November 13, 2011 admin

ਬਾਵਾ ਨੇ ਆਤਮ ਲਗਰ ਹਲਕੇ ਦੇ 11 ਵਾਰਡਾ ‘ਚ 12 ਦੀ ਰੈਲੀ ਲਈ ਮੀਟਿੰਗਾਂ ਕੀਤੀਆਂ

ਲੁਧਿਆਣਾ – ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ਵਿਖੇ 12 ਨਵੰਬਰ ਦੀ ਕੈ: ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਹੇਠ ਹੋ ਰਹੀ ” ਪੰਜਾਬ ਬਚਾਓ, ਅਕਾਲੀ ਭਜਾਓ” ਰੈਲੀ ਲਈ ਕ੍ਰਿਸ਼ਨ ਕੁਮਾਰ ਬਾਵਾ ਸੀਨੀਅਰ ਕਾਂਗਰਸੀ ਨੇਤਾ ਸਾਬਕਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਨੇ ਆਤਮ ਨਗਰ ਹਲਕੇ ਦੇ 11 ਵਾਰਡਾਂ ‘ਚ ਸਵੇਰੇ 9 ਵਜੇ ਤੋ ਲੈ ਕੇ ਸ਼ਾਮ 7 ਵਜੇ ਤੱਕ ਭਰਵੀਆਂ ਮੀਟਿੰਗਾਂ ਕੀਤੀਆ। ਮੀਟਿੰਗ ਸਮੇ ਉਹਨਾਂ ਦੇ ਨਾਲ ਨਿਰਮਲ ਕੈੜ੍ਹਾ ਜਿਲ੍ਹਾ ਪ੍ਰਧਾਨ ਕਾਂਗਰਸ ਸੇਵਾ ਦਲ, ਗੁਰਮੇਲ ਸਿੰਘ ਮੇਲਾ ਸਾਬਕਾ ਕੌਸਲਰ, ਹਰਚੰਦ ਸਿੰਘ ਧੀਰ ਜਨਰਲ ਸਕੱਤਰ ਜਿਲ੍ਹਾ ਕਾਂਗਰਸ ਕਮੇਟੀ, ਪਰਮਜੀਤ ਸਿੰਘ ਆਹਲੂਵਾਲੀਆਂ ਜਿਲ੍ਹਾ ਚੇਅਰਮੈਨ ਰਾਜੀਵ ਗਾਂਧੀ ਪੰਚਾਇਤ ਰਾਜ ਸੰਗਠਨ, ਇੰਦਰਜੀਤ ਚੋਪੜਾ, ਰਾਜਿੰਦਰ ਚੋਪੜਾ ਸੀਨੀਅਰ ਕਾਂਗਰਸੀ ਆਗੂ, ਤਰਸੇਮ ਬਾਂਸਲ ਸੀਨੀਅਰ ਕਾਂਗਰਸੀ ਆਗੂ, ਯਸ਼ਪਾਲ ਸ਼ਰਮਾਂ, ਅਯੁੱਧਿਆ ਪ੍ਰਕਾਸ਼ ਘੁੱਕ, ਹਰਬੰਸ ਸਿੰਘ ਪਨੇਸਰ ਵਾਇਸ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ, ਕੁਲਦੀਪ ਚੰਦ ਸ਼ਰਮਾਂ, ਕਰਮਵੀਰ ਸ਼ੈਲੀ, ਬਲੇਸਵਰ ਦੈਤਿਯ, ਰੁਪਿੰਦਰ ਰਿੰਕੂ, ਗੁਰਦੇਵ ਸਿੰਘ ਟਾਕ, ਸਿਮਰਜੀਤ ਸਿੰਘ ਸੋਨੂੰ, ਰਾਜੇਸ਼ ਬਜਾਜ, ਹਰਵਿੰਦਰ ਸੌਖੀ, ਇੰਦਰਜੀਤ ਗਿੱਲ, ਮਹਿੰਦਰਪਾਲ ਸਿੰਗਲਾ, ਰੇਸ਼ਮ ਸਿੰਘ ਸੱਗੂ, ਬੂਟਾ ਸਿੰਘ ਬੈਰਾਗੀ, ਰਾਜ ਰਾਣੀ ਅਤੇ ਕੁਲਵਿੰਦਰ ਕਲਸੀ ਸਨ।
ਇਸ ਸਮੇ ਸ੍ਰੀ ਬਾਵਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਤੋ ਨਿਜਾਤ ਪਾਉਣ ਲਈ ਹਲਕਾ ਆਤਮ ਨਗਰ ਦੇ ਲੋਕ ਤਤਪਰ ਹਨ, ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਹੋਰ ਆਕਲੀ-ਭਾਜਪਾ ਦੀਆਂ ਧੱਕੇਸ਼ਾਹੀਆਂ ਬਰਦਾਸ਼ਤ ਨਹੀ ਕਰ ਸਕਦੇ ਉਹਨਾਂ ਕਿਹਾ ਕਿ ਰੋਜਾਨਾ ਨੋਜਵਾਨ ਬੱਚਿਆਂ ਦੇ ਸੜਕਾ ਤੇ ਹੱਕ ਮੰਗਦਿਆਂ ਦੇ ਕੁੱਟ ਪੈਦੀ ਹੁਣ ਮਾਂ-ਬਾਪ ਦੇਖ ਨਹੀ ਸਕਦੇ, ਹੁਣ ਤਾਂ ਲੋਕ ਇਨਾਂ ਫ੍ਰਿਕਾਪ੍ਰਸਤ ਪਾਰਟੀਆਂ ਨੁੰ ਚੱਲਦਾ ਕਰਕੇ ਹੀ ਸਾਹ ਲੈਣਗੇ।
ਇਸ ਸਮੇ ਵਿਨੋਦ ਬੱਠਲਾ ਬਲਾਕ ਪ੍ਰਧਾਨ, ਪੁਨੀਤ ਸਪਰਾ, ਮਨੀਸ਼ ਬਾਂਸਲ, ਰਜਨੀਸ਼, ਨੈਬ ਸਿੰਘ, ਮਦਨ ਗੋਇਲ, ਰਾਮ ਨਾਥ ਕਪੂਰ, ਨਵਜੋਤ ਸਿੰਘ, ਮੁਖਤਿਆਰ ਸਿੰਘ, ਕ੍ਰਿਸ਼ਨ ਲਾਲ, ਗੁਰਸੇਵਕ ਪਨੇਸਰ, ਮਨਜੀਤ ਬਾਬਾ, ਬਲਜਿੰਦਰ ਕੌਰ ਬੁੱਟਰ, ਸੁਰਜੀਤ ਕੌਰ, ਉਸ਼ਾ ਰਾਣੀ, ਸਵਰਨ ਸਿੰਘ, ਸਿਮਰਨ ਕੌਰ, ਜਗਤਾਰ ਸਿੰਘ ਗਰਚਾ, ਪ੍ਰੇਮ ਚੰਦ ਅਤੇ ਤਿਲਕ ਰਾਜ ਸ਼ਰਮਾਂ ਹਾਜਰ ਸਨ।

Translate »