ਜਲੰਧਰ – ਜਿਲ੍ਹਾ ਰੈਡ ਕਰਾਸ ਸ਼ਾਖਾ ਜਲੰਧਰ ਵਲੋਂ ਜਾਗਰੂਕਤਾ ਸਕੀਮ ਅਧੀਨ 5 ਰੋਜ਼ਾ ਜਾਗਰੂਕਤਾ ਕੈਂਪ ਜਿਲੇ ਦੇ ਪਿੰਡ ਖੁਰਲਾ ਕਿੰਗਰਾ ਅਤੇ ਪਰਤਾਪ ਪੁਰਾ ਵਿਖੇ ਆਯੋਜਨ ਕੀਤਾ ਗਿਆ । ਇਨ੍ਹਾਂ ਕੈਂਪਾਂ ਵਿਚ ਇਸਤਰੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਜਾਗਰੂਕ ਕਰਨ ਅਤੇ ਉਨ੍ਹਾਂ ਨੂੰ ਅਪਣੇ ਪੈਰਾ ਤੇ ਖੜਕੇ ਸਮਾਜ ਦੀ ਤਰੱਕੀ ਵਿਚ ਅਪਣਾ ਬਣਦਾ ਯੋਗਦਾਨ ਪਾਉਣ ਲਈ ਵੱਖ ਵੱਖ ਮਾਹਿਰਾਂ ਵਲੋਂ ਅਪਣੇ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਕੈਂਪਾਂ ਵਿਚ ਔਰਤਾਂ ਦੇ ਅਧਿਕਾਰਾਂ,ਕਾਨੂੰਨੀ ਸੇਵਾਵਾਂ, ਇਸਤਰੀਆਂ ਦਾ ਸਮਾਜ ਵਿਚ ਰੁਤਵਾ, ਇਸਤਰੀਆਂ ਦੀ ਸਿਹਤ ਸੰਭਾਲ, ਨਸ਼ਿਆਂ ਦੀ ਰੋਕਥਾਮ, ਐਚ ਆਈ ਵੀ ਏਡਜ਼, ਭਰੂਨ ਹੱਤਿਆ, ਜੱਚਾ ਬੱਚਾ ਸੰਭਾਲ, ਗਰਭਵਤੀ ਔਰਤਾਂ ਦੇ ਖਾਣ ਪੀਣ ਅਤੇ ਘਰੇਲੂ ਝੱਗੜਿਆਂ ਤੋਂ ਬੱਚਣ ਸਬੰਧੀ ਜਾਣਕਾਰੀ ਦਿੱਤੀ ਗਈ । ਇਨ੍ਹਾਂ ਕੈਂਪਾਂ ਨੂੰ ਪ੍ਰੋ: ਲਖਵੀਰ ਸਿੰਘ, ਸ਼੍ਰੀਮਤੀ ਪਰਮਿੰਦਰ ਬੇਰੀ, ਸ਼੍ਰੀ ਵਰਿੰਦਰ ਸਭਰਵਾਲ, ਐਡਵੋਕੇਟ, ਡਾ: ਰਾਮ ਗੋਪਾਲ, ਡਾ: ਪਰਮਜੀਤ ਕੋਰ, ਸ਼੍ਰੀਮਤੀ ਸਰੋਜ ਕਪੂਰ ਅਤੇ ਸ਼੍ਰੀ ਪਰਮਜੀਤ ਸਿੰਘ ਸਕੱਤਰ ਜਿਲਾ ਰੈਡ ਕਰਾਸ ਸ਼ਾਖਾ ਜਲੰਧਰ ਨੇ ਸੰਬੋਧਨ ਕੀਤਾ। ਇਨ੍ਹਾਂ ਕੈਂਪਾਂ ਵਿਚ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਮਹਿਲਾ ਮੰਡਲਾਂ ਦੀਆਂ ਐਰਤਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।