ਅਮ੍ਰਿਤ ਵਰਗਾ ਦੁਧ ਪਲਾਕੇ ਪਾਲੇਆ ਜੇਹਨਾ ਨੂ
ਆਪੋ ਆਪਣੀ ਵਸਦੇ ਘਰੀ, ਕੀ ਮਾਂ ਚੱਟੇ ਇਹਨਾ ਨੂ
ਜਦੋ ਬੁਢਾਪਾ ਕਰੇ ਸੇਆਪਾ, ਖਿੜ ਖਿੜ ਹਸਦੇ ਨੇ
ਭਠ ਝੋਕਦੀ ਮਾਤਾ, ਬੇਟੇ ਸ਼ਹਰ ਚ ਵਸਦੇ ਨੇ…
ਗਿਰਗਟ ਵਾਂਗੋ ਰੰਗ ਬਦਲ੍ਗੇ , ਪੁੱਤ ਵਿਆਹਿਆਂ ਤੋ
ਲਖਾ ਆਸਾਂ ਲਾਈ ਬੈਠੀ ਸੀ ਮਾਂ ਜਾਏਂਆ ਤੋਂ
ਜਗ ਦੇ ਹਾਸੇ ਛੁਰਿਯਾਂ ਬਣ-ਬਣ ਸੀਨੇ ਧਸਦੇ ਨੇ
ਭਠ ਝੋਕਦੀ ਮਾਤਾ, ਬੇਟੇ ਸ਼ਹਰ ਚ ਵਸਦੇ ਨੇ…
ਸਾੜਆ ਨਾ ਕਰ ਲੇਕਿਨ ਤੂ ਨੂਹਾ ਦੇ ਸੀਨੇ ਮਾਂ
ਦਯਾ ਕਰਾਗੇ ਖਰਚ ਅਸੀਂ ਤੇਨੁ ਚੜੇ ਮਹਿਨੇ ਮਾਂ
ਪੜੇ ਲਿਖੇ ਪੁੱਤ -ਨੂਹਾ ਵੇਅੰਗ ਨਿਤ ਮਾਂ ਤੇ ਕਸਦੇ ਨੇ
ਭਠ ਝੋਕਦੀ ਮਾਤਾ , ਬੇਟੇ ਸ਼ਹਰ ਚ ਵਸਦੇ ਨੇ..
ਮੀਠੇ- ਮੀਠੇ ਬੋਲ ਮਾਵਾ ਦੇ ਫਿਕੇ ਜਾਪ੍ਨ੍ਗੇ
ਕਿਸ ਪੇਮਾਨੇ ਨਾਲ ਨਾਰਾ ਦੀ ਮਾਏਆ ਨਾਪਣਗੇ
ਮਾਇਆਧਾਰੀ ਪੇਂਡੂ ਕਲ੍ਚਰ ਨੂ ਵੀ ਡ੍ਸਦੇ ਨੇ
ਭਠ ਝੋਕਦੀ ਮਾਤਾ ਬੇਟੇ ਸ਼ਹਰ ਚ ਵਸਦੇ ਨੇ..
ਚਿਠੀ ਵੀ ਨਾ ਵੇਸ਼ਕ ਸ਼ੇਹਰੋ ਆਵੇ ਪੁੱਤਾਂ ਦੀ
ਮਾਂ ਦੀ ਮਮਤਾ ਤਾਂ ਵੀ ਖ਼ੈਰ ਮਨਾਵੇ ਪੁਤਾਂ ਦੀ
ਗਬਰੂ ਹੋਕੇ ਬੇਟੇ ਮਾਂ ਨੂ ਬੁਡੜ ਦਸਦੇ ਨੇ
ਨਰਕ ਝੋਕਦੀ ਮਾਈ , ਬੇਟੇ ਸ਼ਹਰ ਚ ਵਸਦੇ ਨੇ..
ਮਾਂ ਦੇ ਹਥੋਂ ਨਿਕਲੇ ਆਗੇਆਕਾਰ ਪਤਨੀਆ ਦੇ
”ਹਰੀ ਬਰਨ ” ਹੁਣ ਕੌਣ ਹੁਕਮ ਤੋਂ ਬਾਹਰ ਪਤਨੀਆ ਦੇ
ਢਿਲੀ- ਮਠੀ ਛਡ ਆਥਣੇ ਸ਼ਹਰ ਨੂ ਨਸਦੇ ਨੇ
ਭਠ ਝੋਕਦੀ ਮਾਤਾ ਬੇਟੇ ਸ਼ਹਰ ਚ ਵਸਦੇ ਨੇ..
harisinghbarn@yahoo.com
9872899505