November 5, 2011 admin

ਮੋਬਾਇਲ ਵੈਨ ਰਾਹੀਂ ਕਾਨੂੰਨੀ ਸਾਖਰਤਾ ਮੁਹਿੰਮ 7 ਨਵੰਬਰ ਤੋਂ 21 ਨਵੰਬਰ ਤੱਕ ਚੱਲੇਗੀ- ਸ੍ਰ.ਕਰਨੈਲ ਸਿੰਘ

ਫਿਰੋਜ਼ਪੁਰ 5 ਨਵੰਬਰ 2011- ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ,ਚੰਡੀਗੜ੍ਹ ਵੱਲੋਂ ਮੋਬਾਇਲ ਵੈਨਾਂ ਰਾਹੀਂ ਰਾਜ ਦੇ ਲੋਕਾਂ ਨੂੰ ਕਾਨੂੰਨੀ ਸੇਵਾਵਾਂ ਅਥਾਰਟੀ ਪੰਜਾਬ ਦੁਆਰਾ ਦਿੱਤੀਆ ਜਾ ਰਾਹੀਆਂ ਵੱਖ-ਵੱਖ ਮੁੱਫਤ ਕਾਨੂੰਨੀ ਸੇਵਾਵਾਂ ਅਤੇ ਲੋਕ ਅਦਾਲਤਾਂ ਆਦਿ ਸਬੰਧੀ ਜਾਣਕਾਰੀ ਦੇਣ ਲਈ ਕਾਨੂੰਨੀ ਸਾਖਰਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਅੰਦਰ 7 ਨਵੰਬਰ ਤੋਂ 21 ਨਵੰਬਰ 2011 ਤੱਕ ਵਿਸ਼ੇਸ਼ ਮੋਬਾਇਲ ਕਾਨੂੰਨੀ ਸਾਖਰਤਾ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ੍ਰ.ਕਰਨੈਲ ਸਿੰਘ ਸਿਵਲ ਜੱਜ ( ਸੀਨੀਅਰ ਡਵੀਜਨ) ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਦਿੱਤੀ।
ਸ੍ਰ ਕਰਨੈਲ ਸਿੰਘ ਸਿਵਲ ਜੱਜ ਨੇ ਅਗੇ ਦੱਸਿਆ ਕਿ ਜ਼ਿਲ੍ਹਾ ਸ਼ੈਸ਼ਨ ਜੱਜ-ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਰੇਖਾ ਮਿੱਤਲ ਜੀ ਵੱਲੋ ਇਸ ਮੁਹਿੰਮ ਤਹਿਤ ਸੈਮੀਨਾਰ/ਕੈਂਪ ਆਯੋਜਨ ਕਰਨ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ; ਜਿਸ ਤਹਿਤ ਪਿੰਡਾਂ, ਕਸਬਿਆ ਤੇ ਸ਼ਹਿਰਾਂ ਵਿਚ ਅਜਿਹੇ ਸਮਾਗਮ ਕਰਵਾਏ ਜਾਣਗੇ । ਉਨ੍ਹਾਂ ਦੱਸਿਆ ਕਿ ਮਿਤੀ 7 ਨਵੰਬਰ 2011 ਨੂੰ ਪਿੰਡ ਖਾਈ ਫੇਮੇ ਕੀ, ਪਿੰਡ ਨੂਰ ਸ਼ਾਹ(ਫਾਜਿਲਕਾ ਰੋਡ ਫਿਰੋਜ਼ਪੁਰ) 8 ਨਵੰਬਰ ਪਿੰਡ ਬਾਰੇ ਕੇ, ਪਿੰਡ ਹਬੀਬ ਕੇ (ਹੂਸੈਨੀਵਾਲਾ ਸਾਈਡ ਫਿਰੋਜ਼ਪੁਰ) 9 ਨਵੰਬਰ ਦੇਵ ਸਮਾਜ ਗਰਲਜ ਕਾਲਜ ਫਿਰੋਜ਼ਪੁਰ ਕੌਮੀ ਕਾਨੂੰਨੀ ਸੇਵਾਵਾਂ ਦਿਵਸ, 11 ਨਵੰਬਰ ਪਿੰਡ ਮੁੱਦਕੀ, ਪਿੰਡ ਭਾਈ ਕਾ ਵਾੜਾ (ਫਿਰੋਜ਼ਪੁਰ), 12 ਨਵੰਬਰ ਪਿੰਡ ਸੁਖੇਰਾ,ਪਿੰਡ ਚੱਕ ਸੈਦੇ ਕੇ (ਜਲਾਲਾਬਾਦ) ,13 ਨਵੰਬਰ ਪਿੰਡ ਰੱਤਾ ਖੇੜਾ ਪੰਜਾਬ ਸਿੰਘ ਵਾਲਾ (ਫਿਰੋਜ਼ਪੁਰ) ,14 ਨਵੰਬਰ ਫਿਰੋਜ਼ਪੁਰ ਚਿਲਡਰਨ ਡੇਅ ,15 ਨਵੰਬਰ ਪਿੰਡ ਥੇਹ ਕਲੰਧਰ, ਪਿੰਡ ਟਾਹਲੀ ਵਾਲਾ ਬੋਦਲਾ (ਫਾਜ਼ਿਲਕਾ) 16 ਨਵੰਬਰ ਪਿੰਡ ਹਜ਼ਾਰਾ, ਪਿੰਡ ਕੜਮਾ ( ਮਮਦੋਟ,ਫਿਰੋਜ਼ਪੁਰ) ,17 ਨਵੰਬਰ ਪਿੰਡ ਖੁਈ ਖੇੜਾ, ਪਿੰਡ ਡੰਗਰ ਖੇੜਾ ( ਅਬੋਹਰ) 18 ਨਵੰਬਰ ਪਿੰਡ ਛੀਹਾ ਪਾੜੀ, ਪਿੰਡੇ ਸੇਖਵਾਂ (ਜ਼ੀਰਾ) ,18 ਨਵੰਬਰ ਪਿੰਡ ਭਾਗਰ, ਪਿੰਡ ਸ਼ਹਿਜਾਦੀ ( ਘੱਲ ਖੁਰਦ ਬਲਾਕ ਫਿਰੋਜ਼ਪੁਰ) ,20 ਨਵੰਬਰ ਪਿੰਡ ਚੱਕ ਨਿਧਾਨਾ, ਪਿੰਡ ਗੋਲੂ ਕਾ ਮੌੜ (ਗੁਰੂਹਰਸਹਾਏ), 21 ਨਵੰਬਰ 2011 ਫਿਰੋਜ਼ਪੁਰ ਛਾਉਣੀ ਅਤੇ ਫਿਰੋਜ਼ਪੁਰ ਸ਼ਹਿਰ ਵਿਖੇ ਕਾਨੂੰਨੀ  ਸਾਖਰਤਾ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕਾਨੂੰਨੀ ਸੇਵਾਵਾਂ ਸਬੰਧੀ ਸਮਾਗਮ ਵਿਚ ਵੱਧ ਤੋ ਵੱਧ ਸ਼ਿਰਕਤ ਕਰਨ ਅਤੇ ਇਨਾਂ ਦਾ ਲਾਭ ਉਠਾਉਣ ।

Translate »