ਜਲੰਧਰ 11 ਨਵੰਬਰ, 2011: ਪੰਜਾਬ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਹੋ ਰਹੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਵਾਸਤ ਭਾਰਤ ਦਾ ਚੋਣ ਕਮਿਸ਼ਨ ਸ਼ਨੀਵਾਰ ਨੂੰ ਲੁਧਿਆਣਾ ਦ ਦੌਰ ‘ਤ ਆ ਰਿਹਾ ਹੈ। ਪੰਜਾਬ ਦੀ ਮੁੰਖ ਚੋਣ ਅਧਿਕਾਰੀ ਕੁਸ਼ਮਜੀਤ ਸਿੱਧੂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਚੋਣ ਕਮਿਸ਼ਨ ਲੁਧਿਆਣਾ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦ ਪ੍ਰਤੀਨਿਧੀਆਂ ਨਾਲ ਮੁਲਾਕਾਤ ਕਰਗਾ ਤ ਡਿਵੀਜਨਲ ਕਮਿਸ਼ਨਰਾਂ ਤ ਡਿਪਟੀ ਕਮਿਸ਼ਨਰਾਂ ਨਾਲ ਮੀਟਿੰਗ ਕਰਕ ਚੋਣਾਂ ਲਈ ਹੋ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਵਗਾ। ਚੋਣ ਕਮਿਸ਼ਨ ਦੀ ਅਗਵਾਈ ਭਾਰਤ ਦ ਮੁੱਖ ਚੋਣ ਕਮਿਸ਼ਨਰ ਸ਼੍ਰੀ ਐਸ.ਵਾਈ ਕੁਰੈਸ਼ੀ ਕਰਨਗ। ਚੋਣ ਕਮਿਸ਼ਨਰ ਸ਼੍ਰੀ ਵੀ.ਐਸ. ਸੰਪਤ ਅਤ ਸ਼੍ਰੀ ਐਸ.ਐਚ. ਬ੍ਰਹੱਮਾ ਵੀ ਉਨਾਂ• ਦ ਨਾਲ ਹੋਣਗ। ਹੋਰਨਾਂ ਮੈਂਬਰਾਂ ਵਿੱਚ ਉਪ ਚੋਣ ਕਮਿਸ਼ਨਰ ਸ਼੍ਰੀ ਵਿਨੋਦ ਜੁਤਸੀ, ਸ਼੍ਰੀ ਸੁਧੀਰ ਤ੍ਰਿਪਾਠੀ ਅਤ ਤਾਮਿਲਨਾਂਡੂ ਦ ਮੁੱਖ ਚੋਣ ਅਧਿਕਾਰੀ ਸ਼੍ਰੀ ਪ੍ਰਵੀਨ ਕੁਮਾਰ ਵੀ ਸ਼ਾਮਿਲ ਹਨ। ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਮਗਰੋਂ ਭਾਰਤ ਦ ਚੋਣ ਕਮਿਸ਼ਨ ਵੱਲੋਂ ਸ਼ਾਮੀਂ 6 ਵਜ ਪੰਜਾਬ ਖਤੀਬਾੜੀ ਯੂਨੀਵਰਸਿਟੀ ਲੁਧਿਆਣਾ ਦ ਪ੍ਰਬੰਧਕੀ ਬਲਾਕ ਵਿੱਚ ਵਾਈਸ ਚਾਂਸਲਰ ਦ ਮੀਟਿੰਗ ਰੂਮ ਵਿੱਚ ਪੱਤਰਕਾਰਾਂ ਨਾਲ ਮੁਲਾਕਾਤ ਵੀ ਕਰਗਾ ।