November 13, 2011 admin

ਸ਼ਰਮਿੰਦਾ ਹੋਵੇਗਾ…

ਮਾਂ -ਬਾਪ ਦੀ ਸਕਦਾ ਜੇ ਤੂ ਝਿੜਕ ਸਹਾਰ ਨਹੀ
 ਕਾਮਯਾਬ ਹੋ ਸਕਦਾ ਫ੍ਹਿਰ ਵਿਚ ਸੰਸਾਰ ਨਹੀ
  ਕਰਕੇ ਕੂੜ ਕਮਾਈ ਮੂਰਖ ਆਖਰ ਰੋਵੇਗਾ
   ਸਾਈ ਦੇ ਦਰਬਾਰ ਪਹੁੰਚ ਸ਼ਰਮਿੰਦਾ ਹੋਵੇਗਾ…
ਅੱਲਾ,ਵਾਹੇਗੁਰੁ ਰਾਮ ਵਿਚਾਲੇ ਕੰਧਾ ਕਰਦਾ ਕੀਉ
 ਮਰ-ਮਰ ਲੋਕ ਜੇਓੰਦੇ ਪਰ ਤੂ ਜੇਓੰਦਾ ਹੀ ਮਾਰਦਾ ਕੀਉ
  ਚਟਿੇ ਦਿਨ ਕਹਰਿ ਕਮਾਕੇ ਰੱਬ ਤੋਂ ਕਿਵੇ ਲ੍ਕੋਵੇਗਾ
   ਸਾਈ ਦੇ ਦਰਬਾਰ ਪਹੁੰਚ ਸ਼ਰਮਿੰਦਾ ਹੋਵੇਗਾ ..
ਜੇ ਭਲਾ ਨਹੀ ਕਰ ਸਕਦਾ, ਕਿਸੇ ਦਾ ਬੁਰਾ ਤਕਾਵੇ ਕੀਉ
 ਪੁਨ-ਦਾਨ ਨਹੀ ਜੇ ਹੁੰਦਾ, ਤਾਂ ਫ੍ਹਿਰ ਪਾਪ ਕਮਾਵੇ ਕੀਉ
  ਆਦਤ ਤੋਂ ਮਜਬੂਰ ਕਿਸੇ ਨੂ ਕਿਵੇ ਮ੍ਚੋਵੇਗਾ
   ਸਾਈ ਦੇ ਦਰਬਾਰ  ਪਹੰੁਚ ਸ਼ਰਮਿੰਦਾ ਹੋਵੇਗਾ …
ਰੱਬ ਨਾਲ ਵੀ ਲਾਈਆ ਠੱਗੀਆ ਘਟ ਨਹੀ ਜਾਪ ਦੀਆ
 ਧਰਤੀ ਮਾਂ ਦੇ ਸੀਨੇ ਮਾਰੇ ਛੁਰੀਆ ਪਾਪ ਦੀਆ
  ਪਰਾਏ ਖੂਨ ਵਿਚ ਆਪਣੇ ਸਾਜ ਤੂ ਕਚਿਰਕ ਧੋਵੇਗਾ
   ਸਾਈ ਦੇ ਦਰਬਾਰ ਪਹੰੁਚ ਸ਼ਰਮਿੰਦਾ ਹੋਵੇਗਾ …
ਕਿਸੇ ਨੂ ਕੀਉ ਕਰਾਹੇ ਪਾਵੇ , ਆਪ ਜੇ ਰਾਹ ਨਹੀ ਫੜ ਸਕਦਾ
 ਕਿਸੇ ਦੀ ਨੰਿਦਆਿ ਕਹਨੁ ਕਰਦਾ ”ਹਰੀ” ਜੇ ਸਿਫਤ ਨਹੀ ਕਰ ਸਕਦਾ
  ਓਹਦੇ ਸਾਹਮਣੇ ਤਾਣਕੇ ਛਾਤੀ ਕਿਵੇ ਖਲੋਵੇਗਾ
   ਸਾਈ ਦੇ ਦਰਬਾਰ ਪੰੁਹਚ ਸ਼ਰਮਿੰਦਾ ਹੋਵੇਗਾ…….


Hari Singh Barn
9872899505
harisinghbarn@yahoo.com

Translate »