November 3, 2011 admin

ਗੁਰਦਾਸਪੁਰ ਵਿੱਚ ਅੱਜ ਸਜੇਗਾ ਵਿਸ਼ਵ ਕੱਪ ਕਬੱਡੀ ਦਾ ਅਖਾੜਾ

*ਨਵੇਂ ਬਣੇ ਫਲੱਡ ਲਾਈਟਾਂ ਵਾਲੇ ਸਟੇਡੀਅਮ ਵਿੱਚ ਹੋਣਗੇ ਰਾਤ ਵੇਲੇ ‘ਪੂਲ’ ਬੀ ਦੇ ਤਿੰਨ ਮੈਚ
ਗੁਰਦਾਸਪੁਰ – ਗੁਰਦਾਸਪੁਰ ਦੇ ਨਵੇਂ ਬਣੇ ਫਲੱਡ ਲਾਈਟਾਂ ਵਾਲੇ ਸਪੋਰਟਸ ਸਟੇਡੀਅਮ ਵਿਖੇ ਭਲਕੇ 3 ਨਵੰਬਰ ਨੂੰ ਪੂਲ ‘ਬੀ’ ਦੇ ਮੈਚਾਂ ਆਗਾਜ਼ ਹੋਵੇਗਾ। ਗੁਰਦਾਸਪੁਰ ਵਾਸੀ ਪਹਿਲੀ ਵਾਰ ਦੂਧੀਆ ਲਾਈਟਾਂ ਵਿੱਚ ਰਾਤ ਵੇਲੇ ਕਬੱਡੀ ਮੈਚਾਂ ਦਾ ਆਨੰਦ ਮਾਣਗੇ। ਗੁਰਦਾਸਪੁਰ ਵਿਖੇ ਸ਼ਾਮ ਸਾਢੇ ਪੰਜ ਵਜੇ ਤੋਂ ਰਾਤ ਦਸ ਵਜੇ ਤੱਕ ਮੈਚ ਹੋਣਗੇ। ਗੁਰਦਾਸਪੁਰ ਵਿਖੇ ਪਹਿਲੀ ਵਾਰ ਨਾਰਵੇ ਅਤੇ ਅਫਗਾਨਸਿਤਾਨ ਮੁਲਕਾਂ ਦੀ ਕਬੱਡੀ ਵਿਸ਼ਵ ਕੱਪ ਵਿੱਚ ਸ਼ੁਰੂਆਤ ਹੋਵੇਗੀ। ਗੁਰਦਾਸਪੁਰ ਵਿਖੇ ਪਹਿਲਾ ਮੈਚ ਨਾਰਵੇ ਤੇ ਸਪੇਨ, ਦੂਜਾ ਮੈਚ ਇਟਲੀ ਤੇ ਅਫਗਾਨਸਿਤਾਨ ਅਤੇ ਤੀਜਾ ਅਤੇ ਆਖਰੀ ਮੈਚ ਪਾਕਿਸਤਾਨ ਤੇ ਅਮਰੀਕਾ ਵਿਚਾਲੇ ਹੋਵੇਗਾ। ਪਾਕਿਸਤਾਨ ਦੀ ਟੀਮ ਪਹਿਲੇ ਵਿਸ਼ਵ ਕੱਪ ਵਿੱਚ ਉਪ ਜੇਤੂ ਰਹੀ ਸੀ ਅਤੇ ਇਸ ਵਾਰ ਉਹ ਵਿਸ਼ਵ ਕੱਪ ਜਿੱਤਣ ਦੇ ਇਰਾਦੇ ਨਾਲ ਪੁੱਜੀ ਹੈ। ਅਮਰੀਕਾ ਤੇ ਸਪੇਨ ਦੀ ਟੀਮ ਨੇ ਪਿਛਲੀ ਵਾਰ ਬਹੁਤ ਚੰਗੀ ਖੇਡ ਦਿਖਾਈ ਸੀ ਪਰ ਉਹ ਸੈਮੀ ਫਾਈਨਲ ਵਿੱਚ ਪਹੁੰਚਣ ਤੋਂ ਖੁੰਝ ਗਈਆਂ ਸਨ ਪਰ ਇਸ ਵਾਰ ਉਹ ਆਖਰੀ ਚਾਰਾਂ ਵਿੱਚ ਪਹੁੰਚਣ ਦੇ ਇਰਾਦੇ ਨਾਲ ਆਈਆਂ ਹਨ।

Translate »