November 10, 2011 admin

ਪਾਬੰਧੀ ਦੇ ਬਾਵਜੂਦ ਪੰਜਾਬ ਸਮੇਤ ਪੂਰੇ ਭਾਰਤ ਅੰਦਰ ਧੜੱਲੇ ਨਾਲ ਜਾਰੀ ਹੈ ਬਾਲ ਮਜਦੂਰੀ

-ਸਰਵਨ ਸਿੰਘ ਰੰਧਾਵਾ-
ਭਾਰਤ ਅੰਦਰ ਕੋਈ ਵੀ ਕਾਨੂੰਨ ਬਨਾਉਣਾਂ ਜਿੰਨਾਂ ਜਿਆਦਾ ਸੋਖਾਂ ਹੈ ਉਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾਂ 1ਨਾਂ ਹੀ ਜਿਆਦਾ ਔਖਾ ਅਤੇ ਗੁੰਜਲਦਾਰ ਕੰ ਹੈ। ਇਸੇ ਤਰਾਂ ਹੀ ਪੰਜਾਬ ਦੀ ਸਰਕਾਰ ਨੇ ਵੀ ਪੰਜਾਬ ਦੇ ਬ¤ਚਿਆਂ ਦੇ ਬਚਪਨ ਨੂੰ ਸੁਨਿਹਰੀ ਬਨਾਉਣ ਖਾਤਿਰ ਇ¤ਕ ਕਨੂੰਨ ਬਣਾਇਆ ਸੀ ਜਿਸ ਨੂੰ ਬਾਲ ਮਜਦੂਰੀ ਐਕਟ ਕਿਹਾ ਜਾਂਦਾ ਹੈ।ਇ ਸਕਨੂੰਨ ਦੇ ਤਹਿਤ ਕਿਸੇ ਵੀ ਨਾਬਾਲਗ ਬ¤ਚੇ ਕੋਲੋਂ ਆਂਮ ਜਨਤ¤ਕ ਥਾਂਵਾ ਢਾਬਿਆਂ,ਰੈਸਟੋਰੇਂਟਾ,ਹੋਟਲਾਂ,ਕਲ¤ਬਾਂ ਅਤੇ ਰਿਹੜੀਆਂ ਆਦਿ ਤੇ ਬਾਲ ਮਜਦੂਰੀ ਨਹੀ ਕਰਵਾਈ ਜਾ ਸ¤ਕਦੀ ਭਾਵ ਤਨਖਾਹ ਤੇ ਨੋਕਰੀ ਨਹੀ ਕਵਾਈ ਜਾ ਸ¤ਕਦੀ।ਇਸ ਕਨੂੰਨ ਨੂੰ ਪੂਰੇ ਭਾਰਤ ਅੰਦਰ ਵੀ ਭਾਰਤ ਸਰਕਾਰ ਵ¤ਲੋਂ ਲਾਗੂ ਕੀਤਾ ਗਿਆ ਹੈ।ਪਰ ਜੋ ਇਸ ਵਕਤ ਇਸ ਸਮਾਜ ਵਿ¤ਚ ਹੋ ਰਿਹਾ ਹੈ ਉਹ ਇਸ ਕਨੂੰਨ ਦੇ ਬਿਲਕੁਲ ਉਲਟ ਹੈ।ਪੂਰੇ ਭਾਰਤ ਸਮੇਤ ਪੰਜਾਬ ਅੰਦਰ ਵੀ ਇਸ ਬਾਲ ਮਜਦੂਰੀ ਕਨੂੰਨ ਦੀਆਂ ਧੱਜੀਆਂ ਵੱਖ -ਵੱਖ ਦੁਕਾਨਦਾਰਾਂ,ਢਾਬੇ ਦੇ ਮਾਲਕਾਂ,ਰੇਸਟੋਰੇਟਾਂ ਦੇ ਮਾਲਕਾ ਅਤੇ ਹੋਰ ਵਪਾਰਿਕ ਛੋਟੇ ਮੋਟੇ ਅਧਾਰਿਆਂ ਵਿ¤ਚ ਸ਼ਰੇਆਂਮ ਉਡਾਈਆਂ ਜਾ ਰਹੀਆਂ ਹਨ।
ਛੋਟੇ ਛੋਟੇ ਬ¤ਚਿਆਂ ਨੂੰ ਚਾਹ ਦੀਆਂ ਦੁਕਾਨਾ,ਕਰਿਆਨੇ ਦੀਆਂ ਦੁਕਾਨਾਂ,ਛੋਟੇ ਢਾਬਿਆਂ,ਕਿਸਾਨਾਂ ਦਿਆਂ ਖੇਤਾਂ ਆਦਿ ਵਿ¤ਚ ਆਂਮ ਹੀ ਵੇਖਿਆ ਜਾ ਸ¤ਕਦਾ ਹੈ।ਅੰਮ੍ਰਿਤਸਰ ਵਿ¤ਚ ਵੀ ਇਹ ਬਾਲ ਮਜਦੂਰ ਵੱਖ- ਵੱਖ ਅਦਾਰਿਆਂ ਵਿ¤ਚ ਕੰਮ ਕਰਦੇ ਆਂਮ ਹੀ ਵੇਖੇ ਜਾ ਸੱਕਦੇ ਹਨ। ਜਿਆਦਾਤਰ ਬਾਲ ਮਜਦੂਰਾਂ ਨੂੰ ਚਾਹ ਦੇ ਖੋਖਿਆਂ ਅਤੇ ਛੋਟੇ ਢਾਬਿਆਂ ਤੇ ਵੇਖਿਆ ਜਾ ਸ¤ਕਦਾ ਹੈ।ਇਹਨਾਂ ਬਾਲ ਮਜਦੂਰਾਂ ਵਿ¤ਚ ਜਿਆਦਾਤਰ ਮਜਦੂਰ 7 ਤੋਂ 12 ਸਾਲ ਦੀ ਉਮਰ ਦੇ ਵਿ¤ਚਕਾਰ ਦਿਖਾਈ ਦੇਦੇ ਹਨ।ਇਹ ਛੋਟੇ ਛੋਟੇ ਬੱਚੇ ਜਦ ਖੇਡਣ ਮੱਲਣ ਦੀ ਉਮਰ ਅਤੇ ਪੜਾਈ ਕਰਨ ਦੀ ਉਮਰ ਵਿੱਚ ਮਜਦੂਰੀ ਕਰਦੇ ਨਜਰੀ ਪੈਂਦੇ ਹਨ ਤਾਂ ਚੰਗੇ ਇਨਸਾਂਨ ਦੀਆਂ ਅੱਖਾਂ ਭਰ ਜਾਂਦੀਆਂ ਹਨ। ਕਾਪੀ,ਪੇਨ ਫੜਨ ਦੀ ਉਮਰ ਵਿੱਚ ਕੁੱਝ ਲਾਲਚੀ ਅਨਸਰਾਂ ਵ¤ਲੋਂ ਇਹਨਾਂ ਦੇ ਹੱਥ ਵਿੱਚ ਮਾਂਜਣ ਲਈ ਭਾਂਡੇ ਫੜਾ ਦਿ¤ਤੇ ਹਨ ਅਤੇ ਜਿਆਦਾਤਰ ਅਜਿਹੇ ਬਾਲ ਮਜਦੂਰ ਇਸ ਮਜਬੂਰੀ ਅਤੇ ਮਜਦੂਰੀ ਭੱਠੀ ਵਿੱਚ ਭੱਖਦੇ-ਭੱਖਦੇ ਕਦ ਜਵਾਂਨ ਅਤੇ ਕਦ ਜਵਾਂਨ ਤੋਂ ਬੁਢੇ ਹੋ ਜਾਂਦੇ ਹਨ ਇਹਨਾਂ ਨੂੰ ਆਪ ਨੂੰ ਕੋਈ ਪਤਾ ਨਹੀ ਲੱਗਦਾ। ਇਹਨਾਂ ਬਾਲ ਮਜਦੂਰਾਂ ਤੋਂ ਇਹਨਾਂ ਦੇ ਮਾਲਕ ਖੋਤਿਆਂ ਦੇ ਵਾਂਗਰ ਕੰਮ ਲੈਂਦੇ ਹਨ।
ਇਹਨਾਂ ਬਾਲ ਮਜਦੂਰਾਂ ਨੂੰ ਦਿਨ ਰਾਤ ਕੰਮ ਕਰਨ ਦੇ ਬਦਲੇ ਸਿਵਾਏ ਮਾਰ ਕੁੱਟ ਅਤੇ ਗਾਲਾਂ ਦੇ ਹੋਰ ਕੁ¤ਝ ਵੀ ਹਾਸਿਲ ਨਹੀ ਹੁੰਦਾਂ।ਅੰਮ੍ਰਿਤਸਰ ਅੰਦਰ ਕਈ ਥਾਵਾਂ ਤਾਂ ਐਸੀਆਂ ਹਨ ਜਿੱਥੇ ਪੁਲਿਸ ਅਤੇ ਪ੍ਰਸ਼ਾਸਣ ਦੇ ਸਾਹਮਣੇ ਇਹ ਬਾਲ ਮਜਦੂਰ ਕੰ ਕਰਦੇ ਹਨ ਪਰ ਉਹਨ ਚਾਹ ਕੇ ਵੀ ਇਸ ਵਿਰੁ¤ਧ ਕੋਈ ਕਾਰਵਾਹੀ ਨਹੀ ਕਰ ਸ¤ਕਦੇ। ਇਸ ਤੋਂ ਇਲਾਵਾ ਇਹਨਾਂ ਬਾਲ ਮਜਦੂਰਾਂ ਦੀ ਹੋਂਦ ਨੂੰ ਇ¤ਟਾਂ ਤਿਆਰ ਕਰਨ ਵਾਲੇ ਭੱਠਿਆਂ ਤੇ ਵੀ ਵੱਡੀ ਪੱਧਰ ਤੇ ਵੇਖਿਆ ਜਾ ਸੱਕਦਾ ਹੈ। ਜਿਆਦਾਤਰ ਭੱਠੇ ਤਾਂ ਅਜਿਹੇ ਹਨ ਜਿੰਨਾਂ ਤੇ ਇਹਨਾਂ ਬਾਲ ਮਜਦੂਰਾਂ ਨੇ 7-8 ਸਾਲ ਦੀ ਉਮਰ ਵਿੱਚ ਮਜਦੂਰੀ ਕਰਨੀ ਛੁਰੂ ਕੀਤੀ ਸੀ ਅਤੇ ਆਂਪਣੀ ਜੰਦਗੀ ਦੇ 30-40 ਸਾਲ ਲੰਘਣ ਦੇ ਬਾਵਜੂਦ ਹਾਲੇ ਵੀ ਇਹਨਾਂ ਭੱਠਿਆਂ ਤੇ ਹੀ ਟਿਕੇ ਹੋਏ ਹਨ। ਇਹਨਾਂ ਮਜਦੂਰਾਂ ਨੇ ਇੱਥੇ ਭੱਠੀਆਂ ਵਿੱਚ ਆਂਪਣੇ ਹੱਥਾਂ ਨੂੰ ਐਨੀ ਬੁਰੀ ਤਰਾਂ ਸਾੜ ਲਿਆ ਕਿ ਇਹਨਾਂ ਦੇ ਹੱਥਾਂ ਤੇ ਬਣੀਆ ਇਹਨਾਂ ਦੀ ਕਿਸਮਤ ਦੀਆਂ ਲਕੀਰਾਂ ਅਤੇ ਲੇਖ ਵੀ ਨਾਲੇ ਸੜ ਗਏ,ਇਸ ਕਰਕੇ ਇਹ ਮਜਦੂਰ ਇਹਨਾਂ ਭੱਠਿਆਂ ਦੇ ਹੀ ਹੋ ਕੇ ਰਹਿ ਗਏ।
ਜੱਦ ਪੱਤਰਕਾਰ ਨੇ ਇ¤ਕ ਚਾਹ ਦੀ ਦੁਕਾਂਨ ਤੇ ਕੰ ਕਰਦੇ ਬਾਲ ਮਜਦੂਰ ਨਾਲ ਗੱਲ ਕੀਤੀ ਤਾਂ ਉਸ ਨੇ ਆਂਪਣੀ ਮਜਬੂਰੀ ਦੱਕਿਹਾ ਕਿ ਉਹ 4 ਭੈਣ ਭਰਾ ਹਨ ਅਤੇ ਉਹਨਾਂ ਦੇ ਪਿਤਾ ਦੀ ਮੋਤ ਹੋ ਚੁੱਕੀ ਹੈ,ਇਸ ਲਈ ਘਰ ਦ ਖਰਚਾ ਅਤੇ ਰੋਟੀ ਪਾਂਣੀ ਦਾ ਜੁਗਾਠ ਚਲਾਉਣ ਲਈ ਇਸ ਚਾਹ ਦੀ ਦੁਕਾਂਨ ਤੇ 800 ਰੁਪਏ ਮਹੀਨੇ ਦੀ ਤਨਖਾਹ ਤੇ ਕੰਮ ਕਰ ਰਿਹਾ ਹੈ। ਉਸ ਨੇ ਦ¤ਸਿਆ ਕਿ ਉਸ ਦਾ ਛੋਟਾ ਭਰਾ ਜਿਸ ਦੀ ਉਮਰ 10 ਸਾਲ ਹੈ ਉਹ ਇਕ ਕਪੜੇ ਦੀ ਦੁਕਾਨ ਤੇ ਸਫਾਈ ਦਾ ਕੰ ਕਰਦਾ ਹੈ ਅਤੇ ਉਸ ਨੂੰ 450 ਰੁਪਏ ਮਹੀਨੇ ਦੇ ਮਿ¤ਲਦੇ ਹਨ। ਉਸ ਬਾਲ ਮਜਦੂਰ ਨੇ ਬੜੇ ਹੋਂਸਲੇ ਨਾਲ ਅੱਗੇ  ਦੱਸਿਆ ਕਿ ਉਸ ਦੀ ਮਾਂ ਲੋਕਾਂ ਦੇ ਘਰ ਵਿ¤ਚ ਸਾਫ ਸਫਾਈ ਅਤੇ ਭਾਂਡੇ ਮਾਂਜਣ ਦਾ ਕੰ ਕਰਦੀ ਹੈ।ਉਸ ਨੇ ਦ¤ਸਿਆ ਕਿ ਉਹ ਦੂਸਰੀ ਜਮਾਤ ਵਿ¤ਚ ਪੜਦਾ ਸੀ ਪਰ ਉਹਨਾਂ ਦੀ ਮਾਂ ਦੀ ਕਮਾਈ ਨਾਲ ਉਹਨਾ ਦੇ ਘਰ ਦਾ ਗੁਜਾਰਾ ਨਹੀ ਸੀ ਚ¤ਲਦਾ ਇਸ ਕਰਕੇ ਉਸ ਦੀਿ ਮਾਂ ਨੇ ਉਸ ਨੂੰ ਚਾਹ ਦੀ ਦੁਕਾਂਨ ਤੇ ਲਗਵਾ ਦਿ¤ਤਾ। ਜੱਦ ਪੱਤਰਕਾਰ ਨੇ ਉਸ ਨੂੰ ਕਿਹਾ ਕਿ ਸਰਕਾਰ ਨੇ ਬਾਲ ਮਜਦੂਰੀ ਤੇ ਪਾਬੰਧੀ ਲਾਈ ਹੋਈ ਹੈ ਅਤੇ ਜੇ ਸਰਕਾਰ ਨੂੰ ਪਤਾ ਲ¤ਗ ਜਾਵੇ ਤਾਂ ਤੇਰੇ ਮਾਲਕ ਨੂੰ ਜੇਲ ਵੀ ਹੋ ਸ¤ਕਦੀ ਹੈ ਤਾਂ ਉਸ ਨੇ ਜੁਆਬ ਦਿ¤ਤਾ ਕਿ ਸਰਕਾਰ ਕਿਹੜਾ ਸਾਨੂੰ ਰੋਟੀਆਂ ਦੇਂਦੀ ਹੈ,ਜੇ ਮੰਨ ਲਉ ਉਹ ਮੇਰੇ ਮਾਲਕ ਨੂੰ ਜੇਲ ਕਰ ਵੀ ਦੇਂਦੀ ਹੈ ਤਾਂ ਇਸ ਦਾ ਮਤਲ¤ਬ ਤਾਂ ਇਹੀ ਹੋਇਆ ਕਿ ਸਰਕਾਰ ਨੇ ਤਾਂ ਸਾਨੂੰ ਕੁ¤ਝ ਦੇਣਾਂ ਨਹੀ ਪਰ ਜੇ ਅਸੀ ਮਿਹਨਤ ਕਰਕੇ ਖਾਈਏ ਤਾਂ ਉਹ ਫਿਰ ਵੀ ਸਾਡੇ ਮੁੰਹ ਚੋਂ ਰੋਟੀ ਕੱਢ ਲਵੇਗੀ।ਉਸ ਦੇ ਇ ਸਜੁਆਬ ਵਿ¤ਚ ਬਾਵੇ ਵਲ ਛਲ ਜਾਂ ਗ¤ਲਾ ਜੋੜ ਤੋੜ ਨਹੀ ਸੀ ਪਰ ਪ¤ਤਰਕਾਰ ਉਸ ਦੀ ਗ¤ਲ ਸੁਨਣ ਸਾਰ ਹੀ ਹੱਕਾ ਬੱਕਾ ਰਹਿ ਗਿਆ। ਬਾਲ ਮਜਦੂਰ ਨੇ ਅੱਗੇ ਕਿ ਮੈਂ ਆਂਪਣੀ ਮਰਜੀ ਨਾਲ ਅਤੇ ਘਰ ਦੀ ਮਜਬੂਰੀ ਕਰਕੇ ਕੰਮ ਕਰ ਰਿਹਾ ਹਾਂ ਸਰਕਾਰ ਵਿ¤ਚ ਮਾਂਮੀ ਲ¤ਗਦੀ ਏ।ਉਸ ਦਾ ਇਹ ਜੁਆਬ ਤਾਂ ਪੱਤਰਕਾਰ ਨੂੰ ਹੈਰਾਨੀ ਦਰਿਆ ਵਿ¤ਚ ਲੈ ਡੁ¤ਬਾ।ਅਖੀਰ ਜੇ ਮੁ¤ਖ ਮੁ¤ਦੇ ਵ¤ਲ ਆਈਏ ਤਾਂ ਕਿਸੇ ਵੀ ਮਾਂ ਬਾਪ ਦਾ ਇਹ ਦਿਲ ਨਹੀ ਕਰਦਾ ਕਿ ਆਂਪਣੇ ਬ¤ਚੇ ਨੂੰ ਅਣਭੋਲ ਉਮਰੇ ਹੀ ਘਰ ਤੋਂ ਬਾਹਰ ਮਜਦੂਰੀ ਲਈ ਸੁ¤ਟ ਦੇਵੇ,ਇਹ ਸ¤ਭ ਗਰੀਬੀ ਅਤੇ ਬੇਰੋਜਗਾਰੀ ਦੇ ਚੱਲਦਿਆਂ ਹੀ ਹੁੰਦਾ ਹੈ।
ਦਰਅਸਲ ਪੰਜਾਬ ਸਮੇਤ ਪੂਰੇ ਭਾਰਤ ਵਿ¤ਚ ਗਰੀਬੀ ਦੀ ਰੇਖਾ ਦੇ ਹੇਠਾਂ ਰਹਿ ਰਹਿ ਰਹੇ ਲੋਕਾਂ ਦੇ ਬ¤ਚੇ ਹੀ ਇਸ ਬਾਲ ਮਜਦੂਰੀ ਦਾ ਹਿ¤ਸਾ ਹਨ।ਕਈ ਪਰਵਾਸੀ ਬਾਲ ਮਜਦੂਰ ਤਾਂ ਬਾਹਰੋਂ ਆ ਕੇ ਪੰਜਾਬ ਦੇ ਕਿਸਾਨਾਂ ਦਿਆਂ ਖੇਤਾਂ ਵਿ¤ਚ ਕੰਮ ਕਰ ਰਹੇ ਹਨ।ਉਹ ਸਵੇਰੇ ਮੁੰਹ ਮਨੇਰੇ ਹੀ ਉਠ ਜਾਂਦੇ ਹਨ ਅਤੇ ਆਪਣੇ ਕੰਮ ਤੇ ਲ¤ਗ ਜਾਦੇ ਹਨ।ਅਜਿਹੇ ਬ¤ਚਿਆ ਨੂੰ ਨਾਂ ਤਾਂ ਪਤਾ ਹੁੰਦਾ ਹੈ ਕਿ ਬਚਪਨ ਦੀ ਖੇਡ ਕੀ ਹੈ ਅਤੇ ਨਾਂ ਹੀ ਪਤਾ ਹੁੰਦਾ ਹੈ ਕਿ ਪੜਾਈ ਕੀ ਹੈ।ਪੰਜਾਬ ਤੋਂ ਇਲਾਵਾ ਯੁਪੀ,ਬਿਹਾਰ,ਦਿ¤ਲੀ,ਮੁੰਬਈ,ਹਿਮਾਚ¤ਲ,ਹਰਿਆਣਾ ਆਦਿ ਵਿੱਚ ਵੀ ਇਹਨਾਂ ਬਾਲ ਮਜਦੂਰਾਂ ਦੀ ਭਰਮਾਰ ਹੈ। ਸੱਭ ਤੋਂ ਬਾਲ ਮਜਦੂਰਾਂ ਦੀ ਗਿਣਤੀ ਯੂਥਪੀ ਅਤੇ ਬਿਹਾਰ ਵਿ¤ਚ ਹੈ। ਸਰਕਾਰ ਨੇ ਜੇ ਇਸ ਬਾਲ ਮਜਦੂਰੀ ਜੜ ਤੋਂ ਖਤਮ ਕਰਨਾਂ ਹੈ ਤਾਂ ਪਹਿਲਾਂ ਗਰੀਬੀ ਅਤੇ ਬੇਰੋਜਗਾਰੀ ਨੂੰ ਜੜ ਤੋਂ ਖਤਮ ਕਰਨਾਂ ਪਵੇਗਾ।ਇਹਨਾਂ ਦੋਹਾਂ ਕਰੂਤੀਆਂ ਦੀ ਹੋਂਦ ਦੇ ਰਿਹਦਿਆਂ ਬਾਲ ਮਜਦੂਰੀ ਨੂੰ ਭਾਰਤ ਦੇਸ਼ ਚੋਂ ਖਤਮ ਨਹੀ ਕੀਤਾ ਜਾ ਸ¤ਕਦਾ।
sarwannews@gmail.com

+91 7837849425

Translate »