November 5, 2011 admin

ਆਰ.ਸੀ. ਫਿੱਟ ਹੋ ਚੁੱਕੇ ਨੌਜਵਾਨਾਂ ਲਈ ਸੀ ਪਾਇਟ ਦੇ ਦਫਤਰ ਵਿਖੇ ਮੁਫਤ ਕਲਾਸਾਂ ਲਗਾਈਆਂ ਜਾਣਗੀਆਂ

ਪਟਿਆਲਾ – ਸ਼੍ਰੀ ਸੁਰਿੰਦਰ ਸਿੰਘ ਕੈਂਪ ਕਮਾਂਡੈਂਟ ਪੰਜਾਬ ਯੁਵਕਾਂ ਦਾ ਸਿਖਲਾਈ ਅਤੇ ਰੋਜ਼ਗਾਰ ਕੇਂਦਰ (ਸੀ-ਪਾਇਟ) ਨਾਭਾ (ਪਟਿਆਲਾ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ, ਸੰਗਰੂਰ ਅਤੇ ਬਰਨਾਲਾ ਵਿਖੇ ਹੋਈ ਭਰਤੀ ਰੈਲੀ ਵਿੱਚ ਜਿਹੜੇ ਯੁਵਕਾਂ (ਕਲਰਕ) ਆਰ.ਸੀ. ਫਿੱਟ ਹੋ ਚੁੱਕੇ ਹਨ ਅਤੇ ਉਹਨਾਂ ਦਾ ਲਿਖਤੀ ਪੇਪਰ 27 ਨਵੰਬਰ ਨੂੰ ਹੈ । ਉਹ ਯੁਵਕ ਪੇਪਰ ਦੀ ਤਿਆਰੀ ਲਈ ਸੀ.ਪਾਇਟ ਕੈਂਪ ਨਾਭਾ ਵਿਖੇ ਮੁਫਤ ਪੜਾਈ ਕਰਨ ਲਈ ਆ ਸਕਦੇ ਹਨ । ਉਨ੍ਹਾਂ ਦੱਸਿਆ ਕਿ ਪੇਪਰ ਦੀ ਤਿਆਰੀ ਦੌਰਾਨ ਨੌਜਵਾਨਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫਤ ਦਿੱਤੀ ਜਾਵੇਗੀ । ਉਨ੍ਹਾਂ ਭਰਤੀ ਰੈਲੀ ਵਿੱਚ ਫਿੱਟ ਪਾਏ ਗਏ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਭਵਾਨੀਗੜ੍ਹ-ਨਾਭਾ ਰੋਡ ‘ਤੇ ਸਥਿਤ ਸੀ.ਪਾਇਟ ਦੇ ਦਫਤਰ ਵਿਖੇ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈ ਕੇ ਇਸ ਕੈਂਪ ਵਿੱਚ ਹਿੱਸਾ ਲੈ ਕੇ ਲਾਭ ਉਠਾਉਣ।

Translate »