November 10, 2011 admin

ਰਿਕਸ਼ੇ ਦੀ ਹੋਂਦ ਖਤਮ ਹੋਣ ਦੇ ਕੰਡੇ ਪੁਜੀ

ਸਵਾਰੀਆਂ ਦੀ ਭਾਰੀ ਕਮੀ ਦੇ ਚੱਲਦਿਆਂ ਰਿਕਸ਼ੇ ਵਾਲਿਆਂ ਨੂੰ ਪਏ ਦੋ ਵਕਤ ਦੀ ਰੋਟੀ ਦੇ ਲਾਲੇ
"ਆਟੋ ਰਿਕਸ਼ਾ ਵਾਲਿਆਂ ਦੀ ਚਾਂਦੀ,ਕਿਰਾਇਆ 5 ਤੋਂ ਵਧਾ ਕੇ 10 ਰੁਪਏ ਕੀਤਾ"
ਸਰਵਨ ਸਿੰਘ ਰੰਧਾਵਾ
ਅੰਮ੍ਰਿਤਸਰ ਅੰਦਰ ਪੂਰੇ ਏਸ਼ੀਆ ਵਿੱਚ ਸੱਭ ਤੋਂ ਜਿਆਦਾ ਆਟੋ ਰਿਕਸ਼ਾ ਚੱਲਦੇ ਹਨ।ਇੱਥੇ ਆਟੋ ਰਿਕਸ਼ਿਆਂ ਦੀ ਗਿਣਤੀ 40,000 ਦੇ ਕਰੀਬ ਹੈ,ਪਰ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹਨਾਂ ਕਿ ਆਟੋਆਂ ਵਿੱਚੋਂ ਕੇਵਲ 9,000 ਆਟੋ ਹੀ ਟਜ਼ਿਸਟਰਡ ਹਨ ਬਾਕੀ ਸੱਭ ਬਿਨਾਂ ਕਾਗਜਾਂ ਤੋਂ ਹੀ ਚੱਲ ਰਹੇ ਹਨ।ਇਸ ਤਰਾਂ ਹੀ ਅੰਮ੍ਰਿਤਸਰ ਵਿੱਚ ਪੈਰਾਂ ਨਾਲ ਚੱਲਣ ਵਾਲੇ ਰਿਕਸ਼ਿਆਂ ਦੀ ਤਦਾਦ ਵੀ ਬਹੁਤ ਜਿਆਦਾ ਹੈ। ਪਰ ਇਹਨਾਂ ਰਿਕਸ਼ਿਆਂ ਦੀ ਹੋਂਦ ਹੋਲੀ ਹੋਲੀ ਖਤਮ ਹੁੰਦੀ ਜਾਰ ਹੀ ਹੈ।ਇਸ ਦਾ ਕਾਂਰਣ ਇਹ ਹੈ ਕਿ ਲੋਕਾਂ ਕੋਲ ਸਮੇਂ ਦੀ ਭਾਰੀ ਕਮੀ ਹੈ।ਹਰ ਕੋਈ ਆਂਪਣੀ ਮੰਜਿਲ ਤੇ ਜਲਦ ਤੋਂ ਜਲਦ ਪਹੁੰਚਣਾ ਚਾਹੂੰਦਾ ਹੈ ਤਾਂ ਉਸ ਦੇ ਕੀਮਤੀ ਸਮੇਂ ਦੀ ਬਚਤ ਹੋ ਸਕੇ।ਉਸ ਦੀ ਇਸੇ ਤੇਜੀ ਨੇ ਇਹਨਾਂ ਰਿਕਸ਼ਿਆਂ ਦੀ ਹੋਂਦ ਨੂੰ ਲਗਭਗ ਖਤਮ ਹੀ ਕਰ ਦਿੱਤਾ ਹੈ।ਜਿਹੜੇ ਥੋੜੇ ਬਹੁਤ ਰਿਕਸ਼ੇ ਬਚੇ ਵੀ ਹਨ ਉਹਨਾਂ ਤੇ ਕੋਈ ਸਵਾਰੀ ਨਹੀ ਚੜਦੀ।ਸ਼ਰੀਰ ਦੀ ਐਨੀ ਜਿਆਦਾ ਮਿਹਨਤ ਦੇ ਬਾਵਜੂਦ ਵੀ ਇਹਨਾਂ ਰਿਕਸ਼ੇ ਵਾਲਿਆਂ ਦਾ ਕਿਰਾਇਆ ਬਹੁਤ ਘੱਟ ਹੈ ਇਸ ਦੇ ਚੱਲਦਿਆਂ ਹੀ ਇਹਨਾਂ ਦੀ ਹੋਂਦ ਖਤਮ ਹੋਣ ਦੇ ਕੰਡੇ ਹੈ।ਅਜਾਦੀ ਤੋਂ ਪਹਿਲਾਂ ਰਿਕਸ਼ੇ ਹੱਥਾਂ ਨਾਲ ਖਿੱਚਣ ਵਾਲੇ ਹੋਇਆ ਕਰਦੇ ਸਨ।ਜਿਸ ਮਗਰ ਦੋ ਸਾਵਰੀਆਂ ਬੈਠਦੀਆਂ ਸਨ ਅਤੇ ਰਿਕਸ਼ੇ ਵਾਲਾ ਉਸ ਨੂੰ ਉਸ ਦੇ ਅੱੱਗੇ ਝੋਟੇ ਵਾਂਗੂੰ ਜੁਤ ਕੇ ਖਿੱਚਿਆ ਕਰਦਾ ਸੀ। ਫਰ ਬਾਅਦ ਵਿੱਚ ਹੋਲੀ ਹੋਲੀ ਪੈਰਾਂ ਨਾਲ ਪੈਂਡਲ ਮਾਰ ਕੇ ਚੱਲਣ ਵਾਲੇ ਰਿਕਸ਼ੇ ਹੋਂਦ ਵਿੱਚ ਆ ਗਏ,ਜਿਨਾਂ ਦੀ ਹੋਂਦ ਅੱਜ ਵੀ ਕਾਇਮ ਹੈ।ਪਰ ਹੋਲੀ ਇਹਨਾਂ ਰਿਕਸ਼ਿਆਂ ਤੋਂ ਬਾਅਦ ਆਟੋ ਰਿਕਸ਼ੇ ਹੋਂਦ ਵਿੱਚ ਆ ਗਏ ਜਿੰਨਾਂ ਨੇ ਰਿਹਨਾਂ ਰਿਕਸਿਆਂ ਦੀ ਹੋਂਦ ਨੂੰ ਖਤਮ ਹੀ ਕਰ ਛੱਡਿਆ ਹੈ।ਅੱਜ ਦੇ ਦੋਰ ਵਿੱਚ ਆਟੋ ਰਿਕਸ਼ੇ ਦਾ ਬਾਜਾਰ ਗਰਮ ਹੈ।ਮਾਰਕਿੱਟ ਅੰਦਰ ਕਈ ਮਾਡਲਾ ਅਤੇ ਵੱਖ ਵੱਖ ਨਾਮਵਰੀ ਕੰਪਨੀਆਂ ਦੇ ਆਟੋ ਰਿਕਸ਼ੇ ਹੋਂਦ ਵਿੱਚ ਆ ਗਏ ਹਨ। ਅੰਮ੍ਰਿਤਸਰ ਅੰਦਰ ਸਾਰੀ ਸਵਾਰੀ ਇਹਨਾਂ ਆਟੋਆਂ ਨੇ ਹੀ ਸਾਂਭੀ ਹੋਈ ਹੈ ਅਤੇ ਮਿੰਨੀ ਬੱਸਾਂ ਅਤੇ ਅਤੇ ਪੈਰਾਂ ਵਾਲੇ ਰਿਕਸ਼ੇ ਨੁੱਕਰੇ ਲੱਗੇ ਪਏ ਹਨ। ਪਹਿਲਾਂ ਇਹਨਾ ਆਟੋਆਂ ਦਾ ਕਿਰਾਇਆ ਅੰਮ੍ਰਿਤਸਰ ਬੱਸ ਅੱਡੇ ਤੋਂ ਖਾਸੇ ਤੱਕ 5 ਰੁਪਏ ਹੀ ਹੋਇਆ ਕਰਦਾ ਸੀ।ਬਾਦ ਵਿੱਚ ਇਹਨਾਂ ਨੇ ਇਹ ਫਰਮਾਂਣ ਜਾਰੀ ਕਰ ਦਿੱਤਾ ਕਿ ਜਿੱਥੇ ਮਰਜੀ ਉੱਤਰ ਜਾਵੋ ਕਿਰਾਇਆ 5 ਰੁਪਏ ਹੀ ਦੇਣਾਂ ਪਵੇਗਾ,ਭਾਵ ਜੇ ਤੁਸੀ 50 ਕਦਮ ਦੀ ਯਾਤਰਾ ਵੀ ਇਸ ਤੇ ਕੀਤੀ ਤਾਂ ਤਹਾਨੂੰ 5 ਰੁਪਏ ਚਕਾਉਣੇ ਪੈਂਦੇ ਸੀ।ਪਰ ਹੁਣ ਇਹਨਾਂ ਨੇ ਇਹ ਕਿਰਾਇਆ ਮੰਹਿਗਾਈ ਦਾ ਵਾਸਤਾ ਪਾ ਕੇ ਦੁਗਣਾਂ ਕਰ ਦਿੱਤਾ ਹੈ।ਹੁਣ ਇਹ ਬੱਸ ਅੱਡੇ ਤੋਂ ਛੇਹਰਟੇ ਤੱਕ 10 ਰੁਪਏ ਵਸੂਲਦੇ ਹਨ ਅਤੇ ਖਾਸੇ ਤੱਕ 15 ਰੁਪਏ ਵਸੂਲਦੇ ਹਨ।ਪਰ ਦੂਸਰੇ ਪਾਸੇ ਰਿਕਸ਼ੇ ਵਾਲੇ ਨੂੰ ਲੋਕ ਅੱਜ ਵੀ ਪੰਜ ਰੁਪਏ ਵਿੱਚ ਹੀ ਸੰਤੁਸ਼ਟ ਕਰਨਾਂ ਚਾਹੂੰਦੇ ਹਨ।ਇਸ ਕਾਂਰਣ ਹੀ ਰਿਕਸ਼ੇ ਦੀ ਹੋਂਦ ਖਤਮ ਹੋ ਰਹੀ ਹੈ।ਰਿਕਸ਼ੇ ਚਲਾਉਣ ਵਾਲਿਆਂ ਦੇ ਪਰਿਵਾਰ ਨੂੰ ਅੱਜ 2 ਵੇਲਿਆਂ ਦੀ ਰੋਟੀ ਦੇ ਲਾਲੇ ਪਏ ਹੋਏ ਹਨ। ਇਹਨਾ ਚੋਂ ਬਹੁਤਿਆਂ ਦੇ ਪਰਿਵਾਰ ਅੱਜ ਗਰੀਬੀ ਅਤੇ ਭੁੱਖ ਨਾਲ ਖਾਲੀ ਪੇਟ ਲੰਮੀ ਲੜਾਈ ਲੜ ਰਹੇ ਹਨ। ਦੂਸਰੇ ਪਾਸੇ ਜਿੱਥੇ ਆਟੋ ਰਿਕਸ਼ਾ ਵਾਲਿਆ ਦੀ ਕਿਰਾਇਆ ਵੱਧਣ ਨਾਲ ਚਾਂਦੀ ਹੋ ਗਈ Aੱਥੇ ਇਹਨਾਂ ਗਰੀਬ ਰਿਕਸ਼ਿਆਂ ਵਾਲਿਆਂ ਦੇ ਭੁੱਖੇ ਮਰਣ ਦੇ ਦਿਨ ਆ ਗਏ ਹਨ।
+91 7837849425

Translate »