ਫਿਰੋਜ਼ਪੁਰ 5 ਨਵੰਬਰ 2011 – ਡਿਪਟੀ ਕਮਿਸ਼ਨਰ ਡਾ.ਐਸ.ਕੇ.ਰਾਜੂ ਦੀ ਪ੍ਰਧਾਨਗੀ ਹੇਠ ਪਲਸ ਪੋਲੀਓ ਮਾਇਗਰੇਟਰੀ ਰਾਉਂਡ ਅਤੇ ਪਲਸ ਪੋਲਿਓ ਏ.ਐਫ.ਪੀ ਕੇਸਾਂ (ਐਕਿਉਟ ਫਲੈਸਿਡ ਪੈਰਾਲਾਜ਼ਿ) ਤਹਿਤ ਮੀਟਿੰਗ ਕੀਤੀ। ਇਸ ਮੀਟਿੰਗ ਦੀ ਸ਼ੁਰੂਆਤ ਸਿਵਲ ਸਰਜਨ ਡਾ:ਰਾਕੇਸ਼ ਸੀਕਰੀ ਵੱਲੋ ਕੀਤੀ ਗਈ। ਇਸ ਮੀਟਿੰਗ ਵਿਚ ਸਿਵਲ ਸਰਜਨ ਦਫਤਰ ਦੇ ਸਾਰੇ ਪ੍ਰੋਗਰਾਮ ਅਫਸਰ, ਸਿਵਲ ਹਸਪਤਾਲ, ਪੀ.ਐਚ.ਸੀ/ ਸੀ.ਐਚ.ਸੀ ਦੇ ਸੀਨੀਅਰ ਮੈਡੀਕਲ ਅਫਸਰ, ਬਲਾਕਾਂ ਦੇ ਮੈਡੀਕਲ ਅਫਸਰ, ਬੀ.ਈ, ਐਸ.ਆਈ ਅਤੇ ਬੱਚਿਆਂ ਦੇ ਮਾਹਰ ਡਾਕਰਟਰਾਂ ਨੇ ਭਾਗ ਲਿਆ।
ਡਾ.ਐਸ.ਕੇ.ਰਾਜੂ ਨੇ ਦੱÎਸਿਆ ਕਿ ਪਲਸ ਪੋਲੀਓ ਮਾਇਗਰੇਟਰੀ ਰਾਉਂਡ ਅਤੇ ਪਲਸ ਪੋਲਿਓ ਏ.ਐਫ.ਪੀ ਕੇਸਾਂ (ਐਕਿਉਟ ਫਲੈਸਿਡ ਪੈਰਾਲਾਜ਼ਿ) ਦੀ ਪ੍ਰਾਪਤੀ ਲਈ ਜ਼ਿਲ੍ਹਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਨੂੰ ਚਾਰ ਜੋਨਾਂ ਵਿਚ ਫਿਰੋਜਪੁਰ,ਫਾਜ਼ਿਲਕਾ, ਜੀਰਾ ਅਤੇ ਜਲਾਲਾਬਾਦ ਵਿਚ ਵੰਡਿਆ ਗਿਆ ਹੈ। ਜਿਸ ਦੀ ਜਿਮੇਂਵਾਰੀ ਸੀਨੀਅਰ ਮੈਡੀਕਲ ਅਫਸਰਾਂ ਨੂੰ ਦਿੱਤੀ ਗਈ ।
ਡਾ.ਸੀਕਰੀ ਨੇ ਦੱਸਿਆ ਕਿ ਨਵੰਬਰ 2011 ਤਕ ਸਾਰੇ ਬਲਾਕਾਂ ਵਿਚ ਇਹੋ ਜ਼ਿਹਿਆਂ ਵਰਕਸਾਪਾਂ ਲਗਾਈਆਂ ਜਾਣਗੀਆਂ ਜੋ ਕਿ ਅਪ੍ਰੈਲ ਵਿਚ ਜ਼ਿਲ੍ਹਾ ਪੱਧਰ ਤੇ ਹੋ ਚੁੱਕੀ ਹੈ। ਉਸ ਦੇ ਤਹਿਤ ਸਾਰੇ ਬਲਾਕਾਂ ਦੀਆਂ ਵਰਕਸ਼ਾਪਾਂ ਨਵੰਬਰ 2011 ਤੱਕ ਪੁਰੀਆਂ ਹੋ ਜਾਣਗੀਆਂ। ਡਾ: ਮਹਿਤਾਬ ਨੇ ਦੱਸਿਆਂ ਕਿ ਪਾਕਿਸਤਾਨ ਵਿਚ 134 ਕੇਸ ਹੋਏ ਹਨ , ਇਸ ਲਈ ਜ਼ਿਲ੍ਹਾ ਫਿਰੋਜਪੁਰ ਵਿਚ ਬਹੁਤ ਸਾਵਧਾਨੀ ਦੀ ਜਰੂਰਤ ਹੈ ਇਸ ਲਈ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਅਧਿਕਾਰੀ ਅਤੇ ਕਰਮਚਾਰੀ ਇਸ ਮੁਹਿੰਮ ਨੂੰ ਕਾਮਯਾਬ ਕਰਨਗੇ । ਡਾ.ਸੀਕਰੀ ਨੇ ਦੱਸਿਆ ਕਿ ਇਸ ਮੁਹਿੰਮ ਵਿਚ ਉਨ੍ਹਾਂ ਵਲੋ ਪੂਰਾ ਸਹਿਯੋਗ ਦਿੱਤਾ ਜਾਵੇਗਾ।