ਚੰਡੀਗੜ੍ਹ – ਪੰਜਾਬ ਵਿੱਚ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਪਿਛਲੀ ਸ਼ਾਮ ਤੱਕ 103.35 ਲੱਖ ਟਨ ਤੋ’ ਵੱਧ ਝੋਨੇ ਦੀ ਖਰੀਦ ਕੀਤੀ ਗਈ ਹੈ ਜਦਕਿ ਪਿਛਲੇ ਸਾਲ ਹੁਣ ਤੱਕ 99.47 ਲੱਖ ਟਨ ਝੋਨੇ ਦੀ ਖਰੀਦ ਕੀਤੀ ਗਈ ਸੀ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹੋਈ ਕੁੱਲ 103.35 ਲੱਖ ਟਨ ਝੋਨੇ ਦੀ ਖਰੀਦ ਵਿਚੋ’ ਸਰਕਾਰੀ ਏਜੰਸੀਆਂ ਨੇ 99.72 ਲੱਖ ਟਨ (96.5 ਫੀਸਦੀ) ਜਦ ਕਿ ਮਿਲ ਮਾਲਕਾਂ ਨੇ 3,62,916 ਟਨ (3.5 ਫੀਸਦੀ) ਝੋਨੇ ਦੀ ਖਰੀਦ ਕੀਤੀ।
ਉਨਾਂ੍ਹ ਦੱਸਿਆ ਕਿ ਪਨਗ੍ਰੇਨ ਨੇ 28.79 ਲੱਖ ਟਨ (28.9 ਫੀਸਦੀ), ਪਨਸਪ ਨੇ 24.91 ਲੱਖ ਟਨ ( 25.0 ਫੀਸਦੀ), ਮਾਰਕਫੈੱਡ ਨੇ 22.66 ਲੱਖ ਟਨ (22.7 ਫੀਸਦੀ), ਪੰਜਾਬ ਰਾਜ ਗੁਦਾਮ ਨਿਗਮ ਨੇ 11.64 ਲੱਖ ਟਨ (11.7 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 10.05 ਲੱਖ ਟਨ (10.1 .ਫੀਸਦੀ) ਜਦਕਿ ਭਾਰਤੀ ਖੁਰਾਕ ਨਿਗਮ ਨੇ 1,65,460 (1.7 ਫੀਸਦੀ) ਟਨ ਝੋਨੇ ਦੀ ਖਰੀਦ ਕੀਤੀ ਹੈ।
ਬੁਲਾਰੇ ਨੇ ਹੋਰ ਦੱਸਿਆ ਕਿ ਲੁਧਿਆਣਾ ਜਿਲਾ੍ਹ 11.69 ਲੱਖ ਟਨ ਝੋਨਾ ਖਰੀਦ ਕੇ ਸਭ ਤੋਂ ਅੱਗੇ ਰਿਹਾ ਹੈ ਜਦਕਿ ਸੰਗਰੂਰ ਜ਼ਿਲਾ 10.64 ਲੱਖ ਟਨ ਝੋਨਾ ਖਰੀਦ ਕੇ ਦੂਜੇ ਨੰਬਰ ਅਤੇ ਪਟਿਆਲਾ ਜ਼ਿਲਾ 10.45 ਲੱਖ ਟਨ ਝੋਨਾ ਖਰੀਦ ਕੇ ਤੀਜੇ ਨੰਬਰ ਤੇ ਰਿਹਾ।
ਉਨਾਂ੍ਹ ਦੱਸਿਆ ਕਿ ਪੰਜਾਬ ਸਰਕਾਰ ਵਲੋ’ ਸਾਰੀਆਂ ਏਜੰਸੀਆਂ ਨੂੰ ਕਿਸਾਨਾਂ ਦੀ ਫਸਲ ਦਾ ਭੁਗਤਾਨ ਬਿਨਾਂ੍ਹ ਕਿਸੇ ਦੇਰੀ ਤੋ’ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਰਾਜ ਸਰਕਾਰ ਨੇ 1745 ਖਰੀਦ ਕੇਂਦਰ ਬਣਾਏ ਹਨ ਅਤੇ ਇਸ ਨਾਲ ਸਬੰਧਤ ਸਾਰੇ ਸਟਾਫ ਨੂੰ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਨਾਉਣ ਲਈ ਹਦਾਇਤਾਂ ਕੀਤੀਆਂ ਗਈਆਂ ਹਨ।