ਪ੍ਰੇਮ ਕੌਰ ਪੈਸੇ ਦੀ ਕੋਈ ਕਮੀ ਨਹੀ ਸੀ।ਪੈਸੇ ਦੇ ਭੰਡਾਰ ਗੁਜਾਰੇ ਤੋ ਕਿੱਤੇ ਵੱਧ ਸਨ।ਬੱਚੇ ਤਾਂ ਦੋਵੇਂ ਅਮਰੀਕਾ ਸੈਟ ਹੋ ਗਏ ਸਨ।ਘਰਵਾਲੇ ਦੀ ਮੋਤ ਤੋ ਬਾਅਦ ਦਮੀ ਦਮ ਨੂੰ ਤਾਂ ਪੈਸਾ ਮੁਕਦਾ ਨਹੀ ਸੀ।ਪਰ ਉਸ ਦਾ ਮਨ ਹਰ ਵੇਲੇ ਅਸ਼ਾਤ ਰਹਿੰਦਾ ਸੀ।
ਪਾਠ ਵੀ ਕਰਦੀ,ਗੁਰਦੁਆਰੇ ਵੀ ਜਾਦੀ,ਦਾਨ ਪੁੰਨ ਵੀ ਕਰਦੀ।ਕਦੇ ਮਿਠਾਈਆਂ ਅਤੇ ਫਲ ਦੇ ਟੋਕਰੇ ਲੈ ਯਤੀਮਖਾਨੇ ਜਾਂਦੀ ਤੇ ਕਦੇ ਕੱਪੜੇ ਵੰਡਦੀ ਪਰ ਉਸ ਨੂੰ ਮਨ ਦੀ ਸ਼ਾਤੀ ਨਾ ਮਿਲਦੀ।ਪ੍ਰੇਮ ਕੌਰ ਇਕ ਦਿਨ ਗੁਰਦੁਆਰੇ ਦੇ ਨੇੜੇ ਬੈਠੇ ਮੰਗਤਿਆਂ ਨੂੰ ਕੁਝ ਵੰਡ ਰਹੀ ਸੀਤਾਂ ਉਸ ਦੀ ਨਜਰ ਇਕ ਬਿਰਧ ਮਾਈ ‘ਤੇ ਗਈ ਜਿਸ ਦੀ ਇਕ ਬਾਂਹ ਨਕਾਰਾ ਹੋ ਚੁੱਕੀ ਸੀ।ਅਤੇ ਨਜਰ ਵੀ ਜਾ ਚੁੱਕੀ ਸੀ। ਮਾਈ ਨੇ ਦੱਸਿਆਂ ਮੇਰਾ ਸਾਰਾ ਪਰਿਵਾਰ ਇਕ ਹਾਦਸੇ ਵਿਚ ਮਾਰਿਆਂ ਗਿਆਂ ਹੈ।ਇਕ ਪੋਤਰੀ ਤੇ ਮੈਂ ਬੱਚੀਆਂ ਸਾਂ।ਪੋਤਰੀ ਦਾ ਵਿਆਹ ਹੋ ਗਿਆ ਤੇ ਉਸ ਦਾ ਘਰਵਾਲਾ ਮੈਨੂੰ ਇੱਥੇ ਛੱਡ ਗਿਆ ਹੈ।
ਪ੍ਰੇਮ ਕੌਰ ਉਸ ਮਾਈ ਨੂੰ ਆਪਣੇ ਘਰ ਲੈ ਆਈ ਤੇ ਉਸਦੀ ਸੇਵਾ ਟਹਿਲ ਵਿਚ ਜੁੱਟ ਗਈ।ਮਾਈ ਦੀਆਂ ਅੱਖਾਂ ਦਾ ਅਪ੍ਰੇਸ਼ਨ ਕਰਵਾਇਆਂ ਤੇ ਉਸ ਨੂੰ ਕੁਝ ਧੁੰਦਲਾ ਜਿਹਾ ਦਿੱਸਣਾ ਸ਼ੁਰੂ ਹੋ ਗਿਆਂ।ਉਸਦੀ ਹਰ ਲੋੜ ਦਾ ਧਿਆਨ ਰੱਖਦੀ ।
ਪ੍ਰੇਮ ਕੌਰ ਨੂੰ ਮਨ ਦੀ ਸ਼ਾਤੀ ਦੇ ਨਾਲ-ਨਾਲ ਉਸਦੀ ਬੁੱਕਲ ਵਿਚ ਸਿਰ ਛੁਪਾਉਣ ਲਈ ਸੱਸ-ਮਾਂ ਦੀ ਘਾਟ ਵੀ ਪੂਰੀ ਹੋਣ ਲੱਗੀ ਤੇ ਉਹ ਖੁਸ਼ ਰਹਿਣ ਲੱਗ ਪਈ।