November 13, 2011 admin

ਕਈ ਵਾਰੀ ਮੈਂ ਸੋਚਦਾ ਹਾਂ

ਕਈ ਵਾਰੀ ਮੈਂ  ਸੋਚਦਾ ਹਾਂ ਕਿ ਇਨੇ ਨਾਜ਼ੁਕ ਸੀ ਰਿਸ਼ਤੇ ਜੋ ਟੁਟ ਗਏ …

ਜਿਨਾ ਹਥਾਂ ਨੂੰ ਨਾਨਕ ਨੇ ਇਕ ਸੀ ਕੀਤਾ , ਓਹ ਕਿਸ ਗੱਲੋ ਛੁਟ ਗਏ. .

ਜਿਸ ਪਿਆਰ  ਦੇ ਗੇਹਨੇ ਕ੍ਰਿਸ਼ਨ ਨੇ ਪਰੋਏ  , ਓਹ ਕਿਸ ਹੱਥੌ ਲੁਟ ਗਏ …

ਕਈ ਵਾਰੀ ਮੈਂ  ਸੋਚਦਾ ਹਾਂ  ……………………..

ਸ਼ਬਰੀ ਦੇ ਓਹ ਬੇਰ ਏਨੇ ਮੀਠੇ ਸੀ  , ਪਰ ਕਿਸ ਗੱਲੋਂ ਖਾਂਦੇ ਸਾਰ ਹੀ ਥੁਕ ਗਏ…

ਕਈ ਵਾਰੀ ਮੈਂ  ਸੋਚਦਾ ਹਾਂ  ……………………

ਬੁੱਧ, ਮਹਾਂਵੀਰ ਦੇ ਓਹ ਪ੍ਰੀਤ ਦੇ ਲੀਰ , ਕੀ ਏਨੇ ਕੱਚੇ  ਸੀ ਜੋ ਇਕ ਧੋ  ਚ ਹੀ ਸਮੁੱਚ ( SHRINK ) ਗਏ…

ਕਈ ਵਾਰੀ ਮੈਂ  ਸੋਚਦਾ ਹਾਂ …………………………

ਸੱਭ ਧਰਮਾਂ ਨੂੰ  ਇਕ ਪਰਿਵਾਰ  ਸਮਝਿਆ ਸੀ ਭਗਤ ਨੇ  , ਪਰ ਇਹ ਪਾਕਿਸਤਾਨੀ  ਵੱਖਰੇ  ਕਿਵੇਂ ਉੱਠ ਗਏ …   

ਕਈ ਵਾਰੀ ਮੈਂ  ਸੋਚਦਾ ਹਾਂ …………………..

ਦਿਲ ਦੇ ਸਮੁੰਦਰ ਚ ਬੇ -ਲੌੜ ਪਾਣੀ  ਬਖਸ਼ਿਆ ਸੀ , ਕਿਵੇ ਵਿਸ਼ਾਲ ਇਹ ਸਾਗਰ ਹੁਣ ਛਪੱੜਾਂ ਜਿੰਨੇ ਸੁਕ ਗਏ

ਕਈ ਵਾਰੀ ਮੈਂ  ਸੋਚਦਾ ਹਾਂ  ………………………..

ਠੰਡ ਵਰਸਾਵੇ ਸੀਨੇ , ਸੂਰਜ ਨੂੰ ਦੇਵੇ ਮਾਤ ਨੀ

ਇਕੋ ਥਾਈਂ ਖੜੇ ਕੋਈ ਦਿਨੇ ਕੋਈ ਰਾਤ ਨੀ

ਕਿਵੇਂ ਹੁਣ ਨਾਲ ਮੱਕੜ ਦੇ , ਦੋਵੇ ਵਿਚ ਬਾਦਲਾਂ ਦੇ ਛੁਪ ਗਏ

ਕਈ ਵਾਰੀ ਮੈਂ  ਸੋਚਦਾ ਹਾਂ ਕਿ ਇਨੇ ਨਾਜ਼ੁਕ ਸੀ ਰਿਸ਼ਤੇ ਜੋ ਟੁਟ ਗਏ … …

ਕਈ ਵਾਰੀ ਮੈਂ  ਸੋਚਦਾ ਹਾਂ …………………

ਜਸਪ੍ਰੀਤ ਸਿੰਘ ਮੱਕੜ
80540-46814

Translate »