November 3, 2011 admin

ਇਨਕਲਾਬ ਜਿੰਦਾਬਾਦ ਦਾ ਮੁੱਲ 60 ਹਜ਼ਾਰ

ਜਦੋ ਨਿਰਦੇਸ਼ਕ ਕੀਰਤੀ ਕ੍ਰਿਪਾਲ ਨੇ ਕਾਲਜ਼ ਵਿੱਚ ਨਾਟਕ ਤਿਆਰ ਕਰਵਾਉਣ ਦੇ 10 ਦਿਨਾਂ ਦੇ 60 ਹਜ਼ਾਰ ਰੁਪੈ ਲਏ
-ਬਲਜਿੰਦਰ ਕੋਟਭਾਰਾ

ਪੰਜਾਬੀ ਨਾਟਕ ਦੇ ਸ਼ਾਹਸਵਾਰ ਭਾਅ ਜੀ ਗੁਰਸ਼ਰਨ ਸਿੰਘ ਦੇ ਪੱਦ ਚਿਨ੍ਹਾਂ ਤੇ ਚੱਲ ਕੇ ਕਲਾ ਦਾ ਹੋਕਾ ਦੇਣ ਵਾਲੇ ਨਿਰਦੇਸ਼ਕ ਕੀਰਤੀ ਕ੍ਰਿਪਾਲ ਨੇ ਇੱਕ ਕਾਲਜ਼ ਵਿੱਚ ਨਾਟਕ ਤਿਆਰ ਕਰਵਾਉਣ ਦੇ 10 ਦਿਨਾਂ ਦੇ 60 ਹਜ਼ਾਰ ਰੁਪਏ ਫ਼ੀਸ ਲਈ ਸੀ। ਝਗੜਾ ਹੋਣ ਦੀ ਸੂਰਤ ਵਿੱਚ ਇਹ ਮਾਮਲਾ ਇੱਕ ਉੱਘੇ ਸਿੱਖਿਆ ਸ਼ਾਸਤਰੀ ਦੇ ਘਰ ਬੈਠ ਕੇ ਮਾਮਲਾ ਸੁਲਝਾਇਆ ਗਿਆ ਸੀ।ਅੱਜ ਇਹੋ ਜਿਹੇ ਨਿਰਦੇਸ਼ਕ ਭਾਵੇ ਭਾਅ ਜੀ ਗੁਰਦਸ਼ਰਨ ਸਿੰਘ ਦੀ ਸੋਚ ਤੇ ਉਹਨਾਂ ਦੀ ਕਲਾ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਲੱਖਾਂ ਫੜਾ ਮਾਰੀ ਜਾਣ ਪਰ ਇਹ ਅਸਲੀਅਤ ਹੈ। ਭਾਅ ਜੀ ਗੁਰਦਸ਼ਨ ਸਿੰਘ ਇੱਕ ਪਾਸੇ ਲੋਕਾਂ ਵਿੱਚ ਕਲਾ ਤੇ ਉਹਨਾਂ ਦੇ ਹੱਕਾਂ ਦੀ ਸੋਚ ਮੁਫ਼ਤ ਲੈ ਕੇ ਜਾਂਦੇ ਰਹੇ ਪਰ ਹੁਣ ਦੇ ਨਿਰਦੇਸ਼ਕਾਂ ਨੇ ਇਸ ਨੂੰ ਵਪਾਰ ਬਣਾਇਆ ਹੋਇਆ ਹੈ।ਕਿਰਤੀ ਕ੍ਰਿਪਾਲ ਨੇ ਇਹ ਫ਼ੀਸ ਮਾਤਾ ਸੁੰਦਰੀ ਗਰਲਜ਼ ਕਾਲਜ਼ ਢੱਡੇ ਵਾਲਿਆਂ ਤੋ ਲਈ ਸੀ ਜਿਸ ਦੀ ਉਸ ਦੇ ਦਸਤਖ਼ਤਾਂ ਵਾਲੀ ਰਸੀਦ ਵੀ ਹੈ। ਬਠਿੰਡਾ ਸ਼ਹਿਰ ਵਿੱਚ ਲੰਬੇ ਸਮੇ ਤੋ ਆਪਣੇ ਸਾਧਨਾਂ ਤੇ ਕਲਾ ਦੇ ਮੁਫ਼ਤ ਚਾਨਣ ਵੰਡ ਰਹੇ ਡਾ ਐਸ ਬੀ ਗਰਗ ਦਾ ਕਹਿਣਾ ਹੈ ਕਿ ਇਸ ਤਰ੍ਹਾ ਕਲਾ ਦਾ ਵਪਾਰ ਆਮ ਲੋਕਾਂ ਲਈ ਨੁਕਸਾਨਦਾਇਕ ਹੈ।ਸਿੱਖਿਆ ਸਾਸਤਰੀ ਜਗਮੋਹਨ ਕੌਸ਼ਲ ਜੀ ਨੇ ਇਸ ਰੁਝਾਨ ਦੀ ਸਖ਼ਤ ਸਬਦਾਂ ਵਿੱਚ ਨਿੰਦਿਆ ਕਰਦਿਆ ਕਿਹਾ ਕਿ ਸਿੱਖਿਆ ਤੋ ਬਾਅਦ ਹੁਣ ਕਲਾ ਨੂੰ ਵੀ ਜਿਸ ਤਰ੍ਹਾ ਪੈਸ਼ੇ ਦੇ ਜ਼ੋਰ ਤੇ ਹਥਿਆ ਜਾ ਰਿਹਾ ਹੈ ਇਹ ਗਰੀਬ ਕਲਾਕਾਰ ਵਿਦਿਆਰਥੀਆਂ ਲਈ ਅਤਿ ਘਾਤਕ ਹੈ।

Translate »