ਫਤਹਿਗੜ੍ਹ ਸਾਹਿਬ – ਜ਼ਿਲ੍ਹਾ ਪੁਲਿਸ ਮੁੱਖੀ –ਕਮ-ਚੇਅਰਮੈਨ ਭਰਤੀ ਬੋਰਡ ਸ੍ਰੀ ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿਲਾ੍ਹ ਪੁਲਿਸ ਕੇਡਰ ਵਿੱਚ (154) ਪੁਰਸ਼ ਸਿਪਾਹੀਆਂ ਦੀਆਂ ਅਸਾਮੀਆਂ ਦੀ ਭਰਤੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਿਨਾਂ੍ਹ ਉਮੀਦਵਾਰਾਂ ਨੇ ਭਰਤੀ ਲਈ ਫਾਰਮ ਭਰੇ ਹਨ ਉਹ ਉਮੀਦਵਾਰ ਮਿਤੀ 31-10-2011 ਦਿਨ ਸੋਮਵਾਰ ਨੂੰ ਸਵੇਰੇ 8.00 ਵਜੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਫਿਜੀਕਲ ਟੈਸਟ ਦੇਣ ਲਈ ਰੋਲ ਨੰਬਰ ਪ੍ਰਾਪਤ ਕਰ ਸਕਦੇ ਹਨ। ਉਨਾਂ ਆਖਿਆ ਕਿ ਉਮੀਦਵਾਰਾਂ ਦਾ ਸਵੇਰੇ 8 ਵਜੇ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ, ਫਤਹਿਗੜ੍ਹ ਸਾਹਿਬ ਵਿਖੇ ਰੀਪਰ੍ਰੋਟ ਕਰਨਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਸਾਰੇ ਉਮੀਦਵਾਰ ਆਪਣੀ ਵਿਦਿਅਕ ਯੋਗਤਾ ਦੇ ਅਸਲ ਸਰਟੀਫਿਕੇਟ ਅਤੇ ਰਸੀਦਾਂ ਨਾਲ ਲੈ ਕੇ ਆਉਣ। ਉਨ੍ਹਾਂ ਇਹ ਵੀ ਦੱÎਸਿਆ ਕਿ ਉਮੀਦਵਾਰ ਖੁਦ ਆ ਕੇ ਹੀ ਆਪਣਾ ਰੋਲ ਨੰਬਰ ਹਾਸਲ ਕਰ ਸਕਦੇ ਹਨ। ਉਮੀਦਵਾਰ ਦੇ ਕਿਸੇ ਵੀ ਰਿਸ਼ਤੇਦਾਰ ਜਾਂ ਪਰਿਵਾਰਕ ਮੈਬਰ ਨੂੰ ਰੋਲ ਨੰਬਰ ਨਹੀ ਦਿੱਤਾ ਜਾਵੇਗਾ।