November 12, 2011 admin

ਬਲਵੰਤ ਕੌਰ ਚਾਂਦ

ਮਿੰਨੀ ਕਹਾਣੀ
ਰਾਣੋ ਨੇ ਪਲੇੇੇਠੀ ਦੇ ਮੁੰਡੇ ਦਾ ਵਿਆਹ ਕਰਨਾ ਸੀ।ਪਹਿਲਾਂ ਪਹਿਲ ਵਿਆਹ ਸੀ,ਨਾਨਕੇ,ਦਾਦਕੇ ਪਰਿਵਾਰਾਂ ਨੂੰ ਵੀ ਚਾਅ ਸੀ।ਵਿਆਹ ਤੋ ਇਕ ਮਹੀਨਾਂ ਪਹਿਲਾਂ ਹੀ ਨਾਨਕਾ ਮੇਲ ਬੁਲਾਉਣ ਲਈ ਰਾਣੋ ਤੇ ਉਸ ਦਾ ਘਰਵਾਲਾ ਕਾਰਡ ਵੰਡ ਗਏ ਸਨ ਤ ਨਾਲੇ ਬੇਬੇ ਨੂੰ ਤਾਰੀਦ ਕਰਕੇ ਗਈ ਸੀ।ਬਈ ਤਿੰਨੇ ਵੀਰੇ,ਭਰਜਾਈਆਂ ਅਤੇ ਸਾਰੇ ਜੁਆਕ ਨਾਲ ਲੈ ਕੇ ਆਵੀਂ।

     ਵਿਆਹ ਦੇ ਚਾਹ ਵਿਚ ਸਭ ਨੇ ਚਾਰ-ਚਾਰ ਸੂਟ ਨਵੇਂ ਸੁਵਾ ਲਏ।ਨਾਨਕੀ ਛੱਕ ਵੀ ਤਿਆਰ ਕਰ ਲਈ ।ਹਰਮੀਤ ਦੇ ਦੱਸਵੀ ਦੇ ਪੇਪਰ ਸਨ ਤੇ ਨਾਲੇ ਡੰਗਰਾਂ ਨੂੰ ਪੱਠਾ-ਦੱਥਾ ਪਾਉਣ ਲਈ ਹਰਮੀਤ ਨੂੰ ਘਰ ਛੱਡ ਗਏ।ਬਾਕੀ ਸਾਰਾ ਪਰਿਵਾਰ ਸੂਮੋ ਕਿਰਾਏ ‘ਤੇ ਕਰਕੇ ਵਿਆਹ ਵਾਲੇ ਘਰ ਚਲੇ ਗਏ।ਵਿਆਹ ਵਿਚ ਚੰਗੀ ਰੌਣਕ ਲੱਗੀ ਰਹੀ।ਨਾਨਕੀਆਂ-ਦਾਦਕੀਆਂ ਨੇ ਇਕ ਦੂਜੀ ਨੂੰ ਸਿੱਠਣੀਆਂ ਦੇ ਚੰਗਾ ਰੰਗ ਬੰਨ ਛੱਡਿਆ।ਹੱਸਦੇ-ਹਸਾਉਂਦੇ ਵਿਆਹ ਦਾ ਕੰਮ ਨੇਪਰੇ ਚ੍ਰੜ ਗਿਆ।ਰਾਣੌ ਨੇੇ ਪੇਕਿਆਂ ਨੂੰ ਮਿਠਾਈਆਂ ਦੇ ਟੋਕਰੇ ਦੇ ਕੇ ਵਿਦਾ ਕੀਤਾ।

 ਮੂੰਹ ਹਨੇ੍ਰਰੇ ਹੀ ਸੂਮੋ ਚੱਲ ਪਈ ਤਾਂ ਜੋ ਸੂਰਜ ਚੜ੍ਰਨ ਤੋ ਪਹਿਲਾਂ ਹੀ ਘਰ ਪਹੁੰਚ ਜਾਈਏੇ।ਡੀਵਾਈਡਰ ਹੋਣ ਕਰਕੇ ਅੱਗੋ ਰਸਤਾ ਖਾਲੀ ਸੀ।ਸੂਮੋ ਜੀ ਟੀ ਰੋਡ ‘ਤੇ ਹਵਾ ਨਾਲ ਗੱਲਾਂ ਕਰਦੀ ਭੱਜੀ ਜਾ ਰਹੀ ਸੀ ਪਰ ਮਾੜੀ ਕਿਸਮਤ ਨੂੰ ਦੂਸਰੀ ਸਾਈਡ ਤੋ ਦੋ ਟੱਰਕ ਆਪਸ ਵਿਚ ਟਕਰਾਏ ।ਇਕ ਟੱਰਕ ਡੀਵਾਈਵਰ ਤੋੜ ਪਲਸੇਟੇ ਖਾਂਦਾ ਸੂਮੋ ਦ ਉੱਤੇ ਆਣ ਡਿੱਗਾ ।ਸੂਮੋ ਪੂਰੀ ਤਰਾਂ ਫਿਸ ਗਈ।ਘਰ ਦੇੇ ਸਾਰੇੇ ਜੀਅ ਉੱਥੇ ਹੀ ਖਤਮ ਹੋ ਗਏ।ਕੋਈ ਵੀ ਇਕ ਦੂਜੇ ਨੂੰ ਰੋਣ ਲਈ ਨਾ ਬਚਿਆਂ।ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।ਪੰਦਰਾਂ ਸਾਲ ਦੇ ਇਕਲੋਤੇ ਵਾਰਸ ਹਰਮੀਤ ਨੇ ਪੰਦਰਾਂ ਲਾਸ਼ਾ ਦੀ ਚਿਖਾ ਨੂੰ ਅੱਗ ਦਿਖਾਈ।ਹਰਮੀਤ ਨੂੰ ਬੜਾ ਵੱਡਾ ਸਦਮਾ ਬਰਦਾਸ਼ਤ ਕਰਨਾ ਪਿਆ ਸੀ।ਪਿੰਡ ਵਾਲਿਆਂ ਨੇ ਹਰਮੀਤ ਨੂੰ ਬਹੁਤ ਪਿਆਰ ਦਿੱਤਾ ਤੇ ਉਸ ਨ ਵੀ ਇਸ ਹਾਦਸੇ ਨੂੰ ਰੱਬ ਦਾ ਭਾਣਾ ਮੰਨ ਕੇੇ ਕਬੂਲ ਕਰ ਲਿਆ।ਪਿੰਡ ਵਾਲਿਆ ਦੇੇ ਸਹਿਯੋਗ ਨਾਲ ਹਰਮੀਤ ਨੇ ਖੇਤੀ ਬਾੜੀ ਦੇ ਨਾਲ-ਨਾਲ ਪੜ੍ਰਾਈ ਜਾਰੀ ਰੱਖ ਕੇ ਐਮ ਬੀ ਬੀ ਐਸ ਦੀ ਡਿਗਰੀ ਹਾਸਿਲ ਕਰ ਲਈ।ਹਰਮੀਤ ਨੇ ਡਾਕਟਰ ਬਣ ਕੇ ਆਪਣੇ ਪਿੰਡ ਵਿਚ ਰਹਿ ਕੇੇ ਇਸੇੇ ਪਿੰਡ ਦੀ ਸੇੇਵਾ ਕਰਕੇ ਆਪਣੀ ਦਾਦੀ ਮਾਂ ਦਾ ਸੁਪਨਾ ਪੂਰਾ ਕੀਤਾ ਅਤੇ ਘਰ ਦੇ ਪੰਦਰਾਂ ਜੀਅ ਦੀ ਯਾਦ ਵਿਚ ਪੰਦਰਾਂ ਕਮਰਿਆਂ ਦਾ ਹਸਪਤਾਲ ਬਣਾ ਕੇ ਉਨ੍ਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।     

 

Translate »