November 10, 2011 admin

ਪੰਜਾਬ ਦੀ ਖੇਤੀਬਾਡ਼ੀ ਨੂੰ ਸਥਰਿ ਅਤੇ ਲਾਹੇਵੰਦ ਬਣਾਉਣਾ ਹੀ ਯੂਨੀਵਰਸਟੀ ਦੀ ਖੋਜਦਾ ਮੁੱਖ ਮੰਤਵ

ਸਤਬੀਰ ਗੋਸਲ
ਨਰਿਦੇਸ਼ਕ ਖੋਜ
ਪੰਜਾਬ ਖੇਤੀਬਾਡ਼ੀ ਯੂਨੀਵਰਸਟੀ

ਪੰਜਾਬ ਖੇਤੀਬਾਡ਼ੀ ਯੂਨੀਵਰਸਟੀ ਇੱਕ ਅਜਹੀ ਸੰਸਥਾ ਹੈ ਜਹਿਡ਼ੀ ਕ ਿਪੰਜਾਬ ਰਾਜ ਦੀਆਂ ਖੇਤੀ ਸਬੰਧੀ ਤਕਨੀਕੀ ਲੋਡ਼ਾਂ ਨੂੰ ਪੂਰੀਆਂ ਕਰਦੀ ਹੈ। ਇਸ ਨੇ ਹੁਣ ਤਕ ਵੱਖ-ਵੱਖ ਫ਼ਸਲਾਂ ਦੀਆਂ ੬੮੬ ਕਸਿਮਾਂ ਦੀ ਸਫਾਰਸ ਕੀਤੀ ਹੈ। ਜਹਿਨਾਂ ਨੂੰ ਕਸਾਨਾਂ ਨੇ   ਵੱਡੇ ਪੱਧਰ ਤੇ  ਅਪਨਾਇਆ ਹੈ। ਇਹ ਯੂਨੀਵਰਸਟੀ ਵੱਖ-ਵੱਖ ਫਸਲਾਂ ਜਵੇਂ ਕ ਿਬਾਜਰਾ, ਮੱਕੀ, ਅਰਹਰ, ਕਪਾਹ, ਸੂਰਜਮੁੱਖੀ, ਗੋਭੀ ਸਰੋਂ , ਨੇਪੀਅਰ ਬਾਜਰਾ, ਖਰਬੂਜੇ , ਬੈਂਗਨ, ਮਰਿਚਾ , ਟਮਾਟਰ ਆਦ ਿਦੀਆਂ ਦੋਗਲੀਆਂ ਕਸਿਮਾਂ ਪੈਦਾ ਕਰਨ ਲਈ ਇੱਕ ਰਾਸਟਰੀ ਪੱਧਰ ਦਾ ਕੇਂਦਰ ਹੈ। ਕਸਾਨਾਂ ਨੂੰ ਨਵੀਆਂ ਤਕਨੀਕਾਂ ਦੇਣ ਕਰਕੇ ਹੀ ਇਹ ਸੂਬਾ ਦੇਸ ਦੇ ਕੇਂਦਰੀ ਭੰਡਾਰ ਵੱਿਚ ਵੱਧ ਤੋਂ ਵੱਧ ਅਨਾਜ ਦੇ ਰਹਾ ਹੈ। ਪਛਿਲੇ ਕਈ ਸਾਲਾਂ ਤੋਂ  ਇਸ ਸੂਬੇ ਦਾ ਕੇਂਦਰੀ  ਕਣਕ ਭੰਡਾਰ ਵੱਿਚ ਲਗਭੱਗ ੧੦ ਮਲੀਅਨ ਟਨ ਯੋਗਦਾਨ ਰਹਾ ਹੈ। ਜਦੋਂ ਕ ਿਦੂਸਰੇ ਰਾਜਾਂ ਦਾ ਯੋਗਦਾਨ ਪਛਿਲੇ ੨-੩ ਸਾਲਾਂ ਵੱਿਚ ੨ ਮਲੀਅਨ ਟਨ ਤੋਂ ਵੱਧ ਕੇ ੧੪ ਮਲੀਅਨ ਟਨ ਤੱਕ ਹੋ ਗਆਿ ਹੈ। ਯੂਨੀਵਰਸਟੀ ਦੇ ਵਗਿਆਿਨੀ ਹੁਣ ਫਸਲਾਂ ਵੱਿਚ ਸੋਕੇ ਨੂੰ ਸਹਣਿ ਦੀ ਸ਼ਕਤੀ, ਨਵੇਸ਼ ਦੀ ਸਹੀ ਵਰਤੋਂ ਅਤੇ ਜ਼ਆਿਦਾ ਗਰਮੀ ਦੇ ਅਸਰ ਨੂੰ ਸਹਨਿ ਕਰਨ ਵਾਲੇ ਗੁਣ  ਪੈਦਾ ਕਰਨ ਦੀ ਕੋਸਸ਼ਿ ਕਰ ਰਹੇ ਹਨ। ਪਛਿਲੇ ਸਾਲ ਤਾਪਮਾਨ ਵੱਿਚ ਵਾਧਾ ਹੋਣ ਕਰਕੇ  ਕਣਕ ਦੇ ਝਾਡ਼ ਤੇ ਮਾਡ਼ਾ ਅਸਰ ਪਆਿ ਹੈ।  ਇਹਨਾਂ ਸਮੱਸਆਿਵਾਂ  ਨੂੰ  ਹੱਲ ਕਰਨ ਲਈ ਆਧੁਨਕਿ ਤਕਨੀਕਾਂ ਜਵੇਂ ਕ ਿਪੌਦਾ ਮੌਲੀਕੂਲਰ ਬਾਇਓਲੋਜੀ, ਜੈਨੇਟਕਿਸ ਦੀ ਵਧੀਆਂ ਜਾਣਕਾਰੀ, ਟਰਾਂਸਜੈਨਕਿ ਫਸਲਾਂ ਲਈ ਬਾਇਓਟੈਕਨਾਲੋਜੀ ਦੀ ਵਰਤੋਂ ਆਦ ਿਲਾਭਦਾਇਕ ਸੱਿਧ ਹੋਣਗੀਆਂ।
ਫਸਲਾਂ ਦਾ ਉਤਪਾਦਨ ਅਤੇ ਲਾਭ ਵਧਾਉਣ, ਕੁਦਰਤੀ ਸਾਧਨਾਂ ਦੀ  ਸੁਝੱਜੀ ਵਰਤੋਂ ਕਰਨ, ਵਾਤਾਵਰਣ ਨੂੰ ਵਗਿਡ਼ਨ ਤੋਂ ਬਚਾਉਣ ਲਈ ਉਤਪਾਦਨ ਅਤੇ ਪੌਦ ਸੁਰੱਖਆਿ ਤਕਨੀਕਾਂ ਵਕਿਸਤ ਕੀਤੀਆਂ ਜਾ ਰਹੀਆਂ ਹਨ। ਕਸਾਨਾਂ ਨੂੰ ਆਪਣੀ ਉਪਜ ਮਾਰਕੀਟ ਵੱਿਚ ਸਹੀ ਰੇਟ ਤੇ ਵੇਚਣ ਸਬੰਧੀ ਵੀ ਸਲਾਹ ਦੱਿਤੀ ਜਾਂਦੀ ਹੈ। ਸਾਡੇ ਖੇਤਰ ਵੱਿਚ ਵਾਤਾਵਰਨ ਸਬੰਧੀ ਮਸਲੇ ਪੇਸ ਆ ਰਹੇ ਹਨ। ਮੌਸਮ ਵੱਿਚ ਇੱਕ ਦਮ ਬਦਲਾਵ ਆ ਜਾਣਾ ਫਸਲਾਂ ਖਾਸਤੌਰ ਤੇ ਕਣਕ ਦੇ ਉਤਪਾਦਨ ਨੂੰ ਸਥਰਿ ਰੱਖਣ ਲਈ ਖਤਰਾ ਪੈਦਾ ਕਰ ਰਹਾ ਹੈ। ਫਸਲਾਂ ਦੀ ਰਹੰਿਦ-ਖੂੰਦ ਨੂੰ ਅੱਗ ਲਾਉਣ ਨਾਲ ਵਾਤਾਵਰਨ ਪ੍ਰਦੂਸਤ ਹੁੰਦਾ ਹੈ। ਇਸ ਲਈ ਕਸਾਨਾਂ ਨੂੰ ਸਲਾਹ ਦੱਿਤੀ ਜਾਂਦੀ ਹੈ ਕ ਿਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਕਣਕ ਦੀ ਬਜਾਈ ਹੈਪੀਸੀਡਰ ਦੇ ਨਾਲ ਕਰਨ ਤਾਂ ਕ ਿਝੋਨੇ ਦੀ ਪਰਾਲੀ ਨੂੰ ਸਾਡ਼ਨ ਦੀ ਲੋਡ਼ ਨਾ ਪਵੇ।
ਪੰਜਾਬ ਦੇ ਕੇਂਦਰੀ ਜਲਿ੍ਿਹਆਂ ਵੱਿਚ ਧਰਤੀ ਹੇਠਲੇ ਪਾਣੀ ਦੀ ਲੋਡ਼ ਤੋਂ ਵੱਧ ਵਰਤੋਂ ਕੀਤੀ ਗਈ ਹੈ । ਧਰਤੀ ਵਚੋਂ ਪਾਣੀ ਕੱਢਣ ਅਤੇ ਰੀਚਾਰਜ ਵੱਿਚ ਅਸਤੁੰਲਨ ਪੈਦਾ ਹੋ ਗਆਿ ਹੈ। ਪੰਜਾਬ ਵੱਿਚ ਝੋਨੇ ਦੀ ਫਸਲ ਲਈ ਪਾਣੀ ਦੀ ਲੋਡ਼ ਦਾ ੭੦ ਫੀਸਦੀ ਤੋਂ ਵੱੱਧ ਹੱਿਸਾ ਟੳੂਬਵੈਲਾਂ ਰਾਹੀਂ ਪੂਰਾ ਕੀਤਾ ਜਾਂਦਾ ਹੈ। ਕੇਂਦਰੀ ਪੰਜਾਬ ਵੱਿਚ ੧੦ ਪ੍ਰਤੀਸ਼ਤ ਤੋਂ ਜ਼ਆਿਦਾ ਸੈਂਟਰੀਫੳੂਗਲ  ਪੰਪਾਂ ਨੇ ਕੰਮ ਕਰਨਾ ਬੰਦ ਕਰ ਦੱਿਤਾ ਹੈ।
ਪਾਣੀ ਦੀ ਸੁਯੋਗ ਵਰਤੋਂ ਕਰਨ ਲਈ ਦਰਮਆਿਨੀਆਂ ਤੋਂ ਭਾਰੀਆਂ ਜ਼ਮੀਨਾਂ ਵੱਿਚ ਕਣਕ ਦੀ ਖੇਤੀ ਬੈਡਾਂ ਤੇ ਕਰਨ ਦੀ ਸਲਾਹ ਦੱਿਤੀ ਗਈ ਹੈ। ਇਸੇ ਤਰ੍ਹਾਂ ਹੀ ਕਣਕ ਨੂੰ ਠੀਕ ਮਾਤਰਾ ਵੱਿਚ  ਪਾਣੀ ਦੇਣ ਲਈ  ਭਾਰੀਆਂ ਤੋਂ ਹਲਕੀਆਂ ਜ਼ਮੀਨਾਂ ਵੱਿਚ ਕ੍ਰਮਵਾਰ ੮ ਤੋਂ ੧੬ ਪਲਾਟ ਪ੍ਰਤੀ ਏਕਡ਼ ਬਣਾਉਣੇ ਚਾਹੀਦੇ ਹਨ।
ਆਮ  ਤੌਰ ਤੇ ਝੋਨੇ ਅਤੇ ਕਣਕ  ਦੇ ਝਾਡ਼ ਵੱਿਚ ਖਡ਼ੋਤ ਲਈ ਭੂਮੀ ਦੇ ਜੈਵਕਿ  ਤੱਤ ਅਤੇ ਬਾਕੀ ਤੱਤਾਂ ਦੀ ਸਪਲਾਈ ਵੱਿਚ ਘਾਟ ਨੂੰ ਜੰਿਮੇਵਾਰ ਠਹਰਾਇਆ ਜਾਂਦਾ ਹੈ। ਝੋਨੇ ਅਤੇ ਕਣਕ, ਦੋਵਾਂ ਨੂੰ ਹੀ  ਬਹੁਤ ਜ਼ਆਿਦਾ  ਤੱਤਾਂ ਦੀ ਲੋਡ਼ ਹੈ। ਜਸਿ ਕਰਕੇ ਸਫਾਰਸ਼ ਕੀਤੀਆਂ ਖਾਦਾਂ ਪਾਉਣ ਨਾਲ ਵੀ ਜ਼ਮੀਨ ਵੱਿਚ ਮੁੱਖ ਤੱਤਾਂ ਦੀ ਘਾਟ ਆ ਰਹੀ ਹੈ। ਜਵੇਂ ਕ ਿ੬ ਟਨ ਝੋਨਾ ਤੇ ੪|੫ ਟਨ ਕਣਕ ਪ੍ਰਤੀ ਹੈਕਟੇਅਰ ਪੈਦਾ ਕਰਨ ਨਾਲ ਜਮੀਨ ਵਚੋਂ ੩੦੦ ਕਲੋ ਨਾਈਟਰੋਜਨ, ੩੦
ਕਲੋ ਫਾਸਫੋਰਸ ਅਤੇ ੩੦੦ ਕਲੋ ਪੋਟਾਸ  ਵਰਤ ਲਏ ਜਾਂਦੇ ਹਨ। ਪੰਜਾਬ ਦੀਆਂ ੨੧% , ੧੩% ਅਤੇ ੧੨% ਜਮੀਨਾਂ ਵੱਿਚ ਜੰਿਕ, ਲੋਹਾ ਅਤੇ ਮੈਗਨੀਜ ਦੀ ਕਰਮਵਾਰ ਘਾਟ ਆ ਗਈ ਹੈ। ਪਰੰਤੂ ਪੀ|ਏੂ|ਯੂ| ਦੀ ਮੱਿਟੀ  ਪ੍ਰੀਖਣ ਪ੍ਰਯੋਗਸ਼ਾਲਾ ਵੱਿਚ ੩|੧੯ ਲੱਖ ਮੱਿਟੀ ਦੇ ਨਮੂਨੇ ਟੈਸਟ ਕਰਨ ਤੋਂ ਪਤਾ ਲੱਗਆਿ ਹੈ ਕ ਿਝੋਨੇ ਅਤੇ ਕਣਕ ਦੇ ਫਸਲੀ ਚੱਕਰ ਨਾਲ ਭੂਮੀ ਦੀ ਜੈਵਕਿ  ਕਾਰਬਨ ਵਧੀ ਹੈ ਅਤੇ  ਪੀ ਐਚ ੮|੫ ਤੋਂ ਘੱਟ ਕੇ ੭|੭ ਹੋ ਗਈ ਹੈ। ਇਹ ਪੀ ਐਚ ਘੱਟਣ ਨਾਲ ਫਾਸਫੋਰਸ, ਜੰਿਕ, ਲੋਹਾ ਅਤੇ ਮੈਗਨੀਜ ਤੱਤਾਂ ਦੀ  ਮਲਿਣਯੋਗ ਮਾਤਰਾ ਵੱਧ ਗਈ ਹੈ। ਜਮੀਨ ਵੱਿਚ ਫਾਸਫੋਰਸ ਤੱਤ ਦੀ ਮਾਤਰਾ ੧੯|੫  ਪ੍ਰਤੀ ਕਲੋ ਹੈਕਟੇਅਰ ਤੋਂ ਵੱਧ ਕੇ ੨੯|੨ ਪ੍ਰਤੀ ਕਲੋ ਹੈਕਟੇਅਰ ਹੋ ਗਈ ਹੈ।
ਖੇਤੀਬਾਡ਼ੀ ਦੇ ਆਧੁਨਕਿ ਯੁੱਗ ਵੱਿਚ ਫਲ ਅਤੇ ਸਬਜ਼ੀਆਂ ਦੀ ਕਾਸ਼ਤ ਅਹਮਿ ਰੋਲ ਅਦਾ ਕਰ ਸਕਦੀ ਹੈ। ਯੂਨੀਵਰਸਟੀ ਨੇ ਫਲਾਂ ਅਤੇ ਸਬਜ਼ੀਆਂ ਦੀਆਂ ਬਹੁਤ ਉਨਤ ਕਸਿਮਾਂ ਵਕਿਸਤ ਕੀਤੀਆਂ ਹਨ ਅਤੇ ਵਸ਼ਾਣੂ ਰੋਗ ਰਹਤਿ ਕਨੂੰਆਂ ਦੇ ਬੂਟੇ ਪੈਦਾ ਕੀਤੇ ਜਾਂਦੇ ਹਨ। ਫਲ ਅਤੇ ਸਬਜ਼ੀਆਂ ਛੇਤੀ ਖਰਾਬ ਹੋਣ ਕਰਕੇ ਇਹਨਾਂ ਵੱਿਚ ਐਗਰੋ ਪ੍ਰੋਸੈਸੰਿਗ ਦਾ ਬਹੁਤ ਮਹੱਤਵ ਹੈ। ਯੂਨੀਵਰਸਟੀ ਨੇ ਕਈ ਅਜਹੀਆਂ  ਨਵੀਆਂ ਕਸਿਮਾਂ ਵਕਿਸਤ ਕੀਤੀਆਂ ਹਨ ਜਹਿਨਾਂ ਨੂੰ ਅਪਨਾਉਣ ਨਾਲ ਪੰਜਾਬ ਦੀ ਖੇਤੀਬਾਡ਼ੀ ਅਤੇ ਕਸਾਨ ਨੂੰ ਕਾਫੀ ਮਦਦ ਮਲਿ ਸਕਦੀ ਹੈ। ਕਸਾਨਾਂ ਨੂੰ ਸਲਾਹ ਦੱਿਤੀ ਜਾਂਦੀ ਹੈ ਕ ਿਸਬਜੀਆਂ ਨੂੰ ਨੈਟ ਹਾੳੂਸ ਵੱਿਚ ਜਾਂ ਲੋਅ ਟਨਲ ਤਕਨੀਕ ਰਾਹੀਂ ਹੀ ਪੈਦਾ ਕਰਨ ਜਸਿ ਨਾਲ ਝਾਡ਼ ਵੱਿਚ ਵਾਧਾ ਹੁੰਦਾ ਹੈ ਅਤੇ ਜ਼ਆਿਦਾ ਸਮੇਂ ਲਈ ਸਬਜੀਆਂ ਮਲਿਦੀਆਂ ਹਨ ਅਤੇ ਕੀਡ਼ੇ ਮਾਰ ਜਾਹਰਾਂ ਦੀ ਘੱਟ ਵਰਤੋਂ ਕੀਤੀ ਜਾ ਸਕਦੀ ਹੈ।
ਖੇਤੀ ਵਗਿਆਿਨੀਆਂ ਦੀਆਂ ਅਣਥੱਕ ਕੋਸਸਾਂ ਸਦਕਾ ਯੂਨੀਵਰਸਟੀ ਨੇ ਕਣਕ ਦੀਆਂ ੨ ਕਸਿਮਾਂ ਪੀ|ਬੀ|ਡਬਲਓਿ-੬੨੧ ਅਤੇ ਪੀ|ਡੀ|ਡਬਲਓਿ-੩੧੪ ਦੀ ਸਫਾਰਸ ਕੀਤੀ ਹੈ। ਕਈ ਉਤਪਾਦਨ ਅਤੇ ਪੌਦ ਸੁਰੱਖਆਿ ਤਕਨੀਕਾਂ ਦੀ ਵੀ ਸਫਾਰਸ ਕੀਤੀ ਗਈ ਹੈ ਜਵੇਂ ਕ ਿਕਣਕ ਵੱਿਚ ਤਣੇ  ਦੀ ਗੁਲਾਬੀ ਸੁੰਡੀ ਅਤੇ ਤੇਲੇ ਦੀ ਰੋਕਥਾਮ , ਬਰਸੀਮ ਦੀ ਫਸਲ ਤੇ ਛੋਲਆਿਂ ਵਾਲੀ ਸੁੰਡੀ ਦਾ ਰੋਕਥਾਮ, ਮਸਰਾਂ ਦੀ ਫਸਲ ਵੱਿਚ ਨਦੀਨਾਂ ਦੀ ਬਹੁਸ਼ਪੱਖੀ ਰੋਕਥਾਮ, ਕਣਕ ਵੱਿਚ ਗੁੱਲੀ ਡੰਡਾ ਅਤੇ ਚੌਡ਼ੇ ਪੱਤਆਿਂ ਵਾਲੇ ਨਦੀਨਾਂ ਦੀ ਰੋਕਥਾਮ ਆਦ।ਿ ਆਉਣ ਵਾਲੇ ਸਮੇਂ ਵੱਿਚ ਯੂਨੀਵਰਸਟੀ ਵਲੋਂ ਹੇਠ ਲਖੇ ਪ੍ਰਮੁੱਖ ਖੋਜ ਖੇਤਰਾਂ ਵੱਿਚ ਖੋਜਾਂ ਕੀਤੀਆਂ ਜਾਣਗੀਆਂ|||||
*ਟਰਾਂਸਜੈਨਕਿ ਫਸਲਾਂ ਦੇ ਉਤਪਾਦਨ ਲਈ ਅਤੇ  ਝਾਡ਼ ਨੂੰ ਵਧਾਉਣ ਹਤਿ ਐਗ੍ਰੋ -ਬਾਇਓਡਾਈਵਰਸਟੀ  ਦੀ ਵਧੀਆਂ ਵਰਤੋਂ ਲਈ ਜੈਨੇਟਕਿ ਇੰਜਨਅਰੰਿਗ ਵਾਲੇ ਨਵੇਂ ਢੰਗਾਂ ਦੀ ਵਰਤੋਂ ਕਰਨ ਲਈ ਵਸੇਸ ਧਆਿਨ ਦੱਿਤਾ ਜਾਵੇਗਾ ।
*ਅੰਤਰ-ਰਾਸਟਰੀ ਮਆਿਰਾਂ ਤੇ ਪੂਰੇ ਉਤਰਣ  ਲਈ ਪੌਸ਼ਟਕਿਤਾ ਅਤੇ ਹੋਰ ਗੁਣਾਂ ਵੱਿਚ ਸੁਧਾਰ ਲਆਿਉਣ ਸੰਬੰਧੀ ਖੋਜ ਉਤੇ ਵੀ ਜੋਰ ਦੱਿਤਾ ਜਾਵੇਗਾ।
*ਵਾਤਾਵਰਣ ਅਨੁਕੂਲ ਤਕਨੀਕਾਂ ਦੀ ਉਤਪਤੀ  ਰਾਂਹੀ ਕੁਦਰਤੀ ਸੋਮਆਿਂ ਦੇ  ਪ੍ਰਬੰਧ ਉਤੇ ਵਧੇਰੇ ਜੋਰ ਦੱਿਤਾ   ਜਾਵੇਗਾ।
*ਬਹੁਪੱਖੀ ਪ੍ਰਬੰਧ ਰਾਹੀ ਕੀਡ਼ਆਿਂ, ਬਮਾਰੀਆਂ ਅਤੇ ਨਦੀਨਾਂ ਦੀ ਰੋਕਥਾਮ ਕੀਤੀ  ਜਾਵੇਗੀ ।
*ਖੇਤੀ ਸਹ ਿਉਤਪਾਦਨ ਅਤੇ ਫਸਲਾਂ ਦੀ ਰਹੰਿਦ – ਖੁੰਹਦ ਦਾ  ਸਹੀ ਪ੍ਰਬੰਧ ਅਤੇ ਉਨ੍ਹਾਂ ਦੀ ਮੁਡ਼ ਵਰਤੋਂ ਲਈ ਖੋਜ ਨੂੰ ਉਤਸ਼ਾਹਤਿ  ਕੀਤਾ ਜਾਵੇਗਾ।
*ਢੁਕਵੀਂ ਖੇਤੀ ਲਈ ਮਸ਼ੀਨਾਂ ਬਨਾਉਣਾ ਅਤੇ ਧਰਤੀ ਹੇਠਲੇ ਪਾਣੀ ਨੂੰ ਵਧਾਉਣ  ਅਤੇ  ਉਸਦੀ ਸਾਂਭ -ਸੰਭਾਲ ਹੱਿਤ ਤਕਨੀਕਾਂ ਵਕਿਸਤਿ ਕਰਨ ਲਈ ਖੋਜ ਜਾਰੀ ਰਹੇਗੀ।
ਦੇਸ਼ ਦੀ ਅੰਨ ਸੁਰੱਖਆਿਂ ਅਤੇ ਲਗਾਤਾਰ ਵੱਧ ਰਹੀ ਆਬਾਦੀ ਂਨੂੰ ਮੱਦੇ ਨਜਰ ਰੱਖਦੇ ਹੋਏ ਖੇਤੀ ਦੀ ਉਪਜ ਵੱਿਚ ਲਗਾਤਾਰ ਵਾਧਾ ਹੋਣਾ ਜਰੂਰੀ ਹੈ। ਜ਼ਆਿਦਾ ਅਨਾਜ ਪੈਦਾ ਕੀਤਾ ਜਾਣਾ ਚਾਹੀਦਾ ਹੈ ਤਾਂ ਕ ਿਕਸਾਨਾਂ ਨੂੰ ਵੱਧ  ਮੁਨਾਫਾ ਮਲਿ ਸਕੇ ਅਤੇ ਉਪਭੋਗਤਾ ਨੂੰ ਸਹੀ ਕੀਮਤ ਤੇ ਅਨਾਜ ਮਲਿ ਸਕੇ।

Translate »