November 10, 2011 admin

ਕੇਸੂ ਤੇ ਕਸੁੰਭੜਾ

ਗੁਰਨਾਮ ਕੌਰ ਜੀ ਦੇ ਸਵੈਜੀਵਨੀਮੂਲਕ ਲੇਖਾਂ ਦੀ ਪਿਛਲੀ ਕੜੀ ਪੜ੍ਹਨ ਤੋਂ ਮਲੂਮ ਹੁੰਦਾ ਹੈ ਕਿ ਉਨ੍ਹਾਂ ਨੁੰ ਕੇਸੂ ਦੇ ਫੁੱਲ ਨੂੰ ਕਸੁੰਭੜਾ ਸਮਝਣ ਦਾ ਟਪਲਾ ਲੱਗਾ ਹੈ। ਵਾਸਤਵ ਵਿੱਚ ਇਹ ਦੋਨੋਂ ਬਿਲਕੁਲ ਅਲੱਗ ਅਲੱਗ ਬਨਸਪਤੀਆਂ ਹਨ। ਕੇਸੂ ਇਕ ਦਰਖਤ  ਹੈ ਜਿਸਨੂੰ ਢਕ, ਪਲਾਹ, ਪਲਾਸ, ਛਿਛਰਾ, ਛਿਛੜਾ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। M00;ਢਾਕ ਕੇ ਤੀਨ ਪਾਤM00;  ਵਾਲਾ ਮੁਹਾਵਰਾ ਇਸੇ ਤੋਂ ਬਣਿਆ ਹੈ ਕਿਉਂਕਿ ਇਕ ਤਾਂ ਇਸ ਦੇ ਪੱਤੇ ਤਿਪਤੀਆ ਹੁੰਦੇ ਹਨ ਦੂਜਾ ਇਸ ਨੂੰ ਬਹੁਤ ਹੌਲੀ ਹੌਲੀ ਉਸਰਨ ਵਾਲਾ ਦਰਖਤ ਮੰਨਿਆ ਗਿਆ ਹੈ। ਇਨ੍ਹਾਂ ਦਰਖਤਾਂ ਦੇ ਝੁੰਡ ਨੂੰ ਢਕੀ ਕਿਹਾ ਜਾਂਦਾ ਹੈ। ਇਸਦਾ ਵਿਗਿਆਨਕ ਨਾਂ ਭੁਟeਅ ਮੋਨੋਸਪeਰਮਅ ਹੈ। ਅੰਗਰੇਜ਼ੀ ਵਿੱਚ ਇਸਨੂੰ ਾਲਅਮe ਾ ਟਹe ੋਰeਸਟ ਕਿਹਾ ਜਾਂਦਾ ਹੈ। ਦਰਅਸਲ ਢਕ ਸ਼ਬਦ ਬਣਿਆ ਹੀ M00;ਦਾਹM00; ਤੋਂ ਹੈ ਜਿਸਦਾ ਮਤਲਬ M00;ਬਲਣਾM00;  ਹੁੰਦਾ ਹੈ। M00;ਦਾਹ-ਸੰਸਕਾਰM00; ਵਿੱਚ ਏਹੀ ਸ਼ਬਦ ਮੌਜੂਦ ਹੈ। ਜਦ ਇਸਦੇ ਲਾਲ ਸੂਹੇ ਫੁੱਲ ਖਿੜੇ ਹੁੰਦੇ ਹਨ ਤਾਂ ਸਚਮੁਚ ਲਗਦਾ ਹੈ ਜਿਵੇਂ ਢਕੀ ਅੱਗ ਦੀਆਂ ਲਾਟਾਂ ਨਾਲ ਧਧਕ ਰਹੀ ਹੈ। ਇਸਦੇ ਫੁੱਲ ਤੋਤੇ ਦੀ ਚੁੰਜ ਵਰਗੇ ਹੋਣ ਕਾਰਨ ਇਸਨੂੰ ਪਅਰਰੋਟ ਟਰee ਵੀ ਕਿਹਾ ਜਾਂਦਾ ਹੈ। ਬੁਝਾਰਤ M00;ਇਕ ਟਾਹਲੀ ਤੇ ਤਿਲੀਅਰ ਬੈਠਾ ਗਰਦਨ ਉਹਦੀ ਕਾਲੀ, ਜਾਂ ਕੋਈ ਬੁਝੇ ਪਾਧਾ ਪੰਡਿਤ ਜਾਂ ਕੋਈ ਬੁਝੇ ਹਾਲੀM00;  ਵਿੱਚ ਵੀ ਕੇਸੂ ਦੇ ਫੁੱਲ ਦੇ  ਚੁੰਜ ਵਰਗਾ ਹੋਣ ਵੱਲ ਇਸ਼ਾਰਾ ਹੈ। ਪਹਿਲੀਆਂ ਚ ਇਸਦੇ ਫੁਲਾਂ ਤੋਂ ਹੋਲੀ ਦਾ ਰੰਗ ਬਣਾਇਆ ਜਾਂਦਾ ਸੀ ਜੋ ਕਿ ਛੇਤੀ ਉਤਰ ਜਾਂਦਾ ਹੈ। ਮੁਦਤਾਂ ਪਹਿਲਾਂ ਆਪਣੇ ਪਿੰਡ ਦੇ ਸਿਵਿਆ ਵਿੱਚ ਮੈਂ ਇਹ ਦਰਖਤ ਦੇਖਿਆ ਸੀ। ਸੰਤ ਸਿੰਘ ਸੇਖੋਂ ਨੂੰ ਮੈਂ M00;ਕੇਸੂ ਦੇ ਫੁੱਲM00; ਨਾਮੀ ਕਹਾਣੀ ਲਿਖਦਿਆਂ ਅੱਖੀਂ ਦੇਖਿਆ ਸੀ। M00;ਅੱਕੀਂ ਪਲਾਹੀਂ ਹੱਥ ਮਾਰਨਾM00; ਵਿੱਚ ਵੀ ਇਸ ਸ਼ਬਦ ਦੀ ਮੌਜੂਦਗੀ ਦਿਸਦੀ ਹੈ। ਫਗਵਾੜੇ ਲਾਗੇ ਇਕ ਪਿੰਡ ਦਾ ਨਾਂ ਪਲਾਹੀ ਹੈ। ਲਾਗੇ ਹੀ ਇਕ ਢਕ ਪਲਾਹੀ ਨਾਂ ਦਾ ਪਿੰਡ ਵੀ ਹੈ।  ਢਕ ਦੇ ਨਾਂ ਨਾਲ ਕਪੂਰਥਲਾ ਜ਼ਿਲੇ ਵਿਚ ਘਟੋ ਘਟ ਸੋਲਾਂ ਪਿੰਡ ਹੋਰ ਹਨ ਜਿਵੇਂ ਢਕ ਮਲਕਪੁਰ, ਢਕ ਬੁਲਾਰਾਏ ਆਦਿ। ਬੰਗਾਲੀ ਵਿੱਚ ਇਸਨੂੰ M00;ਪਲਾਸ਼ੀM00; ਕਹਿੰਦੇ ਹਨ। ਬੰਗਾਲ ਦਾ ਪਲਾਸ਼ੀ ਸ਼ਹਿਰ( ਪਲਾਸੀ ਦੇ ਯੁਧ ਵਾਲਾ)ਦਾ ਨਾਂ ਇਸੇ ਦਰਖਤ ਦੇ ਨਾਂ ਤੋਂ ਪਿਆ। ਅੰਮ੍ਰਿਤਸਰ ਜ਼ਿਲੇ ਵਿੱਚ ਇਕ ਪਿੰਡ ਦਾ ਨਾਂ ਛਿਛਰੇਵਾਲ ਹੈ। ਇਕ ਮੁਹਾਵਰਾ ਹੈ M00;ਬਿੱਲੀ ਨੂੰ ਖਾਲੀ ਛਿਛਿੜਿਆਂ ਦੇ ਸੁਫਨੇ।M00;  ਇਸਦੀ ਗੂੰਦ ਨੂੰ ਕਮਰਕਸ ਕਹਿੰਦੇ ਹਨ ਜੋ ਦਵਾਈ ਵਜੋਂ ਵਰਤੀ ਜਾਂਦੀ ਹੈ। ਗਾਂ ਨੂੰ ਕੇਸੂ ਦੇ ਫੁੱਲ ਖੁਆ ਕੇ ਉਸਦੇ ਗੋਹੇ ਤੋਂ ਤੋਰਦਗੋਪਾ ਨਾਂ ਦੀ ਦਵਾਈ ਤਿਆਰ ਕੀਤੀ ਜਾਂਦੀ ਸੀ ਜਿਸ ਨੂੰ ਦੁਖਦੀਆਂ ਅੱਖਾਂ ਵਾਸਤੇ ਵਰਤਿਆ ਜਾਂਦਾ ਸੀ। ਇਸ ਦੇ ਰਸ ਨੂੰ ਸੁਕਾਕੇ ਪਿੱਤਪਾਪੜਾ ਤਿਆਰ ਕੀਤਾ ਜਾਂਦਾ ਹੈ। ਇਸਦੇ ਚੌੜੇ ਪੱਤੇ ਪੱਤਲ ਬਣਾਉਣ ਦੇ ਕੰਮ ਆਉਂਦੇ ਹਨ।

ਗੁਰੂ ਗ੍ਰੰਥ ਸਾਹਿਬ ਵਿੱਚ ਕੇਸੂ ਸ਼ਬਦ ਨਹੀਂ ਆਇਆ, ਹਾਂ ਪਲਾਸ ਜ਼ਰੂਰ ਹੈ ਪਰ ਇਸਨੂੰ ਇਕ ਨਿਕੰਮਾ ਦਰਖਤ ਮੰਨਿਆ ਗਿਆ ਹੈ:

ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ-ਗੁਰੂ ਰਾਮ ਦਾਸ

  ਕਬੀਰ ਜੀ ਦੇ ਸਲੋਕਾਂ ਵਿੱਚ ਦੋ ਥਾਈਂ M00;ਢਾਕ ਪਲਾਸM00; ਇਕੱਠੇ ਹੀ ਸ਼ਬਦ ਮਿਲਦੇ ਹਨ ਤੇ ਇਨ੍ਹਾਂ ਦੀ ਕੋਈ ਬਹੁਤੀ ਮਹਿਮਾ ਨਹੀਂ:

 ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹਿਓ ਢਾਕ ਪਲਾਸ

ਅਤੇ

ਜਿਹ ਕੁਲ ਦਾਸੁ ਨ ਊਪਜੇ ਸੋ ਕੁਲ ਢਾਕ ਪਲਾਸੁ

    ਕਸੁੰਭੜਾ, ਜਿਸਨੂੰ ਗੁਰਬਾਣੀ ਵਿੱਚ ਕੁਸੁੰਭ, ਕੁਸੁੰਭਾ ਤੇ ਕੁਸਮ ਵੀ ਕਿਹਾ ਹੈ, ਇਕ ਪੌਦੇ ਦਾ ਨਾਂ ਹੈ। ਇਸਦਾ ਵਿਗਿਆਨਕ ਨਾਂ ਛਅਰਟਹਅਮੁਸ ਟਨਿਚਟੋਰਿਸ ਹੈ ਤੇ ਅੰਗਰੇਜ਼ੀ ਚ ਇਸਨੂੰ ਸਆਾਲੋੱeਰ ਕਿਹਾ ਜਾਂਦਾ ਹੈ। ਇਹ ਅੰਗਰੇਜ਼ੀ ਸ਼ਬਦ ਅਰਬੀ M00;ਜ਼ਫ਼ਰਾਨM00; ਤੋਂ ਆਇਆ ਜੋ ਲੈਟਿਨ ਵਿੱਚ ਜਾਕੇ M00;ਸੈਫ਼ਰੈਨਮM00; ਬਣਿਆ। ਅੰਗਰੇਜ਼ੀ ਦਾ ਸੈਫ਼ਰਨ (ਕੇਸਰ)ਵੀ ਇਸੇ ਦਾ ਰੂਪ ਹੈ। ਇਸ ਦਾ ਬੂਟਾ ਵਧ ਤੋਂ ਵਧ ਡੇਢ ਕੁ ਗ਼ਜ਼ ਉਚਾ ਹੋ ਸਕਦਾ ਹੈ। ਇਸਦੇ ਪੱਤੇ ਕੰਡਿਆਲੇ ਹੁੰਦੇ ਹਨ ਤੇ ਫੁੱਲ ਗੂੜ੍ਹੇ ਪੀਲੇ, ਸੰਤਰੀ ਤੇ ਲਾਲ ਰੰਗ ਦੇ ਹੁੰਦੇ ਹਨ। ਇਸਦੇ ਸੁਕਾਏ ਫੁੱਲਾਂ ਤੋਂ ਤਿਆਰ ਕੁਦਰਤੀ ਰੰਗ ਜਿਵੇਂ ਪੀਲਾ, ਖਾਕੀ, ਹਰਾ ਤੇ ਲਾਲ ਕਪੜਾ ਰੰਗਣ ਦੇ ਕੰਮ ਆਉਂਦੇ ਹਨ। ਇਨ੍ਹਾਂ ਦੇ ਬੀਜਾਂ ਤੋਂ ਬਨਸਪਤੀ ਤੇਲ ਕਢਿਆ ਜਾਂਦਾ ਹੈ ਜੋ ਕਿ ਸ਼ੱਕਰ ਰੋਗ ਲਈ ਚੰਗਾ ਸਮਝਿਆ ਜਾਂਦਾ ਹੈ। ਇਸਦਾ ਚਿੱਟਾ ਤੇਲ ਅਲਸੀ ਦੇ ਤੇਲ ਦੀ ਜਗਹ ਰੋਗਨ ਬਣਾਉਣ ਲਈ ਵਰਤਿਆ ਜਾਂਦਾ ਹੈ। ਪਕਵਾਨਾਂ ਵਿੱਚ ਕਈ ਵਾਰੀ ਇਸਦੇ ਫੁੱਲਾ ਦੀਆਂ ਤੁਰੀਆਂ ਨੂੰ  ਕੇਸਰ ਦੀ ਥਾਂ ਰੰਗ ਅਤੇ ਖੁਸ਼ਬੂ ਦੇਣ ਲਈ ਪਾ ਲਿਆ ਜਾਂਦਾ ਹੈ। ਇਸੇ ਤਰਾਂ ਇਸ ਦੇ ਬੀਜਾਂ ਨੂੰ ਸੂਰਜਮੁਖੀ ਦੇ ਬੀਜਾਂ ਦੇ ਬਦਲ ਵਜੋਂ ਵਰਤ ਲਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਚ ਹਰ ਰੂਪ ਚ ਇਹ ਸ਼ਬਦ ਕੋਈ ਢਾਈ ਦਰਜਣ  ਵਾਰ ਆਇਆ ਹੈ ਤੇ ਕਈ ਗੁਰੂਆਂ ਤੇ ਭਗਤਾਂ ਨੇ ਇਸਦੀ ਖੂਬ ਵਰਤੋਂ ਕੀਤੀ ਹੈ:

ਜੈਸਾ ਰੰਗੁ ਕਸੁੰਭ ਕਾਮਨ ਬਉਰਾ ਰੇ ਤਿਉ ਪਸਰਿਉ ਪਾਸਾਰੁ।- ਕਬੀਰ

ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ-ਗੁਰੂ ਨਾਨਕ ਦੇਵ

ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ- ਗੁਰੂ ਅਰਜਨ ਦੇਵ

ਮਨਮੁਖ ਨਾਮ ਵਿਹੂਣਿਆ ਰੰਗ ਕਸੁੰਭਾ ਦੇਖਿ ਨਾ ਭੁਲੁ- ਗੁਰੂ ਅਮਰ ਦਾਸ

ਸਪਸ਼ਟ ਹੈ ਕਿ ਇਸ ਫੁæਲ ਦਾ ਰੰਗ ਛੇਤੀ ਉਡ ਜਾਂਦਾ ਹੋਣ ਕਰਕੇ ਇਹ ਛਿਣਭੰਗਰਤਾ ਦਾ ਪ੍ਰਤੀਕ ਬਣਦਾ ਹੈ। ਮੋਹਨ ਸਿੰਘ ਦੀ ਇਕ ਪ੍ਰਸਿਧ ਕਵਿਤਾ ਵਿੱਚ ਜ਼ਿਕਰ ਆਇਆ ਹੈ," ਮੈਂ ਕਸੁੰਭੜਾ ਚੁਣ ਚੁਣ ਹਾਰੀ ਨੀ ਮੈਂ ਕਸੁੰਭੜਾ ਚੁਣ ਹਾਰੀ।" ਇਸਦੇ ਪੱਤੇ ਕੰਡੇਦਾਰ ਹੋਣ ਕਾਰਨ ਕਸੁੰਭੜਾ ਚੁਣਨ ਵਾਲੀ ਦੀ ਇਹ ਦਸ਼ਾ ਹੁੰਦੀ ਹੈ ਤੇ ਕਵੀ ਜਨ ਇਸ ਤਕਲੀਫ਼ ਤੋਂ ਪਰਪੀੜਨ ਅਨੰਦ ਲੈਂਦੇ ਹਨ! ਕੁੜੀ ਪੋਠੋਹਾਰ ਦੀ ਤੋਂ ਇਸ ਗੱਲ ਦੀ ਹੋਰ ਗਵਾਹੀ ਮਿਲਦੀ ਹੈ।

 M00;ਕੇਸੂ ਤੇ ਕਸੁੰਭੜਾM00; ਨਾਮੀ ਲੇਖ ਦੀਆਂ ਆਖਰੀ ਲਾਈਨਾਂ ਸਮੇਟਣ ਲੱਗਿਆਂ ਇਕ ਗ਼ਲਤੀ ਹੋ ਗਈ। ਇਸ ਨੂੰ ਇਸ ਤਰਾਂ ਪੜ੍ਹਿਆ ਜਾਵੇ:

ਸਪਸ਼ਟ ਹੈ ਕਿ ਇਸ ਫੁæਲ ਦਾ ਰੰਗ ਛੇਤੀ ਉਡ ਜਾਂਦਾ ਹੋਣ ਕਰਕੇ ਇਹ ਛਿਣਭੰਗਰਤਾ ਦਾ ਪ੍ਰਤੀਕ ਬਣਦਾ ਹੈ। ਬੁਲੇ ਸ਼ਾਹ ਦੀ ਇਕ ਪ੍ਰਸਿਧ ਕਾਫੀ ਵਿੱਚ ਜ਼ਿਕਰ ਆਇਆ ਹੈ," ਮੈਂ ਕਸੁੰਭੜਾ ਚੁਣ ਚੁਣ ਹਾਰੀ ਨੀ ਮੈਂ ਕਸੁੰਭੜਾ ਚੁਣ ਹਾਰੀ।" ਇਸਦੇ ਪੱਤੇ ਕੰਡੇਦਾਰ ਹੋਣ ਕਾਰਨ ਕਸੁੰਭੜਾ ਚੁਣਨ ਵਾਲੀ ਦੀ ਇਹ ਦਸ਼ਾ ਹੁੰਦੀ ਹੈ ਤੇ ਕਵੀ ਜਨ ਇਸ ਤਕਲੀਫ਼ ਤੋਂ ਪਰਪੀੜਨ ਅਨੰਦ ਲੈਂਦੇ ਹਨ! ਮੋਹਨ ਸਿੰਘ ਦੀ M00;ਕੁੜੀ ਪੋਠੋਹਾਰ ਦੀM00; ਤੋਂ ਇਸ ਗੱਲ ਦੀ ਹੋਰ ਗਵਾਹੀ ਮਿਲਦੀ ਹੈ।

 

ਬਲਜੀਤ ਬਾਸੀ

Translate »