November 10, 2011 admin

ਬਦਲਵੇਂ ਦੌਰ ਵਿਚ ਪੰਜਾਬ ਦੀ ਖੇਤੀਬਾੜੀ

ਮਨਜੀਤ ਸਿੰਘ ਕੰਗ
ਉਪ-ਕੁਲਪਤੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ

ਦੇਸ਼ ਦੀਆਂ ਵਧਦੀਆਂ ਅਨਾਜ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਸਥਾਨਕ ਹਾਲਾਤ ਅਨੁਸਾਰ ਵਧ ਝਾੜ ਦੇਣ ਵਾਲੀਆਂ ਅਨੇਕਾਂ ਫ਼ਸਲਾਂ ਦੀਆਂ ਕਿਸਮਾਂ ਦਾ ਵਿਕਾਸ ਕੀਤਾ ਹੈ। ਜਿੰਨ੍ਹਾਂ ਵਿਚੋਂ 65 ਕਿਸਮਾਂ ਸਿਰਫ਼ ਪਿਛਲੇ ਤਿੰਨ ਸਾਲਾਂ ਵਿ¤ਚ ਹੀ ਵਿਕਸਤ ਕੀਤੀਆਂ ਹਨ । ਇਹਨਾਂ ਕਿਸਮਾਂ ਦੀ ਕਾਸ਼ਤ ਲਈ 51 ਪੈਦਾਵਾਰ ਤਕਨੀਕਾਂ ਅਤੇ 58 ਪੌਦ ਸੁਰਖਿਆ ਤਕਨੀਕਾਂ ਵੀ ਵਿਕਸਤ ਕੀਤੀਆਂ ਗਈਆਂ ਹਨ ।  ਪੰਜਾਬ ਇਨ੍ਹਾਂ ਵ¤ਧ ਝਾੜ ਦੇਣ ਵਾਲੀਆਂ ਕਿਸਮਾਂ ਸਦਕਾ ਹੀ ਕੌਮੀ ਅਨਾਜ ਭੰਡਾਰ ਵਿ¤ਚ 60-70 ਫੀਸਦੀ ਕਣਕ ਅਤੇ 40-45 ਫੀਸਦੀ ਝੋਨਾ ਦੇ ਕੇ ਦੇਸ਼ ਦੀ ਅੰਨ ਸੁਰ¤ਖਿਆ ਨੂੰ ਯਕੀਨੀ ਬਣਾ ਰਿਹਾ ਹੈ।
ਦੇਸ਼ ਦੀਆਂ ਵਧਦੀਆਂ ਅਨਾਜ ਲੋੜਾਂ ਇਸ ਗ¤ਲ ਦੀ ਮੰਗ ਕਰਦੀਆਂ ਨੇ ਕਿ ਹੋਰ ਵਧੇਰੇ ਉਤਪਾਦਨ ਕੀਤਾ ਜਾਵੇ । ਜਿਸ ਕਰਕੇ ਇਸ ਫ਼ਸਲ ਚ¤ਕਰ ਕਾਰਨ ਪੰਜਾਬ ਦੀ ਖੇਤੀਬਾੜੀ ਨੂੰ ਵਾਤਾਵਰਣ, ਸਮਾਜਕ ਅਤੇ ਆਰਥਿਕ ਪ¤ਖੋਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹ ਫ਼ਸਲ ਚ¤ਕਰ ਹੁਣ ਸਾਨੂੰ ਬਹੁਤਾ ਚਿਰ ਪਾਏਦਾਰ ਖੇਤੀ ਆਰਥਿਕ ਢਾਂਚਾ ਨਹੀਂ ਦੇ ਸਕੇਗਾ । 1960-61 ਵਿ¤ਚ ਅਸੀਂ ਸਿਰਫ਼ ਇ¤ਕ ਕਿਲੋ ਪ੍ਰਤੀ ਹੈਕਟੇਅਰ ਰਸਾਇਣਕ ਖਾਦਾਂ ਵਰਤਦੇ ਸੀ ਜਦਕਿ 2009-10 ਵਿ¤ਚ 213 ਕਿਲੋਗ੍ਰਾਮ ਪ੍ਰਤੀ ਹੈਕਟੇਅਰ ਤੇ ਪਹੁੰਚ ਗਏ ਹਾਂ। ਖੇਤੀ ਵਿ¤ਚ ਵਰਤੀਆਂ ਜਾਣ ਵਾਲੀਆਂ ਰਸਾਇਣਕ ਜ਼ਹਿਰਾਂ ਦੀ ਵਰਤੋਂ ਵੀ 1981-82 ਦੇ 3200 ਟਨ ਟੈਕਨੀਕਲ ਗ੍ਰੇਡ ਤੋਂ ਵਧ ਕੇ 2008-09 ਵਿ¤ਚ 6000 ਟਨ ਤੇ ਪਹੁੰਚ ਗਈ ਹੈ । ਬਿਜਲੀ ਦੀ ਖ਼ਪਤ ਵੀ ਟਿਊਬਵੈਲਾਂ ਅਤੇ ਸਬਮਰਸੀਬਲ ਪੰਪਾਂ ਕਾਰਨ ਕਈ ਗੁਣਾਂ ਵਧ ਗਈ ਹੈ ।
ਇਨ੍ਹਾਂ ਵੰਗਾਰਾਂ ਦਾ ਟਾਕਰਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਆਪਣੇ ਖੋਜ, ਪਸਾਰ ਅਤੇ ਸਿ¤ਖਿਆ ਢਾਂਚੇ ਨੂੰ ਨਵੀਆਂ ਲੀਹਾਂ ਤੇ ਤੋਰਨ ਦੇ ਉਪਰਾਲੇ ਕੀਤੇ ਹਨ । ਸਾਡਾ ਮਕਸਦ ਹੁਣ ਤਕਨੀਕਾਂ ਵਿਕਸਤ ਕਰਕੇ ਉਨ੍ਹਾਂ ਨੂੰ ਕਿਸਾਨ ਭਰਾਵਾਂ ਵਿ¤ਚ ਤੁਰੰਤ ਅਸਰਦਾਰ ਢੰਗ ਨਾਲ ਲੈ ਕੇ ਜਾਣਾ ਹੈ । ਜਿਸ ਨਾਲ ਪਾਏਦਾਰ ਖੇਤੀ ਸੰਭਵ ਹੋ ਸਕੇ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵ¤ਖ ਵ¤ਖ ਫ਼ਸਲਾਂ ਦੀ ਪਾਲਣ ਵਿਧੀ ਵ¤ਲ ਵੀ ਵਿਸ਼ੇਸ਼ ਧਿਆਨ ਦਿ¤ਤਾ ਹੈ ਤਾਂ ਜੋ ਮਿਆਰੀ ਉਤਪਾਦਨ ਲਈ ਰੋਗ ਰਹਿਤ ਫ਼ਸਲਾਂ ਬੀਜੀਆਂ ਜਾਣ । ਕਿਸਾਨ ਭਰਾਵਾਂ ਨੂੰ ਰੋਗ ਮੁਕਤ ਬੀਜ ਅਤੇ ਹੋਰ ਬੂਟੇ ਦੇਣ ਦਾ ਪ੍ਰਬੰਧ ਵੀ ਮਜ਼ਬੂਤ ਕੀਤਾ ਜਾ ਰਿਹਾ ਹੈ ।
ਫ਼ਲਾਂ ਤੇ ਸਬਜ਼ੀਆਂ ਦੀ ਉਪਜ ਤਾਂ ਬਥੇਰੀ ਹੈ ਪਰ ਉਪਜ ਵਿਚੋਂ 30-35 ਫੀਸਦੀ ਹਿ¤ਸਾ ਸਿਰਫ਼ ਸੰਭਾਲ ਖੁਣੋਂ ਹਰ ਵਰ੍ਹੇ ਤਬਾਹ ਹੋ ਜਾਂਦਾ ਹੈ । ਇਸ ਲਈ ਯੂਨੀਵਰਸਿਟੀ ਵ¤ਲੋਂ ਇਹ ਵੀ ਯਤਨ ਕੀਤਾ ਜਾ ਰਿਹਾ ਹੈ ਕਿ ਵ¤ਖ ਵ¤ਖ ਫ਼ਲਾਂ ਤੇ ਸਬਜ਼ੀਆਂ ਦੇ ਹਾਲਾਤ ਮੁਤਾਬਕ ਉਨ੍ਹਾਂ ਦੀ ਤੁੜਾਈ ਉਪਰੰਤ ਸੰਭਾਲ ਅਤੇ ਯੋਗ ਢੋਆ-ਢੁਆਈ ਲਈ ਤਕਨੀਕ ਵਿਕਸਤ ਕੀਤੀ ਜਾਵੇ। ਇਸ ਨਾਲ ਤੁੜਾਈ ਉਪਰੰਤ ਹੋਣ ਵਾਲੇ ਨੁਕਸਾਨ ਹੀ ਜੇਕਰ ਅਸੀਂ ਘਟਾ ਲਈਏ ਤਾਂ ਕਿਸਾਨ ਭਰਾਵਾਂ ਦੀ ਕਮਾਈ ਵਿ¤ਚ ਵਾਧਾ ਹੋ ਸਕਦਾ ਹੈ।
ਕਣਕ-ਝੋਨਾ ਫ਼ਸਲ ਚ¤ਕਰ ਕਾਰਨ ਧਰਤੀ ਹੇਠਲਾ ਪਾਣੀ ਹੋਰ ਹੇਠਾਂ ਜਾ ਰਿਹਾ ਹੈ । ਸੂਬੇ ਵਿ¤ਚ 12.32 ਲ¤ਖ ਟਿਊਬਵੈਲ ਦਿਨ ਰਾਤ ਧਰਤੀ ਹੇਠਲਾ ਪਾਣੀ ਖਿ¤ਚ ਕੇ ਪੰਜਾਬ ਦੀਆਂ ਪਾਣੀ ਲੋੜਾਂ ਪੂਰੀਆਂ ਕਰ ਰਹੇ ਹਨ । ਮਹਿੰਗੇ ਮੁ¤ਲ ਦੀ ਬਿਜਲੀ ਅਤੇ ਮਹਿੰਗਾ ਟਿਊਬਵੈਲ ਢਾਂਚਾ ਸਾਡੇ ਖੇਤੀ ਖ਼ਰਚੇ ਵਧਾ ਰਿਹਾ ਹੈ। ਇਹ ਖ਼ਰਚੇ ਘਟਾਉਣ ਲਈ ਯੂਨੀਵਰਸਿਟੀ ਵ¤ਲੋਂ ਘ¤ਟ ਪਾਣੀ ਲੈਣ ਵਾਲੀਆਂ ਫ਼ਸਲਾਂ ਦਾ ਵਿਕਾਸ ਕੀਤਾ ਜਾ ਰਿਹਾ ਹੈ । ਝੋਨੇ ਦੀ ਕਾਸ਼ਤ ਲਈ
ਉਹ ਵਿਧੀਆਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨਾਲ ਪਾਣੀ ਦੀ ਵਰਤੋਂ ਘਟਾਈ ਜਾਵੇ ਅਤੇ ਊਰਜਾ ਸੋਮਿਆਂ ਦਾ ਵੀ ਨੁਕਸਾਨ ਨਾ ਹੋਵੇ। ਝੋਨੇ ਦੀ ਕਾਸ਼ਤ ਹੁਣ 15 ਜੂਨ ਤੋਂ ਬਾਅਦ ਕਰਨ ਦੀ ਸਿਫ਼ਾਰਸ਼ ਨਾਲ ਹੀ ਕਰੋੜਾਂ ਰੁਪਏ ਦਾ ਲਾਭ ਹੋਇਆ ਹੈ ।
ਕਣਕ-ਝੋਨਾ ਫ਼ਸਲ ਚ¤ਕਰ ਵਿਚੋਂ ਰਕਬਾ ਕ¤ਢਣ ਨਾਲ ਵੀ ਪਾਣੀ ਦੀ ਬ¤ਚਤ ਸੰਭਵ ਹੈ। ਲੇਜ਼ਰ ਕਰਾਹੇ ਦੀ ਵਰਤੋਂ ਨਾਲ ਵੀ ਪਾਣੀ ਦੀ ਬਚਤ ਹੋਵੇਗੀ ਕਿਉਂਕਿ ਪ¤ਧਰੀ ਜ਼ਮੀਨ ਤੇ ਪਾਣੀ ਘ¤ਟ ਖ਼ਰਚ ਹੁੰਦਾ ਹੈ । ਨਾਲ ਹੀ ਬੀਮਾਰੀਆਂ ਤੇ ਰੋਗ ਵੀ ਘ¤ਟ ਲ¤ਗਦੇ ਹਨ । ਟੈਂਸ਼ੀਓਮੀਟਰ ਦੀ ਵਰਤੋਂ ਨਾਲ 20 ਫੀਸਦੀ ਪਾਣੀ ਬਚਦਾ ਹੈ । ਇਸੇ ਤਰ੍ਹਾਂ ਬੈਡਾਂ ਅਤੇ ਖਾਲ਼ੀ ਵਿ¤ਚ ਫ਼ਸਲਾਂ ਬੀਜਣ ਨਾਲ ਵੀ ਘ¤ਟ ਪਾਣੀ ਲ¤ਗਦਾ ਹੈ । ਆਮ ਲੋਕਾਂ ਵਿ¤ਚ ਇਸ ਗ¤ਲ ਦੀ ਵੀ ਚੇਤਨਾ ਫੈਲਾਈ ਜਾ ਰਹੀ ਹੈ ਕਿ ਪਿੰਡਾਂ ਦੇ ਛ¤ਪੜਾਂ ਨੂੰ ਡੂੰਘਿਆਂ ਕਰਕੇ ਕੁਦਰਤੀ ਜਲ ਸੋਮਿਆਂ ਨੂੰ ਮੁੜ ਸੁਰਜੀਤ ਕੀਤਾ ਜਾਵੇ। ਸ਼ਹਿਰੀ ਘਰਾਂ ਦੀਆਂ ਛ¤ਤਾਂ ਉਪਰਲਾ ਪਾਣੀ ਮੁੜ ਧਰਤੀ ਵਿ¤ਚ ਨਿਘਾਰਨ ਦੀ ਵਿਧੀ ਵਿਕਸਤ ਕੀਤੀ ਗਈ ਹੈ। ਇਹ ਸਾਰਾ ਕੁਝ ਤੁਸੀਂ ਯੂਨੀਵਰਸਿਟੀ ਵਿਗਿਆਨੀਆਂ ਪਾਸੋਂ ਖ਼ੁਦ ਵੀ ਜਾਣ ਸਕਦੇ ਹੋ ਅਤੇ ਅ¤ਗੇ ਦ¤ਸ ਸਕਦੇ ਹੋ । ਯੂਨੀਵਰਸਿਟੀ ਨੇ ਸਜਿੰਟਾ ਕੰਪਨੀ ਨਾਲ ਮਿਲਕੇ ਲੁਧਿਆਣਾ ਦੇ 29 ਪਿੰਡਾਂ ਵਿਚ ਪਾਣੀ ਬਚਾਉਣ ਦੇ ਤਰੀਕਿਆਂ ਨੂੰ ਪਰਚਾਰਨ ਲਈ ਇਕ ਲਹਿਰ ਵੀ ਤੋਰੀ ਹੈ।
ਕਿਸਾਨ ਭਰਾਵਾਂ ਵਿ¤ਚ ਆਪਣੀ ਉਪਜ ਦਾ ਵ¤ਧ ਮੁ¤ਲ ਹਾਸਲ ਕਰਨ ਲਈ ਮੰਡੀਕਰਨ ਚੇਤਨਾ ਬੜੀ ਜ਼ਰੂਰੀ ਹੈ । ਅਨਾਜ ਉਗਾਉਣਾ ਹੀ ਜਰੂਰੀ ਨਹੀਂ ਉਸਨੂੰ ਸਹੀ ਮੁ¤ਲ ਤੇ ਵੇਚਣਾ ਵੀ ਜ਼ਰੂਰੀ ਹੈ । ਖੇਤੀ ਵਣਜ ਪ੍ਰਬੰਧ ਅਤੇ ਖੇਤੀ ਉਪਜ ਦੀ ਪ੍ਰਾਸੈਸਿੰਗ ਨੂੰ ਨਿ¤ਜੀ ਸੈਕਟਰ ਦੀ ਸਹਾਇਤਾ ਨਾਲ ਵਧਾਇਆ ਜਾ ਸਕਦਾ ਹੈ। ਸ਼ਹਿਰੀ ਵ¤ਸੋਂ ਵਧਣ ਅਤੇ ਉਨ੍ਹਾਂ ਦੇ ਜੀਵਨ ਵਿਹਾਰ ਵਿ¤ਚ ਆਈ ਤਬਦੀਲੀ ਨੂੰ ਧਿਆਨ ਵਿ¤ਚ ਰ¤ਖਦੇ ਹੋਏ ਘਰੇਲੂ ਪ¤ਧਰ ਤੇ ਵੀ ਐਗਰੋ ਪ੍ਰਾਸੈਸਿੰਗ ਰਾਹੀਂ ਕਮਾਈ ਵਧਾਈ ਜਾ ਸਕਦੀ ਹੈ । ਮਿਸਾਲ ਵਜੋਂ ਘਰੇਲੂ ਪ¤ਧਰ ਤੇ ਅਚਾਰ, ਮੁਰ¤ਬੇ, ਚਟਨੀਆਂ, ਮਸਾਲੇ, ਵੇਸਣ ਅਤੇ ਹੋਰ ਉਤਪਾਦਨ ਤਿਆਰ ਕਰਕੇ ਨੇੜੇ ਦੇ ਕਸਬਿਆਂ ਸ਼ਹਿਰਾਂ ਵਿ¤ਚ ਵ¤ਧ ਮੁ¤ਲ ਤੇ ਵੇਚੇ ਜਾ ਸਕਦੇ ਹਨ। ਪੀ ਏ ਯੂ ਕਿਸਾਨ ਕਲ¤ਬ ਨੂੰ ਇਸ ਮਕਸਦ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿ¤ਚ ਇਕ ਦੁਕਾਨ ਅਲਾਟ ਕੀਤੀ ਗਈ ਹੈ ਜਿਸ ਵਿ¤ਚ ਉਹ ਆਪਣੇ ਖੇਤਾਂ ਦੀ ਉਪਜ ਨੂੰ ਪ੍ਰਾਸੈਸਿੰਗ ਉਪਰੰਤ ਯੋਗ ਮੁ¤ਲ ਤੇ ਵੇਚ ਸਕਣਗੇ ।
ਕਿਸਾਨ ਵੀਰਾਂ ਦੀ ਕਮਾਈ ਵਧਾਉਣ ਲਈ ਸਾਨੂੰ ਬਦਲਵੀਆਂ ਫ਼ਸਲਾਂ ਵ¤ਲ ਪਰਤਣਾ ਪਵੇਗਾ। ਨਰਮਾ, ਕਪਾਹ, ਮ¤ਕੀ, ਦਾਲਾਂ ਅਤੇ ਤੇਲਬੀਜ ਦੀ ਵਿਕਰੀ ਲਈ ਸੁਚੇਤ ਮੰਡੀਕਰਨ ਚੇਤਨਾ ਦੀ ਲੋੜ ਹੈ । ਪੰਜਾਬ ਦੀ ਕਪਾਹ, ਨਰਮਾ ਉਪਜ ਮਹਾਂਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ਵਿ¤ਚ ਵਿਕਦੀ ਹੈ । ਇਸ ਉਪਜ ਦੀ ਪ੍ਰਾਸੈਸਿੰਗ ਲਈ ਪੰਜਾਬ ਵਿ¤ਚ ਟੈਕਸਟਾਈਲ ਉਦਯੋਗ ਲਗਾ ਕੇ ਕਿਸਾਨ ਵੀਰਾਂ ਦੀ ਨਰਮਾ ਕਪਾਹ ਕਮਾਈ ਵਧਾਈ ਜਾ ਸਕਦੀ ਹੈ । ਇਸੇ ਤਰ੍ਹਾਂ ਮ¤ਕੀ ਤੋਂ ਐਥਾਨੋਲ ਤਿਆਰ ਕੀਤੀ ਜਾ ਸਕਦੀ ਹੈ
ਜਿਹੜੀ ਅੰਤਰਰਾਸ਼ਟਰੀ ਮੰਡੀ ਵਿ¤ਚ ਵਿਕਰੀ ਯੋਗ ਹੈ। ਅਨਾਜ ਭੰਡਾਰ ਢਾਂਚਾ ਸਹੀ ਨਾ ਹੋਣ ਕਰਕੇ ਦੇਸ਼ ਦਾ ਬਹੁਤਾ ਅਨਾਜ ਨੀਲੇ ਅਸਮਾਨ ਥ¤ਲੇ ਹਰ ਵਰ੍ਹੇ ਖਰਾਬ ਹੁੰਦਾ ਹੈ । ਸਹਿਕਾਰੀ ਪ¤ਧਰ ਤੇ ਕਿਸਾਨ ਭਰਾ ਅਜਿਹੇ ਗੁਦਾਮ ਉਸਾਰ ਸਕਦੇ ਹਨ ਜਿੰਨਾ ਦਾ ਕਿਰਾਇਆ ਹਾਸਲ ਕਰਕੇ ਕਮਾਈ ਵਧ ਸਕਦੀ ਹੈ । ਇਸੇ ਤਰ੍ਹਾਂ ਖੇਤੀਬਾੜੀ ਮਸ਼ੀਨਰੀ ਨੂੰ ਵੀ ਸਹਿਕਾਰੀ ਪ¤ਧਰ ਤੇ ਖਰੀਦ ਕੇ ਛੋਟੇ ਕਿਸਾਨਾਂ ਨੂੰ ਕਿਰਾਏ ਤੇ ਦੇਣ ਉਪਰੰਤ ਚੰਗੀ ਕਮਾਈ ਕੀਤੀ ਜਾ ਸਕਦੀ ਹੈ । ਇਕ¤ਲੇ-ਇਕ¤ਲੇ ਕਿਸਾਨ ਵੀਰ ਨੂੰ ਸਾਰੀ ਖੇਤੀ ਮਸ਼ੀਨਰੀ ਆਪਣੇ ਵਿਹੜੇ ਵਿ¤ਚ ਖੜ੍ਹੀ ਰ¤ਖਣ ਦਾ ਸ਼ੌਕ ਤਿਆਗਣਾ ਪਵੇਗਾ ਅਤੇ ਸਹਿਕਾਰੀ ਸੋਚ ਦਾ ਵਿਕਾਸ ਕਰਨਾ ਪਵੇਗਾ ਤਾਂ ਹੀ ਅਸੀਂ ਖੇਤੀ ਖਰਚੇ ਘਟਾ ਕੇ ਆਪਣੀ ਆਮਦਨ ਵਧਾ ਸਕਾਂਗੇ ।
ਸਰਬਪ¤ਖੀ ਕੀਟ ਕੰਟਰੋਲ ਵਿਧੀ ਨਰਮੇ ਅਤੇ ਕਮਾਦ ਵਿ¤ਚ ਬੜੀ ਕਾਮਯਾਬ ਹੋ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵ¤ਲੋਂ ਵਿਕਸਤ ਇਹ ਤਕਨੀਕ ਜਿ¤ਥੇ ਰਸਾਇਣਕ ਜ਼ਹਿਰਾਂ ਦੀ ਵਰਤੋਂ ਘਟਾਉਂਦੀ ਹੈ ਉਥੇ ਖੇਤੀ ਖਰਚੇ ਵੀ ਘਟਾਉਂਦੀ ਹੈ । ਯੂਨੀਵਰਸਿਟੀ ਵ¤ਲੋਂ ਸਰਬਪ¤ਖੀ ਕੀਟ ਕੰਟਰੋਲ ਦੀ ਵਰਤੋਂ ਹੋਰ ਵਧਾਉਣ ਲਈ ਇਕ ਬਾਇਓ ਏਜੰਟ ਉਤਪਾਦਨ ਪ੍ਰਯੋਗਸ਼ਾਲਾ ਦੀ ਵੀ ਸਥਾਪਨਾ ਕੀਤੀ ਜਾ ਰਹੀ ਹੈ । ਕਣਕ ਝੋਨਾ ਅਤੇ ਮ¤ਕੀ ਦੀ ਜੈਵਿਕ ਖੇਤੀ ਦੇ ਸੰਬੰਧ ਵਿ¤ਚ ਵੀ ਖੋਜ ਕਾਰਜ ਜਾਰੀ ਹਨ । ਕੀਟ ਨਾਸ਼ਕ ਜ਼ਹਿਰਾਂ ਤੋਂ ਮੁਕਤ ਫ਼ਸਲਾਂ ਨੂੰ ਪਰਖਣ ਦੀ ਪ੍ਰਯੋਗਸ਼ਾਲਾ ਵੀ ਸਥਾਪਤ ਕੀਤੀ ਜਾਵੇਗੀ ਜਿਸ ਉਪਰੰਤ ਭੋਜਨ ਦੇ ਜੈਵਿਕ ਹੋਣ ਦੀ ਤਸਦੀਕ ਸੂਬਾ ਪ¤ਧਰ ਤੇ ਹੀ ਹੋ ਸਕੇਗੀ ।
ਫ਼ਸਲਾਂ ਦੇ ਰਹਿੰਦ-ਖੂੰਹਦ ਮਾਦੇ ਨੂੰ ਖੇਤਾਂ ਵਿ¤ਚ ਹੀ ਵਾਹ ਕੇ ਮੁੜ ਵਰਤਣ ਨਾਲ ਜ਼ਮੀਨ ਦੀ ਸਿਹਤ ਸੁਧਾਰਨ ਵ¤ਲ ਵੀ ਯਤਨ ਕੀਤੇ ਜਾ ਰਹੇ ਹਨ । ਲਗਪਗ 20 ਮੀਟਰਿਕ ਟਨ ਪਰਾਲੀ ਅਤੇ 17 ਮੀਟਰਿਕ ਟਨ ਕਣਕ ਦਾ ਨਾੜ ਅਸੀਂ ਹਰ ਵਰ੍ਹੇ ਪੈਦਾ ਕਰਦੇ ਹਾਂ । ਜਿਸ ਵਿਚੋਂ ਕਣਕ ਦਾ ਨਾੜ 70 ਫੀਸਦੀ ਤਾਂ ਤੂੜੀ ਬਣਾਉਣ ਦੇ ਕੰਮ ਆ ਜਾਂਦਾ ਹੈ ਪਰ ਝੋਨੇ ਦੀ ਪਰਾਲੀ ਨੂੰ ਖੇਤਾਂ ਵਿ¤ਚ ਸਾੜ ਕੇ ਅਸੀਂ ਆਪਣੇ ਮਹਿੰਗੇ ਕੁਦਰਤੀ ਸੋਮੇ ਨੂੰ ਤਬਾਹ ਕਰਦੇ ਹਾਂ ਤੇ ਨਾਲ ਹੀ ਵਾਤਾਵਰਣ ਵਿ¤ਚ ਵੀ ਦੂਸ਼ਿਤ ਹਵਾ ਭੇਜਦੇ ਹਾਂ ਜਿਸ ਨਾਲ ਦਮੇ ਵਰਗੀਆਂ ਭਿਆਨਕ ਬੀਮਾਰੀਆਂ ਦਾ ਜਨਮ ਹੁੰਦਾ ਹੈ । ਸੜਕ ਹਾਦਸਿਆਂ ਦੀ ਗਿਣਤੀ ਵੀ ਇਸ ਦੇ ਧੂੰਏਂ ਕਾਰਨ ਵਧਦੀ ਹੈ । ਅਸੀਂ ਇਸ ਬੁਰੇ ਕੰਮ ਤੋਂ ਬਾਜ ਆਈਏ ਅਤੇ ਇਸ ਪਰਾਲੀ ਨੂੰ ਖੇਤਾਂ ਵਿ¤ਚ ਹੀ ਵਾਹ ਕੇ ਜੈਵਿਕ ਮਾਦੇ ਵਿਚ ਵਾਧਾ ਕਰੀਏ ।
ਕੁਦਰਤੀ ਸੋਮਿਆਂ ਦੀ ਸੰਭਾਲ ਵਾਲੀਆਂ ਤਕਨੀਕਾਂ ਵਿਚੋਂ ਜ਼ੀਰੋ ਟਿ¤ਲੇਜ਼, ਬੈਡ ਪਲਾਂਟਿੰਗ ਭਾਵ ਬਿਨਾਂ ਵਹਾਈ ਖੇਤੀ ਅਤੇ ਚੌੜੀ ਪ¤ਟੀ ਉਪਰ ਖੇਤੀ ਨਾਲ ਚੰਗੇ ਨਤੀਜੇ ਮਿਲੇ ਹਨ ।  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਹਾੜ੍ਹੀ ਦੀਆਂ ਫ਼ਸਲਾਂ ਜੌਂ, ਰਾਇਆ, ਛੋਲੇ ਅਤੇ ਜਵੀ ਬੀਜਣ ਵਾਸਤੇ ਵੀ ਜ਼ੀਰੋ ਟਿ¤ਲੇਜ਼ ਦੀ ਸਿਫ਼ਾਰਸ਼ ਕਰ ਦਿ¤ਤੀ ਹੈ । ਬੈਡ ਪਲਾਂਟਿੰਗ ਵਿਧੀ ਨਾਲ ਕਣਕ ਬੀਜ ਕੇ ਜਲ ਸੋਮਿਆਂ ਦੀ ਬ¤ਚਤ ਕੀਤੀ ਜਾ ਸਕਦੀ ਹੈ ।
ਯੂਨੀਵਰਸਿਟੀ ਵ¤ਲੋਂ ਪਸਾਰ ਸਿ¤ਖਿਆ ਢਾਂਚੇ ਰਾਹੀਂ ਕਿਸਾਨਾਂ ਵਿ¤ਚ ਗਿਆਨ ਵਿਗਿਆਨ ਚੇਤਨਾ ਦੀ ਪਸਾਰੀ ਲਈ ਜਿ¤ਥੇ ਨਵੀਆਂ ਤਕਨੀਕਾਂ ਵਿਕਸਤ ਕੀਤੀਆਂ ਜਾ ਰਹੀਆਂ ਹਨ ਉਥੇ ਕਿਸਾਨਾਂ ਦੀ ਨਵੀਂ ਤਕਨੀਕ ਅਪਨਾਉਣ ਦੀ ਯੋਗਤਾ ਨੂੰ ਧਿਆਨ ਵਿ¤ਚ ਰ¤ਖਦੇ ਹੋਏ ਸਥਾਨਕ ਹਾਲਾਤ ਮੁਤਾਬਕ ਵਿਧੀਆਂ ਵਰਤੀਆਂ ਜਾ ਰਹੀਆਂ ਹਨ । ਯੂਨੀਵਰਸਿਟੀ ਵ¤ਲੋਂ ਛਪਦੇ ਮਾਸਕ ਪ¤ਤਰ ’ਚੰਗੀ ਖੇਤੀ’ ਅਤੇ ਅੰਗਰੇਜ਼ੀ  ਵਿ¤ਚ ‘ਪ੍ਰਾਗਰੈਸਿਵ ਫਾਰਮਿੰਗ’ ਤੋਂ ਇਲਾਵਾ ਹਾੜ੍ਹੀ ਸਾਉਣੀ ਦੀਆਂ ਫ਼ਸਲਾਂ ਬਾਰੇ ਸਿਫ਼ਾਰਸ਼ਾਂ, ਵ¤ਖ ਵ¤ਖ ਫ਼ਸਲਾਂ ਬਾਰੇ ਕਿਤਾਬਚੇ ਪ੍ਰਕਾਸ਼ਤ ਕਰਨ ਤੋਂ ਇਲਾਵਾ ਰੇਡੀਓ ਵਿ¤ਚ ਰੋਜ਼ਾਨਾ ਤਿੰਨ ਵਾਰ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਰਾਹੀਂ ਖੇਤੀਬਾੜੀ ਦੇ ਪ੍ਰੋਗਰਾਮਾਂ ਨੂੰ ਤੁਹਾਡੇ ਗਿਆਨ ਵਿਗਿਆਨ ਵਾਸਤੇ ਹੀ ਵਰਤਿਆ ਜਾ ਰਿਹਾ ਹੈ।
ਯੂਨੀਵਰਸਿਟੀ ਵਿ¤ਚ ਪੇਂਡੂ ਬ¤ਚਿਆਂ ਨੂੰ ਦਾਖ਼ਲ ਕਰਨ ਲਈ 6 ਸਾਲਾ ਬੀ ਐਸ ਸੀ ਪ੍ਰੋਗਰਾਮ ਖੇਤੀਬਾੜੀ ਅਤੇ ਹੋਮ ਸਾਇੰਸ ਕਾਲਜ ਵਿ¤ਚ ਸ਼ੁਰੂ ਕੀਤਾ ਗਿਆ ਹੈ । ਅਗਲੇ ਸਾਲ ਦਾਖ਼ਲੇ ਲਈ ਤੁਸੀਂ ਵੀ ਆਪਣੇ ਬ¤ਚਿਆਂ ਨੂੰ ਪ੍ਰੇਰਨਾ ਦਿਓ । ਉਚੇਰੀ ਖੋਜ ਵਾਸਤੇ ਪਿੰਡਾਂ ਦੀਆਂ ਸਮ¤ਸਿਆਵਾਂ ਨੂੰ ਸੰਬੰਧਤ ਖੋਜ ਵਿਸ਼ੇ ਐਮ.ਐਸ.ਸੀ. ਅਤੇ ਪੀ ਐਚ ਡੀ ਵਿਦਿਆਰਥੀਆਂ ਨੂੰ ਦਿ¤ਤੇ ਜਾ ਰਹੇ ਹਨ।

ਮੌਜੂਦਾ ਸਮੇਂ ਦੌਰਾਨ ਖੇਤੀਬਾੜੀ ਵਿਚ ਵਿਚਾਰਨ ਵਾਲੇ ਮਹਤਵਪੂਰਨ ਨੁਕਤੇ ਇਸ ਤਰ੍ਹਾਂ ਹਨ :
1      ਆਬਾਦੀ ਅਨੁਸਾਰ ਅਨਾਜ ਦਾ ਉਤਪਾਦਨ ਕਰਨਾ ।
2      ਦਾਣਿਆਂ ਦੀ ਸਾਂਭ ਸੰਭਾਲ ਵਲ ਧਿਆਨ ਦੇਣਾ ।
3      ਮਾਨਵੀ ਸਰੋਤਾਂ ਦਾ ਮਜ਼ਬੂਤ ਕਰਨਾ।
4      ਪਸਾਰ ਸਿਖਿਆ ਪ੍ਰੋਗਰਾਮਾਂ ਦੀ ਨੁਹਾਰ ਬਦਲਣਾ ।
5      ਲੋਕ ਸੇਵੀ ਸੰਸਥਾਵਾਂ ਨਾਲ ਮਜ਼ਬੂਤ ਤਾਲਮੇਲ ਬਨਾਉਣਾ ।
6      ਬੀਜ ਉਤਪਾਦਨ ਦੇ ਪ੍ਰੋਗਰਾਮਾਂ ਨੂੰ ਉਤਸ਼ਾਹਤ ਕਰਨਾ ਅਤੇ ਮੁਖ ਫ਼ਸਲਾਂ ਵਿਚ ਬੀਜ ਤਬਦੀਲੀ ਦੀ ਦਰ ਨੂੰ ਵਧਾਉਣਾ ।
7      ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਹੁਨਰ ਵਿਚ ਵਾਧਾ ਕਰਨਾ ਖੇਤੀ ਪ੍ਰੋਸੈਸਿੰਗ ਅਤੇ ਉਤਪਾਦਨ ਮੁਲ ਵਾਧੇ ਵਲ ਧਿਆਨ ਦੇਣਾ।
8      ਪਾਣੀ ਅਤੇ ਭੂਮੀ ਦੀ ਯੋਗ ਸਿਹਤ ਸੰਭਾਲ ਕਰਨਾ ।
9      ਚਾਰੇ, ਦਾਲਾਂ, ਤੇਲ ਬੀਜਾਂ ਤੇ ਫ਼ਲਾਂ ਦੇ ਉਤਪਾਦਨ ਵਿਚਲੀਆਂ ਰੁਕਾਵਟਾਂ ਨੂੰ ਠ¤ਲਣਾ ।
ਕਿਸਾਨ ਭਰਾਓ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੁਹਾਡੀ ਹੈ । ਤੁਸੀਂ ਹੀ ਅਸਲ ਇਸ ਦੇ ਮਾਲਕ ਹੋ । ਆਪਣੀਆਂ ਲੋੜਾਂ ਮੁਤਾਬਕ ਖੋਜ ਢਾਂਚੇ ਨੂੰ ਢਾਲਣ ਵਾਸਤੇ ਸਾਡੇ ਵਿਗਿਆਨੀਆਂ ਨਾਲ ਸੰਪਰਕ ਰ¤ਖਿਆ ਕਰੋ। ਕਿਸਾਨ ਮੇਲਿਆਂ ਦੇ ਨਾਲ-ਨਾਲ ਕਿਸਾਨ ਕੈਪਾਂ ਰਾਹੀਂ ਵੀ ਤੁਸੀਂ ਆਪਣੀ ਸ਼ਮੂਲੀਅਤ ਵਧਾ ਸਕਦੇ ਹੋ। ਆਮ ਦਿਨਾਂ ਵਿ¤ਚ ਵੀ ਵਿਗਿਆਨੀਆਂ ਨਾਲ ਸੰਪਰਕ ਕਰ ਸਕਦੇ ਹੋ । ਅਸੀਂ ਆਪਸੀ ਵਿਚਾਰ ਵਟਾਂਦਰੇ ਨਾਲ ਹੀ ਭਵਿ¤ਖ ਦੀਆਂ ਚੁਣੌਤੀਆਂ ਦੇ ਹਾਣੀ ਬਣ ਸਕਦੇ ਹਾਂ ।

Translate »