November 13, 2011 admin

ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਹੁਸ਼ਿਆਰਪੁਰ ਵਿਖੇ ਸਾਲਾਨਾ ਸਪੋਰਟਸ ਮੀਟ-2011-12 ਦੇ ਸਮਾਪਨ ਸਮਾਰੋਹ ਅਤੇ ਇਨਾਮ ਵੰਡ ਸਮਾਗਮ

ਹੁਸ਼ਿਆਰਪੁਰ – ਸਵਾਮੀ ਸਰਵਾਨੰਦ ਗਿਰੀ ਪੰਜਾਬ ਯੂਨੀਵਰਸਿਟੀ ਰਿਜ਼ਨਲ ਸੈਂਟਰ ਹੁਸ਼ਿਆਰਪੁਰ ਵਿਖੇ ਸਾਲਾਨਾ ਸਪੋਰਟਸ ਮੀਟ-2011-12 ਦੇ ਸਮਾਪਨ ਸਮਾਰੋਹ ਅਤੇ ਇਨਾਮ ਵੰਡ ਸਮਾਗਮ ਦੇ ਮੌਕੇ ਤੇ ਡਿਪਟੀ ਕਮਿਸ਼ਨਰ ਸ੍ਰ: ਦੀਪਇੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪਦਮਸ੍ਰੀ ਕਰਤਾਰ ਸਿੰਘ ਆਈ. ਜੀ. (ਵਰਲਡ ਰੈਸਲਿੰਗ ਚੈਂਪੀਅਨ) ਵਿਸ਼ੇਸ਼ ਤੌਰ ਤੇ ਸ਼ਾਮਲ ਸਨ। ਸ੍ਰੀ ਪ੍ਰੇਮ ਚੰਦ ਢੀਂਗਰਾ, ਐਡਵੋਕੇਟ ਕੁਲਦੀਪ ਸਿੰਘ, ਅਮਰ ਪਾਲ ਸਿੰਘ, ਇੰਦਰਪਾਲ ਸਿੰਘ ਧੰਨਾ ਅਤੇ ਨਾਇਬ ਤਹਿਸੀਲਦਾਰ ਮਨਜੀਤ ਵੀ ਉਨ੍ਹਾਂ ਦੇ ਨਾਲ ਸਨ।
 ਡਿਪਟੀ ਕਮਿਸ਼ਨਰ ਨੇ ਜਯੋਤੀ ਜਗਾ ਕੇ ਇਨਾਮ ਵੰਡ ਸਮਾਗਮ ਦੇ ਮੌਕੇ ਤੇ ਸਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ । ਕਾਲਜ ਦੇ ਵਿਦਿਆਰਥੀਆਂ ਵੱਲੋਂ ਰੰਗਾ ਰੰਗ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ । ਇਸ ਮੌਕੇ ਤੇ ਉਨ੍ਹਾਂ ਵਿਦਿਆਰਥੀਆਂ ਵੱਲੋਂ ਵਧੀਆ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਤ ਕੀਤਾ। ਉਨ੍ਹਾਂ ਨੇ ਵੱਖ-ਵੱਖ ਖੇਡਾਂ ਵਿੱਚ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ। ਇਸ ਮੌਕੇ ਤੇ ਇੰਚਾਰਜ ਸਟੂਡੈਂਟ ਵੈਲਫੇਅਰ ਕਮੇਟੀ ਪ੍ਰੋ: ਵਰਿੰਦਰ ਨੇਗੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਸਪੋਰਟਸ ਮੀਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਿਜ਼ਨਲ ਸੈਂਟਰ ਕਾਲਜ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲੈ ਕੇ ਖੇਡਾਂ ਵਿੱਚ ਰੂਚੀ ਦਿਖਾਈ ਹੈ।
 ਪਦਮਸ੍ਰੀ ਕਰਤਾਰ ਸਿੰਘ ਆਈ.ਜੀ. (ਵਰਲਡ ਰੈਸਲਿੰਗ ਚੈਂਪੀਅਨ) ਅਤੇ ਪ੍ਰੇਮ ਚੰਦ ਢੀਂਗਰਾ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਰਿਜੀਨਲ ਸੈਂਟਰ ਦੇ ਵਿਦਿਆਰਥੀਆਂ ਵੱਲੋਂ ਸਭਿਆਚਾਰਕ ਪ੍ਰੋਗਰਾਮ ਦੇ ਵਧੀਆ ਪ੍ਰਦਰਸ਼ਨ ਕਰਨ ਤੇ ਉਨ੍ਹਾਂ ਦੀ ਪ੍ਰਸੰਸਾ ਕੀਤੀ ਅਤੇ ਵੱਖ-ਵੱਖ ਖੇਡਾਂ ਵਿੱਚ ਇਨਾਮ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ।
 ਇਸ ਸਾਲਾਨਾ ਸਪੋਰਟਸ ਮੀਟ 2011-12 ਦੀਆਂ ਵੱਖ-ਵੱਖ ਖੇਡਾਂ ਵਿੱਚ ਜੇਤੂ ਖਿਡਾਰੀਆਂ ਵਿੱਚੋਂ ਬੈਸਟ ਐਥਲੀਟ (ਲੜਕੀਆਂ) ਵਿੱਚ ਪਰਮਜੋਤ ਮੁਲਤਾਨੀ ਅਤੇ (ਲੜਕਿਆਂ) ਵਿੱਚ ਵਿਪੁਲ ਭਾਟੀਆ, ਬੈਸਟ ਕ੍ਰਿਕਟ (ਲੜਕੀਆਂ) ਟੀਮ ਵਿੱਚ ਰੋਕਰਸ ਅਤੇ (ਲੜਕਿਆਂ) ਵਿੱਚ ਮੀਨ ਮਸ਼ੀਨ, ਬੈਸਟ ਬਾਸਕਟ ਬਾਲ ਟੀਮ (ਲੜਕਿਆਂ) ਵਿੱਚ ਡਿਸਪਲੈਡੋ ਅਤੇ (ਲੜਕੀਆਂ) ਵਿੱਚ ਰੋਕਰਸ, ਵੈਡਮਿੰਟਨ ਦੀ ਖੇਡ ਵਿੱਚ (ਲੜਕੇ) ਅਵਿਸ਼ੇਕ ਭੱਟ, (ਲੜਕੀਆਂ) ਵਿੱਚੋਂ ਪ੍ਰਿੰਯਕਾ ਧੰਨਾ, ਵਾਲੀਬਾਲ ਖੇਡ ਵਿੱਚੋਂ (ਲੜਕੀਆਂ) ਰੋਕਰਸ ਅਤੇ (ਲੜਕੇ) ਡਿਸਪਲੈਡੋ, ਚੈਸ ਦੀ ਖੇਡ ਵਿੱਚ (ਲੜਕਿਆਂ) ਵਿੱਚ ਪ੍ਰਨੀਤ ਮਹੇਸ਼ਵਰੀ ਅਤੇ (ਲੜਕੀਆਂ) ਵਿੱਚ ਈਰਾ ਤਾਇਲ ਬੈਸਟ ਚੁਣੇ ਗਏ।

Translate »