*ਫੋਕਲ ਪੁਆਇੰਟ ਲੁਧਿਆਣਾ ਲਈ 50 ਕਰੋੜ ਰੁਪਏ ਮਨਜ਼ੂਰ
*ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਉਤਸਵ ਲੁਧਿਆਣਾ ਵਿਖੇ ਰਾਜ ਪੱਧਰ ਤੇ ਮਨਾਇਆ
*ਉੱਘੇ ਸਨਅੱਤਕਾਰ ਸ. ਮਹਿੰਦਰ ਸਿੰਘ ਭੋਗਲ ਨੂੰ ਅਜੀਤ ਸਿੰਘ ਕੁਲਾਰ ਯਾਦਗਾਰੀ ਐਵਾਰਡ ਨਾਲ ਕੀਤਾ ਸਨਮਾਨਿਤ
ਲੁਧਿਆਣਾ – ਬਾਬਾ ਵਿਸ਼ਵਕਰਮਾ ਜੀ ਸ਼ਿਲਪ, ਭਵਨ ਨਿਰਮਾਣ ਕਲਾ ਅਤੇ ਇੰਜਨੀਅਰਿੰਗ ਦੇ ਨਿਰਮਾਤਾ ਸਨ, ਜਿੰਨਾਂ ਵੱਲੋਂ ਨਿਰਧਾਰਤ ਕੀਤੀ ਗਈ ਕਲਾ ਦੇ ਅਧਾਰ ਤੇ ਹੀ ਮੌਜ਼ੂਦਾ ਸਮੇ ਵਿੱਚ ਸਨਅੱਤੀ ਅਤੇ ਤਕਨੀਕੀ ਵਿਕਾਸ ਹੋਇਆ ਹੈ।
ਇਹ ਪ੍ਰਗਟਾਵਾ ਸ. ਹੀਰਾ ਸਿੰਘ ਗਾਬੜੀਆ ਜੇਲਾਂ, ਸੈਰ ਸਪਾਟਾ, ਸੱਭਿਆਚਾਰਕ ਮਾਮਲੇ ਅਤੇ ਪ੍ਰਿਟਿੰਗ ਤੇ ਸਟੇਸ਼ਨਰੀ ਮੰਤਰੀ ਪੰਜਾਬ ਨੇ ਅੱਜ ਕਿਰਤ ਦੇ ਦੇਵਤਾ ਅਤੇ ਸ਼ਿਲਪ ਕਲਾ ਦੇ ਜਨਮ ਦਾਤਾ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਤੇ ਯੂਨਾਈਟਡ ਸਾਈਕਲ ਐਡ ਪਾਰਟਸ ਮੈਨੋਫੈਕਚਰਜ਼ ਐਸੋਸੀਏਸ਼ਨ ਕੰਪਲੈਕਸ ਵਿਖੇ ਆਯੋਜਿਤ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਤੇ ਸ੍ਰੀ ਸਤਪਾਲ ਗੋਸਾਈ ਸਿਹਤ ਪ੍ਰੀਵਾਰ ਭਲਾਈ ਮੰਤਰੀ ਪੰਜਾਬ ਅਤੇ ਸ. ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ ਵੀ ਮੌਜੂਦ ਸਨ।
ਸ. ਗਾਬੜੀਆ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਵੱਲੋਂ ਰਾਜ ਵਿੱਚ ਸਾਰੇ ਧਰਮਾਂ, ਕੌਮਾਂ ਅਤੇ ਵਰਗਾਂ ਦੇ ਗੁਰੂਆਂ-ਪੀਰਾਂ, ਪੈਗੰਬਰਾਂ, ਦੇਸ਼ ਭਗਤਾਂ ਅਤੇ ਸੂਰਬੀਰਾਂ ਦੇ ਜਨਮ ਅਤੇ ਸ਼ਹੀਦੀ ਦਿਵਸ ਰਾਜ ਪੱਧਰ ਤੇ ਆਯੋਜਿਤ ਕਰਕੇ ਉਹਨਾਂ ਦਾ ਸਤਿਕਾਰ ਵਧਾਇਆ ਹੈ ਅਤੇ ਇਸੇ ਲੜੀ ਤਹਿਤ ਅੱਜ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਉਤਸਵ ਲੁਧਿਆਣਾ ਵਿਖੇ ਰਾਜ ਪੱਧਰ ਤੇ ਆਯੋਜਿਤ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦੇ ਪੈਰੋਕਾਰਾਂ ਨੇ ਭਾਰਤ ਅਤੇ ਖਾਸ ਕਰਕੇ ਪੰਜਾਬ ਵਿੱਚ ਕਲਾ, ਸਨਅੱਤ ਅਤੇ ਭਵਨ ਉਸਾਰੀ ਵਿੱਚ ਬਹੁਤ ਤਰੱਕੀ ਕੀਤੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਵਿਸ਼ਵਕਰਮਾ ਜੀ ਵੱਲੋਂ ਵਿਖਾਏ ਹੋਏ ਰਸਤੇ ਤੇ ਚਲਦਿਆਂ ਆਪਣੇ ਪੇਸ਼ਾਵਰਨਾ ਗੁਣਾਂ ਵਿੱਚ ਹੋਰ ਸੁਧਾਰ ਲਿਆਉਣ ਤਾਂ ਜੋ ਉਹ ਅੱਜ ਦੇ ਸੂਚਨਾਂ ਤਕਨਾਲੋਜੀ ਦੇ ਯੂੱਗ ਵਿੱਚ ਪੈਦਾ ਹੋਏ ਰੋਜ਼ਗਾਰ ਦੇ ਮੌਕੇ ਹਾਸਲ ਕਰ ਸਕਣ।
ਸ. ਗਾਬੜੀਆ ਨੇ ਸਾਡੇ ਮਹਾਨ ਗੁਰੂਆਂ ਨੇ ਵੀ ਬਾਬਾ ਵਿਸ਼ਵਕਰਮਾ ਜੀ ਦੇ ਪੈਰੋਕਾਰਾਂ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕੀਤਾ ਹੈ, ਜਿਨਾਂ ਨੇ ਉਦਯੋਗ ਦੇ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ।ਉਹਨਾਂ ਕਿਹਾ ਕਿ ਅਜ਼ਾਦੀ ਤੋਬਾਅਦ ਬਾਬਾ ਜੀ ਦੇ ਪੈਰੋਕਾਰਾਂ ਨੇ ਦੇਸ਼ ਦੇ ਨਵ-ਨਿਰਮਾਣ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ।ਉਹਨਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀ ਸਨਅੱਤ ਦੇ ਤੇਜ਼ ਵਿਕਾਸ ਲਈ ਵਧੀਆ ਮੌਹਾਲ ਸਿਰਜੀਏ।
ਸ੍ਰੀ ਸਤਪਾਲ ਗੋਸਾਈ ਸਿਹਤ ਤੇ ਪ੍ਰੀਵਾਰ ਭਲਾਈ ਮੰਤਰੀ ਪੰਜਾਬ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਆਪਣਾ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਰਾਜ ਦੇ ਨੌਜਵਾਨਾਂ ਨੂੰ ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦੇ ਪ੍ਰਕਾਸ਼ ਉਤਸਵ ਤੇ ਨਰੋਏ ਸਮਾਜ ਦੀ ਸਿਰਜਨਾ ਲਈ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਖਤਮ ਕਰਨ ਦਾ ਪ੍ਰਣ ਕਰਨਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਡੇ ਗੁਆਂਢੀ ਦੇਸ਼ ਰਾਜ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਧਕੇਲਣ ਤੇ ਤੁਲੇ ਹੋਏ ਹਨ, ਪਰ ਪੰਜਾਬ ਸਰਕਾਰ ਉਹਨਾਂ ਦੇ ਇਹ ਭੈੜੇ ਮਨਸੂਬਿਆਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਉਹਨਾਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦਾ ਪ੍ਰਕਾਸ਼ ਦਿਵਸ ਕੇਵਲ ਹਿੰਦੋਸਤਾਨ ਦੇ ਲੋਕ ਹੀ ਨਹੀ ਬਲਕਿ ਸਮੁੱਚੇ ਵਿਸ਼ਵ ਦੇ ਲੋਕ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾ ਰਹੇ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਸਤਿਕਾਰ ਦਿੱਤਾ ਜਾਂਦਾ ਹੈ, ਜਿਸ ਨਾਲ ਰਾਜ ਵਿੱਚ ਏਕਤਾ, ਆਖੰਡਤਾ ਅਤੇ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ।ਉਹਨਾਂ ਇਸ ਪਵਿੱਤਰ ਦਿਵਸ ਤੇ ਮਿਲਾਵਟ-ਖੋਰਾਂ ਨੂੰ ਵੀ ਕਿਸੇ ਕੀਮਤ ਤੇ ਨਾ ਬਖਸ਼ਣ ਦਾ ਪ੍ਰਣ ਦੁਹਰਾਇਆ ਅਤੇ ਮਿਲਾਵਟ ਖੋਰੀ ਖਤਮ ਕਰਨ ਲਈ ਲੋਕਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ।
ਡਾ. ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਬਾਬਾ ਵਿਸ਼ਵਕਰਮਾ ਜੀ ਨੂੰ ਸਤਿਕਾਰ ਭੇਟ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਕਿਰਤ ਨੂੰ ਪ੍ਰਮੁੱਖਤਾਂ ਦਿੱਤੀ।ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੇ ਲੁਧਿਆਣਾ ਦੇ ਫੋਕਲ ਪੁਆਇੰਟ ਵਿਖੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ 50 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਵਿੱਚ ਸਨਅੱਤ ਨੂੰ ਪ੍ਰਫੁੱਲਤ ਕਰਨ ਲਈ ਨਵੀਂ ਉਦਯੋਗਿਕ ਨੀਤੀ ਪਹਿਲਾਂ ਹੀ ਲਾਗੂ ਕਰ ਦਿੱਤੀ ਗਈ ਹੈ ਅਤੇ ਇਸ ਨੀਤੀ ਤਹਿਤ ਉਦਯੋਗਪਤੀਆਂ ਨੂੰ ਬਹੁਤ ਸਾਰੀਆ ਸਹੂਲਤਾਂ ਦਿੱਤੀਆ ਗਈਆਂ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਉਦਯੋਗਪਤੀਆਂ ਦੀਆਂ ਬਹੁਤ ਸਾਰੀਆ ਮੁਸ਼ਕਲਾਂ ਹੱਲ ਕਰ ਦਿੱਤੀਆ ਗਈਆ ਹਨ ਅਤੇ ਜਲਦੀ ਹੀ ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਬਾਕੀ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਪਿਛਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਸਮੇ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਬਠਿੰਡਾ ਵਿਖੇ ਤੇਲ ਸੋਧਕ ਕਾਰਖਾਨਾ ਸ਼ੁਰੂ ਕਰਵਾਇਆ ਗਿਆ ਸੀ, ਪ੍ਰੰਤੂ ਕਾਂਗਰਸ ਨੇ ਸੱਤਾ ਵਿੱਚ ਆਉਣ ਤੇ ਇਹ ਕਾਰਖਾਨਾ ਬੰਦ ਕਰਵਾ ਦਿੱਤਾ ਸੀ ਅਤੇ ਹੁਣ ਸ. ਬਾਦਲ ਦੇ ਯਤਨਾ ਸਦਕਾ 19 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲਾ ਇਹ ਤੇਲ ਸੋਧਕ ਕਾਰਖਾਨਾ ਦੋਬਾਰਾ ਸ਼ੁਰੂ ਹੋ ਗਿਆ ਹੈ, ਜਿਸ ਵਿੱਚ ਲੱਖਾਂ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਥਾਪਤ ਕੀਤੇ ਥਰਮਲ ਪਲਾਟਾਂ ਸਦਕਾ ਰਾਜ ਬਿਜਲੀ ਦੇ ਖੇਤਰ ਵਿੱਚ ਆਉਣ ਵਾਲੇ 2 ਸਾਲਾਂ ਦੌਰਾਨ ਵਾਧੂ ਬਿਜਲੀ ਵਾਲਾ ਸੂਬਾ ਬਣ ਜਾਵੇਗਾ।
ਸ੍ਰੀ ਕੇ.ਕੇ.ਸੇਠ ਉੱਘੇ ਉਦਯੋਗਪਤੀ ਨੇ ਮੌਜ਼ੂਦਾ ਫੋਕਲ ਪੁਆਇੰਟਾਂ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜ਼ੋਰ ਦਿੰਦਿਆ ਕਿਹਾ ਕਿ ਸਰਕਾਰ ਨੂੰ ਉਦਯੋਗਪਤੀਆਂ ਨੂੰ ਪੇਸ਼ ਆਉਦੀਆਂ ਮੁਸ਼ਕਲਾਂ ਨੂੰ ਤੁਰੰਤ ਹੱਲ ਕਰਨਾ ਚਾਹੀਦਾ ਹੈ, ਕਿਉਕਿ ਉਦਯੋਗਪਤੀ ਸੂਬੇ ਅਤੇ ਦੇਸ਼ ਦੀ ਆਰਥਿਕਤਾ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਉਦੇ ਹਨ।ਉੁਹਨਾਂ ਕਿਹਾ ਕਿ ਸਰਕਾਰ ਨੂੰ ਰਾਜ ਵਿੱਚ ਉਦਯੋਗਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਹੋਰ ਵਧੇਰੇ ਫੋਕਲ ਪੁਆਇੰਟ ਸਥਾਪਤ ਕਰਨੇ ਚਾਹੀਦੇ ਹਨ ਤਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ।
ਇਸ ਮੌਕੇ ਤੇ ਲੁਧਿਆਣਾ ਇੰਡਸਟਰੀ ਦੇ ਪਿਤਾਮਾ ਵੱਜੋਂ ਜਾਣੇ ਜਾਂਦੇ ਉੱਘੇ ਸਨਅੱਤਕਾਰ ਸ. ਮਹਿੰਦਰ ਸਿੰਘ ਭੋਗਲ ਨੂੰ ਅਜੀਤ ਸਿੰਘ ਕੁਲਾਰ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਯੂਨਾਈਟਡ ਸਾਈਕਲ ਐਡ ਪਾਰਟਸ ਮੈਨੋਫੈਕਚਰਜ਼ ਐਸੋਸੀਏਸ਼ਨ ਦੇ ਚੇਅਰਮੈਨ ਸ. ਮਨਜੀਤ ਸਿੰਘ ਖਾਲਸਾ, ਪ੍ਰਧਾਨ ਸ. ਗੁਰਮੀਤ ਸਿੰਘ ਕੁਲਾਰ, ਸੀਨੀਅਰ ਵਾਈਸ ਪ੍ਰਧਾਨ ਸ. ਇੰਦਰਜੀਤ ਸਿੰਘ ਨਵਯੁੱਗ, ਵਾਈਸ ਪ੍ਰਧਾਨ ਸ੍ਰੀ ਹਰਜੀਤ ਸਿੰਘ ਸੌਂਦ, ਜਨਰਲ ਸਕੱਤਰ ਸ. ਸੁਰਿੰਦਰ ਸਿੰਘ ਚੌਹਾਨ, ਸਕੱਤਰ ਸ੍ਰੀ ਪ੍ਰਦੀਪ ਵਧਾਵਨ, ਜਾਇੰਟ ਸਕੱਤਰ ਸ. ਬਲਜੀਤ ਸਿੰਘ ਲੋਟੇ, ਪ੍ਰਚਾਰ ਸਕੱਤਰ ਸ੍ਰੀ ਅਜੀਤ ਕੁਮਾਰ, ਵਿੱਤ ਸਕੱਤਰ ਸ੍ਰੀ ਅੱਛਰੂ ਰਾਮ ਗੁਪਤਾ, ਸ. ਹਾਕਮ ਸਿੰਘ ਗਿਆਸਪੁਰਾ ਮੇਅਰ ਨਗਰ ਨਿਗਮ, ਕਸ਼ਯਪ ਰਾਜਪੂਤ ਮਹਾ ਸਭਾ ਪੰਜਾਬ ਦੇ ਚੇਅਰਮੈਨ ਸ. ਨਿਰਮਲ ਸਿੰਘ ਐਸ.ਐਸ, ਸ. ਰਣਜੀਤ ਸਿੰਘ ਢਿਲੋਂ, ਟਹਿਲ ਸਿੰਘ ਗਿੱਲ, ਪਾਲ ਸਿੰਘ ਗਰੇਵਾਲ, ਸਵਰਨ ਸਿੰਘ ਮੋਹਾਲੀ, ਸੁਖਦੇਵ ਸਿੰਘ ਗਿੱਲ (ਸਾਰੇ ਕੌਸਲਰ), ਬਾਬਾ ਅਜੀਤ ਸਿੰਘ ਚੇਅਰਮੈਨ ਪੰਜਾਬ ਵਪਾਰ ਬੋਰਡ, ਕੰਵਲਇੰਦਰ ਸਿੰਘ ਠੇਕੇਦਾਰ ਅਤੇ ਅਮਰਜੀਤ ਸਿੰਘ ਚਾਵਲਾ (ਦੋਵੇ ਮੈਬਰ ਐਸ.ਜੀ.ਪੀ.ਸੀ), ਰਖਵਿੰਦਰ ਸਿੰਘ ਗਾਬੜੀਆ, ਅਮਰਜੀਤ ਸਿੰਘ ਭਾਟੀਆ, ਅਬਦਲ ਸ਼ਕੂਰ ਮਾਂਗਟ, ਓਮ ਪ੍ਰਕਾਸ਼ ਕੈਥ, ਬਲਜਿੰਦਰ ਸਿੰਘ ਪਨੇਸਰ, ਹਰਪ੍ਰੀਤ ਸਿੰਘ ਬੇਦੀ, ਰਵਿੰਦਰ ਵਰਮਾ, ਬੀਬੀ ਸੁਰਿੰਦਰ ਕੌਰ ਦਿਆਲ ਜਿਲਾ ਪ੍ਰਧਾਨ ਇਸਤਰੀ ਅਕਾਲੀ ਦਲ, ਸੋਹਣ ਸਿੰਘ ਗੋਗਾ, ਕੁਲਵਿੰਦਰ ਸਿੰਘ ਬੈਨੀਪਾਲ ਪ੍ਰਧਾਨ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ, ਪ੍ਰੀਤਮ ਸਿੰਘ ਭਰੋਵਾਲ, ਆਰ.ਡੀ ਸ਼ਰਮਾ, ਐਸ.ਕੇ.ਲਾਕੜਾ, ਜੀਵਨ ਸਿੰਘ ਕੜਵਲ, ਅਜੀਤ ਸਿੰਗਲਾ, ਕੇ.ਕੇ.ਸੇਠ, ਅਵਤਾਰ ਸਿੰਘ ਭੋਗਲ, ਉਪਕਾਰ ਸਿੰਘ ਆਹੂਜਾ, ਚਰਨਜੀਤ ਸਿੰਘ ਵਿਸ਼ਵਕਰਮਾ, ਪਰਵਿੰਦਰ ਸਿੰਘ ਸੋਹਲ, ਦਲਵਿੰਦਰ ਸਿੰਘ ਘੁੰਮਣ, ਕੁਲਜਿੰਦਰ ਸਿੰਘ ਬਾਜਵਾ, ਕੁਲਦੀਪ ਸਿੰਘ ਖਾਲਸਾ, ਜਸਵੰਤ ਸਾਲਦੀ, ਗੁਰਚਰਨ ਸਿੰਘ ਗੁਰੂ ਅਤੇ ਵੱਡੀ ਗਿਣਤੀ ਵਿੱਚ ਸਨਅੱਤਕਾਰ ਹਾਜ਼ਰ ਸਨ।