੰਬਈ ਤੋ ਮੋਬਾਇਲ ਫੋਨ ਤੇ ਫਾਊਡੇਸ਼ਨ ਨੂੰ ਬਾਬਾ ਵਿਸ਼ਵਕਰਮਾਂ ਜੀ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਇਸ ਸਮਾਗਮ ਦੌਰਾਨ ਵਿਛੜੇ ਗਜਲ ਗਾਇਕ ਜਗਜੀਤ ਸਿੰਘ ਨੂੰ ਵੀ ਯਾਦ ਕੀਤਾ ਗਿਆ। ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੀਆਂ ਦੇਸ਼ ਅਤੇ ਪੰਜਾਬ ਪ੍ਰਤੀ ਸੇਵਾਵਾਂ ਨੂੰ ਯਾਦ ਕਰਦਿਆ ਫਾਊਡੇਸ਼ਨ ਵਲੋ ਕ੍ਰਿਸ਼ਨ ਕੁਮਾਰ ਬਾਵਾ, ਜਗਤਾਰ ਸਿੰਘ, ਪ੍ਰਕਾਸ਼ ਸਿੰਘ ਮਠਾੜੂ ਚੇਅਰਮੈਨ ਭਗਤ ਸਿੰਘ ਯੂਥ ਕਲੱਬ, ਸੁਰਜੀਤ ਸਿੰਘ ਲੋਟੇ ਚੇਅਰਮੈਨ ਡਾਬਾ ਰੋਡ ਸਮਾਲ ਸਕੇਲ ਐਸੋਸ਼ੀਏਸ਼ਨ, ਇੰਦਰਜੀਤ ਸਿੰਘ ਸੋਹਲ, ਬਾਬਾ ਹਰਜੀਤ ਸਿੰਘ ਭੰਵਰਾ ਮੁੱਖ ਸੇਵਾਦਾਰ ਭਾਈ ਲਾਲੋ ਜੀ ਆਸ਼ਰਮ, ਗੁਰਮੀਤ ਸਿੰਘ ਕੁਲਾਰ ਪ੍ਰਧਾਨ ਯੂਨਾਇਟਡ ਸਾਇਕਲ ਪਾਰਟਸ ਐਸੋਸ਼ੀਏਸ਼ਨ, ਸੁਰਿੰਦਰ ਸਿੰਘ, ਘਣਸ਼ਾਮ ਸਿੰਘ ਲੋਟੇ, ਪਰਮਜੀਤ ਸਿੰਘ ਕਥੂਰੀਆ, ਭੁਪਿੰਦਰ ਸਿੰਘ ਸਿੱਧੂ ਸਕੱਤਰ ਪੀ.ਪੀ.ਸੀ, ਨਿਰਮਲ ਕੈੜਾ ਜਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ, ਗੁਰਭੇਜ ਛਾਬੜਾ ਸਕੱਤਰ ਪੀ.ਪੀ.ਸੀ, ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ੍ਹਾ ਕਾਂਗਰਸ ਕਮੇਟੀ, ਪਰਮਜੀਤ ਸਿੰਘ ਆਹਲੂਵਾਲੀਆ ਜਿਲ੍ਹਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ, ਸੁਰਿੰਦਰ ਸਿੰਘ ਕੂਨਰ, ਬਲਵੀਰ ਸਿੰਘ ਭਾਟੀਆ, ਹਰਬੰਸ ਸਿੰਘ ਪਨੇਸਰ ਵਾਇਸ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ, ਰਜਿੰਦਰ ਸਿੰਘ, ਸੁਖਦੇਵ ਸਿੰਘ ਮਠਾੜੂ, ਜਗਦੇਵ ਸਿੰਘ ਦਹੇਲੇ, ਮਨਜੀਤ ਸਿੰਘ ਉਭੀ, ਅਜਮੇਰ ਸਿੰਘ ਆਲਮਗੀਰ, ਬਲਵੰਤ ਸਿੰਘ ਚਾਨੇ, ਹਰਮਿੰਦਰ ਸਿੰਘ, ਰਣਜੀਤ ਸਿੰਘ ਆਦਿ ਨੂੰ ਗਿਆਨੀ ਜੈਲ ਸਿੰਘ ਯਾਦਗਾਰੀ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਲੋਕ ਗਾਇਕ ਸੁਖਵਿੰਦਰ ਸੁੱਖੀ ਅਤੇ ਲੋਕ ਗਾਇਕੀ ਰਜਨੀ ਜੈਨ ਨੇ ਆਪਣੀ ਖੂਬਸੁਰਤ ਪੇਸ਼ਕਾਰੀ ਰਾਹੀ ਸਮਾਗਮ ‘ਚ ਹਾਜਰੀ ਲਗਵਾਈ। ਇਸ ਮੌਕੇ ਸਵਰਨ ਸੱਗੂ, ਰੇਸ਼ਮ ਸਿੰਘ ਸੱਗੂ, ਪ੍ਰਵੀਨ ਠਾਕੁਰ, ਯਸ਼ਪਾਲ ਸ਼ਰਮਾਂ, ਜਸਵੀਰ ਸਿੰਘ ਰਕਬਾ, ਅਮਿਤ ਸ਼ੋਰੀ, ਬਲਜਿੰਦਰ ਭਾਰਤੀ, ਅਸ਼ਵਨੀ ਸ਼ਰਮਾਂ ਟੀ.ਟੀ, ਮਾਸਟਰ ਸਤਨਾਮ, ਸਿਮਰਜੀਤ ਸੋਨੂੰ, ਸਰਬਜੀਤ ਸਿੰਘ ਵਿਰਦੀ, ਸੁੱਚਾ ਸਿੰਘ ਲਾਲਕਾ, ਰਣਜੀਤ ਸਿੰਘ, ਸੰਦੀਪ ਸੰਨੀ, ਗੁਰਦੇਵ ਵਰਮਾਂ, ਜੀਤ ਰਾਮ ਸੰਧੂ, ਰਜਿੰਦਰ ਚੌਪੜਾ, ਰੁਪਿੰਦਰ ਰਿੰਕੂ, ਕੁਲਦੀਪ ਚੰਦ ਸ਼ਰਮਾਂ, ਕੁਲਵਿੰਦਰ ਕਲਸੀ, ਪਵਨਦੀਪ ਕਲਸੀ, ਰਾਕੇਸ਼ ਸ਼ਰਮਾਂ, ਰਾਜੂ ਕੋਛੜ, ਰਜਿੰਦਰ ਸਿੰਘ ਖੁਰਲ, ਅਮ੍ਰਿਤਪਾਲ ਸਿੰਘ ਕਲਸੀ ਆਦਿ ਹਾਜਰ ਸਨ।