November 11, 2011 admin

ਫਿਰ ਚਰਚਾ ਚ ਹੈ ਸੁਖਬੀਰ ਦਾ ਮੁਖ ਮੰਤਰੀ ਬਣਨਾ?

-ਜਸਵੰਤ ਸਿੰਘ ‘ਅਜੀਤ –
ਅਕਾਲੀ ਹਲਕਿਆਂ ਵਿਚ ਇਕ ਵਾਰ ਫਿਰ ਸ. ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦਾ ਮੁਖ ਮੰਤਰੀ ਬਣਾਏ ਜਾਣ ਦੀ ਚਰਚਾ ਜ਼ੋਰ-ਸ਼ੋਰ ਦੇ ਨਾਲ ਸ਼ੁਰੂ ਹੋ ਗਈ ਹੋਈ ਹੈ। ਭਾਵੇਂ ਪ੍ਰਤਖ ਰੂਪ ਵਿਚ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿਤੀ ਗਈ, ਪ੍ਰੰਤੂ ਜਾਣਕਾਰ ਹਲਕਿਆਂ ਅਨੁਸਾਰ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਿਆਸੀ ਮਾਮਲਿਆਂ ਦੀ ਕੋਰ ਕਮੇਟੀ ਦੀ ਜੋ ਬੈਠਕ ਹੋਈ ਸੀ, ਉਸ ਵਿ¤ਚ ਇਹ ਫੈਸਲਾ ਲਿਆ ਗਿਆ ਹੈ ਕਿ ਸ. ਸੁਖਬੀਰ ਸਿੰਘ ਬਾਦਲ ਨੇ ਉਪ-ਮੁਖ ਮੰਤਰੀ ਵਜੋਂ ਪੰਜਾਬ ਦੀ ਵਾਗ-ਡੋਰ ਸੁਚਜੇ ਢੰਗ ਦੇ ਨਾਲ ਸੰਭਾਲ ਕੇ, ਆਪਣੀ ‘ਅਦੁਤੀ ਯੋਗਤਾ ਸਬੂਤ ਦੇ ਦਿ¤ਤਾ ਹੈ, ਇਸ ਗਲ ਨੂੰ ਮੁਖ ਰਖਦਿਆਂ ਹੋਇਆਂ ਹੁਣ, ਉਨ੍ਹਾਂ ਨੂੰ ਮੁਖ ਮੰਤਰੀ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੌਂਪ ਦਿਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਫੈਸਲਾ ਦਲ ਦੀ ਹਾਈ-ਕਮਾਂਡ (ਸ. ਪ੍ਰਕਾਸ਼ ਸਿੰਘ ਬਾਦਲ) ਦੀ ਸਹਿਮਤੀ ਨਾਲ ਲਿਆ ਗਿਆ ਹੈ। ਮੰਨਿਆ ਜਾਂਦਾ ਹੈ ਕਿ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਦੀ ਕਾਰਵਾਈ ਅਗਲੇ ਕੁਝ ਦਿਨਾਂ ਵਿ¤ਚ ਮੁਕੰਮਲ ਕਰ ਲਈ ਜਾ ਸਕਦੀ ਹੈ।
ਪੰਜਾਬ ਦੀ ਅਕਾਲੀ ਰਾਜਨੀਤੀ ਪੁਰ ਤਿਖੀ ਨਜ਼ਰ ਰਖਣ ਵਾਲੇ ਰਾਜਸੀ ਮਾਹਿਰਾਂ ਅਨੁਸਾਰ, ਸ. ਸੁਖਬੀਰ ਸਿੰਘ ਬਾਦਲ, ਭਾਵੇਂ ਉਪ-ਮੁਖ ਮੰਤਰੀ ਦੇ ਅਹੁਦੇ ਤੇ ਹਨ, ਫਿਰ ਵੀ ਉਹ ਮੁਖ ਮੰਤਰੀ ਦੇ ਅਹੁਦੇ ਦੇ ਸਮੁਚੇ ਅਧਿਕਾਰਾਂ ਦੀ ਵਰਤੋਂ, ਸ਼ੁਰੂ ਤੋਂ ਹੀ ਕਰਦੇ ਚਲੇ ਆ ਰਹੇ ਹਨ। ਸ. ਪ੍ਰਕਾਸ਼ ਸਿੰਘ ਬਾਦਲ, ਜੇ ‘ਤਕਨੀਕੀ ਸ਼ਬਦਾਂ ਵਿ¤ਚ ਕਿਹਾ ਜਾਏ ਤਾਂ ਉਹ ਆਪਣੇ ਆਪਨੂੰ ਕੇਵਲ ‘ਸਲੀਪਿੰਗ ਮੁ¤ਖ ਮੰਤਰੀ ਬਣਕੇ ਰਹਿ ਗਏ ਹੋਏ ਮਹਿਸੂਸ ਕਰ ਰਹੇ ਹਨ। ਜਿਨ੍ਹਾਂ ਦਾ ਕਾਰਜ-ਖੇਤ੍ਰ ਬਿਆਨ ਦੇਣ ਅਤੇ ਰੁਸੇ ਹੋਏ ਅਕਾਲੀ ਮੁਖੀਆਂ ਤੇ ਵਰਕਰਾਂ ਨੂੰ ਮੰਨਾਉਣ ਤਕ ਸਿਮਟ ਗਿਆ ਹੋਇਆ ਹੈ।
ਇਨ੍ਹਾਂ ਰਾਜਸੀ ਮਾਹਿਰਾਂ ਨੂੰ ਵਿਸ਼ਵਾਸ ਨਹੀਂ ਕਿ ਅਜਿਹੀ ਹਾਲਤ ਵਿ¤ਚ ਸ. ਪ੍ਰਕਾਸ਼ ਸਿੰਘ ਬਾਦਲ ਛੇਤੀ ਕੀਤੇ ਹੀ, ਸ. ਸੁਖਬੀਰ ਸਿੰਘ ਬਾਦਲ ਨੂੰ ਮੁ¤ਖ ਮੰਤਰੀ ਥਾਪਕੇ, ਆਪਣੀਆਂ ਪੂਰੀਆਂ ਜ਼ਿਮੇਂਦਾਰੀਆਂ, ਉਨ੍ਹਾਂ ਨੂੰ ਸੌਂਪ ਦੇਣਗੇ ਤੇ ਆਪ ਜ਼ਿਮੇਂਦਾਰੀਆਂ ਤੋਂ ਪੂਰੀ ਤਰ੍ਹਾਂ ਸੁਰਖਰੂ ਹੋ ਜਾਣਾ ਚਾਹੁਣਗੇ। ਇਸਦਾ ਕਾਰਣ ਇਹ ਹਲਕੇ ਇਹ ਦਸਦੇ ਹਨ ਕਿ ਸ. ਪ੍ਰਕਾਸ਼ ਸਿੰਘ ਬਾਦਲ ਕਦੀ ਵੀ ਨਹੀਂ ਚਾਹੁਣਗੇ ਕਿ ਉਹ ਪਾਰਟੀ ਪ੍ਰਧਾਨਗੀ ਦੀਆਂ ਜ਼ਿਮੇਂਦਾਰੀਆਂ ਤੋਂ ਮੁਕਤ ਹੋ ਜਾਣ ਤੋਂ ਬਾਅਦ, ਪੰਜਾਬ ਦੇ ਮੁਖ ਮੰਤਰੀ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਤੋਂ ਵੀ ਮੁਕਤ ਹੋ ਕੇ, ਆਪਣੇ ਘਰ ਦੇ ਇਕ ਕਮਰੇ ਵਿਚ ਹੀ ‘ਬੰਦ ਹੋ ਕੇ ਬੈਠ ਜਾਣ। ਉਹ ਇਕ ਹੰਡੇ-ਵਰਤੇ ਰਾਜਨੀਤੀ ਦੇ ਮਾਹਿਰ ਖਿਡਾਰੀ ਹਨ। ਉਨ੍ਹਾਂ ਬੀਤੇ ਸਮੇਂ ਵਿਚਲੀ ਰਾਜਨੀਤਕ ਉਥਲ-ਪੁਥਲ ਨੂੰ ਨਾ ਕੇਵਲ ਆਪਣੀ ਅਖੀਂ ਵੇਖਿਆ ਹੈ, ਸਗੋਂ ਉਹ ਆਪ ਵੀ ਇਸ ਉਥਲ-ਪੁਥਲ ਵਿ¤ਚ ਮੁਖ ਭੂਮਿਕਾ ਨਿਭਾਂਦੇ ਚਲੇ ਆਏ ਹਨ। ਜੇ ਰਾਜਨੀਤਕ ਸ਼ਬਦਾਂ ਵਿ¤ਚ ਕਿਹਾ ਜਾਏ ਤਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਹ ਇਸ ਉਥਲ-ਪੁਥਲ ਵਿ¤ਚ ਨਾਇਕ ਦੀ ਭੂਮਿਕਾ ਅਦਾ ਕਰਦੇ ਰਹੇ ਹਨ। ਇਸ ਕਰਣ ਉਹ ਸਮਝਦੇ ਹਨ ਕਿ ਜੇ ਉਹ ਸਾਰੀਆਂ ਰਾਜਸੀ ਸਰਗਰਮੀਆਂ ਤੋਂ ਮੁਕਤ ਹੋ ਗਏ, ਤਾਂ ਉਨ੍ਹਾਂ ਨੂੰ ਕਿਸੇ ਨੇ ਵੀ ਨਹੀਂ ਪੁਛਣਾ। ਦਸਿਆ ਜਾਂਦਾ ਹੈ ਕਿ ਭਾਵੇਂ ਹੁਣ ਵੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਕੋਈ ਬਹੁਤੀ ਨਹੀਂ ਚਲਦੀ, ਕਿਉਂਕਿ ਸ. ਸੁਖਬੀਰ ਸਿੰਘ ਬਾਦਲ ਸਵੇਰੇ ਜਲਦੀ ਹੀ ਤਿਆਰ ਹੋ ਕੇ, ਆਪਣੇ ਪਿਤਾ, ਸ. ਬਾਦਲ ਦੀ ਕੋਠੀ ਪੁਜ ਜਾਂਦੇ ਹਨ ਅਤੇ ਉਨ੍ਹਾਂ (ਸ. ਪ੍ਰਕਾਸ਼ ਸਿੰਘ ਬਾਦਲ) ਨੂੰ ਮਿਲਣ ਆਉਣ ਵਾਲਿਆਂ ਦੇ ਨਾਲ ਆਪ ਹੀ ਗਲਬਾਤ ਕਰ, ਵਾਪਸ ਮੋੜ ਦਿੰਦੇ ਹਨ। ਕੋਈ ਵਿਰਲਾ ਤੇ ਹਠੀ ਹੀ ਸ. ਪ੍ਰਕਾਸ਼ ਸਿੰਘ ਬਾਦਲ ਤਕ ਪਹੁੰਚ ਕਰ, ਉਨ੍ਹਾਂ ਨਾਲ ਮੁਲਾਕਾਤ ਕਰਨ ਦਾ ‘ਸੁਭਾਗ ਪ੍ਰਾਪਤ ਕਰ ਸਕਦਾ ਹੈ। ਇਸਦੇ ਬਾਵਜੂਦ ਉਹ ਇਕ ਅਜਿਹੇ ਥੰਮ ਹਨ, ਜਿਨ੍ਹਾਂ ਦੇ ਸਹਾਰੇ ਪਾਰਟੀ ਖੜੀ ਹੈ ਅਤੇ ਸਰਕਾਰ ਚਲ ਰਹੀ ਹੈ।
ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ, ਭਾਵੇਂ ਦਲ ਦੇ ਕਈ ਮੁਖੀ, ਵਿਸ਼ੇਸ਼ ਕਰ ਜੂਨੀਅਰ ‘ਜੀ ਹਜੂਰੀਏ, ਸ. ਸੁਖਬੀਰ ਸਿੰਘ ਬਾਦਲ ਦਾ ਗੁਣ-ਗਾਨ ਕਰਦੇ ਜ਼ਮੀਨ-ਅਸਮਾਨ ਇਕ ਕਰ, ਉਨ੍ਹਾਂ ਨੂੰ ਇਕ ਯੋਗ ਪ੍ਰਸ਼ਾਸਕ ਤੇ ਆਗੂ ਕਰਾਰ ਦੇਣ ਵਿਚ ਕੋਈ ਕਸਰ ਨਹੀਂ ਛਡ ਰਹੇ। ਫਿਰ ਵੀ ਰਾਜਸੀ ਵਿਸ਼ਲੇਸ਼ਕ ਉਨ੍ਹਾਂ ਨੂੰ, ਅਜੇ ਰਾਜਨੀਤੀ ਦੇ ਵਿਦਿਆਰਥੀਆਂ ਦੀ ਸ਼੍ਰੇਣੀ ਵਿ¤ਚ ਹੀ ਰਖਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਅਜੇ ਇਸ ਖੇਤ੍ਰ ਵਿਚ ਉਨ੍ਹਾਂ ਦੇ ਲਈ ਬਹੁਤ ਕੁਝ ਸਿਖਣਾ ਬਾਕੀ ਹੈ। ਉਨ੍ਹਾਂ ਦੇ ਨਾਂ ਜੋ ਸਫਲਤਾਵਾਂ ਗਿਣੀਆਂ ਜਾ ਰਹੀਆਂ ਹਨ, ਮੁਖ ਰੂਪ ਵਿ¤ਚ ਉਨ੍ਹਾਂ ਦੇ ਪਿਛੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਪ੍ਰਸਤੀ ਅਤੇ ਸ਼ਖਸੀਅਤ ਹੀ ਕੰਮ ਕਰਦੀ ਚਲ਼ੀ ਆ ਰਹੀ ਹੈ। 
ਜੇ ਬੀਤੇ ਵਲ ਝਾਤ ਮਾਰੀ ਜਾਏ ਤਾਂ ਇਹ ਗਲ ਸਵੀਕਾਰ ਕਰਨੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸ. ਸੁਖਬੀਰ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਅਤੇ ਉਪ-ਮੁਖ ਮੰਤ੍ਰੀ ਦੇ ਅਹੁਦਿਆਂ ਦੀਆਂ ਜ਼ਿਮੇਂਦਾਰੀਆਂ ਸੰਭਾਲਣ ਤੋਂ ਬਾਅਦ ਦਲ ਅਤੇ ਸਰਕਾਰ ਦੇ ਸਾਹਮਣੇ ਕਈ ਮੁਸ਼ਕਲਾਂ ਆਈਆਂ ਹਨ। ਇਹੀ ਨਹੀਂ ਪਾਰਟੀ ਵਿ¤ਚ ਅਣਗੌਲਿਆਂ ਅਤੇ ਅਪਮਾਨਤ ਮਹਿਸੂਸ ਕਰਕੇ ਸ. ਮਨਪ੍ਰੀਤ ਸਿੰਘ ਬਾਦਲ ਵਰਗੇ ਸੂਝਵਾਨ ਮੰਤ੍ਰੀ ਤਕ ਨੂੰ ਆਪਣੇ ਚਾਚੇ ਦੀ ਪਾਰਟੀ ਤੇ ਸਰਕਾਰ ਵਿਚ ਟਿਕਣ ਨਹੀਂ ਦਿਤਾ ਗਿਆ। ਜਿਸ ਕਾਰਣ ਕਈ ਸੀਨੀਅਰ ਮੁਖੀ, ਭਵਿਖ ਵਿਚ ਆਪਣੇ ਉਪਰ ਗਾਜ਼ ਡਿਗਣ ਦੇ ਡਰੋਂ ਆਪ ਹੀ ਨਿਰਾਸ਼ ਹੋ ਕੇ ਪਾਰਟੀ ਛਡਣ ਬਾਰੇ ਸੋਚਣ ਤੇ ਮਜਬੂਰ ਹੋ ਰਹੇ ਹਨ, ਕੁਝ ਤਾਂ, ਸ.ਬੀਰਦਵਿੰਦਰ ਸਿੰਘ ਵਰਗੇ ਪਾਰਟੀ ਨੂੰ ਅਲਵਿਦਾ ਕਹਿ ਵੀ ਗਏ ਹਨ, ਜਿਨ੍ਹਾਂ ਨੇ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਮਨਾਏ ਜਾਣ ਦੇ ਬਾਵਜੂਦ ਆਪਣਾ ਪੈਰ ਪਿਛੇ ਨਹੀਂ ਖਿਚਿਆ। ਕਈ ਹੋਰ ਵੀ ਇਸ ਪਾਸੇ ਕਦਮ ਵਧਾਣ ਦੀਆਂ ਤਿਆਰੀਆਂ ਕਰਨ ਵਿ¤ਚ ਲਗ ਗਏ ਹੋਏ ਨਜ਼ਰ ਆ ਰਹੇ ਹਨ। ਜੇ ਕੁਝ ਮਨ ਮਾਰ ਤੇ ਦਿਲ ਸਖਤ ਕਰਕੇ ਦਲ ਵਿ¤ਚ ਟਿਕੇ ਹੋਏ ਹਨ, ਤਾਂ ਉਹ ਸਿਰਫ ਸਤਾ-ਸੁਖ ਦੀ ਲਾਲਸਾ ਵਿ¤ਚ ਫਸੇ ਹੀ ਦਲ ਦੇ ਨਾਲ, ਦਲ ਦੇ ਸਰਪ੍ਰਸਤ ਸ਼. ਪ੍ਰਕਾਸ਼ ਸਿੰਘ ਬਾਦਲ ਅਤੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਵਫਾਦਾਰ ਹੋਣ ਦਾ ਦੰਮ ਭਰਨ ਦਾ ਨਾਟਕ ਕਰ ਰਹੇ ਹਨ।
ਖਿਸਕਦੀ ਸ਼ਕਤੀ ਬਚਾਣ ਦੀ ਚਿੰਤਾ: ਖਬਰਾਂ ਅਨੁਸਾਰ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਦਲ ਦੇ ਸਿਆਸੀ ਮਾਮਲਿਆਂ ਦੀ ਕੋਰ ਕਮੇਟੀ ਦੀ ਜੋ ਬੈਠਕ ਹੋਈ ਸੀ। ਉਸ ਵਿਚ ਸ. ਸੁਖਬੀਰ ਸਿੰਘ ਬਾਦਲ ਨੂੰ ਮੁਖ ਮੰਤਰੀ ਬਣਾਏ ਜਾਣ ਦਾ ਫੈਸਲਾ ਕਰਨ ਤੋਂ ਇਲਾਵਾ ਜੋ ਹੋਰ ਫੈਸਲੇ ਕੀਤੇ ਗਏ ਹਨ, ਭਾਵੇਂ ਦਲ ਦੇ ਮੁਖੀ ਸਵੀਕਾਰ ਨਾ ਕਰਨ, ਪਰ ਉਨ੍ਹਾਂ ਫੈਸਲਿਆਂ ਦੀ ਘੋਖ ਕਰਦਿਆਂ, ਇਸ ਗਲ ਦਾ ਪ੍ਰਤਖ ਸੰਕੇਤ ਮਿਲ ਜਾਂਦਾ ਹੈ ਕਿ ਸ. ਮਨਪ੍ਰੀਤ ਸਿੰਘ ਬਾਦਲ ਦੀ ਬਗ਼ਾਵਤ ਕਾਰਣ ਦਲ ਵਿ¤ਚ ਜੋ ਵਿਰੋਧੀ ਸੁਗਬੁਗਾਹਟ ਸ਼ੁਰੂ ਹੋ ਗਈ ਹੋਈ ਹੈ, ਉਸਨੇ ਦਲ ਦੇ ਸੀਨੀਅਰ ਆਗੂਆਂ ਨੂੰ ਝਿੰਜੋੜ ਕੇ ਰਖ ਦਿਤਾ ਹੈ। ਉਹ ਇਹ ਸੋਚਣ ਤੇ ਮਜਬੂਰ ਹੋ ਗਏ ਹਨ, ਕਿ ਜੇ ਸਮਾਂ ਰਹਿੰਦਿਆਂ ਸਥਿਤੀ ਨੂੰ ਨਾ ਸੰਭਾਲਿਆ ਗਿਆ ਤਾਂ ਕਿਸੇ ਵੀ ਸਮੇਂ ਦਲ ਵਿਚ ਭਾਰੀ ਧਮਾਕਾ ਹੋ ਸਕਦਾ ਹੈ।
ਇਸੇ ਕਾਰਣ ਹੀ ਇਸ ਬੈਠਕ ਵਿਚ ਇਹ ਫੈਸਲਾ ਕੀਤਾ ਗਿਆ ਕਿ ਅਗਲੇਰੇ ਵਰ੍ਹੇ (ਸੰਨ 2012) ਦੇ ਅਰੰਭ ਵਿ¤ਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿਤੀਆਂ ਜਾਣ। ਇਸ ਉਦੇਸ਼ ਲਈ ਆਮ ਲੋਕਾਂ ਤੇ ਦਲ ਦੇ ਰੁਸਿਆਂ ਨੂੰ ਮੰਨਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਏ ਅਤੇ ਜੁਝਾਰੂ ਆਗੂਆਂ ਅਤੇ ਵਰਕਰਾਂ ਨੂੰ ਪਾਰਟੀ ਵਿਚ ਅਹੁਦੇ ਦੇ ਕੇ ਸਨਮਾਨਤ ਕੀਤਾ ਜਾਏ। ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਕੀਤੇ ਜਾ ਰਹੇ ਹਮਲਿਆਂ ਦਾ ਜਵਾਬ ਦੇਣ ਦੇ ਲਈ, ਰਣਨੀਤੀ ਬਣਾਈ ਜਾਏ। ਸਬਸਿਡੀਆਂ ਬਾਰੇ ਲੋਕਾਂ ਤਕ ਇਹ ਸੁਨੇਹਾ ਪਹੁੰਚਾਇਆ ਜਾਏ ਕਿ ਇਨ੍ਹਾਂ ਨੂੰ ਬੰਦ ਕਰ ਦੇਣ, ਜਿਵੇਂ ਕਿ ਸ. ਮਨਪ੍ਰੀਤ ਸਿੰਘ ਬਾਦਲ ਮੰਗ ਕਰ ਰਹੇ ਹਨ, ਦੇ ਨਾਲ ਗ਼ਰੀਬਾਂ ਨੂੰ ਨੁਕਸਾਨ ਹੋਵੇਗਾ।
ਜਾਣਕਾਰ ਹਲਕਿਆਂ ਅਨੁਸਾਰ, ਭਾਵੇਂ ਦਲ ਦੇ ਮੁ¤ਖੀ ਸਬਸਿਡੀਆਂ ਨੂੰ ਗ਼ਰੀਬਾਂ ਦੀ ਮਦਦ ਕਰਾਰ ਦੇ ਕੇ, ਇਹ ਪ੍ਰਚਾਰ ਕਰ ਰਹੇ ਹਨ ਕਿ ਸਬਸਿਡੀਆਂ ਬੰਦ ਕਰ ਦੇਣ ਨਾਲ ਗ਼ਰੀਬਾਂ ਨੂੰ ਨੁਕਸਾਨ ਹੋਵੇਗਾ। ਪਰ ਆਮ ਲੋਕੀ ਜਾਣਦੇ ਹਨ ਕਿ ਇਹ ਸਭ ਕੁਝ, ਉਹ ਕੇਵਲ ਗ਼ਰੀਬਾਂ ਨੂੰ ਭੁਚਲਾਣ ਲਈ ਹੀ ਕਰ ਰਹੇ ਹਨ। ਇਹ ਗਲ ਹਰ ਕੋਈ ਜਾਣਦਾ ਹੈ ਕਿ ਸਬਸਿਡੀਆਂ ਦਾ ਬਹੁਤਾ ਲਾਭ, ਉਨ੍ਹਾਂ ਅਮੀਰਾਂ ਤਕ ਪੁਜ ਰਿਹਾ ਹੈ, ਜੋ ਕਿਸੇ ਵੀ ਤਰ੍ਹਾਂ ਇਨ੍ਹਾਂ ਸਬਸਿਡੀਆਂ ਦੇ ਅਧਿਕਾਰੀ ਨਹੀਂ ਹਨ। ਜੇ ਸ. ਮਨਪ੍ਰੀਤ ਸਿੰਘ ਬਾਦਲ ਦੇ ਬਿਆਨਾਂ ਨੂੰ ਗੌਰ ਨਾਲ ਵੇਖਿਆ ਜਾਏ ਤਾਂ ਇਹ ਸਮਝਦਿਆਂ ਦੇਰ ਨਹੀਂ ਲਗਦੀ ਕਿ ਉਹ ਸਬਸਿਡੀਆਂ ਪੂਰੀ ਤਰ੍ਹਾਂ ਬੰਦ ਕਰਨ ਦੀ ਗਲ ਨਹੀਂ ਕਰ ਰਹੇ, ਸਗੋਂ ਉਹ ਸਮਰਥਾਵਾਨਾਂ ਦੀਆਂ ਸਬਸਿਡੀਆਂ ਬੰਦ ਕਰ, ਉਸਦਾ ਲਾਭ ਗ਼ਰੀਬਾਂ ਤਕ ਪਹੁੰਚਾਣ ਦੀ ਗਲ ਕਰ ਰਹੇ ਹਨ। ਜੇ ਪੰਜਾਬ ਸਰਕਾਰ ਅਨੁਸਾਰ ਸਬਸਿਡੀਆਂ ਬੰਦ ਕਰਨ ਨਾਲ ਗ਼ਰੀਬਾਂ ਦਾ ਨੁਕਸਾਨ ਹੋਵੇਗਾ ਤਾਂ ਉਸਨੂੰ ਅੰਕੜੇ ਪ੍ਰਕਾਸ਼ਤ ਕਰ ਇਹ ਗਲ ਸਾਬਤ ਕਰਨੀ ਚਾਹੀਦੀ ਹੈ ਕਿ ਸਬਸਿਡੀਆਂ ਦਾ ਕਿਤਨਾ ਲਾਭ ਸਮਰਥਾਵਾਨਾਂ ਨੂੰ ਅਤੇ ਕਿਤਨਾ ਗ਼ਰੀਬਾਂ ਨੂੰ ਮਿਲ ਰਿਹਾ ਹੈ।
ਜਿਥੋਂ ਤਕ ਰੁਸਿਆਂ ਨੂੰ ਮੰਨਾਉਣ ਦੀ ਗਲ ਹੈ, ਕੀ ਲੋਕੀ ਇਹ ਨਹੀਂ ਜਾਣਦੇ ਕਿ ਰੁਸਣ ਵਾਲੇ ਇਸ ਕਰਕੇ ਨਹੀਂ ਸੀ ਰੁਸੇ ਕਿ ਉਨ੍ਹਾਂ ਨੂੰ ਸਤਾ ਦਾ ਕੋਈ ਲਾਭ ਨਹੀਂ ਮਿਲ ਰਿਹਾ, ਸਗੋਂ ਉਹ ਇਸ ਕਰਕੇ ਰੁ¤ਸੇ ਸਨ ਕਿ ਸਤਾ ਪ੍ਰਾਪਤੀ ਤੋਂ ਬਾਅਦ, ਉਨ੍ਹਾਂ ਨੂੰ ਅਣਗੋਲਿਆਂ ਕਰ ਦਿਤਾ ਗਿਆ, ਜਦਕਿ ਦਲ ਨੂੰ ਸਤਾ ਤਕ ਪਹੁੰਚਾਣ ਵਿ¤ਚ ਉਨ੍ਹਾਂ ਦੀ ਪ੍ਰਮੁਖ ਭੂਮਿਕਾ ਰਹੀ ਹੈ। ਇਸਦੇ ਬਾਵਜੂਦ ਉਨ੍ਹਾਂ ਨੂੰ ਉਹ ਸਨਮਾਨ ਨਹੀਂ ਦਿਤਾ ਗਿਆ, ਜਿਸਦੇ ਉਹ ਅਧਿਕਾਰੀ ਸਨ।
ਅਤੇ ਅੰਤ ਵਿਚ : ਬੀਤੇ ਦਿਨੀਂ ਰਾਹ ਚਲਦਿਆਂ ਹੀ ਇਕ ਟਕਸਾਲੀ ਅਕਾਲੀ ਵਰਕਰ ਦੇ ਨਾਲ ਮੁਲਾਕਾਤ ਹੋ ਗਈ। ਉਸਨੇ ਬਹੁਤ ਹੀ ਨਿਮੋਝੂਣਿਆਂ ਹੁੰਦਿਆਂ, ਨਿਰਾਸ਼ਾ ਭਰੇ ਸ਼ਬਦਾਂ ਵਿਚ ਕਿਹਾ ਕਿ ਹੁਣ ਤਾਂ ਸ਼੍ਰੋਮਣੀ ਅਕਾਲੀ ਦਲ ਵਰਕਰਾਂ ਅਤੇ ਵਫਾਦਾਰਾਂ ਦੀ ਪਾਰਟੀ ਨਾ ਰਹਿ ਕੇ ਸਰਮਾਇਦਾਰਾਂ ਦੀ ਪਾਰਟੀ ਬਣਕੇ ਰਹਿ ਗਿਆ ਹੋਇਆ ਹੈ। ‘ਪੰਥਕ ਆਗੂਆਂ ਨੂੰ ਇਸ ਗਲ ਦੀ ਕੋਈ ਚਿੰਤਾ ਨਹੀਂ ਕਿ ਜੋ ਸਰਮਾਇਦਾਰ ਦਲ ਦੇ ਨਾਲ ਆ ਜੁੜਿਆ ਹੈ, ਉਸਦਾ ਪਿਛੋਕੜ ਕੀ ਹੈ? ਉਨ੍ਹਾਂ ਦੇ ਨਾਲ ਜੁੜਨ ਤੋਂ ਪਹਿਲਾਂ ਉਹ ਕਿਸੇ ਅਜਿਹੀ ਪਾਰਟੀ ਦੇ ਨਾਲ ਤਾਂ ਸਬੰਧਤ ਨਹੀਂ ਰਿਹਾ, ਜੋ ਵਿਚਾਰਧਾਰਕ ਤੋਰ ਤੇ ਉਨ੍ਹਾਂ ਦੇ ਸਿਧਾਂਤਾਂ ਦੀ ਵਿਰੋਧੀ ਹੈ? ਉਨ੍ਹਾਂ ਨੂੰ ਇਸ ਗਲ ਦੀ ਵੀ ਕੋਈ ਪਰਵਾਹ ਨਹੀਂ ਕਿ ਜਿਸ ਸਰਮਾਇਦਾਰ ਨੂੰ ਉਹ ਆਪਣੇ ਦਲ ਵਿ¤ਚ ਸਨਮਾਨ ਦੇ ਰਹੇ ਹਨ, ਕਿਧਰੇ ਉਹ ਅਜਿਹੇ ਕੰਮਾਂ ਦਾ ਸਿਰਜਕ ਤਾਂ ਨਹੀਂ ਸੀ ਰਿਹਾ, ਜਿਨ੍ਹਾਂ ਨੂੰ ਪੰਥ ਨੇ ਅਸਵੀਕਾਰ ਕਰ ਦਿਤਾ ਹੋਵੇ? ਉਸਨੇ ਦਰਦ ਭਰੇ ਲਹਿਜੇ ਵਿਚ ਕਿਹਾ ਕਿ ਅਜਿਹੇ ਸਰਮਾਇਦਾਰਾਂ ਦੇ ਲਈ ਪਾਰਟੀ ਪ੍ਰਤੀ ਵਫਾਦਾਰ ਹੋਣ ਦੀ ਕੋਈ ਸ਼ਰਤ ਨਹੀਂ। ਦਲ ਵਿਚ ਅਜਿਹੇ ਸਰਮਾਇਦਾਰਾਂ ਦਾ ਹੀ ਬੋਲਬਾਲਾ ਹੈ, ਜੋ ਆਗੂਆਂ ਨੂੰ ਥੈਲੀਆਂ ਭੇਂਟ ਕਰ ਸਕਦੇ ਹੋਣ, ਭਾਵੇਂ ਉਹ ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਉਸੇ ਤਰ੍ਹਾਂ ਥੈਲੀਆਂ ਭੇਂਟ ਕਰਦੇ ਚਲੇ ਆ ਰਹੇ ਹੋਣ। 


                           

Translate »