November 10, 2011 admin

ਪੰਜਾਬੀ ਨੋਜਵਾਂਨ ਦਿਨ ਬਦਿਨ ਹੋ ਰਹੇ ਹਨ ਨਸ਼ਿਆਂ ਦੇ ਗੁਲਾਮ,ਪੰਜਾਬ ਦੀ ਸਰਕਾਰ ਬੇਖ਼ਬਰ

-ਸਰਵਨ ਸਿੰਘ ਰੰਧਾਵਾ-
ਪੰਜਾਬ ਦੇ ਲੋਕ ਪੰਜਾਬ ਦੀ ਮੋਜੂਦਾ ਬਾਦਲ ਸਰਕਾਰ ਦੇ ਇਹਨਾਂ ਬਿਆਨਾਂ ਤੋਂ ਬੁਰੀ ਤਰਾਂ ਨਾਲ ਅ¤ਕ ਚੁ¤ਕੇ ਹਨ ਕਿ ਪੰਜਾਬ ਅੰਦਰ ਬਹੁਤ ਹੀ ਜਲਦ ਨਸ਼ਿਆਂ ਨੂੰ ਠ¤ਲ ਪਾ ਕੇ ਪੰਜਾਬ ਦੀ ਹੀਰਿਆਂ ਤੋਂ ਅਨਮੋਲ ਜਵਾਨੀ ਨੂੰ ਤਬਾਹ ਹੋਣ ਤੋਂ ਬਚਾਅ ਲਿਆ ਜਾਵੇਗਾ।ਹੁਣ ਲੋਕਾਂ ਨੂੰ ਸਰਕਾਰ ਦੇ ਇਸ ਬਿਆਂਨ ਤੇ 2 ਪੈਸੇ ਦਾ ਵੀ ਯਕੀਨ ਨਹੀ ਰਿਹਾ।ਜੇਕਰ ਗੋਰ ਕੀਤਾ ਜਾਵੇ ਤਾਂ ਪੰਜਾਬ ਅੰਦਰ ਨਸ਼ਿਆਂ ਦੀ ਦੀ ਤਦਾਦ ਘਟਣ ਦੀ ਬਜਾਏ ਦਿਨ ਬਦਿਨ ਵ¤ਧਦੀ ਹੀ ਜਾ ਰਹੀ ਹੈ। ਪੰਜਾਬ ਦੀ ਪੁਲਿਸ ਵੀ ਇਹਨਾਂ ਨਸ਼ੇ ਦੇ ਸੋਦਾਗਰਾਂ ਅ¤ਗੇ ਹ¤ਥਿਆਰ ਸੁ¤ਟ ਗਈ ਜਾਪਦੀ ਹੈ।ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਵਹਿਣ ਵਿਚ ਵਹਿ ਰਹੀ ਪੰਜਾਬ ਦੀ ਜਵਾਨੀ ਹੁਣ ਦੇਸੀ ਨਸ਼ਿਆਂ ਜਿਵੇ ਸ਼ਰਾਬ,ਅਫੀਮ,ਪੋਸਤ ਆਦਿ ਨੂੰ ਛ¤ਡ ਆਪਣੀ ਨਸ਼ੇ ਦੀ ਹਵਸ ਪੂਰੀ ਕਰਨ ਲਈ ਹੈਰੋਇਨ ਅਤੇ ਸਮੈਕ ਵਰਗੇ ਮਹਿੰਗੇ ਨਸ਼ਿਆਂ ਦੀ ਗੁਲਾਮ ਹੁੰਦੀ ਜਾ ਰਹੀ ਹੈ। ਸ਼ਰਾਬ, ਅਫ਼ੀਮ, ਨਸ਼ੀਲੀਆਂ ਦਵਾਈਆਂ ਤੋਂ ਬਾਅਦ ਸਮੈਕ ਅਤੇ ਹੁਣ ਇਸ ਤੋਂ ਵੀ ਘਾਤਕ ਨਸ਼ਾ ਹੈਰੋਇਨ ਨੇ ਪੰਜਾਬ ਦੀ ਰਹਿੰਦੀ ਜਵਾਨੀ ਨੂੰ ਖਤਮ ਕਰਨ ਲਈ ਧਾਵਾ ਬੋਲ ਦਿ¤ਤਾ ਹੈ। ਸਮੈਕ ਤੋਂ ਬਾਅਦ ਹੈਰੋਇਨ ਦਾ ਨਾਗ ਪੰਜਾਬ ਦੀ ਜਵਾਨੀ ਨੂੰ ਡੰਗ ਗਿਆ ਹੈ। ਵੱਡੇ ਜਿਮੀਦਾਰਾਂ ਅਤੇ ਵਪਾਰੀ ਘਰਾਣਿਆਂ ਦੇ ਨੌਜਵਾਨ ਹੁਣ ਮਹਿੰਗੇ ਭਾਅ ਦੀ ਹੈਰੋਇਨ ਦਾ ਨਸ਼ਾ ਕਰਕੇ ਆਪਣੇ ਘਰ ਉਜਾੜਨ ਲ¤ਗ ਪਏ ਹਨ। ਪੰਜਾਬ ਦੇ ਕਈ ਕਾਲਜਾਂ,ਸਕੂਲਾਂ ਅਤੇ ਯੂਨੀਵਰਸਿਟੀਆਂ ਅੰਦਰ ਇਹਨਾਂ ਨਾਂਮੁਰਾਦ ਨਸ਼ਿਆਂ ਨੇ ਆਂਪਣੇ ਪੈਰ ਪਸਾਰ ਲਏ ਹਨ। ਕਈ ਨੌਜਵਾਨ 2-2 ਹਜਾਰ ਰੁਪਏ ਦੀ ਰੋਜ਼ਾਨਾ ਹੈਰੋਇਨ ਪੀਣ ਦੇ ਵੀ ਆਦੀ ਬਣ ਗਏ ਹਨ।
ਪੰਜਾਬ ਦੇ ਬਹੁਤੇ ਨੋਜਵਾਨ ਵਰਗ ਨੇ ਆਂਪਣੇ ਇਸ ਮਹਿੰਗੇ ਨਸ਼ੇ ਦੀ ਪੂਰਤੀ ਲਈ ਲੁਟਾਂ ਖੋਹਾਂ ਵੀ ਕਰਨੀਆਂ ਛੁਰੂ ਕਰ ਦਿ¤ਤੀਆਂ ਹਨ।ਪੰਜਾਬ ਦੇ ਗੁਰੁ ਕੀ ਨਗਰੀ ਹੋਣ ਦਾ ਮਾਂਣ ਹਾਸਿਲ ਕਰਨ ਵਾਲੇ ਪਾਕਿ ਅਤੇ ਪਵਿ¤ਤਰ ਸ਼ਹਿਰ ਅੰਮ੍ਰਿਤਸਰ ਨੂੰ ਵੀ ਇਸ ਨਸ਼ੇ ਰੂਪੀ ਸ¤ਪ ਨੇ ਡੰਗ ਲਿਆ ਹੈ। ਸ਼ਹਿਰ ਵਿਚ ਕਈ ਥਾਵਾਂ ਤੇ ਸਮੈਕ ਦੀ ਵਿ¤ਕਰੀ ਖੁ¤ਲੇਆਂਮ ਹੋ ਰਹੀ ਹੈ।ਇਹ ਸਮੈਕ ਦੇ ਵਿਕਰੇਤਾ ਸ਼ਹਿਰ ਦੇ ਵ¤ਖ ਵ¤ਖ ਕੋਨਿਆਂ ਵਿ¤ਚ ਆਂਪਣੀਆਂ ਦੁਕਾਨਾਂ ਨੂੰ ਆਂਪਣੇ ਹੀ ਘਰਾਂ ਵਿ¤ਚ ਸਜਾ ਕੇ ਮੋਟੀ ਕਮਾਈ ਕਰ ਰਹੇ ਹਨ।ਇਹਨਾਂ ਨਸ਼ੇ ਦੇ ਸੋਦਾਗਰਾਂ ਨੇ ਨੋਜਵਾਂਨ ਮੁੰਡਿਆਂ ਨੁੰ ਤਾਂ ਇ¤ਕ ਪਾਸੇ ਕਈ ਕੁੜੀਆਂ ਨੂੰ ਵੀ ਇਸ ਜਹਿਰ ਨਾਲੋਂ ਭੇੜੇ ਨਸ਼ੇ ਦਾ ਆਦੀ ਬਣਾਂ ਦਿ¤ਤਾ ਹੈ। ਪੁਲੀਸ ਵ¤ਲੋਂ ਕੁਝ ਨਸ਼ੇ ਦੇ ਸੋਦਾਗਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਦਾ ਹੈ ਪਰ ਉਹ ਆਪਣੀ ਪਹੁੰਚ ਦਾ ਫਾਇਦਾ ਲੈ ਕੇ ਬੜੀ ਅਸਾਨੀ ਨਾਲ ਪੁਲਿਸ ਦੇ ਜਾਲ ਚੋਂ ਛੁ¤ਟ ਜਾਂਦੇ ਹਨ।ਇਹ ਸ¤ਭ ਕੁ¤ਝ ਸਾਡੇ ਕੁ¤ਝ ਸਮਾਜ ਵਿਰੋਧੀ ਲੀਡਰਾਂ ਦੀ ਮਦਦ ਨਾਲ ਹੀ ਹੁੰਦਾ ਹੈ। ਪੰਜਾਬ ਦੇ ਸਰਹ¤ਦ ਨਾਲ ਲ¤ਗਦੇ ਤਿੰਨ ਜ਼ਿਲਿਆਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਫਿਰੋਜ਼ਪੁਰ ਵਿਚ ਨਸ਼ੀਲੇ ਪਦਾਰਥਾਂ ਦੀ ਪਾਕਿਸਤਾਨ ਤੋਂ ਸਮਗਲਿੰਗ ਵਿਚ ਪਹਿਲਾਂ ਨਾਲੋਂ ਬਹੁਤ ਵਾਧਾ ਹੋਇਆ ਹੈ।
ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਇਨਾਂ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਰੋਕਣ ਵਿਚ ਬੇਵ¤ਸ ਨਜ਼ਰ ਆ ਰਹੀ ਹੈ।ਅਟਾਰੀ ਸਰਹ¤ਦ ਤੇ ਹੁਣ ਤ¤ਕ ਬੀਥਐਸ਼ਐਫ ਦੇ ਰੇਜਰਾਂ ਵ¤ਲੋਂ ਅਰਬਾਂ ਰੁਪਏ ਦੀ ਹੀਰੋਇਨ ਬਰਾਮਦ ਕੀਤੀ ਜਾ ਚੁਕੀ ਹੈ,ਪਰ ਇਸ ਦੇ ਮੁ¤ਡ ਕੋਣ ਹਨ ਇਸ ਦਾ ਪਤਾ ਅਜੇ ਤ¤ਕ ਨਹੀ ਲਗਾਇਆ ਜਾ ਸਕਿਆ ਹੈ। ਸਮਗਲਰਾਂ ਵ¤ਲੋਂ ਨਿ¤ਤ ਦਿਨ ਅਪਨਾਏ ਜਾਣ ਵਾਲੇ ਨਵੇਂ-ਨਵੇਂ ਹ¤ਥਕੰਡਿਆਂ ਤੋਂ ਸੁਰ¤ਖਿਆ ਏਜੰਸੀਆਂ ਵੀ ਬੇਖ਼ਬਰ ਹਨ। ਦਿਨ-ਬ-ਦਿਨ ਸਰਹੱਦ ‘ਤੇ ਵ¤ਧ ਰਹੀ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੇ ਸੁਰ¤ਖਿਆ ਏਜੰਸੀਆਂ ਦੇ ਕੰਮ-ਕਾਜ ਉ¤ਪਰ ਸਵਾਲੀਆ ਚਿੰਨ ਲਗਾ ਦਿ¤ਤਾ ਹੈ। ਅੱਤਵਾਦ ਅਤੇ ਨਸ਼ਿਆਂ ਦੀ ਤਸਕਰੀ ਤੋਂ ਪੰਜਾਬ ਨੂੰ ਬਚਾਉਣ ਲਈ ਸਰਹ¤ਦ ‘ਤੇ ਲਾਈ ਗਈ ਕੰਡਿਆਲੀ ਤਾਰ ਨੇ ਅਤਿਵਾਦੀਆਂ ਦੀ ਘੁਸਪੈਠ ਨੂੰ ਤਾਂ ਰੋਕ ਕੇ ਪੰਜਾਬ ਨੂੰ ਬਰਬਾਦ ਹੋਣੋਂ ਬਚਾਅ ਲਿਆ ਪਰ ਨਸ਼ਿਆਂ ਦੇ ਵਹਿਣ ਨੇ ਇਸ ਤਾਰ ਨੂੰ ਟ¤ਪ ਕੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਰ¤ਖ ਦਿ¤ਤਾ ਹੈ। ਪੰਜਾਬ ਵਿਚ ਸਮੈਕ ਦੇ ਨਾਗ ਨੇ ਸਭ ਤੋਂ ਪਹਿਲਾਂ ਮਾਝੇ ਦੀ ਪਵਿ¤ਤਰ ਧਰਤੀ ਦੀ ਜਵਾਨੀ ਨੂੰ ਡੰਗਿਆ। ਇਸ ਸਰਹ¤ਦੀ ਜ਼ਿਲੇ ਦੇ ਤਰਨ ਤਾਰਨ, ਝਬਾਲ ਅਤੇ ਪੱਟੀ ਖੇਤਰ ਵਿਚ ਸਮੈਕ ਦਾ ਬੋਲਬਾਲਾ ਸ਼ੁਰੂ ਹੋਇਆ। ਸਰਕਾਰਾਂ, ਪੁਲੀਸ ਦੀ ਕਥਿਤ ਅਣਗਹਿਲੀ ਕਾਰਨ ਇਹ ਰੁਝਾਨ ਹੌਲੀ-ਹੌਲੀ ਜ਼ਿਲੇ ਦੇ ਦੂਸਰੇ ਹਿ¤ਸਿਆਂ ਵਿਚ ਫੈਲਣਾ ਸ਼ੁਰੂ ਹੋ ਗਿਆ।ਹੁਣ ਸਮੈਕ ਅਤੇ ਹੀਰੋਇਨ ਵਰਗੇ ਬੇਹ¤ਦ ਮਹਿੰਗੇ ਨਸ਼ੇ ਦਾ ਪੂਰਾਂ ਪੰਜਾਬ ਹੀ ਗੁਲਾਮ ਹੋ ਗਿਆ ਜਾਪਦਾ ਹੈ।ਕਈ ਨੋਜਵਾਂਨ ਤਾਂ ਇਸ ਸਮੈਕ ਤੋਂ ਤੰਗ ਆ ਚੁ¤ਕੇ ਹਨ ਅਤੇ ਇਸ ਨੂੰ ਛੱਡਣਾਂ ਵੀ ਚਾਹੂੰਦੇ ਹਨ ਪਰ ਸਰਕਾਰ ਵ¤ਲੋਂ ਕੋਈ ਕਾਰਗਰ ਪ੍ਰਬੰਧ ਨਾ ਹੋਣ ਦੇ ਚ¤ਲਦਿਆਂ ਅਜਿਹੇ ਨੋਜਵਾਨਾਂ ਦਾ ਇਹਨਾਂ ਨਸ਼ਿਆਂ ਤੋਂ ਛੁਟਕਾਰਾ ਮੋਤ ਤੋਂ ਬਾਦ ਹੀ ਹੁੰਦਾ ਹੈ। ਸਮੈਕ ਤੋਂ ਹੈਰੋਇਨ ਦੇ ਨਸ਼ੇ ਵ¤ਲ ਵ¤ਧਦੇ ਕਦਮਾਂ ਦੇ ਕਈ ਕਾਰਨ ਹਨ। ਇਨਾਂ ਵਿਚ ਇਕ ਕਾਰਨ ਸਮੈਕ ਵਿਚ ਹੋ ਰਹੀ ਮਿਲਾਵਟ ਅਤੇ ਇਸ ਦੇ ਨਸ਼ੇ ਦੇ ਪੂਰੀ ਤਰਾਂ ਆਦੀ ਹੋ ਚੁ¤ਕੇ ਨੌਜਵਾਨਾਂ ਉ¤ਪਰ ਇਸ ਦਾ ਕੋਈ ਅਸਰ ਨਾ ਹੋਣਾ ਹੈ। ਇਕ ਗਰਾਮ ਸਮੈਕ ਦੀ ਪੁੜੀ ਕਰੀਬ 250 ਤੋਂ 300 ਰੁਪਏ ਦੇ ਹਿਸਾਬ ਨਾਲ ਮਿਲਦੀ ਹੈ ਜਦੋਂਕਿ ਹੈਰੋਇਨ ਦੀ ਇਕ ਗਰਾਮ ਦੀ ਕੀਮਤ 1200 ਤੋਂ 1500 ਰੁਪਏ ਤਕ ਹੈ। ਉਂਜ ਹੈਰੋਇਨ ਦੀ ਅੰਤਰਰਾਸ਼ਟਰੀ ਮਾਰਕੀਟ ਵਿਚ ਕੀਮਤ 1 ਕਰੋੜ ਰੁਪਏ ਪ੍ਰਤੀ ਕਿਲੋ ਹੈ।
ਪਿਛਲੇ ਇਕ ਮਹੀਨੇ ਵਿਚ ਹੀ ਇਹਨਾਂ ਸਰਹੱਦੀ ਜ਼ਿਲਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਵਿਚ 200 ਕਿਲੋ ਤੋਂ ਵੱਧ ਹੈਰੋਇਨ ਪੁਲੀਸ ਵੱਲੋਂ ਫੜੇ ਜਾਣ ‘ਤੇ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਪੰਜਾਬ ਦੀ ਇਸ ਸਰਹ¤ਦ ਤੋਂ ਕਿੰਨੇ ਵ¤ਡੇ ਪ¤ਧਰ ‘ਤੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਹੋ ਰਹੀ ਹੈ। ਪਹਿਲਾਂ-ਪਹਿਲ ਸਮੈਕ ਵੀ ਪਾਕਿਸਤਾਨ ਤੋਂ ਸਮਗਲ ਹੋ ਕੇ ਆਈ ਅਤੇ ਬਾਅਦ ਵਿਚ ਇਸ ਦਾ ਧੰਦਾ ਭਾਰਤ ਵਿਚ ਵ¤ਧ ਗਿਆ। ਸਮੈਕ ਦਾ ਸਭ ਤੋਂ ਵ¤ਧ ਧੰਦਾ ਇਸ ਸਮੇਂ ਦਿ¤ਲੀ, ਹਰਿਆਣਾ, ਰਾਜਸਥਾਨ, ਯੂਥਪੀਥ ਦੇ ਸ਼ਹਿਰ ਬਰੇਲੀ, ਬਾਰਾਬਾਂਕੀ, ਮੇਰਠ ਆਦਿ ਵਿਚ ਚ¤ਲ ਰਿਹਾ ਹੈ। ਪਿਛਲੇ ਇਕ ਸਾਲ ਦੇ ਅਰਸੇ ਵਿਚ ਪੁਲੀਸ ਵ¤ਲੋਂ ਅੰਮ੍ਰਿਤਸਰ, ਗੁਰਦਾਸਪੁਰ ਤੇ ਫਿਰੋਜ਼ਪੁਰ ਖੇਤਰਾਂ ਵਿਚੋਂ ਪਾਕਿਸਤਾਨ ਤੋਂ ਘੁਸਪੈਠ ਹੋ ਕੇ ਆਈ 60 ਕਿਲੋ ਤੋਂ ਵ¤ਧ ਹੈਰੋਇਨ ਬਰਾਮਦ ਕੀਤੀ ਗਈ ਹੈ ਅਤੇ ਕਈ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੰਜਾਬ ਵਿਚ ਬਣਾਏ ਸਪੈਸ਼ਲ ਨਾਰਕੋਟਿਕ ਸੈ¤ਲ ਵ¤ਲੋਂ ਵ¤ਡੀ ਮਾਤਰਾ ਵਿਚ ਹੈਰੋਇਨ ਦੇ ਨਾਲ-ਨਾਲ ਸਮੈਕ ਅਤੇ ਜਾਅਲੀ ਕਰੰਸੀ, ਜੋ ਪਾਕਿਸਤਾਨ ਤੋਂ ਸਮਗਲ ਹੋ ਕੇ ਭਾਰਤ ਵਿਚ ਆਈ, ਸਮੇਤ ਅਨੇਕਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁ¤ਕਾ ਹੈ। ਅੰਤਰਰਾਸ਼ਟਰੀ ਪ¤ਧਰ ਦੇ ਕਈ ਸਮਗਲਰ ਅਜੇ ਪੁਲੀਸ ਦੀ ਪਹੁੰਚ ਤੋਂ ਦੂਰ ਹਨ। ਕਈ ਸਮਗਲਰਾਂ ਦੀਆਂ ਔਰਤਾਂ ਅਤੇ ਬ¤ਚੇ ਵੀ ਇਸ ਧੰਦੇ ਵਿਚ ਲ¤ਗੇ ਹੋਏ ਹਨ। ਵ¤ਡੇ ਪ¤ਧਰ ‘ਤੇ ਪਾਕਿਸਤਾਨ ਤੋਂ ਸਮਗਲ ਹੋ ਰਹੀ ਹੈਰੋਇਨ ਦੇ ਸਮਗਲਰਾਂ ਵ¤ਲੋਂ ਵ¤ਖ-ਵ¤ਖ ਰੂਟ ਅਪਨਾਏ ਜਾ ਰਹੇ ਹਨ।ਇਹ ਨਹੀ ਕਿ ਨਸ਼ਿਆਂ ਦੀ ਤਸਕਰੀ ਅੰਮ੍ਰਿਤਸਰ ਦੀ ਸਰਹ¤ਦ ਤੇ ਹੁਣੇ ਜਿਹੇ ਹੀ ਛੁਰੂ ਹੋਈ ਹੈ,ਇਹ ਤਸਕਰੀ ਦੀ ਤਸਕਰੀ ਦਾ ਧੰਦਾ ਤਾਂ ਕਈ ਸਾਲ ਪੁਰਾਣਾ ਹੈ।ਆਂਕੜੇ ਬੋਲਦੇ ਹਨ ਕਿ ਸਪੈਸ਼ਲ ਨਾਰਕੋਟਿਕ ਸੈ¤ਲ ਵ¤ਲੋਂ 24 ਦਸੰਬਰ, 2005 ਨੂੰ ਦੋ ਵਿਅਕਤੀਆਂ ਨੂੰ ਅੰਮ੍ਰਿਤਸਰ ਤੋਂ 7 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸੇ ਤਰਾਂ ਹਰੀਕੇ ਤੋਂ ਕਸਟਮ ਵ¤ਲੋਂ ਵੀ 2005 ਵਿਚ ਹੀ 7 ਕਿਲੋ ਹੈਰੋਇਨ ਫੜੀ ਗਈ। ਮਾਰਚ 2006 ਵਿਚ ਅੰਮ੍ਰਿਤਸਰ ਦੇ ਸਰਹ¤ਦੀ ਪਿੰਡ ਕ¤ਕੜਾਂ ਨੇੜਿਓਂ 19 ਕਿਲੋ ਹੈਰੋਇਨ ਬੀਥਐਸ਼ਐਫ਼ ਵ¤ਲੋਂ ਫੜ ਕੇ ਇਕ ਵਿਅਕਤੀ ਅਵਤਾਰ ਸਿੰਘ ਸਾਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਪਰੈਲ ਵਿਚ 4 ਕਿਲੋ ਅਤੇ ਮਈ ਵਿਚ 1 ਕਿਲੋ ਮੁੜ ਹੈਰੋਇਨ ਫੜੀ ਗਈ। 2 ਅਕਤੂਬਰ ਨੂੰ ਨਾਰਕੋਟਿਕ ਸੈ¤ਲ ਨੇ 4 ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਫੜਿਆ। 18 ਅਕਤੂਬਰ ਨੂੰ ਮੁੜ ਇਕ ਕਿਲੋ ਹੈਰੋਇਨ ਫੜੀ ਗਈ। 2006 ਵਿਚ ਹੀ ਰਾਜਾਤਾਲ ਪਿੰਡ ਨੇੜਿਓਂ ਪਾਕਿਸਤਾਨ ਵ¤ਲੋਂ ਕੰਡਿਆਲੀ ਤਾਰ ਰਾਹੀਂ ਭਾਰਤ ਵਿਚ ਸੁ¤ਟੇ ਗਏ ਕੁਝ ਹਥਿਆਰ, ਜਿਨਾਂ ਵਿਚ ਪੰਜ ਪਿਸਤੌਲ ਸ਼ਾਮਿਲ ਸਨ, ਬੀਥਐਸ਼ਐਫ਼ ਵ¤ਲੋਂ ਫੜੇ ਗਏ ਸਨ। ਇਸ ਤੋਂ ਇਲਾਵਾ ਲ¤ਖਾਂ ਰੁਪਿਆਂ ਦੀ ਜਾਅਲੀ ਕਰੰਸੀ ਵੀ ਫੜੀ ਗਈ। ਇਸੇ ਤਰਾਂ 11 ਜਨਵਰੀ, 2007 ਨੂੰ ਪੁਲੀਸ ਨੇ ਅੰਮ੍ਰਿਤਸਰ ਤੋਂ ਇਕ ਕਿਲੋ ਹੈਰੋਇਨ ਬਰਾਮਦ ਕੀਤੀ। ਫਿਰ 18 ਫਰਵਰੀ, 2007 ਨੂੰ ਨਾਰਕੋਟਿਕ ਸੈ¤ਲ ਨੇ ਕ¤ਕੜਾਂ ਨੇੜਿਓਂ 10 ਕਿਲੋ ਹੈਰੋਇਨ ਫੜੀ। ਉਸ ਤੋਂ ਬਾਅਦ 28 ਫਰਵਰੀ ਨੂੰ ਮੁੜ ਨਾਰਕੋਟਿਕ ਸੈ¤ਲ ਨੇ 10 ਕਿਲੋ ਹੈਰੋਇਨ ਸਮੇਤ ਦੋ ਅੰਤਰਰਾਸ਼ਟਰੀ ਸਮਗਲਰਾਂ ਨੂੰ ਗ੍ਰਿਫ਼ਤਾਰ ਕੀਤਾ। ਸ਼ਹਿਰ ਵਿਚ ਅਜੇ ਕਈ ਹੋਰ ਟਿਕਾਣੇ ਅਜਿਹੇ ਹਨ, ਜਿਥੇ ਔਰਤਾਂ ਅਜੇ ਵੀ ਵ¤ਡੇ ਪ¤ਧਰ ‘ਤੇ ਸਮੈਕ ਵੇਚਣ ਦਾ ਧੰਦਾ ਕਰ ਰਹੀਆਂ ਹਨ। ਯੂਨੀਵਰਸਿਟੀ ਅਤੇ ਕਾਲਜਾਂ ਦੀਆਂ ਕੁੜੀਆਂ ਨੂੰ ਇਨਾਂ ਔਰਤਾਂ ਵ¤ਲੋਂ ਵਰਗਲਾ ਕੇ ਆਪਣੇ ਨਾਲ ਜੋੜਿਆ ਗਿਆ ਹੈ। ਫਿਰੋਜ਼ਪੁਰ ਸੈਕਟਰ ਦੇ ਜਲਾਲਾਬਾਦ ਖੇਤਰ ‘ਚੋਂ ਬਹਾਦਰਕੇ ਚੌਕੀ ਨੇੜਿਓਂ 9 ਕਿਲੋ ਹੈਰੋਇਨ ਬੀਤੇ ਦਿਨ ਫੜੀ ਗਈ। ਇਸੇ ਤਰਾਂ ਹੁਸੈਨੀਵਾਲ ਨੇੜਿਓਂ ਵੀ ਬੀਥਐਸ਼ਐਫ਼ ਨੇ ਛੇ ਕਿਲੋ ਹੈਰੋਇਨ ਫੜੀ ਅਤੇ ਇਕ ਪਾਕਿਸਤਾਨੀ ਫਾਇਰਿੰਗ ਦੌਰਾਨ ਮਾਰਿਆ ਗਿਆ ਸੀ। ਦਸੰਬਰ 2005 ਵਿਚ ਵੀ ਨਾਰਕੋਟਿਕ ਸੈ¤ਲ ਨੇ ਫਿਰੋਜ਼ਪੁਰ ਸੈਕਟਰ ‘ਚੋਂ 27 ਕਿਲੋਗ੍ਰਾਮ ਹੈਰੋਇਨ ਫੜੀ ਸੀ। ਹੁਣ ਪੁਲੀਸ ਨੇ ਫਰਵਰੀ ਮਹੀਨੇ ਵਿਚ ਅੰਮ੍ਰਿਤਸਰ ‘ਚੋਂ ਵ¤ਖ-ਵ¤ਖ ਥਾਵਾਂ ਤੋਂ 20 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਦੀ ਸਮਗਲਿੰਗ ਲਈ ਅੰਮ੍ਰਿਤਸਰ ਦੇ ਕ¤ਕੜ, ਰਾਜਾਤਾਲ, ਖੇਮਕਰਨ, ਫਿਰੋਜ਼ਪੁਰ ਦੇ ਹੁਸੈਨੀਵਾਲਾ ਸੈਕਟਰ ਨੂੰ ਸਮਗਲਰਾਂ ਵ¤ਲੋਂ ਪਾਕਿਸਤਾਨ ਤੋਂ ਹੈਰੋਇਨ ਮੰਗਾਉਣ ਲਈ ਮੁ¤ਖ ਤੌਰ ‘ਤੇ ਵਰਤਿਆ ਜਾ ਰਿਹਾ ਹੈ। ਇਨਾਂ ਖੇਤਰਾਂ ਰਾਹੀਂ ਵ¤ਡੇ ਪ¤ਧਰ ‘ਤੇ ਹੈਰੋਇਨ, ਜਾਅਲੀ ਕਰੰਸੀ ਅਤੇ ਸੋਨੇ ਦੀ ਸਮਗਲਿੰਗ ਹੋ ਰਹੀ ਹੈ। ਪੁਲੀਸ ਵ¤ਲੋਂ ਹੁਣ ਤਕ ਜਿਹੜੀ ਹੈਰੋਇਨ ਫੜੀ ਗਈ ਹੈ, ਇਹ ਸਿਰਫ਼ ਪਾਕਿਸਤਾਨ ਤੋਂ ਹੋਈ ਸਮਗਲ ਹੋਈ ਦਾ 10ਵਾਂ ਹਿ¤ਸਾ ਹੈ। ਸੂਤਰਾਂ ਅਨੁਸਾਰ ਤਾਰੋਂ ਪਾਰ ਹੈਰੋਇਨ ਸਮਗਲਿੰਗ ਕਰਨ ਦੇ ਬਹੁਤ ਆਸਾਨ ਤਰੀਕੇ ਹਨ। ਭਾਰਤ ਅਤੇ ਪਾਕਿਸਤਾਨ ਵਿਚ ਬੈਠੇ ਸਮਗਲਰ ਮੋਬਾਇਲ ਟੈਲੀਫੋਨਾਂ ਰਾਹੀਂ ਆਪਸ ਵਿਚ ਰਾਬਤਾ ਕਾਇਮ ਕਰਦੇ ਹਨ। ਪਾਕਿਸਤਾਨ ਵਿਚ ਅਜਿਹੇ ਮੋਬਾਇਲ ਫੋਨਾਂ ਦੇ ਸਿਮ ਆ ਗਏ ਹਨ, ਜੋ ਭਾਰਤ ਵਾਲੇ ਪਾਸੇ ਵੀ ਪੂਰੀ ਤਰਾਂ ਕੰਮ ਕਰਦੇ ਹਨ। ਇਸ ਤਰਾਂ ਨਾਲ ਇਹਨਾਂ ਨਸ਼ਿਆਂ ਦੀ ਤਸਕਰੀ ਵਿ¤ਚ ਇ¤ਕ ਪੂਰਾ ਨੇਟਵਰਕ ਕੰਮ ਕਰ ਰਿਹਾ ਹੈ।ਅੰਮ੍ਰਿਤਸਰ ਅੰਦਰ ਪਿ¤ਛੇ ਜਿਹੇ ਕਈ ਅਜਿਹੇ ਹੀ ਦੁਕਾਨਦਾਰਾਂ ਨੂੰ ਤਾੜਿਆਂ ਗਿਆ ਸੀ ਜੋ ਕਿ ਅਪਰਾਧੀਆ ਨੂੰ ਬਿਨਾਂ ਉਹਨਾਂ ਦੇ ਸਨਾਖਤੀ ਪਰੂਫ ਲਏ ਮੋਬਾਈਲ ਦੇ ਸਿਮ ਵੇਚ ਰਹੇ ਸਨ। ਅਜਿਹੇ ਦੁਕਾਂਨਦਾਰ ਥੋੜੇ ਜਿਹੇ ਪੈਸਿਆਂ ਦੀ ਖਾਤਿਰ ਹੀ ਇਸ ਧੰਦੇ ਨਾਲ ਜੁੜੇ ਹੋਏ ਹਨ। ਭਾਰਤ ਦੇ ਕਈ ਐਸੇ ਮੋਬਾਇਲ ਸਿਮ ਹਨ ਜੋ ਇਸ ਵਕਤ ਵੀ ਪਾਕਿਸਤਾਂਨ ਦੀਆਂ ਜੇਲਾਂ ਵਿ¤ਚ ਬੰਦ ਭਾਰਤੀ ਕੈਦੀਆਂ ਕੋਲ ਚ¤ਲ ਰਹੇ ਹਨ।ਪਿ¤ਛੇ ਜਿਹੇ ਅੰਮ੍ਰਿਤਸਰ ਅੰਦਰ ਇਸ ਗ¤ਲ ਦੀ ਕਾਫੀ ਚਰਚਾ ਹੋਈ ਸੀ ਪਰ ਫਿਰ ਕੁ¤ਝ ਸਮਾਂ ਬੀਤਣ ਤੇ ਹੀ ਇਹ ਸਾਰੀ ਕਾਰਵਾਈ ਸੁਸਰੀ ਵਾਂਗ ਸੋਂ ਗਈ।ਇਸ ਸਬੰਦ ਵਿ¤ਚ ਕਈ ਦੁਕਾਂਨਦਾਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪਰ ਬਾਦ ਵਿ¤ਚ ਉਹਨਾਂ ਦੁਕਾਂਨਦਾਰਾਂ ਵਿਰੁ¤ਧ ਕੀ ਕਾਰਵਾਹੀ ਹੋਈ ਇਹ ਕੋਈ ਨਹੀ ਜਾਂਣਦਾ।ਇਹ ਨਹੀ ਕਿ ਇਹ ਸ¤ਭ ਕੁ¤ਝ ਹੁਣ ਰੁ¤ਕ ਗਿਆ ਹੈ ਨਹੀ ਇਹ ਸ¤ਭ ਅਜੇ ਵੀ ਉਸੇ ਤਰਾਂ ਹੀ ਜਾਰੀ ਹੈ।ਇ¤ਥੇ ਇਹ ਗ¤ਲ ਤਾਂ ਵਿਸ਼ੇਸ ਤੋਰ ਤੇ ਜਿਕਰ ਯੋਗ ਹੈ ਕਿ ਸਮਾਂ ਰਹਿੰਦਿਆਂ ਹੀ ਸਾਡੇ ਦੇਸ਼ ਦੀਆਂ ਸਰਕਾਰਾਂ,ਪੁਲਿਸ ਅਤੇ ਖੂਫੀਆ ਏਜੰਸੀਆਂ ਨਾ ਜਾਗੀਆਂ ਤਾਂ ਦੇਸ਼ ਦੀ ਨੋਜਵਾਂਨ ਪੀੜੀ ਦੀ ਹੋਂਦ ਦਾ ਕੀ ਹੋਵੇਗਾ ਇਸ ਦਾ ਅੰਦਾਜਾ ਵੀ ਲਾਉਣਾ ਮੁਸ਼ਕਿਲ ਹੈ।
sarwannews@gmail.com

+91 7837849425

Translate »