November 10, 2011 admin

ਬੋਰਾਂ ਦੇ ਖੂਹਾਂ ਅੰਦਰ ਡਿੱਗਦੇ ਛੋਟੀ ਉਮਰ ਦੇ ਬੱਚੇ ਆਖਿਰ ਕਿਸ ਦੀ ਅਣਗਿਹਲੀ ਦੇ ਸ਼ਿਕਾਰ ਹੋ ਰਹੇ ਹਨ

ਸਰਵਨ ਸਿੰਘ ਰੰਧਾਵਾ
ਬੱਚਿਆਂ ਦਾ ਬੋਰਾਂ ਲਈ ਪੁੱਟੇ ਗਏ ਖੂਹਾਂ ਅੰਦਰ ਡਿੱਗਣਾਂ ਕੋਈ ਨਵਾਂ ਮਸਲਾ ਨਹੀ ਹੈ,ਇਹ ਤਾਂ ਪੁਰਾਣੇ ਦੋਰ ਤੋਂ ਹੀ ਚੱਲਿਆ ਆ ਰਿਹਾ ਹੈ।ਅੱਜ ਕੱਲ ਬੋਰ ਕਰਨ ਦੀ ਤਕਨੀਕ ਬੇਹੱਦ ਬਦਲ ਗਈ ਹੈ ਪਰ ਅਣਗਿਹਲੀ ਵਾਲਾ ਦੋਰ ਬਦਸਤੂਰ ਉਸੇ ਤਰਾਂ ਹੀ ਜਾਰੀ ਹੈ। ਅੱਜ ਵੀ ਬੋਰਾਂ ਲਈ ਪੁੱਟੇ ਇਹਨਾ ਖੂਹਾ ਅੰਦਰ ਦੇਸ਼ ਦਾ ਬਚਪਨ ਡਿੱਗਦਾ ਹੀ ਰਹਿੰਦਾ ਹੈ।ਆਖਿਰ ਇਹ ਕਿਸ ਦੀ ਅਣਗਿਹਲੀ ਦੇ ਚੱਲਦਿਆਂ ਹੋ ਰਿਹਾ ਹੈ। ਇੱਥੇ ਜਿੰਨੀ ਅਣਗਿਹਲੀ ਲਈ ਬੋਰ ਦੇ ਮਾਲਿਕ ਜਿੰਮੇਵਾਰ ਹਨ Aਨੀ ਹੀ ਜਿੰਮੇਵਾਰੀ ਬੋਰ ਵਾਲ਼ੀ ਜਗਾ ਤੇ ਸਬੰਧਤ ਪੰਚਾਇਤ ਜਾਂ ਨਗਰ ਨਿਗਮ ਵੀ ਹੈ।ਇੱਥੇ ਸਵਾਲ ਇਹ ਹੈ ਬੋਰਾਂ ਦੇ ਖੂਹਾਂ ਦੀ ਖੁਦਾਈ ਤੋਂ ਬਾਅਦ ਕਿਉ ਇਹਨਾਂ ਨੂੰ ਖੁੱਲੇ ਹੀ ਚੱਡ ਦਿੱਤਾ ਜਾਂਦਾ ਹੈ।ਆਖਿਰ ਕਿਉ ਇਹਨਾਂ ਦੀ ਵਰਤੋਂ ਸਹੀ ਸਮੇਂ ਦੇ ਚੱਲਦਿਆਂ ਨਹੀ ਕਰ ਲਈ ਜਾਂਦੀ। ਪਿਛਲੇ ਕਾਫੀ ਸਮੇਂ ਤੋਂ ਇਹ ਇਹ ਪੀਣ ਵਾਲੇ ਪਾਂਣੀ ਜਾਂ ਖੇਤੀ ਬਾੜੀ ਲਈ ਵਰਤੇ ਜਾਂਣ ਵਾਲੇ ਪਾਂਣੀ ਦੀ ਪ੍ਰਾਪਤੀ ਲਈ ਪੁੱਟੇ ਗਏ ਬੋਰਵੈਲਾਂ ਅੰਦਰ ਬੱਚਿਆਂ ਦੀ ਘਟਨਾਵਾਂ ਅੰਦਰ ਵੱਡੀ ਪੱਧਰ ਤੇ ਵਾਧਾ ਹੋਇਆ ਹੈ। ਹੁਣ ਤੱਕ ਮੀਡੀਆ ਵੀ ਲੋਕਾਂ ਅਤੇ ਸਰਕਾਰ ਨੂੰ ਇਸ ਪ੍ਰਤੀ ਜਾਗਰੁੱਕ ਕਰਨ ਦੇ ਮਕਸੱਦ ਨਾਲ 10 ਦੇ ਕਰੀਬ ਇਹਨਾਂ ਘਟਨਾਵਾ ਨੂੰ ਵੱਡੀ ਪੱਧਰ ਤੇ ਹਾਈਲਾਈਟ ਕਰ ਚੁੱਕਿਆ ਹੈ,ਪਰ ਇਹ ਘਟਨਾਵਾਂ ਹਨ ਕਿ ਰੁਕਣ ਦਾ ਨਾਂ ਹੀ ਨਹੀ ਲੈ ਰਹੀਆਂ ਸਗੋਂ ਦਿਨ ਬਦਿਨ ਵੱਧਦੀਆਂ ਹੀ ਜਾ ਰਹੀਆਂ ਹਨ।ਸਰਕਾਰਾਂ ਵੀ ਇਸ ਪ੍ਰਤਿ ਵੱਡੇ ਪੱਧਰ ਤੇ ਆਂਪਣੀ ਲਾ ਪਰਵਾਹੀ ਦੇ ਪਰਮਾਂਣ ਦੇ ਰਹੀਆਂ ਹਨ। ਸਰਕਾਰਾਂ ਆਪਣਾ ਪੱਲਾ ਬੱਸ ਬੋਰ ਅੰਦਰ ਡਿੱਗ ਕੇ ਮਰ ਚੁੱਕੇ ਜਖਮੀ ਹੋਏ ਬੱਚੇ ਦੇ ਪਰਿਵਾਰ ਵਾਲਿਆਂ ਨੂੰ 2-3 ਲੁਖ ਰੁਪਏ ਮਾਲੀ ਮਦਦ ਦੇ ਕੇ ਝਾੜ ਲੈਂਦਆਿਂ ਹਨ। ਇਹਨਾਂ ਵੱਧ ਰਹੀਆਂ ਘਟਨਾਵਾਂ ਤੇ ਧਿਆਂਨ ਦੇਦਿਆਂ ਪੰਜਾਬ ਸਰਕਾਰ ਨੇ ਇਸ ਸਬੰਧੀ ਸਖਤ ਕਨੂੰਨ ਬਨਾਉਣ ਦਾ ਏਲਾਨ ਕੀਤਾ ਹੈ ਪਰ ਜਿੰਨਾਂ ਰਾਜਾਂ ਜਿਵੇ Aੱਤਰਪ੍ਰਦੇਸ਼,ਰਾਜਸਥਾਂਨ,ਗੁਜਰਾਤ ਆਦਿ ਵਿੱਚ ਇਹ ਘਟਨਾਵਾਂ ਸੱਭ ਤੋਂ ਵੱਧ ਵਾਪਰਦੀਆਂ ਹਨ ਉਹ ਸਰਕਾਰਾਂ ਇਸ ਸਬੰਧੀ ਗੰਭੀਰ ਨਹੀ ਹਨ। ਮੀਡੀਆ ਨੇ ਇਸ ਸਬੰਧ ਵਿੱਚ ਜਿਹੜੇ ਮਾਮਲੇ ਹਾਈਲਾਈਟ ਕੀਤੇ ਹਨ ਉਸ ਵਿੱਚ
1, 6 ਮਾਰਚ 2001 ਨੂੰ ਗੁਜਰਾਤ ਦੇ ਇੱਕ ਦਿਹਾਤੀ ਇਲਾਕੇ ਅੰਦਰ ਇੱਕ ਬੱਚੀ ਇਸ ਖੂਹ ਵਿੱਚ ਡਿੱਗੀ,ਜਿਸ ਨੂੰ 13 ਘੰਟਿਆਂ ਬਾਦ ਮਰੀ ਹਾਲਤ ਵਿੱਚ ਬਾਹਰ ਕੱਢਿਆ ਗਿਆ।
2, ਅਪ੍ਰੇਲ 2002 ਵਿੱਚ ਆਂਧਰਾ ਪ੍ਰਦੇਸ਼ ਵਿੱਚ ਵੀ ਇੱਕ ਮਜਦੂਰ ਦੀ ਬੇਟੀ ਸੰਧਿਆਂ ਆਪਣੇ ਸਾਥੀਆਂ ਨਾਲ ਖੇਡਦੀ ਹੋਈ ਇਲਾਕੇ ਅੰਦਰ ਪੁੱਟੇ ਇੱਕ ਬੋਰਵੈੱਲ ਵਿੱਚ ਡਿੱਗ ਪਈ ਜਿਸ ਨੂੰ 24 ਘੰਟਿਆਂ ਬਾਦ ਕੱਢਿਆ ਜਾ ਸਕਿਆ।
3, 26 ਜੁਲਾਈ ਨੂੰ ਹਰਿਆਣਾਂ ਦੇ ਹਰਦਾਹੇੜੀ ਪਿੰਡ ਵਿੱਚ ਜਿਹੜੀ ਘਟਨਾਂ ਵਾਪਰੀ ਉਸ ਤੋਂ ਇਕੱਲਾ ਭਾਰਤ ਹੀ ਨਹੀ ਸਗੋਂ ਸਾਰੀ ਦੁਨੀਆਂ ਹੀ ਚੰਗੀ ਤਰਾਂ ਵਾਕਿਫ ਹੋ ਗਈ। ਇਸ ਦਿਨ ਪ੍ਰਿੰਸ ਨਾਂ ਦਾ ਬੱਚਾ ਆਂਪਣੇ ਸਾਥੀਆਂ ਸਮੇਤ ਖੇਡਦਾ ਖੇਡਦਾ ਬੋਰਵੈੱਲ ਵਿੱਚ ਡਿੱਗ ਪਿਆ।ਇਸ ਘਟਨਾਂ ਨੂੰ ਪੂਰੀ ਦੁਨੀਆਂ ਦੀ ਮੀਡੀਆ ਨੇ ਬਹੁਤ ਹੀ ਵੱਡੇ ਪੱਧਰ ਤੇ ਹਾਈਲਾਈਟ ਕੀਤਾ।ਛੋਟੇ ਜਿਹੇ ਕਸਬੇ ਦਾ ਪ੍ਰਿੰਸ ਪੂਰੀ ਦੁਨੀਆਂ ਅੰਦਰ ਮਸ਼ਹੂਰ ਹੋ ਗਿਆ। ਇਸ ਬੱਚੇ ਨੂੰ ਫੋਜ ਦੇ ਜਵਾਨਾਂ ਨੇ 50 ਘੰਟੇ ਦੀ ਸ਼ਖਤ ਮਿਹਨਤ ਤੋਂ ਬਾਅਦ ਜਿਉਦਾਂ ਅਤੇ ਸਹੀ ਸਲਾਮੱਤ ਕੱਢ ਲਿਆ।
4, 9 ਮਾਰਚ 2007 ਨੂੰ ਅਹਿਮਦਾਬਾਦ ਵਿਖੇ 4 ਸਾਲਾ ਇੱਕ ਛੋਟੌ ਬੱਚੀ ਦੀ ਬੋਰ ਰੂਪੀ ਖੂਹ ਵਿੱਚ ਡਿੱਗਣ ਨਾਲ ਮੋਤ ਹੋ ਗਈ।ਇ ਨੂੰ ਖੂਹ ਵਿੱਚੋਂ ਕੱਢਣ ਲਈ 27 ਘੰਟੇ ਦਾ ਸਮਾਂ ਲੱਗਾ।
5, 4 ਜੁਲਾਈ 2007 ਨੂੰ ਜੈਪੁਰ ਦੇ ਇੱਕ ਪਿੰਡ ਵਿੱਚ 6 ਸਾਲ ਦਾ ਬੱਚਾ ਸੂਰਜ 200 ਫੁੱਟ ਡੂੰਗੇ ਬੋਰਵੈੱਲ ਵਿੱਚ ਡਿੱਗ ਪਿਆ ਜਿਸ ਨੂੰ ਬਚਾਉਣ ਲਈ ਰਾਹਤ ਕਾਰਜ ਦੇਸ਼ ਦੀ ਫੋਜ ਵੱਲੋਂ 2 ਦਿਨ ਤੱਕ ਚੱਲਦੇ ਰਹੇ ਪਰ ਬੱਚੇ ਨੁੰ ਬਚਾਇਆ ਨਹੀ ਜਾ ਸੱਕਿਆ।
6, 6 ਅਗਸਤ ਨੂੰ ਵੀ ਇੱਕ ਆਂਧਰਾ ਪ੍ਰਦੇਸ਼ ਵਿਖੇ 6 ਸਾਲ ਦਾ ਬੱਚ 100 ਫੁੱਟ ਡੂੰਗੇ ਖੁਹ ਵਿੱਚ ਡਿੱਗ ਪਿਆ ਜਿਸ ਨੂੰ ਮਰੀ ਹਾਲਤ ਵਿੱਚ 14 ਘੰਟੇ ਬਾਅਦ ਕੱਢ ਲਿਆ ਗਿਆ।
7, 25 ਮਾਰਚ 2008 ਨੂੰ ਨੂੰ ਆਗਰਾ ਦੇ ਇੱਕ ਪਿੰਡ ਵਿੱਚ 3 ਸਾਲ ਦੀ ਬੱਚੀ ਬੌਰਵੈੱਲ ਦੇ ਖੂਹ ਵੱਚ ਡਿੱਗ ਪਈ ਜਸ ਨੂੰ ਫੋਜ ਨੇ 27 ਘੰਟਿਆਂ ਦੀ ਸਖਤ ਮਿਹਨਤ ਤੋਂ ਬਾਦ ਜਿਉਦੇ ਬਾਹਰ ਕੱਢ ਲਿਆ।
8, 21 ਜਨਵਰੀ 2009 ਨੂੰ ਵੀ ਰਾਜਸਥਾਂਨ ਦੇ ਦੋਸਾ ਜਿਲੇ ਵਿੱਚ ਇੱਕ ਬੱਚੀ 150 ਫੁੱਟ ਡੂੰਗੇ ਬੋਰਵੈੱਲ ਵਿੱਚ ਡਿੱਗ ਪਈ ਜਿਸ ਨੂੰ ਜਿਉਦੇ ਬਚਾ ਲਿਆ ਗਿਆ।
9, 16 ਦਸੰਬਰ 2009 ਨੂੰ ਮੱਧ ਪ੍ਰਦੇਸ਼ ਦੇ ਇਕ ਪਿੰਡ ਵਿੱਚ ਇੱਕ ਬੱਚਾ 170 ਫੁੱਟ ਡੂੰਗੇ ਬੋਰਵੈੱਲ ਅੰਦਰ ਡਿੱਗ ਪਿਆ ਜਿਸ ਨੂੰ ਜਿਲਾ ਪ੍ਰਸ਼ਸਾਸਣ ਨੇ 23 ਘੰਟੇ ਦੀ ਮਿਹਨਤ ਬਾਦ ਬਚਾ ਲਿਆ।
10, 2 ਜੂਨ 2010 ਦੀ ਤਾਜੀ ਘਟਨਾਂ ਅਨੂਸਾਰ ਇੱਕ ਨਾਨਕੇ ਘਰ ਆਈ ਬੱਚੀ ਗੁਰਦਾਸਪੁਰ (ਧੀਰਾ) ਦੇ ਇੱਕ ਬੋਰਵੈੱਲ ਵਿੱਚ ਡਿੱਗ ਪਈ ਜਿਸ ਨੂੰ ਕੜੀ ਕੋਸ਼ਿਸ ਦੇ ਬਾਦ ਵੀ ਬਚਾਇਆ ਨਹੀ ਜਾ ਸੱਕਿਆ।
ਅਜਿਹੀਆਂ ਮੰਦਭਾਗੀਆਂ ਕਈ ਘਟਨਾਵਾਂ ਭਾਰਤ ਅੰਦਰ ਹਰ ਰੋਜ ਵਾਪਰਦੀਆਂ ਹਨ ਪਰ ਸਰਕਾਰਾਂ ਵੱਲੋਂ ਇਹਨਾਂ ਨੂੰ ਰੋਕਣ ਸਬੰਧੀ ਕੋਈ ਵੀ ਠੋਸ ਯਤਨ ਨਹੀ ਕੀਤੇ ਜਾਂਦੇ ਅਤੇ ਸਰਕਾਰਾਂ ਦੀ ਇਸੇ ਅਣਗਿਹਲੀ ਦੇ
ਚੱਲਦਿਆ ਹੀ ਹਰ ਰੋਜ ਕੋਈ ਨਾਂ ਕੋਈ ਮਸੂਮ ਇਹਨਾਂ ਖੂਹਾਂ ਦੀ ਬਲ਼ੀ ਚੜਦਾ ਹੀ ਰਹਿੰਦਾ ਹੈ।
sarwannews@gmail.com
+91 7837849425

Translate »