November 10, 2011 admin

ਮੁੰਡਾ ਮੇਰਾ ਰੋਵੇ ਅੰਬ ਨੂੰ

    ਅੱਜ ਕ੍ਹਲ ਭਾਰਤ ਵਿੱਚ ਫਲਾਂ ਦੇ ਰਾਜੇ, ਅੰਬਾਂ ਦੀ ਬਹਾਰ ਹੈ ਪਰ ਏਧਰ ਅਮਰੀਕਾ ਵਿੱਚ ਬੈਠੇ ਭਾਰਤੀ ਦੇਸੀ ਅੰਬਾਂ ਨੂੰ ਤਰਸ ਰਹੇ ਹਨ। ਭਾਵੇਂ ਭਾਰਤੀ ਐਲਫੋਂਸੋ ਅੰਬ ਹੁਣ ਏਧਰ ਮਿਲ ਰਹੇ ਹਨ ਪਰ ਦੋ ਡਾਲਰ ਦਾ ਅੰਬ ਤਾਂ ਛਿੱਲ ਲਹਾਉਣ ਵਾਲੀ ਗੱਲ ਹੀ ਹੈ ਜੋ ਇਸਦੀਆਂ ਛਿੱਲਾਂ ਤੇ ਗਿਟਕਾਂ ਖਾਕੇ ਹੀ ਪੂਰੇ ਹੋ ਸਕਦੇ ਹਨ। ਨਾਲੇ ਮੁਹਾਵਰਾ ਹੈ ਆਮ ਕੇ ਆਮ ਗੁਠਲੀਓਂ ਕੇ ਦਾਮ। ਮੈਕਸੀਕਨ ਅੰਬਾਂ ਚ ਭਾਰਤੀ ਅੰਬਾਂ ਜਿਹੀ ਲਜ਼ਤ ਤੇ ਖੁਸ਼ਬੂ ਕਿਥੇ ਤੇ ਕਿਥੇ ਹੈ ਏਨੀ ਵੰਨਗੀ। ਦੁਸਹਿਰੀ, ਚੌਸਾ, ਲੰਗੜਾ, ਸੰਧੂਰੀ- ਕਿਸ ਕਿਸ ਦਾ ਨਾਂ ਲਈਏ, ਸਭ ਦਾ ਆਪਣਾ ਸੁਆਦ, ਆਪਣਾ ਰੰਗ ਤੇ ਆਪਣੀ ਮਹਿਕ। ਫਿਰ ਗਧਾ ਅੰਬ, ਤੋਤਾਪਰੀ, ਲਖਨਊ ਕੀ ਕੁੱਪੀ ਜਿਹੇ ਸੁਹਾਵੇ ਨਾਂ ਕਿਤੇ ਲਭਣੇ ਹਨ। ਭਾਵੇਂ ਮਲੇਸ਼ੀਆ ‘ਚ ਵੀ ਅੰਬਾਂ ਦੀਆਂ ਬਹੁਤ ਕਿਸਮਾਂ ਉਪਲਭਧ ਹਨ ਪਰ ਦੁਨੀਆ ਦੇ ਅਧੇ ਅੰਬ ਭਾਰਤ ਵਿੱਚ ਹੀ ਲਗਦੇ ਹਨ। ਅੰਬ ਅਸਲ ਵਿੱਚ ਹੈ ਹੀ ਭਾਰਤੀ ਮੂਲ ਦਾ ਫਲ ਜੋ ਭਾਰਤ-ਬਰਮਾ ਖੇਤਰ ਵਿੱਚ ਕੋਈ ਚਾਰ ਹਜ਼ਾਰ ਸਾਲ ਪਹਿਲਾਂ ਤੋਂ ਪਾਇਆ ਜਾਂਦਾ ਹੈ। ਗੌਰਤਲਬ ਹੈ ਕਿ ਪੁਰਾਣੇ ਜ਼ਮਾਨਿਆਂ ਤੋਂ ਹੀ ਭਿਕਸ਼ੂਆਂ, ਮਿਸ਼ਨਰੀਆਂ, ਸੌਦਾਗਰਾਂ, ਮਲਾਹਾਂ ਆਦਿ ਨੇ ਇਕ ਦੇਸ ‘ਚ ਪੈਦਾ ਹੁੰਦੀਆਂ ਚੀਜ਼ਾਂ ਦੂਜੇ ਦੇਸ ਵਿੱਚ ਪਹੁੰਚਾਈਆਂ ਤੇ ਨਾਲ ਹੀ ਸ਼ਬਦ। ਭਾਰਤੀ M00;ਛੀਟM00; ਸ਼ਬਦ ਸਮੇਤ ਯੂਰਪ ਚ ਪਹੁੰਚ ਗਈ। ਦੱਖਣੀ ਅਮਰੀਕੀ ਟਮਾਟਰ, ਪੁਰਤਗੀਜ਼ ਬਾਲਟੀ ਸੌਦਾਗਰਾਂ ਨੇ ਭਾਰਤ ਲਿਆ ਸੁੱਟੇ। ਪੰਜਵੀਂ ਸਦੀ ਈਸਾ ਪੂਰਵ ਤੱਕ ਅੰਬ ਬੋਧੀ ਭਿਕਸ਼ੂਆਂ ਨੇ ਚੀਨ, ਜਾਪਾਨ, ਮਲਾਇਆ, ਫਿਲਪਾਈਨ ਪਹੁੰਚਾ ਦਿੱਤੇ। ਫਿਰ ਦਸਵੀਂ ਸਦੀ ਤੱਕ ਇਹ ਪੂਰਬੀ ਅਫ਼ਰੀਕਾ ਹੁੰਦੇ ਹੋਏ ਬਰਾਜ਼ੀਲ, ਵੱੈਸਟ ਇੰਡੀਜ਼ ਤੇ ਮੈਕਸੀਕੋ ਪੁੱਜੇ। ਫ਼ਲੋਰੀਡਾ ਚ ਅੰਬ 1830 ਅਤੇ ਕੈਲੀਫੋਰਨੀਆ ਚ 1880 ਵਿਚੱ ਪਹੁੰਚਾ। ਯੌਰਪ ਵਿੱਚ ਇਹ ਫਲ ਪਹੁੰਚ ਤਾਂ ਗਿਆ ਪਰ ਕੇਵਲ ਸਪੇਨ ਦੀ ਧਰਤੀ ਹੀ ਇਸ ਨੂੰ ਉਗਾ ਸਕੀ। ਕਹਿੰਦੇ ਹਨ ਕਿ ਸਿਕੰਦਰ ਮਹਾਨ ਅਤੇ ਚੀਨੀ ਯਾਤਰੀ ਹਿਊਨ ਸਾਂਗ ਨੇ ਭਾਰਤ ਆਕੇ ਅੰਬਾਂ ਦਾ ਸੁਆਦ ਚਖਿਆ ਸੀ। ਅਕਬਰ ਨੇ ਇਕ ਲੱਖ ਅੰਬਾਂ ਦੇ ਬੂਟੇ ਦਰਭੰਗਾ ਵਿੱਚ ਲਾਏ। ਸ਼ਾਇਰ ਗਾਲਿਬ ਅੰਬਾਂ ਦਾ ਬਹੁਤ ਸ਼ੌਕੀਨ ਸੀ ਜਿਸ ਬਾਰੇ ਲਤੀਫ਼ਾ ਮਸ਼ਹੂਰ ਹੈ ਕਿ ਕਿਸੇ ਨੇ ਗ਼ਾਲਿਬ ਨੂੰ ਵਿਅੰਗ ਕੱਸਿਆ,"ਦੇਖੋ, ਗਧੇ ਵੀ ਆਮ ਨਹੀਂ ਖਾਤੇ।" ਗ਼ਾਲਿਬ ਨੇ ਪੋਲੇ ਜਿਹੇ ਕਿਹਾ,"ਹਾਂ, ਗਧੇ ਆਮ ਨਹੀਂ ਖਾਤੇ!"

    ਪੰਜਾਬ ਨੂੰ ਪਰਾਚੀਨ ਕਾਲ ਤੋਂ ਜੇ ਕੋਈ ਚੱਜ ਦਾ ਫਲ ਜੁੜਿਆ ਹੈ ਤਾਂ ਉਹ ਅੰਬ ਹੀ ਹੈ। ਏਥੋਂ ਦੇ ਨੀਮ-ਪਹਾੜੀ ਇਲਾਕਿਆਂ ਜਿਵੇਂ ਹੁਸ਼ਿਆਰਪੁਰ, ਰੋਪੜ ਆਦਿ ਵਿੱਚ ਚੂਪਣ ਵਾਲੇ ਅੰਬ ਹੁੰਦੇ ਸਨ। ਰੋਪੜ ਦੇ ਕਸਬੇ ਮੋਰਿੰਡਾ ਨੂੰ ਬਾਗਾਂਵਾਲੀ ਵੀ ਕਿਹਾ ਜਾਂਦਾ ਹੈ ਕਿਉਂਕਿ ਏਥੇ ਬੁਹਤ ਸਾਰੇ ਅੰਬਾਂ ਦੇ ਬਾਗ ਹੋਇਆ ਕਰਦੇ ਸਨ। ਹੇਠਾਂ ਡਿਗੇ ਪੱਕੇ ਅੰਬਾਂ ਨੂੰ ਟਪਕਾ ਕਿਹਾ ਜਾਂਦਾ ਹੈ ਤੇ ਬਾਅਦ ‘ਚ ਪਕਾਏ ਅੰਬਾਂ ਨੂੰ ਪੈਲੀ ਅੰਬ। ਪਹਿਲੀਆਂ ‘ਚ ਲੋਕ ਹੁਸ਼ਿਆਰਪੁਰ ਜ਼ਿਲੇ ‘ਚ ਅੰਬ ਚੂਪਣ ਜਾਇਆ ਕਰਦੇ ਸਨ। ਇਕ ਲੋਕ ਗੀਤ ਹੈ:

       ਅੰਬੀਆਂ ਨੂੰ ਤਰਸੇਂਗੀ ਛਡਕੇ ਦੇਸ ਦੁਆਬਾ

  ਧਾਰਮਿਕ-ਸਾਂਸਕ੍ਰਿਤਕ ਮਹੱਤਤਾ ਗ੍ਿਰਹਣ ਕਰ ਚੁਕੇ ਇਸ ਫਲ ਨੂੰ ਭਾਰਤ ਦੇ ਰਾਸ਼ਟਰੀ ਫਲ ਦਾ ਦਰਜਾ ਦਿੱਤਾ ਗਿਆ ਹੈ। ਮੋਹਨ ਸਿੰਘ ਦੀ  ਕਵਿਤਾ M00;ਅੰਬੀ ਦਾ ਬੂਟਾM00; ਵਿਚੋਂ ਇਸਦੀ ਰੁਮਾਂਸਕਿਤਾ ਝਲਕਦੀ ਹੈ। ਮੁਹਾਲੀ ਵਿੱਚ ਇਕ ਗੁਰਦਵਾਰਾ ਅੰਬ ਸਾਹਿਬ ਹੈ ਜਿਥੇ ਦੰਦ ਕਥਾ ਅਨੁਸਾਰ  ਗੁਰੂ ਹਰ ਰਾਇ ਨੇ ਆਪਣੇ ਇਕ ਸਿਖ ਦੇ ਅੰਬ ਦੇ ਪੇੜ ਨੂੰ ਬੇਮੌਸਮੇ ਅੰਬ ਲਗਾ ਦਿੱਤੇ ਸਨ। ਪਾਉਂਟਾ ਸਾਹਿਬ ਜਾਂਦਿਆਂ ਹਿਮਾਚਲ ਚ M00;ਅੰਬM00; ਨਾਂ ਦਾ ਨਗਰ ਆਉਂਦਾ ਹੈ। ਪਰ ਅੰਬਾਲਾ ਸ਼ਹਿਰ ਦਾ ਨਾਂ ਮੇਰੀ ਜਾਚੇ ਅੰਬ ਤੋਂ ਨਹੀਂ ਬਲਕਿ ਅੰਬਾ ਦੇਵੀ ਤੋਂ ਪਿਆ ਜਿਸ ਦਾ ਪ੍ਰਸਿਧ ਮੰਦਿਰ ਏਥੇ ਸਥਿਤ ਹੈ। ਤ੍ਰਿਸ਼ਨਾ ਤੇ ਖੁਸ਼ਹਾਲੀ ਦਾ ਪ੍ਰਤੀਕ ਅੰਬੀ ਦਾ ਨਮੂਨਾ ਭਾਰਤੀ ਕਪੜਿਆਂ, ਜੁੱਤੀਆਂ, ਚਿਤਰਾਂ, ਗਹਿਣਿਆਂ ਆਦਿ ਵਿੱਚ ਆਮ ਹੀ ਪਾਇਆ ਜਾਂਦਾ ਹੈ। ਸਰਸਵਤੀ-ਪੂਜਾ ਸਮੇਂ ਅੰਬ ਚੜ੍ਹਾਏ ਜਾਂਦੇ ਹਨ। ਸ਼ੁਭ ਸ਼ਗਨ ਵਜੋਂ ਵਿਆਹ ਸ਼ਾਦੀਆਂ ਸਮੇਂ ਘਰ ਦੇ ਮੁਖ ਦੁਆਰ ਅੱਗੇ ਅੰਬਾਂ ਦੇ ਪੱਤਿਆਂ ਦਾ ਬੰਦਨਵਾਰ ਜਾਂ ਤੋਰਣ ਲਟਕਾਇਆ ਜਾਂਦਾ ਹੈ।  ਵਸੰਤਦੂਤ, ਮਧੂਦੂਤ, ਕਾਮਾਂਗ, ਕਾਮਵਲਭ ਆਦਿ ਇਸ ਦੇ ਕਾਵਿਕ ਨਾਂ ਹਨ। ਅੰਬੀ ਨਾਲ ਸ਼ਕਲ ਮਿਲਣ ਕਾਰਨ ਅੱਕ ਦੇ ਡੋਡੇ ਨੂੰ ਵੀ ਅੰਬੀ ਕਹਿ ਦਿੰਦੇ ਹਨ। ਅਨੇਕਾਂ ਮੁਹਾਵਰੇ ਕਹਾਵਤਾਂ ਵਿੱਚ ਅੰਬ ਸ਼ਬਦ ਆਉਂਦਾ ਹੈ ਜਿਵੇਂ ਅੰਬ ਲੈਣੇ ਹਨ ਜਾਂ ਪੇੜ ਗਿਣਨੇ ਹਨ; ਤੂੰ ਮੇਤੋਂ ਅੰਬ ਲੈਣਾ? ਕੋਇਲ ਦਾ ਤਾਂ ਵਾਸਾ ਹੀ ਅੰਬਾਂ ਦੇ ਪੇੜਾਂ ਚ ਮੰਨਿਆ ਜਾਂਦਾ ਹੈ ਤੇ ਇਸਦੀ ਮਿੱਠੀ ਕੂ ਕੂ ਤੋਂ ਅੰਬ ਆਪਣੀ ਮਿਠਾਸ ਲੈਂਦੇ ਸਮਝੇ ਜਾਂਦੇ ਹਨ। ਤਾਂ ਹੀ ਅੰਬ ਨੂੰ ਕੋਕਿਲੀਵਾਸ ਕਿਹਾ ਜਾਂਦਾ ਹੈ। ਗੁਰਬਾਣੀ ‘ਚ ਇਸ ਮੇਲ ਦਾ ਖੂਬ ਜ਼ਿਕਰ ਹੈ:
         ਜਿਉ ਕੋਕਿਲ ਕਉ ਅੰਬ ਬਾਲਹਾ ਤਿਉ ਮੇਰੈ ਮਨਿ ਰਾਮਈਆ – ਭਗਤ ਨਾਮਦੇਵ

          ਕੋਕਿਲ ਹੋਵਾ ਅੰਬਿ ਬਸਾ ਸਹਿਜ ਸਬਦ ਬੀਚਾਰ- ਗੁਰੂ ਨਾਨਕ

ਇਕ ਬਹੁਤ ਮਸ਼ਹੂਰ ਪਾਕਿਸਤਾਨੀ ਗੀਤ ਹੈ:

       ਅੰਬੀਆਂ ਦੇ ਬੂਟਿਆਂ ਨੂੰ ਲੱਗ ਗਿਆ ਬੂਰ ਨੀ; ਰੁਤ ਵੇ ਮਿਲਾਪਾਂ ਵਾਲੀ ਚੰਨ ਮੇਰਾ ਦੂਰ ਨੀ

ਅੰਬਾਂ ਦੇ ਤਾਂ ਬਾਗਾਂ ਦੇ ਰਾਖੇ ਦੀ ਵੀ ਕਿੰਨੀ  ਮਹੱਤਤਾ ਹੈ:

ਬਾਗਾਂ ਦਿਆ ਰਾਖਿਆ ਵੇ, ਅੰਬ ਮੈਨੂੰ ਤੋੜ ਦੇ

ਬਦਲੀਆਂ ਛਾਈਆਂ, ਸਾਨੂੰ ਛੇਤੀ ਘਰ ਮੋੜ ਦੇææææ

    ਇਕ ਭਾਰੋਪੀ ਮੂਲ ਹੈ ੋਮ- ਜਿਸ ਦਾ ਅਰਥ M00;ਕੱਚਾM00; ਹੁੰਦਾ ਹੈ। ਇਸੇ ਤੋਂ ਯੁਨਾਨੀ ੋਮੋਸ ਬਣਿਆ ਤੇ ਅਗਾਂਹ ਅੰਗਰੇਜ਼ੀ  ੌਮੋਪਹਅਗੁਸ  ਅਰਥਾਤ ਕੱਚਾ ਮਾਸ ਖਾਣ ਵਾਲਾM00;। M00;ਕੱਚਾਪਣM00; ਦੇ ਅਰਥਾਂ ਵਾਲੇ ਸੰਸਕ੍ਰਿਤ ਧਾਤੂ M00;ਅਮM00; ਦਾ ਇਸ ਭਾਰੋਪੀ ਮੂਲ ਨਾਲ ਰਿਸ਼ਤਾ ਹੈ ਤੇ ਇਸੇ ਤੋਂ ਅੰਬ ਸ਼ਬਦ ਬਣਿਆ ਹੈ। ਹਰ ਮਿੱਠਾ ਫਲ ਪਹਿਲਾਂ ਕੱਚਾ, ਕੌੜਾ ਤੇ ਖੱਟਾ ਹੁੰਦਾ ਹੈ। ਇਸ ਲਈ ਇਸ ਤੋਂ ਬਣੇ ਸ਼ਬਦਾਂ ਵਿੱਚ ਕਚਿਆਈ, ਖੱਟਾਪਣ ਤੇ ਕੌੜਾਪਣ ਦੇ ਭਾਵ ਸਮਾਏ ਹੁੰਦੇ ਹਨ। ਕੱਚੇ ਅੰਬ ਨੂੰ M00;ਅੰਬੀM00; ਕਹਿੰਦੇ ਹਨ ਤੇ ਇਹ ਅੰਬੀ ਖੱਟੀ ਵੀ ਹੁੰਦੀ ਹੈ। ਇਹ ਅਚਾਰ ਪਾਉਣ ਤੇ ਚਟਣੀ ਬਣਾਉਣ ਦੇ ਕੰਮ ਆਉਂਦੀ ਹੈ। ਇਸੇ ਤੋਂ ਪੱਕ ਕੇ ਮਿੱਠਾ ਹੋਏ ਫਲ ਅੰਬ ਨੂੰ ਇਹ ਨਾਂ ਮਿਲਿਆ। M00;ਇਮਲੀM00; ਸ਼ਬਦ ਵੀ ਏਸੇ ਧਾਤੂ ਤੋਂ ਬਣਿਆ ਜਿਸ ਵਿੱਚ ਵੀ ਏਹੀ M00;ਕੱਚਾਪਣM00; ਤੇ ਖਟਿਆਈ ਦੇ ਗੁਣ ਨਜ਼ਰ ਆਉਂਦੇ ਹਨ। ਤਿਜ਼ਾਬ ਨੂੰ M00;ਅਮਲM00; ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਦਾ ਸੁਆਦ ਵੀ ਖੱਟਾ ਹੁੰਦਾ ਹੈ। ਇਕ ਹੋਰ ਫਲ ਹੈ M00;ਔਲਾM00; ਜੋ ਪਹਿਲਾਂ ਤਾਂ ਖੱਟਾ ਹੁੰਦਾ ਹੈ ਪਰ ਖਾਣ ਤੋਂ ਬਾਅਦ ਹੀ ਸਿਆਣੇ ਦੇ ਕਹੇ ਦੀ ਤਰਾਂ ਸੁਆਦ ਦਿੰਦਾ ਹੈ। ਇਹ ਵੀ ਇਸੇ ਧਾਤੂ ਤੋਂ ਵਿਉਤਪਤ ਹੁੰਦਾ ਪਹਿਲਾਂ

M00;ਆਮਲਕM00; ਫਿਰ M00;ਆਵਲਾM00; ਤੋਂ ਬਦਲਦਾ ਔਲਾ ਬਣ ਗਿਆ। ਅਮਲਤਾਸ ਦੀ ਵੀ ਏਹੋ ਕਹਾਣੀ ਹੈ।  ਏਥੋਂ ਤੱਕ ਕਿ ਅੰਗਰੇਜ਼ੀ ਸ਼ਬਦ ਮੈਂਗੋ ਵੀ ਭਾਰਤੀ ਮੂਲ ਦਾ ਹੈ। ਤਾਮਿਲ ‘ਚ M00;ਕੇM00; ਦਾ ਅਰਥ ਹੁੰਦਾ ਹੈ M00;ਫਲM00;। M00;ਅੰਮM00; ਦੇ ਨਾਲ M00;ਕੇM00; ਜੁੜਕੇ ਪਹਿਲਾਂ ਤਾਮਿਲ ਚ ਬਣਿਆ M00;ਅੰਮਕੇM00;(ਅਮਫਲ)  ਪਰ ਬਾਅਦ M00;ਚ ਇਹ ਕੇਵਲ M00;ਮੰਕੇM00; ਰਹਿ ਗਿਆ। ਏਥੋਂ ਪੁਰਤਗੀਜ਼ ਸੌਦਾਗਰਾਂ ਨੇ ਇਸ ਨੂੰ M00;ਮੰਗਾM00; ਰੂਪ ਚ ਆਪਣੇ

ਦੇਸ ਪਹੁੰਚਾਇਆ ਤੇ ਅੱਗੋਂ ਅੰਗਰੇਜ਼ੀ ਵਾਲਿਆਂ ਇਸਨੂੰ ਮੈਂਗੋ ਰੂਪ ਚ ਗ੍ਰਹਿਣ ਕੀਤਾ। ਯੂਰਪ ਤੇ  ਏਸ਼ੀਆ ਦੀਆਂ  ਬਹੁਤ ਸਾਰੀਆਂ ਬੋਲੀਆਂ ਵਿੱਚ ਇਸ ਫਲ ਦਾ ਨਾਂ  M00;ਮੈਂਗੋM00; ਨਾਲ ਮਿਲਦਾ ਜੁਲਦਾ ਹੈ। ਦੁਨੀਆ ਭਰ ਦੀਆਂ ਭਾਸ਼ਾਵਾਂ ਵਿੱਚ ਇਸ ਫਲ ਦੇ ਨਾਂ ਇਨ੍ਹਾਂ ਦੋਨੋਂ ਭਾਰਤੀ ਮੂਲ ਦੇ ਸ਼ਬਦਾਂ ਤੇ ਆਧਾਰਤ ਹਨ। ਅਫਰੀਕੀ ਭਾਸ਼ਾ ਸਹੇਲੀ ਵਿੱਚ ਇਸ ਨੂੰ ਐਂਬੇ ਕਿਹਾ ਜਾਂਦਾ ਹੈ।

    ਰਾਜਨੀਤਕ ਲੋਕ ਕਿਸੇ ਨੂੰ ਡਿਨਰ ਖੁਆਕੇ ਆਪਣੇ ਪੱਖ ‘ਚ ਕਰਨ ਦੀ ਕੂਟਨੀਤੀæ ਰਚਦੇ ਹਨ, ਇਸ ਨੂੰ ਡਿਨਰ ਡਿਲੋਮੇਸੀ ਕਿਹਾ ਜਾਂਦਾ ਹੈ। ਭਾਰਤ ਪਾਕਿਸਤਾਨ ਚ ਮੈਂਗੋ ਡਿਪਲੋਮੇਸੀ ਚਲਦੀ ਰਹੀ ਹੈ। ਇੰਦਰਾ ਗਾਂਧੀ ਤੇ ਜ਼ਿਆ ਉਲ ਹੱਕ ਇਕ ਦੂਜੇ ਨੂੰ ਅੰਬਾਂ ਦੀਆਂ ਪੇਟੀਆਂ ਭੇਜ ਕੇ ਸਬੰਧਾਂ ਦੀ ਕੁੜੱਤਣ ਦੂਰ ਕਰਨ ਦੀ ਕੋਸ਼ਿਸ਼ ਚ ਸਨ। ਕਹਿੰਦੇ ਹਨ ਜਿਸ ਜਹਾਜ਼ ਹਾਦਸੇ ਚ ਜ਼ਿਆ ਮਰਿਆ ਸੀ ਉਸ ਵਿੱਚ ਜ਼ਹਿਰੀਲੀਆਂ ਗੈਸਾਂ ਦਾ ਛਿੜਕਾਅ ਕਰਕੇ ਅੰਬਾਂ ਦੀਆਂ ਪੇਟੀਆਂ ਰੱਖੀਆਂ ਗਈਆਂ ਸਨ।

     ਅੰਬ ਦੀਆਂ ਗੁਠਲੀਆਂ ਨੂੰ ਪੀਸ ਕੇ ਰੋਟੀ ਬਣਾ ਲਈ ਜਾਂਦੀ ਹੈ। ਅੰਬ ਦੇ ਨਾ-ਖਾਣਯੋਗ ਪੱਤੇ ਗਾਈਆਂ ਨੂੰ ਖੁਆਕੇ ਇਸ ਦੇ ਪਿਸ਼ਾਬ ਤੋਂ ਪੀਲਾ ਰੰਗ ਤਿਆਰ ਕੀਤਾ ਜਾਂਦਾ ਸੀ ਪਰ ਬਾਅਦ ਵਿੱਚ ਇਸਤੇ ਪਾਬੰਦੀ ਲਾਈ ਗਈ। ਅੰਬ ਤੋਂ ਬਣਦੇ ਅੰਬਚੂਰ ਨੂੰ ਮਿਸਾਲੇ ਵਜੋਂ ਵਰਤਿਆ ਜਾਂਦਾ ਹੈ। ਇਸ ਦੇ ਗੁੱਦੇ ਨੂੰ ਸੁਕਾ ਕੇ ਅਮਪਾਪੜ ਬਣਾਏ ਜਾਂਦੇ ਹਨ। ਡਲਹੌਜ਼ੀ ਨੂੰ ਜਾਂਦੀ ਸੜਕ ਤੇ ਇਕ ਨਗਰ ਆਉਂਦਾ ਹੈ ਦੁਨੇਰਾ, ਜਿਥੇ ਖੱਟੇ ਮਿੱਠੇ ਹਰ ਤਰਾਂ ਦੇ ਅਮਪਾਪੜ ਬਣਦੇ ਹਨ ਤੇ ਇਨ੍ਹਾਂ ਨੂੰ ਥਾਨਾਂ ਵਾਂਗ ਵਲੇਟਿਆ ਜਾਂਦਾ ਹੈ। ਡਲਹੌਜ਼ੀ ਤੋਂ ਵਾਪਿਸ ਆਉਂਦਿਆਂ ਇਕ ਵਾਰੀ ਮੇਰੀ ਪਤਨੀ ਨੇ ਅਮਪਾਪੜ ਦੇ M00;ਥਾਨਾਂ ਦੇ ਥਾਨM00; ਪੜਵਾ ਕੇ ਮੇਰੀ ਛਿਲ ਲਾਹ ਸੁੱਟੀ।

ਬਲਜੀਤ ਬਾਸੀ

Translate »