November 10, 2011 admin

ਕੀ ਪੰਜਾਬੀ ਆਪਣੀ ਮਾਨਸਿਕਤਾ ਬਦਲਣਾ ਚਾਹੁੰਦੇ ਹਨ?

ਅਗਸਤ ਅਤੇ ਸਤੰਬਰ 2010 ਦੇ ਦੋ ਮਹੀਨਿਆਂ ਵਿਚ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵਲੋਂ ਯੋਜਨਾ ਬੱਧ ਤਰੀਕੇ ਨਾਲ  ਲੰਡਨ ਯੂ.ਕੇ., ਪੰਜਾਬ ਅਤੇ ਦਿੱਲ੍ਹੀ ਵਿਚ ਧਰਮ ਪ੍ਰਚਾਰ ਨੂੰ ਮੁੱਖ ਰੱਖ ਕੇ ਕਈ ਯਾਤਰਾਵਾਂ ਕੀਤੀਆਂ ਗਈਆਂ। ਲੰਡਨ, ਦਿੱਲ੍ਹੀ, ਫਰੀਦਾਬਾਦ ਅਤੇ ਪੰਜਾਬ ਦੇ ਕਈ ਗੁਰਦਵਾਰਿਆਂ ਅਤੇ ਪ੍ਰਾਈਵੇਟ ਹਾਲਾਂ ਅਤੇ ਨਿਜੀ ਥਾਵਾਂ ਵਿਚ ਦਸਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਪ੍ਰਤੀ ਵੀਚਾਰ ਗੋਸ਼ਟੀਆਂ ਅਯੋਜਿਤ ਕੀਤੀਆਂ ਗਈਆਂ। ਘੰਟਾ ਦੋ ਘੰਟੇ ਦੀ ਵੀਚਾਰ ਦੀ ਤਾਂ ਗੱਲ ਛੱਡੋ ਬਲਕਿ ਅਬੋਹਰ ਵਿਚ 10 ਵਜੇ ਤੋਂ ਲੈ ਕੇ ਸ਼ਾਮ ਦੇ 2 ਵਜੇ ਤਕ ਸਾਡੇ ਨਾਲ ਸਿੱਖੀ ਪ੍ਰਤੀ ਸਵਾਲ-ਜਵਾਬ ਦਾ ਸਿਲਸਿਲਾ ਚੱਲਦਾ ਰਿਹਾ ਤੇ ਮਹਿਸੂਸ ਇਹੀ ਕੀਤਾ ਗਿਆ ਕਿ ਲੋਕ ਅਜੋਕੀ ਮਾਨਸਿਕਤਾ ਤੋਂ ਬਹੁਤ ਅੱਕ ਚੁੱਕੇ ਹਨ। ਕਿਵੇਂ ਨਾ ਕਿਵੇਂ ਉਹ ਇਸ ਡਰੀ ਹੋਈ ਮਾਨਸਿਕਤਾ ਅਤੇ ਧਾਰਮਿਕ ਪ੍ਰਚਾਰਕਾਂ ਵਲੋਂ ਹੋ ਰਹੀ ਲੁੱਟ ਤੋਂ ਹੁਣ ਹਰ ਹਾਲਤ ਵਿਚ ਛੁਟਕਾਰਾ ਤਾਂ ਪਾਉਣਾ ਚਾਹੁੰਦੇ ਹਨ ਪਰ ਇਸ ਮੁਸ਼ਕਲ ਨੂੰ ਹੱਲ ਕਰਨ ਲਈ ਉਨ੍ਹਾਂ ਕੋਲ ਕੋਈ ਪਹੁੰਚ ਨਹੀਂ ਕਰ ਰਿਹਾ ਅਤੇ ਪੰਜਾਬੀ ਵਿਦੇਸ਼ੀ ਸਿੱਖਾਂ ਤੇ ਆਸ ਲਾਈ ਬੈਠੇ ਹਨ ਕਿ ਸ਼ਇਦ ਓਹ ਕੁੱਝ ਕਰਨਗੇ।

ਉਹਦੇ ਘਰ ਨਾ ਕਾਸ ਦੀ ਤੋਟ। ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ੍ਹ ਨੂੰ ਹੋਰ। ਜ਼ਿੰਦਗੀ ਦੇ ਰੰਗ ਸੱਜਣਾ…। ਇੰਗਲੈਂਡ ਦੇ ਸਰੋਤਾ-ਜਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਚੱਲਿਆ ਕਿ ਉਹ ਸਚਾਈ ਨੂੰ ਜਾਨਣ ਵਿਚ ਹਾਲੇ ਬਹੁਤ ਪਿੱਛੇ ਹਨ। ਉਹ ਸਮੂਹਕ ਗੱਲ ਨੂੰ ਨਾ ਸਮਝ ਕੇ ਸਿਰਫ ਇਕ ਇਕ ਅੱਖਰ ਦੇ ਪਿੱਛੇ ਪੈ ਜਾਂਦੇ ਹਨ। ਜਦੋਂ ਹੀ ਮੈਂ ਇਹ ਕਿਹਾ ਕਿ ਗੁਰੂ ਨਾਨਕ ਸਾਹਿਬ ਬੰਦੇ ਨੂੰ ਇਹ ਕਹਿੰਦੇ ਹਨ ਕਿ ਬੰਦਿਆ ਤੂੰ ਬੰਦੇ ਦਾ ਪੁੱਤ ਬਣ ਤਾਂ ਇਕ ਸਰੋਤਾ ਜਨ ਮੈਨੂੰ ਇਹ ਕਹਿਣ ਲੱਗਾ ਕਿ ਇਹ ਲਫਜ਼ ਠੀਕ ਨਹੀਂ। ਇਸੇ ਹੀ ਤਰ੍ਹਾਂ ਕੋਈ ਹੋਰ ਕਹਿਣ ਲੱਗਾ ਕਿ ਆਹ ਲਫਜ਼ ਤੁਹਾਨੂੰ ਨਹੀਂ ਸਨ ਵਰਤਣੇ ਚਾਹੀਦੇ। ਇਸਦੇ ਮੁਕਾਬਲਤਨ ਪੰਜਾਬ ਦੇ ਲੋਕ ਭਾਵੇ ਕੁੱਝ ਵੀ ਨਹੀਂ ਜਾਣਦੇ ਪਰ ਫਿਰ ਵੀ ਉਹ ਬੜੇ ਧਿਆਨ ਨਾਲ ਸੁਣਦੇ ਹਨ। ਇਕ ਗੁਰਵਾਰੇ ਵਿਚ ਜਦੋਂ ਮੈਂ ਇਹ ਕਿਹਾ ਕਿ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ ਰਾਗਮਾਲਾ ਗੁਰੂ ਕ੍ਰਿਤ ਹੈ ਜਾਂ ਨਹੀਂ ਤਾਂ ਕ੍ਰਿਪਾ ਕਰਕੇ ਗਿਆਨੀ ਗੁਰਦਿੱਤ ਸਿੰਘ ਜੀ ਦੀ ਲਿਖੀ ਕਿਤਾਬ ‘ਮੁੰਦਾਵਣੀ’ ਅਤੇ ਪ੍ਰਿੰ. ਸੁਰਜੀਤ ਸਿੰਘ ਮਿਸ਼ਨਰੀ ਦਾ ਕਿਤਾਬਚਾ ‘ਰਾਗਮਾਲਾ ਪੜ੍ਹਚੋਲ’ ਪੜ੍ਹੋ ਜਿਸ ਵਿਚ ਪੂਰੀ ਰਾਗਮਾਲਾ ਦਿੱਤੀ ਹੋਈ ਹੈ ਤੇ ਇਸ ਵਿਚੋਂ 34-38 ਬੰਦਾਂ ਨੂੰ ਕੱਢ ਕੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਕਰ ਦਿੱਤਾ ਗਿਆ ਹੈ, ਤਾਂ ੳੇੁਸੇ ਗੁਰਦਵਾਰੇ ਦਾ ਸਟੇਜ ਸੈਕਟਰੀ ਕਹਿਣ ਲੱਗਾ ਜੀ ਰਾਗਮਾਲਾ ਗੁਰੂ ਕ੍ਰਿਤ ਹੈ। ਜਿਤਨੀ ਦੇਰ ਤਕ ਇਹ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਹੈ ਸਾਨੂੰ ਇਹ ਹਰ ਹਾਲਤ ਪੜ੍ਹਨੀ ਚਾਹੀਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ ਨਿਹੰਗ ਸਿੰਘ ਵੀ ਗਰਜ ਉਠਿਆ। ਉਸਨੂੰ ਅਤੇ ਸਟਜਿ ਸੈਕਟਰੀ ਨੂੰ ਇਹ ਵੀ ਪਤਾ ਨਹੀਂ ਕਿ ਸਿੱਖਾਂ ਦੇ ਮੁੱਖ ਧਾਰਮਿਕ ਸਥਾਨ ਦਰਬਾਰ ਸਾਹਿਬ ‘ਅੰਮ੍ਰਿਤਸਰ’ ਵਿਚ ਅਕਾਲ ਤਖਤ ਤੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ ਪਰ ਦਰਬਾਰ ਸਾਹਿਬ ਦੇ ਸਾਰੇ ਅਖੰਡ ਪਾਠਾਂ ਤੋਂ ਬਾਅਦ ਇਹ ਪੜ੍ਹੀ ਜਾਂਦੀ ਹੈ।

ਸਿੱਖ ਰਹਿਤ ਮਰਯਾਦਾ ਦੇ ਪੰਨਾ 15 ਤੇ ਵੀ ਇਉਂ ਲਿਖਿਆ ਹੈ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ  ਮੁੰਦਾਵਣੀ ਉਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ।(ਇਸ ਗੱਲ ਬਾਬਤ ਪੰਥ ‘ਚ ਅਜੇ ਤਕ ਮੱਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ।) ਇਸ ਰਾਗਮਾਲਾ ਨੂੰ ਸਾਡੇ ਗੱਲ ਦੀ ਹੱਡੀ ਬਨਾਉਣ ਵਾਲਾ ਹੈ ਭਾਈ ਵੀਰ ਸਿੰਘ।

ਨੋਇਡਾ ਅਤੇ ਫਰੀਦਾਬਾਦ ਵਿਚ ਸਿੱਖ ਭਾਈਚਾਰੇ, ਵਰਨਣ ਯੋਗ ਨਾਮ ਹਨ: ਦਲਜੀਤ ਸਿੰਘ ਨੋਇਡਾ, ਕਰਨਲ ਹਰਭਜਨ ਸਿੰਘ (ਰੀਟਾਇਰਡ) ਸ੍ਰ.ਦਲਬੀਰ ਸਿੰਘ ਐਮ.ਐਸ ਸੀ. ਬੀਬੀ ਹਰਬੰਸ ਕੌਰ ਅਤੇ ਉਸ ਦੇ ਪਿਤਾ ਸ੍ਰ. ਉਪਕਾਰ ਸਿੰਘ, ਨਾਲ ਵੀਚਾਰਾਂ ਕਰਨ ਤੋਂ ਬਾਅਦ ਅਸੀਂ ਪੰਜਾਬ ਵਿਚ  ਡੱਬਵਾਲੀ, ਪਟਿਆਲਾ, ਬਠਿੰਡਾ, ਬਰਨਾਲਾ, ਸੰਗਰੂਰ ਅਤੇ ਕਮਾਲੂ ਪਿੰਡ ਵਿਚ ਵੀਚਾਰ ਗੋਸ਼ਟੀਆਂ ਕੀਤੀਆਂ। ਡੱਬਵਾਲੀ ਵਿਚ ਅਸੀਂ ਤਿੰਨ ਦਿੱਨ ਲੋਕਾਂ ਦੇ ਸੰਪਰਕ ਵਿਚ ਰਹੇ ਅਤੇ ਅਗਾਂਹ ਵਧੂ ਖਿਆਲਾਂ ਦੇ ਭਾਈ ਦਲੀਪ ਸਿੰਘ, ਭਾਈ ਪਰਮਜੀਤ ਸਿੰਘ ਅਤੇ ਭਾਈ ਤੇਜਿੰਦਰ ਸਿੰਘ ਜੀ ਹੋਰਾਂ ਨਾਲ ਕਈ ਘੰਟਿਆਂ ਬੱਧੀ ਵੀਚਾਰ ਅਦਾਨ-ਪ੍ਰਦਾਨ ਕਰਨ ਵਿਚ ਕਾਮਯਾਬ ਹੋਏ। ਗੁਰਦਵਾਰੇ ਦੇ ਇਕ ਗ੍ਰੰਥੀ ਸਿੰਘ ਦਾ ਨਾਮ ਹੁਣ ਯਾਦ ਨਹੀਂ ਆ ਰਿਹਾ ਜਿਸਨੇ ਸਾਡੀ ਡੱਬਵਾਲੀ ਫੇਰੀ ਨੂੰ ਕਾਮਯਾਮ ਬਨਾਉਣ ਵਿਚ ਸੱਭ ਤੋਂ ਵੱਧ ਮੱਦਦ ਕੀਤੀ। ਹੁਸ਼ਿਆਰਪੁਰ ਵਿਚ ਭਾਈ ਤੇਜਿੰਦਰ ਸਿੰਘ ਪ੍ਰਧਾਨ, ਗੁਰਦਵਾਰਾ ਸਾਹਿਬਜ਼ਾਦਾ ਅਜੀਤ ਸਿੰਘ, ਅਤੇ ਉਨ੍ਹਾਂ ਦੇ ਸਾਥੀ ਸਿੰਘਾਂ ਨੇ ਦੋ ਦਿੱਨ ਬੜੀ ਰੌਣਕ ਲਗਾਈ ਰੱਖੀ। ਕਮਾਲੂ ਪਿੰਡ ਦੇ ਗ੍ਰੰਥੀ ਸਿੰਘ ਨੇ ਬੜੇ ਜੋਸ਼ੋ-ਖਰੋਸ਼ ਨਾਲ ਸਾਡਾ ਸਾਥ ਦਿੱਤਾ। ਇਸੇ ਹੀ ਤਰ੍ਹਾਂ ਜਲੰਧਰ ਦੇ ਦੇਸ਼ ਭਗਤ ਹਾਲ ਵਿਚ ਸਮਾਗਮ ਕਰਵਾਉਣ ਲਈ ਸ੍ਰ. ਧਰਮਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਸਾਥ ਦਿੱਤਾ ਤੇ ਨਵਾਂ ਸਹਿਰ ( ਸ਼ਹੀਦ ਭਗਤ ਸਿੰਘ ਨਗਰ)  ਵਿਚ ਸਰਦਾਰ ਪ੍ਰੇਮ ਸਿੰਘ ਬੜਵਾਲ ਵੀ ਚੰਗੀ ਤਰ੍ਹਾਂ ਇਸ ਪ੍ਰਚਾਰ ਫੇਰੀ ਵਿਚ ਸਹਾਈ ਹੋਏ। ਸਰਹਿੰਦ ਤੋਂ ਡਾ. ਦੀਦਾਰ ਸਿੰਘ, ਭੂੰਦੜੀ ਤੋਂ ਡਾ. ਪਰਮਜੀਤ ਸਿੰਘ ਅਤੇ ਸ੍ਰ. ਦਰਸ਼ਨ ਸਿੰਘ ਜਗਰਾਓ ਤੋਂ ਬੜੇ ਹੀ ਸੁਹਿਰਦ ਸੱਜਣਾਂ ਨਾਲ ਸਬੰਧ ਕਾਇਮ ਹੋਇਆ। ਕੋਟਕਪੂਰੇ ਤੋਂ ਮਾਸਟਰ ਹਰਭਜਨ ਸਿੰਘ ਅਤੇ ਬਠਿੰਡੇ ਤੋਂ ਸ੍ਰ. ਤੇਜਿੰਦਰ ਸਿੰਘ ਵਕੀਲ ਤੇ ਜਿਉਣ ਵਾਲੇ ਤੋਂ ਮਾਸਟਰ ਗੋਵਿੰਦਰ ਸਿੰਘ, ਭਾਈ ਭਗਤੇ ਤੋਂ ਗੁਰਦੀਪ ਸਿੰਘ ਸਿੱਧੂ ਜਿਹੜੇ ਮੇਰੇ ਹਮ-ਜਮਾਤੀ ਹਨ, ਨੇ ਸ਼ਲਾਘਾ ਭਰਪੂਰ ਸਾਥ ਦਿੱਤਾ। ਇਸ ਤੋਂ ਇਲਾਵਾ ਨੂਰ ਮਹਿਲ, ਪਿੰਡ ਦੇਵੀਦਾਸ ਦਸੂਹੇ ਨੇੜੇ, ਸਿੱਧਵਾਂ ਕਲਾਂ ਅਤੇ ਹਰੀਕੇ ਪੱਤਣ ਵਿਚ ਵੀ ਮੀਟਿੰਗਜ਼ ਕੀਤੀਆਂ ਗਈਆਂ।

ਯ.ੂਕੇ. ਲੰਡਨ ਵਿਚ ਸਾਡਾ ਸਾਥ ਦੇਣ ਵਾਲੇ ਹਨ ਟਾਈਗਰ ਗਰੁਪ ਔਫ ਯੂ.ਕੇ, ਸ਼੍ਰ. ਅਵਤਾਰ ਸਿੰਘ, ਸ੍ਰ. ਜਗਰੂਪ ਸਿੰਘ ਅਤੇ ਸ੍ਰ. ਸਤਿੰਦਰਪਾਲ ਸਿੰਘ। ਇਨ੍ਹਾਂ ਸਿੰਘਾਂ ਦੀ ਮੱਦਦ ਨਾਲ ਅਸੀਂ ਯੂ.ਕੇ ਵਿਚ ਤਿੰਨ ਗੁਰਦਵਾਰਾ ਸਾਹਿਬ ਵਿਚ ਅਤੇ ਦੋ ਹੋਰ ਹਾਲਾਂ ਵਿਚ ਆਪਣੇ ਵੀਚਾਰਾਂ ਦੀ ਅਦਾਨਗੀ- ਪ੍ਰਦਾਨਗੀ ਕਰਨ ਵਿਚ ਸਫਲ ਹੋਏ। ਦਰਅਸਲ ਚੇਤਨਤਾ ਦੀ ਲਹਿਰ, ਹੁਣ ਜੋ ਚੱਲ ਚੁੱਕੀ ਹੈ, ਨੂੰ ਕੋਈ ਵੀ ਰੋਕ ਸਕਣ ਵਿਚ ਕਾਮਯਾਬ ਨਹੀਂ ਹੋ ਪਾਏਗਾ। ਬਦਲਾ ਕੁਦਰਤ ਦਾ ਨਿਯਮ ਹੈ ਤੇ ਪਿਛਲੇ ਦੋ ਤਿੰਨ ਸੌ ਸਾਲਾਂ ਵਿਚ ‘ਲੋਕਾਂ ਨੂੰ ਚਿੰਮੜੇ ਇਨ੍ਹਾਂ ਸਾਧਾਂ ਦੇ ਟੋਲਿਆਂ ਨੇ ਦਿੱਤਾ ਨਿੰਬੂ ਦੇ ਵਾਂਗਰ ਦਿੱਤਾ ਨਚੋੜ ਮੀਆਂ’। ਕੌਮਾਂ ਦੇ ਕੰਮ ਕੌਮਾਂ ਹੀ ਕਰਦੀਆਂ ਹੁੰਦੀਆਂ ਹਨ ਤੇ ਆਓ ਆਪਾਂ ਘੱਟ ਤੋਂ ਘਟ ਇਕ ਮੱਤ ਵਾਲੇ ਤਾਂ ਇਕੱਠੇ ਹੋਣ ਵਿਚ ਕਾਮਯਾਬ ਹੋਈਏ।

ਇਕ ਇਕ ਦੋ ਗਿਆਰਾਂ ਦੀ ਸਮਝ ਮੈਨੂੰ ਸਕੂਲ ਵਿਚ ਕਦੀ ਨਹੀਂ ਆਈ। ਪਰ ਹੁਣ ਜਦੋਂ ਦਾ ਸਮਾਜਕ ਕੰਮ ਕਰਨਾ ਆਪ ਅਰੰਭਿਆ ਹੈ ਤਾਂ ਪੂਰੀ ਪੂਰੀ ਤਰ੍ਹਾਂ ਸਮਝ ਪੈ ਚੁਕੀ ਹੈ। ਪਿਛਲੇ ਸਾਲ ਵਿਚ ‘ਸਿੰਘ ਸਭਾ ਕੈਨੇਡਾ’ ਅਤੇ ਅਮਰੀਕਾ ਦੇ ਸਹਿਯੋਗੀਆਂ ਨਾਲ 70ਕੁ ਹਜ਼ਾਰ ਡਾਲਰ ਇਕੱਠਾ ਕਰਕੇ ਸਿੱਖ ਧਰਮ ਦੇ ਪ੍ਰਚਾਰ ਲਈ ਲਾਇਆ ਗਿਆ। ਪੰਜਾਬ ਵਿਚ 55 ਪ੍ਰਚਾਰਕਾਂ ਵਿਚੋਂ 20 ਪ੍ਰਚਾਰਕਾਂ ਦੀ ਤਨਖਾਹ, 20 ਲੈਪਟੋਪ ਅਤੇ 15 ਪਰੋਜੈਕਟਰ ਇਨ੍ਹਾਂ ਪ੍ਰਚਾਰਕਾਂ ਨੂੰ ਮੁਹੱਈਆ ਕਰਵਾਏ ਗਏ। ਅੱਜ ਪੰਜਾਬ ਦੇ 500 ਪਿੰਡਾਂ ਵਿਚ ਇਹ ਪ੍ਰਚਾਰਕ ਪ੍ਰਚਾਰ ਦਾ ਕੰਮ ਕਰ ਰਹੇ ਹਨ ਤੇ ਪਿਛਲੇ ਸਾਲ ਵਿਚ 40,000 (ਚਾਲੀ ਹਜ਼ਾਰ) ਬੱਚਿਆਂ ਨੂੰ ਸਿੱਖੀ ਦੇ ਮੁੱਢਲੇ ਸਿਧਾਤਾਂ ਤੋਂ ਜਾਣੂ ਕਰਵਾਇਆ ਗਿਆ। 2011 ਦੇ ਅਖੀਰ ਤਕ ਸਾਡਾ ਟੀਚਾ ਹੈ ਕਿ ਇਸ ਤਰ੍ਹਾਂ ਦੇ ਪ੍ਰਚਾਰ ਦਾ ਘੇਰਾ ਪੰਜਾਬ ਦੇ 1000 ਪਿਡਾਂ ਤਕ ਕਾਇਮ ਕੀਤਾ ਜਾਵੇ ਤੇ ਇਹ ਤਾਂ ਹੀ ਮੁਮਕਿਨ ਹੋ ਸਕਦਾ ਹੈ ਜੇ ਅਸੀਂ ਸਾਰੇ ਸਿੱਖ ਇਸ ਨੂੰ ਕੌਮ ਦਾ ਕੰਮ ਸਮਝ ਕੇ ਕਰਨਾ ਸ਼ੁਰੂ ਕਰੀਏ। ਕਾਲਜ਼ ਨੂੰ ਪ੍ਰਚਾਰ ਵਾਸਤੇ 3 ਲੱਖ 50 ਹਜ਼ਾਰ ਦੀ ਇਕ ਬਲੇਰੋ ਗੱਡੀ ਲੈ ਕੇ ਦਿੱਤੀ ਗਈ। ਇਸ ਪ੍ਰਚਾਰ ਫੇਰੀ ਦਰਮਿਆਨ 16 ਹਜ਼ਾਰ ਸੀ.ਡੀ ਅਤੇ ਡੀ.ਵੀ.ਡੀ ਤਿਆਰ ਕਰਵਾ ਕੇ ਪੰਜਾਬ ਅਤੇ ਦਿੱਲੀ ਵਿਚ ਵੰਡੀਆਂ ਗਈਆਂ। ਢਾਈ ਲੱਖ ਰੁਪੈ ਦੀਆਂ ਕਿਤਾਬਾਂ, ਜੋ ਨਿਰੋਲ ਗੁਰਮਤਿ ਨੂੰ ਸਮਰਪੱਤ ਹਨ, ਪੰਜਾਬ ਵਿਚ ਵੰਡੀਆਂ ਗਈਆਂ। ਇਸੇ ਤਰ੍ਹਾਂ 75 ਹਜ਼ਾਰ ਰੁਪੈ ਦਾ ਇਕ ਵਧੀਆ ਕਿਸਮ ਦਾ ਸਾਊਂਡ ਸਿਸਟਮ ਲੈ ਕੇ ਕਾਲਜ਼ ਨੂੰ ਦਿੱਤਾ ਗਿਆ ਤਾਂ ਕਿ ਕਾਲਜ਼ ਦੇ ਕਿਸੇ ਵੀ ਸਮਾਗਮ ਤੇ ਕਿਸੇ ਘਟੀਆ ਸਾਊਂਡ ਸਿਸਟਮ ਦੀ ਵਜ੍ਹਾ ਕਰਕੇ ਕੀਤੀ ਗਈ ਚੰਗੀ ਕਥਾ ਨਿਰਾਰਥਕ ਨਾ ਬਣ ਜਾਵੇ।

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਵਲੋਂ ਅਸੀਂ ਸਮੂਹ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਗੁਰਮਤਿ ਗਿਆਨ ਮਿਸ਼ਨਰੀ ਕਾਲਜ਼ ਲੁਧਿਆਣਾ ਵਿਖੇ ਗੁਰਮਤਿ ਦੀ ਪੜ੍ਹਾਈ ਕਰ ਰਹੇ ਪ੍ਰਚਾਰਕਾਂ ਨੂੰ  ਕੁੱਝ ਹੋਰ ਸਹੂਲਤਾਂ ਦੀ ਜਰੂਰਤ ਹੈ ਜਿਵੇਂ:

1.   ਭਾਵੇਂ ਪੇਂਡੂ ਖੇਤਰ ਵਿਚੋਂ ਆਏ ਨੌਜਵਾਨ ਸਿਹਤਮੰਦ ਤਾਂ ਹੁੰਦੇ ਹੀ ਹਨ ਪਰ ਫਿਰ ਵੀ ਕਾਲਜ਼ ਵਿਚ ਲਗਾਤਾਰ ਦੋ ਸਾਲ ਤਕ ਰਹਿਣ ਨਾਲ ਅਕਸਰ ਉਨ੍ਹਾਂ ਦੀ ਸਿਹਤ ਵਿਗੜਨ ਲੱਗ ਹੀ ਜਾਂਦੀ ਹੈ। ਇਸ ਕਰਕੇ ਅਸੀਂ ਇਹ ਸੋਚ ਰਹੇ ਹਾਂ ਕਿ ਇਨ੍ਹਾਂ ਪ੍ਰਚਾਰਕਾਂ ਨੂੰ ਕਾਲਜ਼ ਵਿਚ ਹੀ ਸ਼ਰੀਰਕ ਵਰਜਿਸ਼ ਕਰਨ ਲਈ ਇਕ ‘ਜਿਮ’ ਖੋਲ ਕੇ ਦਿੱਤਾ ਜਾਵੇ।

2.  ਇਨ੍ਹਾਂ ਪ੍ਰਚਾਰਕਾਂ ਕੋਲ 30 ਲੈਪਟੋਪ ਤੇ 24 ਪਰੋਜੈਕਟਰ ਹਨ ਪਰ ਫਿਰ ਵੀ 25 ਲੈਪਟੌਪ ਤੇ 20 ਪਰੋਜੈਕਟਰ ਹੋਰ ਚਾਹੀਦੇ ਹਨ।

3.  ਬਿਹਾਰ ਵਿਚੋਂ ਆਏ ਮਜ਼ਦੂਰ ਸਿੱਖੀ ਤੋਂ ਪ੍ਰਭਾਵਤ ਹੋ ਕੇ ਜਦੋਂ ਵਾਪਸ ਗਏ ਤਾਂ ਉਨ੍ਹਾਂ ਮਜ਼ਦੂਰਾਂ ਨੇ ਮਿਲ ਕੇ ਆਪਣੇ ਆਪਣੇ ਪਿੰਡਾਂ ਵਿਚ ਗੁਰਦਵਾਰੇ ਖੋਲ ਲਏ ਤੇ ਸਿੱਖੀ ਧਾਰਣ ਕਰਨ ਲੱਗ ਪਏ ਹਨ ਪਰ ਪ੍ਰਚਾਰਕਾਂ ਦੀ ਘਾਟ ਹੈ। ਇਸ ਤੋਂ ਪਹਿਲਾਂ ਕਿ ਕੋਈ ਬੂਬਨਾ ਸਾਧ ਜਾਂ ਲਬੜਗੱਟਾ ਸੰਤ ਉਨ੍ਹਾਂ ਨੂੰ ਲੁੱਟ ਲਏ ਤੇ ਉਹ ਲੋਕ ਸਿੱਖੀ ਤੋਂ ਮੁੱਖ ਫੇਰ ਲੈਣ ਸਾਨੂੰ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਉਨ੍ਹਾਂ ਨੂੰ ਪ੍ਰਚਾਰਕ ਮੁਹੱਈਆ ਕਰਵਾਈਏ। ਇਸ ਕੰਮ ਲਈ ਦੋ ਪ੍ਰਚਾਰਕਾਂ ਦੀ ਤਨਖਾਹ ਦਾ ਇੰਤਜਾਮ ਕਰਨਾ ਜ਼ਰੂਰੀ ਹੈ।

ਸਿਵਾਏ ਸਿੱਖੀ ਦੇ ਪ੍ਰਚਾਰ ਦੇ ਸਾਡਾ ਹੋਰ ਕੋਈ ਮੰਤਵ ਨਹੀਂ ਤੇ ਨਾ ਹੀ ਅਸੀਂ ਕਿਸੇ ਸਿਆਸੀ ਪਾਰਟੀ ਨਾਲ ਸਬੰਧ ਰੱਖਦੇ ਹਾਂ। ਦਾਨੀ ਸੱਜਣ ਹੇਠ ਲਿਖੇ ਸੱਜਣਾਂ ਨਾਲ ਸੰਪਰਕ ਕਰਨ। ਸਿੱਖ ਸੰਗਤਾਂ ਨੂੰ ਨਿਮਰਤਾ ਸਹਿਤ ਹੱਥ ਬੰਨ ਕੇ ਬੇਨਤੀ ਹੈ ਕਿ ਉਹ ਸਿਰਫ ਤੇ ਸਿਰਫ ਚੈਕ ਰਾਹੀਂ ਹੀ ਦਾਨ ਕਰਨ। ਸਾਡੇ ਕੋਲ ਚੈਰੀਟੀ ਨੰਬਰ ਹੋਣ ਕਰਕੇ ਅਮਰੀਕਾ ਅਤੇ ਕੈਨੇਡਾ ਵਾਸਤੇ ਟੈਕਸ ਛੋਟ ਦੀ ਰਸੀਦ ਦਾ ਵੀ ਇੰਤਜ਼ਾਮ ਹੈ। ਭਾਰਤ ਵਿਚ ਪਏ ਰੁਪੀਏ ਦਾਨ ਕਰਨ ਲਈ ਵੀ ਇਨ੍ਹਾਂ ਸੱਜਣਾਂ ਨੂੰ ਹੀ ਸੰਪਰਕ ਕੀਤਾ ਜਾ ਸਕਦਾ ਹੇ।

1. ਬੀ.ਸੀ ਵਿਚ: ਸ੍ਰ. ਹਰਬੰਸ ਸਿੰਘ ਕੰਦੋਲਾ# 604 294 0974, ਸ੍ਰ. ਪਰਮਜੀਤ ਸਿੰਘ ਮੱਲ੍ਹੀ# 778 552 5861 ਅਤੇ ਮਨਦੀਪ ਸਿੰਘ ਮਾਨ#250 307 4894।

2.  ਵਿਨੀਪੈਗ ਵਿਚ:ਸ੍ਰ. ਬਲਜੀਤ ਸਿੰਘ ਮਾਨ# 204 772 2941 ਅਤੇ ਬਲਜੀਤ ਸਿੰਘ ਸੰਧੂ 204 510 5498।

3.  ਕੈਲਗਿਰੀ ਵਿਚ: ਸ੍ਰ. ਹਰਚਰਨ ਸਿੰਘ ਸਿੱਖ ਵਿਰਸਾ ਵਾਲੇ#403 681 8689।

4.  ਟੋਰਾਂਟੋ ਵਿਚ: ਗੁਰਚਰਨ ਸਿੰਘ ਜਿਉਣ ਵਾਲਾ# 716 536 2346 ਅਤੇ ਪਰਮਿੰਦਰ ਸਿੰਘ ਪਰਮਾਰ# 905 858 8904

5.  ਕੈਲੇਫੋਰਨੀਆ ਵਿਚ: ਸ੍ਰ. ਹਰਦੇਵ ਸਿੰਘ ਸ਼ੇਰਗਿੱਲ#916 993 5808, ਮੋਬਾਈਲ# 916 220 5713

6.  ਕਲੀਵਲੈਂਡ ਓਹਾਈਓ: ਸ੍ਰ. ਦਲਜੀਤ ਸਿੰਘ ਲਾਡਾ#261 244 0943

7.  ਰਾਚਿਸਟਰ (ਨਿਊਯਾਰਕ) ਵਿਚ: ਦਲਜੀਤ ਸਿੰਘ ਪਹਿਲਵਾਨ#585 698 0146

8.  ਨਿਊਜਰਸੀ ਵਿਚ ਸ੍ਰ. ਰਿਚੀਪਾਲ ਸਿੰਘ# 201 873 7580

9.  ਯੂ.ਕੇ. ਲੰਡਨ ਵਿਚ: ਸ੍ਰ. ਜਗਰੂਪ ਸਿੰਘ# 208 573 2301, ਮੋਬਾਈਲ# 793 075 4498

10. ਸਵਿਟਰਜਰਲੈਂਡ ਵਿਚ: ਸ੍ਰ. ਦਲਜੀਤ ਸਿੰਘ 1 818 921 3256

11.ਨਿਊਜ਼ੀਲੈਂਡ ਵਿਚ: ਸ੍ਰ. ਗੁਰਤੇਜ ਸਿੰਘ 64 275 354 355 ਅਤੇ 644 232 4647

ਗੁਰੂ ਦੇ ਪੰਥ ਦੇ ਦਾਸ,

ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ।

 

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ।
www.singhsabhacanada.com
001 716 536 2346

Translate »