November 10, 2011 admin

ਰੂਪ ਰੁਪਈਆ

     ਪਿਛਲੇ ਦਿਨੀਂ ਖਬਰ ਆਈ ਹੈ ਕਿ ਭਾਰਤੀ ਰੁਪਈਏ ਨੂੰ ਵੀ ਸੰਸਾਰ ਦੀਆਂ ਚਾਰ ਪ੍ਰਮੁਖ ਮੁਦਰਾਵਾਂ ਵਾਂਗ ਇਕ ਨਿਵੇਕਲਾ ਚ੍ਹਿੰਨ ਦੇ ਦਿੱਤਾ ਗਿਆ ਹੈ। ਇਹ ਗੱਲ ਭਾਰਤ ਦੀ ਮਜ਼ਬੂਤ ਹੁੰਦੀ ਜਾ ਰਹੀ ਆਰਥਿਕਤਾ ਦੀ ਲਖਾਇਕ ਦੱਸੀ ਜਾਂਦੀ ਹੈ। ਦੁਨੀਆ ਭਰ ਦੇ ਕਾਰੋਬਾਰੀ ਹਲਕਿਆਂ ਵਿੱਚ ਇਸਦੀ ਲਗਾਤਾਰ ਜ਼ਰੂਰਤ ਮਹਿਸੂਸ ਹੋ ਰਹੀ ਸੀ। ਪਾਊਂਡ, ਡਾਲਰ, ਯੂਰੋ ਅਤੇ ਯੈਨ ਦੇ ਤਾਂ ਪਹਿਲਾਂ ਹੀ ਚਿੰਨ੍ਹ ਤੈਅ ਸਨ। ਪਾਊਂਡ ਦੇ ਚਿੰਨ੍ਹ (£) ਦਾ ਵਿਕਾਸ ਰੋਮਨ ਅੱਖਰ ਐਲ (æ) ਤੋਂ ਹੋਇਆ ਹੈ ਜੋ ਲਾਤੀਨੀ ਸ਼ਬਦ M00;ਲਿਬਰਾM00; (æਬਿਰਅ) ਦਾ ਇਕਅੱਖਰੀ ਸੰਖੇਪ ਹੈ। ਲਿਬਰਾ ਰੋਮ ਦੀ ਭਾਰ ਦੀ ਇਕਾਈ ਸੀ ਤੇ ਇਹ ਸ਼ਬਦ ਲਾਤੀਨੀ ਚ ਇਸਦੇ ਹੋਰ ਅਰਥ, M00;ਤੱਕੜੀM00; ਤੋਂ ਵਿਉਤਪਤ ਹੋਇਆ ਹੈ। ਧਿਆਨ ਰਹੇ ਤੁਲਾ ਰਾਸ਼ੀ ਨੂੰ ਅੰਗਰੇਜ਼ੀ ਚ ਲਿਬਰਾ ਕਿਹਾ ਜਾਂਦਾ ਹੈ। ਬਰਤਾਨੀਆ ਦੀ ਮੁਦਰਾ ਇਕਾਈ ਪਾਊਂਡ ਦਾ ਨਾਂ ਇਸ ਲਈ ਪਿਆ ਕਿਉਂਕਿ ਇਸਦੀ ਕੀਮਤ ਇਕ ਪਾAੂਂਡ ਚਾਂਦੀ ਦੇ ਭਾਰ ਬਰਾਬਰ ਸੀ।

      ਡਾਲਰ ਚਿੰਨ੍ਹ (M05;) ਸ਼ੁਰੂ ਸ਼ੁਰੂ ਵਿੱਚ ਮੈਕਸੀਕਨ M00;ਪੀਸੋM00; (ਫeਸੋ) ਨੂੰ ਪ੍ਰਗਟ ਕਰਦਾ ਸੀ ਜਿਸਨੂੰ ਸਪੇਨੀ ਡਾਲਰ ਵੀ ਕਿਹਾ ਜਾਂਦਾ ਸੀ। ਇਸਨੂੰ M00;ਅੱਠ ਟੁਕੜੇM00; (ਪਇਚeਸ ਾ eਗਿਹਟ) ਵੀ ਆਖਿਆ ਜਾਂਦਾ ਸੀ ਕਿਉਂਕਿ ਇਸਨੂੰ ਅੱਠ ਟੁਕੜਿਆਂ ਵਿੱਚ ਤੋੜਿਆ ਜਾ ਸਕਦਾ ਸੀ। 1785 ਵਿੱਚ ਉਤਰੀ ਅਮਰੀਕਾ ਦੀ ਬਰਤਾਨਵੀ ਸਰਕਾਰ ਨੇ ਡਾਲਰ ਅਤੇ ਇਸਦਾ ਚਿੰਨ੍ਹ ਦੋਵੇਂ ਅਪਣਾ ਲਏ। ਡਾਲਰ ਦੇ ਚਿੰਨ੍ਹ ਦੇ ਵਿਕਿਸਤ ਹੋਣ ਦੀ ਬਹੁ-ਪ੍ਰਵਾਨਤ ਵਿਆਖਿਆ ਇਹ ਹੈ ਕਿ ਇਹ ਫਓੰੌੰ ਦਰਸਾਉਣ ਲਈ ਰੋਮਨ ਅੱਖਰ ਪੀ ਦੇ ਉਪਰ ਐਸ ਲਿਖਣ ਨਾਲ ਬਣਿਆ। ਇਸਦੀਆਂ ਹੋਰ ਵੀ ਵਿਆਖਿਆਵਾਂ ਹਨ। 1963 ਦੀ ਆਕਸਫੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਇਹ ਚਿੰਨ੍ਹ ਆਠੇ ਦੇ ਉਪਰ ਖੜੇ-ਦਾਅ ਖਿਚੀ ਲਕੀਰ ਖਿਚਣ ਨਾਲ ਬਣਿਆ। ਪਰ ਬਾਅਦ ਦੇ ਐਡੀਸ਼ਨਾਂ ਨੇ ਇਸ ਪ੍ਰਤੀ ਸ਼ੰਕਾ ਦਰਸਾਈ ਹੈ। ਆਧੁਨਿਕ ਯੁਗ ਵਿੱਚ ਡਾਲਰ ਪਾਊਂਡ ਦੇ ਨਾਲ ਨਾਲ ਹੋਰ ਕਰੰਸੀਆਂ ਵੀ ਮਹੱਤਤਾ ਗ੍ਰਹਿਣ ਕਰ ਗਈਆਂ ਹਨ ਜਿਸ ਕਰਕੇ ਯੂਰੋ (€) ਤੇ ਯੈਨ (¥) ਦੇ ਚਿੰ੍ਹਨ ਵੀ ਨਿਸਚਿਤ ਕੀਤੇ ਗਏ ਹਨ। ਇਹ ਸਿਧਿਆਂ ਹੀ ਡਾਲਰ-ਪਾਊਂਡ ਚਿੰਨਾਂ੍ਹ ਅਨੁਸਾਰ ਰੋਮਨ ਅੱਖਰ-ਆਧਾਰਤ ਬਣਾ ਲਏ ਗਏ ਹਨ। ਭਾਰਤੀ ਰੁਪਏ ਦੀ ਵੀ ਲਗ ਭਗ ਏਹੀ ਕਹਾਣੀ ਹੈ। ਰੋਮਨ M00;ਆਰM00; ਅਤੇ ਦੇਵਨਾਗਰੀ M00;ਰਾM00; ਦੇ ਮਿਲਗੋਭੇ ਵਿੱਚ ਲੰਮੇ ਦਾਅ ਲਕੀਰ ਖਿਚ ਦਿੱਤੀ ਗਈ ਹੈ।

     ਆਉ ਹੁਣ ਚਿੰਨ੍ਹ ਛਡਕੇ ਮਾਇਆ ਦੀ ਗੱਲ ਕਰ ਲਈਏ। ਕਹਿੰਦੇ ਹਨ ਮਾਇਆ ਕਮਾਉਂਦਿਆਂ ਆਦਮੀ ਦੀ ਬੱਸ ਹੋ ਜਾਂਦੀ ਹੈ, ਇਸ ਲਈ M00;ਰੁਪਿਆ ਸ਼ਬਦ M00;ਰੋ ਪਿਆM00; ਤੋਂ ਬਣਿਆ ਹੈ, ਪਰ ਇਹ ਲੋਕ ਕਲਪਨਾ ਹੀ ਹੈ। ਸੰਸਕ੍ਰਿਤ ਧਾਤੂ M00;ਰੂਪਯM00; ਦਾ ਅਰਥ ਹੈ ਸੁਹੱਪਣ, ਚਮਕ ਆਦਿ ਜਿਸ ਤੋਂ M00;ਰੂਪM00; ਸ਼ਬਦ ਬਣਿਆ ਹੈ। ਚਾਂਦੀ ਦੀ ਮੁਖ ਵਿਸ਼ੇਸ਼ਤਾ ਚਮਕ ਹੋਣ ਕਾਰਨ ਇਹ M00;ਰੂਪਾM00; ਕਹਾਉਣ ਲੱਗੀ। M00;ਰੂਪM00; ਵਿੱਚ ਪਹਿਲਾਂ ਸੁੰਦਰਤਾ ਤੇ ਫਿਰ ਸ਼ਕਲ ਦੇ ਭਾਵ ਵਿਕਸਤ ਹੋ ਗਏ ਤੇ ਕਿੰਨੇ ਹੀ ਸ਼ਬਦ ਬਣ ਗਏ ਜਿਵੇਂ ਰੂਪਵਾਨ, ਸਰੂਪ, ਕੁਰੂਪ, ਰੂਪਵੰਤ, ਰੂਪ ਚੜ੍ਹਨਾ, ਵਡਰੂਪ, ਨਿਰੂਪਣ, ਰੂਪਕ, ਰੂਪਾਕਾਰ, ਰੂਪਾਂਤਰ,  ਰੂਪੀ, ਰੂਪ-ਰੰਗ, ਬਹੁ-ਰੂਪੀਆ, ਰੂਪ ਨਗਰ ਆਦਿ। ਲਾਤੀਨੀ ਵਿੱਚ ਚਾਂਦੀ ਨੂੰ ਅਰਗeਨਟੁਮ ਕਹਿੰਦੇ ਹਨ ਜਿਸ ਤੋਂ ਅਰਜਨਟੀਨਾ ਦੇਸ਼ ਦਾ ਨਾਂ ਪਿਆ।

ਗੁਰਬਾਣੀ ਵਿੱਚ ਰੂਪ ਸ਼ਬਦ ਸੁੰਦਰਤਾ ਅਤੇ ਸ਼ਕਲ ਦੋਨੋਂ ਅਰਥਾਂ ਵਿਚੱ ਆਏ ਹਨ:

ਸੁੰਦਰਤਾ :

ਕੇਤਾ ਤਾਣੁ ਸੁਆਲਿਹ ਰੂਪੁ  – ਗੁਰੂ ਨਾਨਕ

ਸ਼ਕਲ:

ਧਾਣਕ ਰਿਪ ਰਹਾ ਕਰਤਾਰ – ਗੁਰੂ ਨਾਨਕ

ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿ ਅਜਾਤਿ  – ਗੁਰੂ ਨਾਨਕ

  ਭਾਰਤ ਵਿੱਚ ਛੇਵੀਂ ਸਦੀ ਪੂਰਵ ਈਸਾ ਤੋਂ ਸਿੱਕਿਆਂ ਦੇ ਪਰਚਲਨ ਦੇ ਪਰਮਾਣ ਮਿਲਦੇ ਹਨ। ਸਿੱਕੇ ਦੇ ਰੂਪ ਵਿੱਚ ਪੁਰਾਣੇ ਜ਼ਮਾਨੇ ਤੋਂ ਹੀ ਚਾਂਦੀ ਵਰਤੀ ਜਾਂਦੀ ਸੀ ਜਿਸਨੂੰ ਰੂਪਾ ਕਿਹਾ ਜਾਂਦਾ ਸੀ। ਪਰਾਚੀਨ ਕਾਲ ਵਿੱਚ ਭਾਰਤ ਵਿੱਚ ਚਾਂਦੀ ਨੂੰ ਕੁੱਟ ਕੁੱਟ ਕੇ ਸਿੱਕੇ ਦੇ ਰੂਪ ਵਿੱਚ ਗੋਲ ਕਰ ਲਿਆ ਜਾਂਦਾ ਸੀ। ਪਰ ਗੁਰਬਾਣੀ ਵਿੱਚ ਰੂਪਾ ਮੁਦਰਾ ਇਕਾਈ ਦੇ ਅਰਥ ਵਜੋਂ ਨਾ ਹੋ ਕੇ ਸੁਇਨਾ ਦੇ ਨਾਲ ਲੱਗਕੇ ਦੁਨਿਆਵੀ ਧਨ ਦੌਲਤ ਵਜੋਂ ਹੀ ਆਇਆ ਹੈ, ਨਿਸਚਿਤ ਰੂਪ ਵਿੱਚ ਸਿੱਕੇ ਵਜੋਂ ਨਹੀਂ:

ਪਰਬਤੁ ਸੁਇਨਾ ਰੁਪਾ ਹੋਵੈ ਹੀਰੇ ਲਾਲ ਜੜਾਉ- ਗੁਰੂ ਨਾਨਕ

ਸੁਇਨਾ ਰੂਪਾ ਤੁਝ ਤੁਝ ਪਹਿ ਦਾਮ – ਗੁਰੂ ਅਰਜਨ ਦੇਵ ਦੇਵ

   ਸਿੱਕੇ ਨੂੰ ਢਾਲਕੇ ਰੁਪਿਆ ਬਣਾਉਣ ਦੀ ਤਕਨੀਕ ਭਾਰਤ, ਖਾਸ ਤੌਰ ਤੇ ਉਤਰ-ਪੱਛਮੀ ਭਾਰਤ ਵਿਚੱ  ਯੂਨਾਨ ਤੋਂ ਆਈ ਕਿਉਂਕਿ ਇਸ ਖਿਤੇ ਵਿੱਚ ਯੂਨਾਨੀਆਂ ਦਾ ਰਾਜ ਤੇ ਪ੍ਰਭਾਵ ਕਾਫ਼ੀ ਦੇਰ ਰਿਹਾ। ਸੋਲ੍ਹਵੀਂ ਸਦੀ ਦੇ ਅਧ ਵਿੱਚ ਅਫ਼ਗਾਨ ਬਾਦਸ਼ਾਹ ਸ਼ੇਰ ਸ਼ਾਹ ਸੂਰੀ ਨੇ M00;ਰੁਪਈਆM00; ਜਿਸ ਦਾ ਭਾਰ ਸਾਢੇ ਗਿਆਰਾਂ ਗਰਾਮ ਸੀ, ਨੂੰ ਮੁਦਰਾ ਦੇ ਸਿੱਕੇ ਵਜੋਂ ਜਾਰੀ ਕੀਤਾ ਤੇ M00;ਰੁਪਈਆM00; ਸ਼ਬਦ ਪਰਚਲਤ ਹੋਇਆ। ਇਸ ਦੇ ਨਾਲ ਹੀ ਕਰੀਬ 11 ਗਰਾਮ ਭਾਰ ਵਾਲੀ ਸੋਨੇ ਦੀ ਮੋਹਰ  ਅਤੇ ਤਾਂਬੇ ਦਾ ਦਾਮ ਵੀ ਜਾਰੀ ਕੀਤੇ ਗਏ। ਗੌਰਤਲਬ ਹੈ ਕਿ ਗੁਰਬਾਣੀ ਵਿੱਚ M00;ਰੁਪਈਆM00; ਸ਼ਬਦ ਨਹੀਂ ਆਇਆ, ਮੋਹਰ ਤੇ ਦਾਮ ਜ਼ਰੂਰ ਮਿਲਦੇ ਹਨ। ਦੂਜੇ ਪਾਸੇ ਭਾਈ ਗੁਰਦਾਸ ਦੀ 23ਵੀਂ ਵਾਰ ਵਿੱਚ ਇਹ ਸ਼ਬਦ ਜ਼ਰੂਰ ਮਿਲਦਾ ਹੈ:

        ਨੀਚਹੁ ਨੀਚੁ ਸਦਾਵਣਾਗੁਰ ਉਪਦੇਸ ਕਮਾਵੈ ਕੋਈ।

        ਤ੍ਰੈ ਵੀਹਾਂ ਦੇ ਦਮਮ ਲੈ ਇਕੁ ਰੁਪਈਆ ਹੋਛਾ ਹੋਈ।

      ਦਸੀਂ ਰੁਪਯੀਂ ਲਈਦਾ ਇਕੁ ਸੁਨਈਆ ਹਉਲਾ ਸੋਈ।

      ਸਹਸ ਸੁਨਈਏ ਮੁਲੁ ਕਰ ਲੱਯੈ ਹੀਰਾ ਹਾਰ ਪਰੋਈ।

   ਇਸ ਵਾਰ ਵਿੱਚ ਤਾਂ ਸਿਕਿਆਂ ਦੇ ਆਪਸ ਵਿੱਚ ਮੁੱਲ ਵੀ ਦੱਸੇ ਹਨ ਅਰਥਾਤ ਇਕ ਰੁਪਿਆ 60 ਦਾਮਾਂ(ਤ੍ਰੈ ਵੀਹਾਂ ਦਮਮ) ਦੇ ਬਰਾਬਰ ਹੈ, ਇਕ ਸੁਨੱਈਆ ਦਸ ਰੁਪਏ ਦੇ ਬਰਾਬਰ ਆਦਿ। ਸਪਸ਼ਟ ਹੈ ਕਿ ਸੁਨਈਆ ਮੋਹਰ ਨੂੰ ਹੀ ਕਿਹਾ ਗਿਆ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਸੁਨਈਆ ਸ਼ਬਦ ਕਦੇ ਪ੍ਰਚਲਤ ਵੀ ਸੀ।

 ਮੁਗਲਾਂ  ਨੇ ਏਹੀ ਰੁਪਈਆ ਜਾਰੀ ਰੱਖਿਆ ਤੇ ਸਤਾਹਰਵੀਂ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ ਸ਼ਾਸਕ ਵਾਰਨ ਹੇਸਟਿੰਗਜ਼ ਨੇ ਚਾਂਦੀ ਦੇ ਨਾਲ ਨਾਲ ਕਾਗ਼ਜ਼ੀ ਰੁਪਏ ਦਾ ਪਰਚਲਨ ਵੀ ਸ਼ੁਰੂ ਕਰ ਦਿੱਤਾ। ਅੱਜ ਰੁਪਿਆ, ਜੋ ਭਾਰਤੀ ਮੁਦਰਾ ਦੀ ਇਕਾਈ ਹੈ, ਛਾਈਂ ਮਾਈਂ ਹੋ ਗਿਆ ਹੈ। ਜਿਨਾਂ੍ਹ ਦਿਨਾਂ ਚ ਅਸੀਂ ਜਵਾਨ ਹੁੰਦੇ ਸਾਂ, ਇਕ ਫ਼ਿਲਮੀ ਗਾਣਾ ਚੱਲਿਆ ਸੀ :

        ਹਾਏ ਹਾਏ ਹਾਏ ਯੇ ਮਜਬੂਰੀ, ਯੇ ਮੌਸਮ ਔਰ ਯੇ ਦੂਰੀ

        ਤੇਰੀ ਦੋ ਟਕਿਆਂ ਦੀ ਨੌਕਰੀ ਵੇ ਮੇਰਾ ਲੱਖਾਂ ਦਾ ਸਾਵਣ ਜਾਏ……….
ਪਿੰਡਾਂ ਵਿੱਚ ਇਸਦੀ ਇਕ ਪੈਰੋਡੀ ਚੱਲੀ ਪਈ:

     ਹਾਏ ਹਾਏ ਹਾਏ ਯੇ ਮਝ ਬੂਰੀ, ਨਾ ਘਾਹ ਖਾਏ ਨਾ ਤੂੜੀ

     M00;ੜਿੰਗ M00;ੜਿੰਗ ਕੇ ਮੇਰਾ ਸਿਰ ਖਾਏ…….
      ਇਸ ਪੈਰੋਡੀ ਤੇ ਹੋਰ ਮੁਹਾਵਰੇ ਜਿਵੇਂ ਟਕੇ ਵਰਗਾ ਜਵਾਬ ਦੇਣਾ, ਦੋ ਟਕੇ ਦਾ ਆਦਮੀ ਆਦਿ ਤੋਂ ਪਤਾ ਲਗਦਾ ਹੈ ਕਿ ਟਕਾ ਕਿਸੇ ਬਹੁਤ ਤੁਛ ਕੀਮਤ ਵਾਲੇ ਸਿੱਕੇ ਦਾ ਨਾਂ ਹੈ। ਦੋ ਪੈਸਿਆਂ ਦੀ ਕੀਮਤ ਵਾਲਾ ਇਹ ਚੌਰਸ ਜਿਹਾ ਸਿੱਕਾ ਅਜੇ ਕ੍ਹਲ ਤੱਕ ਚੱਲਦਾ ਰਿਹਾ ਹੈ। ਪਰ ਬੰਗਾਲ, ਆਸਾਮ, ਬੰਗਲਾਦੇਸ਼ ਵਿੱਚ ਅੱਜ ਵੀ ਟਕਾ ਰੁਪਈਏ ਨੂੰ ਕਹਿੰਦੇ ਹਨ। ਗੁਰੂ ਨਾਨਕ ਦੇਵ ਨੇ ਇਹ ਸ਼ਬਦ ਵਰਤਿਆ ਹੈ:

              ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ।

    ਟਕਾ ਸੰਸਕ੍ਰਿਤ ਟੰਕ ਤੋਂ ਬਣਿਆ ਹੈ ਜਿਸਦਾ ਮਤਲਬ ਬੰ੍ਹਨਣਾ, ਛਿਲਣਾ, ਜੋੜਨਾ ਆਦਿ ਹੈ। ਪੁਰਾਣੇ ਜ਼ਮਾਨੇ ਵਿੱਚ ਢਾਲਣ ਦੀ ਤਰਕੀਬ ਨਹੀਂ ਸੀ ਇਸ ਲਈ ਟੰਕਣ ਅਰਥਾਤ ਸਿੱਕੇ ਉਤੇ ਸਰਕਾਰੀ ਚਿੰਨ ਹੀ ਟੰਕ ਦਿੱਤਾ ਜਾਂਦਾ ਸੀ। ਟੰਕੇ ਜਾਣ ਵਾਲੀ ਜਗਹ ਨੂੰ ਟਕਸਾਲ ਕਿਹਾ ਜਾਂਦਾ ਸੀ। ਪੁਰਾਣੇ ਜ਼ਮਾਨੇ ਵਿੱਚ ਟਕੇ ਦਾ ਅਰਥ ਚਾਰ ਮਾਸ਼ੇ ਦਾ ਤੋਲ ਜਾਂ ਇਸ ਦੇ ਬਰਾਬਰ ਚਾਂਦੀ ਹੁੰਦਾ ਸੀ। ਗੁਰੂ ਨਾਨਕ ਦੀ ਇਸ ਟੂਕ ਵਿੱਚ ਟਕਾ ਚਾਂਦੀ ਦੇ ਅਜੇਹੇ ਰੁਪਏ ਦੇ ਅਰਥਾਂ ਵਿੱਚ ਹੀ ਆਇਆ ਹੈ। ਪਰ ਅੰਗਰੇਜ਼ਾਂ ਦੇ ਵੇਲੇ ਤੋਂ ਟਕਾ ਦੋ ਪੈਸੇ ਦੇ ਸਿੱਕੇ ਨੂੰ ਕਿਹਾ ਜਾਣ ਲੱਗਾ। 

-ਬਲਜੀਤ ਬਾਸੀ

Translate »