ਲੁਧਿਆਣਾ 5 ਨਵੰਬਰ – ਵਿਕਾਸ ਭਲਾਈ ਮੰਚ ਪੰਜਾਬ ਵਲੋਂ ਸਰਕਾਰੀ ਸੀਨੀਅਰ ਸੈਂਕਡਰੀ ਸਕੂਲ ਡਾ. ਅੰਬੇਦਕਰ ਨਗਰ ਵਿਖੇ ਆਯੋਜਿਤ ਦੰਦਾ ਦੇ ਚੈਕਅਪ ਕੈਂਪ ਬਾਬਾ ਜਸੰਵਤ ਸਿੰਘ ਡੈਂਟਲ ਕਾਲਜ ਦੇ ਮਾਹਿਰ ਡਾਕਟਰਾਂ ਦੀ ਟੀਮ ਨੇ ਡਾ.ਵਿਕਰਮ ਸ਼ਰਮਾ ਦੀ ਅਗਵਾਈ ਹੇਠ ਕਰੀਬ 264 ਮਰੀਜਾਂ ਦੇ ਦੰਦਾ ਦੀ ਜਾਂਚ ਕਰਕੇ ਦਵਾਈਆ ਵੰਡੀਆਂ। ਇਹਨਾਂ ਮਰੀਜਾਂ ਵਿੱਚ 150 ਸਕੂਲੀ ਬੱਚੇ ਵੀ ਸ਼ਾਮਲ ਸਨ। ਕੈਂਪ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਟਿੱਕਾ ਨੇ ਕੀਤਾ। ਜਦਕਿ ਜਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਸੀਨੀਅਰ ਕਾਂਗਰਸੀ ਆਗੂ ਰਮੇਸ਼ ਜੋਸ਼ੀ ਅੱਤੇ ਕਰਨੈਲ ਸਿੰਘ ਲਿਟ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਇਸ ਮੋਕੇ ਅਮਰਜੀਤ ਸਿੰਘ ਟਿੱਕਾ ਅੱਤੇ ਲਾਪਰਾਂ ਨੇ ਵਿਕਾਸ ਭਲਾਈ ਮੰਚ ਦੇ ਅਹੁਦੇਦਾਰਾਂ ਵਲੋਂ ਸੋਂਨੂ ਚੌਧਰੀ ਦੀ ਅਗਵਾਈ ਹੇਠ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸੰਸਥਾ ਵਲੋਂ ਗਰੀਬ ਤੇ ਬੇਸਹਾਰਾ ਦੀ ਮਦਦ ਦੇ ਨਾਲ ਨਾਲ ਇਸ ਸਲਮ ਖੇਤਰ ਵਿੱਚ ਗਰੀਬ ਬੱਚਿਆ ਦੀ ਪੜਾਈ ਅੱਤੇ ਸਿਹਤ ਪ੍ਰਤੀ ਦਿੱਤੀਆ ਜਾ ਰਹੀਆਂ ਸੇਵਾਵਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ। ਉਹਨਾਂ ਸੰਸਥਾ ਨੂੰ ਭਰੋਸਾ ਦਿਵਾਇਆ ਕਿ ਆਮ ਜਨਤਾ ਨੂੰ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਕੰਮ ਨੂੰ ਅੱਗੇ ਵਧਾਉਣ ਲਈ ਉਹ ਜਿਹੜੀ ਵੀ ਜਿੰਮੇਵਾਰੀ ਉਹਨਾਂ ਨੂੰ ਸੋਂਪਣਗੇ। ਉਹ ਉਸਨੂੰ ਤਨਦੇਹੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਬਾਬਾ ਜਸਵੰਤ ਡੈਂਟਲ ਕਾਲਜ ਦੇ ਡਾਕਟਰਾਂ ਡਾ.ਤਜਿੰਦਰ ਪਾਲ ਸਿੰਘ,ਡਾ.ਪ੍ਰੀਤ ਇੰਦਰ ਸਿੰਘ,ਡਾ.ਸਿਮਰਨਪਾਲ ਸਿੰਘ ਰਾਣਾ,ਡਾ.ਹਰਕਮਲ,ਡਾ.ਹਰਿਪਾਲ,ਡਾ.ਹਰਜੋਤ ਕੌਰ,ਡਾ.ਕੋਮਲਪ੍ਰੀਤ,ਡਾ.ਮਨਪ੍ਰੀਤ,ਡਾ.ਨੇਹਾਕਪੂਰ,ਡਾ.ਮਮਤਾਸਿੰਗਲਾ,ਡਾ.ਜਸਬੀਰਕੌਰ,ਡਾ.ਜਸਪ੍ਰੀਤ,ਡਾ.ਇਸ਼ੂ ਗੁਪਤਾ ਅੱਤੇ ਡਾ.ਕਮਲਜੀਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਯਤਨਾਂ ਸਦਕਾ ਹੀ ਅੱਜ ਦੇ ਕੈਂਪ ਵਿੱਚ ਮਰੀਜਾ ਦੀ ਜਾਂਚ ਸੰਭਵ ਹੋ ਪਾਈ ਹੈ। ਵਿਕਾਸ ਭਲਾਈ ਮੰਚ ਦੇ ਪ੍ਰਧਾਨ ਸੋਨੂ ਚੋਧਰੀ ਨੇ ਡਾਕਟਰਾਂ ਦੀ ਟੀਮ ਅੱਤੇ ਮੁੱਖ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਕੀਤੀ। ਇਸ ਮੋਕੇ ਸਕੂਲ ਯੂਥ ਕਾਂਗਰਸੀ ਆਗੂ ਸੁਖਵਿੰਦਰ ਰਾਜਾ,ਪ੍ਰਿੰਸੀਪਲ ਸਤਵਿੰਦਰ ਕੌਰ,ਡਾ.ਜਲਜੀਤ ਰਾਜੂ,ਵਿਕਾਸ ਰਾਏ,ਕੁਲਦੀਪ ਸਿੰਘ ਬੰਟੀ,ਰਾਜੂ ਰਾਹੀ,ਟੀਨਾ ਗਿੱਲ,ਬੰਤ ਪ੍ਰਧਾਨ, ਤੇ ਸਕੂਲ ਸਟਾਫ ਤੇ ਅਧਿਆਪਕ ਵੀ ਹਾਜਰ ਸਨ।