November 12, 2011 admin

ਅੱਜ ਦਾ ਵਿਚਾਰ

ਮਾਸਟਰ ਬਿੱਕਰ ਸਿ§ਘ ਬੜੇ ਸੁਲਝੇ ਹੋਏ ਅਧਿਆਪਕ ਮ§ਨੇ ਜਾਂਦੇ ਹਨ। ਬੱਚੇ, ਪਿ੍ਰ§ਸੀਪਲ ਅਤੇ ਹੋਰ ਅਧਿਕਾਰੀ ਉਨ੍ਹਾਂ ਦੀ ਬੜੀ ਇੱਜਤ ਕਰਦੇ ਹਨ। ਡਿਉਟੀ ਦੇ ਉਹ ਬੜੇ ਪੱਕੇ ਹਨ ਅਤੇ ਹਰ ਕ§ਮ ਨੂੰ ਰੀਝ ਨਾਲ਼ ਕਰਦੇ ਹਨ। ਸਕੂਲ ’ਚ ਇਕ ਨਿਯਮ þ ਕਿ ਸਵੇਰ ਦੀ ਸਭਾ ਪ੍ਰਾਥਨਾ ਸਭਾ ’ਚ ਵਿਦਿਆਰਥੀਆਂ ਨੂੰ ਅੱਜ ਦੇ ਵਿਚਾਰ ਦੇ ਰੂਪ ਵਿੱਚ ਕੋਈ ਇਕਦੋ ਮਿ§ਟ ਦਾ ਭਾਸ਼ਣ ਦੇ ਕੇ ਕੋਈ ਸਿੱਖਿਆ ਦੇਣੀ ਹੁ§ਦੀ þ। ਇਸ ਹਫ਼ਤੇ ਭਾਸ਼ਣ ਦੇਣ ਦੀ ਡਿਉਟੀ ਮਾਸਟਰ ਜੀ ਦੀ ਲੱਗੀ ਹੋਈ ਸੀ। ਮਾਸਟਰ ਜੀ ਨੇ ਭਾਸ਼ਣ ਰੂਪੀ ਸਿੱਖਿਆ ਦਿ§ਦੇ ਹੋਏ ਕਿਹਾ,‘‘ਰਿਸ਼ਵਤ, ਭਿ੍ਰਸ਼ਟਾਚਾਰ, ਇਹ ਤਾਂ ਕੋੜ þ, ਜਿਹੜਾ ਅੱਜ ਸਾਡੇ ਸਮਾਜ ਨੂੰ ਬੁਰੀ ਤਰ੍ਹਾਂ ਲੱਗ ੁੱਕਾ þ। ਇਹ ਤਰੱਕੀ ਦੀ ਰਾਹ ਵਿੱਚ ਸਭ ਤੋਂ ਵੱਡਾ ਰੋੜਾ þ। ਇਸ ਨੂੰ ਜੜ੍ਹੋਂ ਪੱਟਣਾ ਬਹੁਤ ਜ਼ਰੂਰੀ þ। ਬੱਚਿਉ, ਆਓ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਪਾਣ ਲਈ ਇਸ ਦੀਆਂ ਜੜ੍ਹਾਂ ਪਟੀਏ। ਸਹ§ੁ ਖਾਈਏ ਕਿ ਅਸੀਂ ਨਾ ਤਾ ਕਿਸੇ ਨੂੰ ਰਿਸ਼ਵਤ ਦੇਣੀ þ ਅਤੇ ਨਾ ਹੀ ਕਿਸੇ ਤੋਂ ਰਿਸ਼ਵਤ ਲੈਣੀ þ। ਕਿਕਿ ਰਿਸ਼ਵਤ ਲੈਣਾ ਤੇ ਦੇਣਾ ਕਨੂੰਨੀ ਜ਼ੁਰਮ þ।’’ ਬੱਚਿਆਂ ਨੇ ਤਾੜੀਆਂ ਮਾਰ ਦਿੱਤੀਆਂ। ਮਾਸਟਰ ਟਹਿਲ ਸਿ§ਘ ਨੇ ਬੱਚਿਆਂ ਨੂੰ ਇਸ ਦੀ ਵਿਆਖਿਆ ਕਰਕੇ ਚ§ਗੀ ਤਰ੍ਹਾਂ ਸਮਝਾਇਆ। ਪਿ੍ਰੰਸੀਪਲ ਅਤੇ ਸਾਰੇ ਅਧਿਆਪਕ ਦੋਹਾਂ ਦੀ ਦਾਦ ਦਿ§ਦੇ ਰਹੇ।

ਅੱਧੀ ਛੁੱਟੀ ਵੇਲੇ ਸਾਰੇ ਅਧਿਆਪਕ ਸਟਾਫ਼ ਰੁਮ ਵਿੱਚ ਆ ਜਾਂਦੇ ਹਨ। ਕੁੱਝ ਕ§ਮ ਹੋਣ ਕਾਰਣ ਮੈਂ ਜਾਣੋ ਕੁੱਝ ਲੇਟ ਹੋ ਗਿਆ। ਸਟਾਫ਼ ਰੁਮ ਵਿੱਚੋਂ ਉੱਚੀਉੱਚੀ ਅਵਾਜ਼ਾਂ ਆ ਰਹੀਆਂ ਸਨ। ਮੇਰੇ ਉਥੇ ਪਹੁ§ਚਣ ਤੱਕ ਪਿੰ੍ਰਸੀਪਲ ਸਾਹਿਬ ਉਥੇ ਪੁੱਜ ੁੱਕੇ ਸਨ। ਜਦੋਂ ਮੈਂ ਉੱਥੇ ਪੁੱਜਿਆ ਤਾਂ ਮਾਸਟਰ ਟਹਿਲ ਸਿ§ਘ ਕੁੱਝ ਉਚੀ ਅਵਾਜ਼ ਵਿੱਚ ਬਿੱਕਰ ਸਿ§ਘ ਵੱਲ ਇਸ਼ਾਰਾ ਕਰਕੇ ਪਿੰ੍ਰਸੀਪਲ ਸਾਹਬ ਨੂੰ ਦਸ ਰਹੇ ਸਨ,‘‘ਓ, ਸਰ ਜੀ, ਸਵੇਰੇ ਮੈਂ ਤੇ ਬਿੱਕਰ ਸਕੂਟਰ ਤੇ ਆ ਰਹੇ ਸੀ। ਸਕੂਟਰ ਏਦਾ ਤੇ ਮੈਂ ਚਲਾ ਰਿਹਾ ਸੀ। 100 ਰਪਈਆ ਲਗ ਗਿਆ ਜੀ, ਇਹਨੇ ਕਾਗਜ਼ ਹੀ ਨਹੀਂ ਬਣਵਾਏ।’’ ਬਿੱਕਰ ਸਿ§ਘ ਨੇ ਵਿੱਚੇ ਹੀ ਬੋਲਦੇ ਕਿਹਾ,‘‘ਨਾ ਤੈਂ ਕਿਹੜਾ ਲਸ§ਸ ਬਣਵਾਇਆ ਹੋਇਐ?’’

ਪਿ੍ਰ§ਸੀਪਲ ਸਾਹਬ ਨੇ ਕਿਹਾ,‘‘ਓ ਬਈ ਗੱਲ ਸਹੀ ਤਰ੍ਹਾਂ ਤੇ ਚ§ਗੀ ਤਰ੍ਹਾਂ ਸਮਝਾਉ?’’ ਮਾਸਟਰ ਟਹਿਲ ਸਿ§ਘ ਬੋਲੇ,‘‘ਸਰ ਜੀ ਗੱਲ ਕੀ ਆ, ਪੁਲਸੀਏ ਨੂੰ 100 ਦਾ ਨੋਟ ਦੇ ਕੇ ਖਹਿੜਾ ਛੁੜਾਇਆ। ਉਦੋਂ ਤਾਂ ਸੌ ਰਪਈਆ ਦੇ ਆਇਆ, ਹੁਣ ਮੈਨੂੰ ਕਹਿਦਾ 50 ਦੇ। ਮੈਂ ਕਾਹਦੇ ਦਮਾਂ, ਲਸ§ਸ ਤਾਂ ਇਹਦੇ ਆਵਦੇ ਕੋਲ ਨੀਂ?’’

ਗੱਲ ਸੁਣ ਕੇ ਮੈਂ ਮਾਸਟਰ ਬਿੱਕਰ ਸਿ§ਘ ਤੇ ਮਾਸਟਰ ਟਹਿਲ ਸਿ§ਘ ਦੇ ਚਿਹਰੇ ਪੜ੍ਹਨ ਲੱਗਾ। ਮੇਰੇ ਦਿਮਾਗ ਵਿੱਚ ਸਵੇਰ ਵਾਲ਼ਾ ਅੱਜ ਦਾ ਵਿਚਾਰ ਘੁ§ਮ ਰਿਹਾ ਸੀ।

                                                              ਸੰਜੀਵ ਝਾਂਜੀ, ਜਗਰਾ।

                                                                                      81461 21000

Translate »