November 13, 2011 admin

ਨਾਸੂਰ

ਇਕ ਦਿਨ ਇਕ ਬੁੱਢੜੀ ਮਾਈ

ਦਰ ਸਾਡੇ ਤੇ ਆਣ ਖੜੋਈ

ਕਦੇ ਦਰ ਸਾਡੇ ਵੱਲ ਨੀਝ ਲਾ ਨਿਹਾਰੇ

ਕਦੇ ਹਸਰਤ ਭਰੀਆਂ ਨਿਗਾਹਾਂ ਨਾਲ

ਘਰ ਅੰਦਰ ਝਾਤੀ ਮਾਰੇ

ਮੈਂ ਪੁਛਿਆ

ਮਾਤਾ ਜੀ ਕਿਸ ਨੂੰ ਮਿਲਣਾ ਏ?

ਕਿਸੇ ਨੂੰ ਨਹੀਂ ਪੁੱਤਰਾ

ਬੱਸ ਵਿੱਛੜੇ ਘਰ ਦੀ ਯਾਦ ਆਈ ਏ

ਮਾਈ ਦੀਆਂ ਅੱਖਾਂ ਨਮ ਹੋ ਗਈਆਂ

ਗੱਚ ਭਰ ਆਇਆ

ਤੇ ਫਿਰ ਅੱਥਰੂ ਵਹਿ ਤੁਰੇ

ਮੈਂ ਮਾਈ ਨੂੰ ਕੋਲ ਬੈਠਾ ਪੁਛਿਆ

ਕਿਉਂ ਪਏ ਰੋਂਦੇਓ

ਮਾਤਾ ਜੀ ਕੁੱਝ ਗੱਲ ਤੇ ਦੱਸੋ।

ਉਸ ਦੀਆਂ ਸਿਸਕੀਆਂ ਹਉਕੇ

ਜਦ ਕੁੱਝ ਥੱਮੇ

ਤਾਂ ਉਹ ਬੋਲੀ

ਪੁੱਤਰ ਮੈਂ ਜਦੋਂ ਵੀ ਇਥੋਂ ਲੰਘਾ

ਭਰੇ ਪੂਰੇ ਘਰ ‘ਚ ਬਾਲਾਂ ਨੂੰ ਖੇਡਦੇ ਵੇਖਾਂ

ਤ੍ਰੀਮਤਾਂ ਕੰਮੇ ਕਾਰੇ ਲੱਗੀਆਂ

ਮਰਦ ਕਦੇ ਕਾਰ ਮੋਟਰ ਸਾਈਕਲ ਧੋਂਦੇ ਵੇਖਾਂ

ਮੈਨੂੰ ਯਾਦ ਆ ਜਾਂਦਾ ਏ

ਅਸਾਡਾ ਬਹਾਵਲਪੁਰ ਵਾਲਾ ਘਰ।

ਮੇਰੇ ਵੀ ਪੰਜ ਵੀਰ ਹੈ ਸਨ

ਤੁਹਾਡੇ ਵਾਂਗ ਸਭ ਇਕੱਠੇ ਥੀਂਦੇ

ਘਰ ‘ਚ ਲੱਗੀ ਰਹਿੰਦੀ ਸੀ

ਹਰ ਵੇਲੇ ਰੋਣਕ।

ਬੁਰਾ ਨਾ ਮਨਾਂਵੀਂ ਪੁੱਤਰ

ਮੈਂ ਇਥੋਂ ਲੰਘਦੀ

ਮੂੰਹ ਪਰ੍ਹਾਂ ਮੋੜ ਲੈਂਦੀ ਹਾਂ

ਇਸ ਘਰ ਨੂੰ ਵੇਖ

ਸੰਤਾਲੀ ਦੀ ਵੰਢ ਦੇ ਨਾਸੂਰ ਫੁੱਟ ਪੈਂਦੇ ਨੇ

ਕਿਵੇਂ ਜਨੂੰਨੀਆਂ ਲੁੱਟਿਆ ਸੀ ਘਰ ਬਾਹਰ ਅਸਾਡਾ

ਘਰ ਦਾ ਇੱਕ ਇੱਕ ਜੀ ਕੋਹ ਕੋਹ ਵੱਢਿਆ ਸੀ

ਮੈਂ ਤੇ ਬਾਪੂ ਬਚਦੇ ਬਚਾਉਂਦੇ

ਇਸ ਪਿੰਡ ਆਣ ਵੱਸੇ।

ਮਾਈ ਦੇ ਅਥਰੂ ਫਿਰ ਵਹਿ ਤੁਰੇ

ਸਿਸਕੀਆਂ ਲੈਂਦੇ ਬੋਲੀ

ਲੱਖ ਭੁਲਾਂਵਾਂ

ਕੁੱਝ ਨਹੀਂ ਭੁੱਲਦਾ ਪੁੱਤਰਾ

ਅੱਜ ਵੀ ਮੇਰੇ ਚੇਤਿਆਂ ‘ਚ ਵੱਸਿਆ ਏ ਮੇਰਾ ਗਰਾਂ

ਮੇਰੀਆਂ ਪਿਆਰੀਆਂ ਸਹੇਲੀਆਂ ਜੈਬਾਂ ਤੇ ਜੁਲੈਖਾਂ

ਅੱਜ ਵੀ ਸੁਪਨਿਆਂ ‘ਚ ਮੇਰੇ ਨਾਲ ਆਣ ਖੇਡਣ

ਚਾਚੇ ਖੈਰੂ ਦੇ ਵਾੜੇ ਦੇ ਮਿੱਠੇ ਖ਼ਰਬੂਜੇ

ਵੱਢੇ ਪਿੱਪਲ ਤੇ ਝੂਟੀਆਂ ਪੀਘਾਂ

ਪੀਰ ਦੀ ਦਰਗਾਹ ਤੇ ਦੀਵਾ ਬਾਲਣਾ

ਕੁੱਝ ਵੀ ਤੇ ਨਹੀਂ ਭੁੱਲਾ।

ਬਾਪੂ ਮੇਰਾ ਚਰੋਕਣਾ ਤੁਰ ਗਿਆ ਏ

ਪਿੰਡ ਦੀ ਯਾਦ ‘ਚ ਤੜਪਦਾ ਨੀਰ ਵਹਾਉਂਦਾ

ਲੱਗਦਾ ਮੇਰੇ ਵੀ ਦਿਨ ਥੋੜੇ ਨੇ

ਸ਼ਾਲਾ ਹੱਸਦੇ ਵੱਸਦੇ ਰਹੋ ਪੁੱਤਰੋ

ਸ਼ਵੱਲੀ ਨਜ਼ਰ ਰਹੇ ਦਾਤੇ ਦੀ

ਤੁਹਾਡਾ ਘਰ ਵੇਖ

ਖੁੱਸਿਆ ਘਰ ਯਾਦ ਆ ਜਾਵੇ

ਅੱਜ ਮੈਂ ਆਪੇ ਤੇ ਕਾਬੂ ਨਾ ਪਾ ਸਕੀ

ਪੁੱਤਰਾ ਇਸ ਲਈ ਹਾਂ ਇਥੇ ਆਣ ਰੁਕੀ

ਨਾਸੂਰ

ਇਕ ਦਿਨ ਇਕ ਬੁੱਢੜੀ ਮਾਈ

ਦਰ ਸਾਡੇ ਤੇ ਆਣ ਖੜੋਈ

ਕਦੇ ਦਰ ਸਾਡੇ ਵੱਲ ਨੀਝ ਲਾ ਨਿਹਾਰੇ

ਕਦੇ ਹਸਰਤ ਭਰੀਆਂ ਨਿਗਾਹਾਂ ਨਾਲ

ਘਰ ਅੰਦਰ ਝਾਤੀ ਮਾਰੇ

ਮੈਂ ਪੁਛਿਆ

ਮਾਤਾ ਜੀ ਕਿਸ ਨੂੰ ਮਿਲਣਾ ਏ?

ਕਿਸੇ ਨੂੰ ਨਹੀਂ ਪੁੱਤਰਾ

ਬੱਸ ਵਿੱਛੜੇ ਘਰ ਦੀ ਯਾਦ ਆਈ ਏ

ਮਾਈ ਦੀਆਂ ਅੱਖਾਂ ਨਮ ਹੋ ਗਈਆਂ

ਗੱਚ ਭਰ ਆਇਆ

ਤੇ ਫਿਰ ਅੱਥਰੂ ਵਹਿ ਤੁਰੇ

ਮੈਂ ਮਾਈ ਨੂੰ ਕੋਲ ਬੈਠਾ ਪੁਛਿਆ

ਕਿਉਂ ਪਏ ਰੋਂਦੇਓ

ਮਾਤਾ ਜੀ ਕੁੱਝ ਗੱਲ ਤੇ ਦੱਸੋ।

ਉਸ ਦੀਆਂ ਸਿਸਕੀਆਂ ਹਉਕੇ

ਜਦ ਕੁੱਝ ਥੱਮੇ

ਤਾਂ ਉਹ ਬੋਲੀ

ਪੁੱਤਰ ਮੈਂ ਜਦੋਂ ਵੀ ਇਥੋਂ ਲੰਘਾ

ਭਰੇ ਪੂਰੇ ਘਰ ‘ਚ ਬਾਲਾਂ ਨੂੰ ਖੇਡਦੇ ਵੇਖਾਂ

ਤ੍ਰੀਮਤਾਂ ਕੰਮੇ ਕਾਰੇ ਲੱਗੀਆਂ

ਮਰਦ ਕਦੇ ਕਾਰ ਮੋਟਰ ਸਾਈਕਲ ਧੋਂਦੇ ਵੇਖਾਂ

ਮੈਨੂੰ ਯਾਦ ਆ ਜਾਂਦਾ ਏ

ਅਸਾਡਾ ਬਹਾਵਲਪੁਰ ਵਾਲਾ ਘਰ।

ਮੇਰੇ ਵੀ ਪੰਜ ਵੀਰ ਹੈ ਸਨ

ਤੁਹਾਡੇ ਵਾਂਗ ਸਭ ਇਕੱਠੇ ਥੀਂਦੇ

ਘਰ ‘ਚ ਲੱਗੀ ਰਹਿੰਦੀ ਸੀ

ਹਰ ਵੇਲੇ ਰੋਣਕ।

ਬੁਰਾ ਨਾ ਮਨਾਂਵੀਂ ਪੁੱਤਰ

ਮੈਂ ਇਥੋਂ ਲੰਘਦੀ

ਮੂੰਹ ਪਰ੍ਹਾਂ ਮੋੜ ਲੈਂਦੀ ਹਾਂ

ਇਸ ਘਰ ਨੂੰ ਵੇਖ

ਸੰਤਾਲੀ ਦੀ ਵੰਢ ਦੇ ਨਾਸੂਰ ਫੁੱਟ ਪੈਂਦੇ ਨੇ

ਕਿਵੇਂ ਜਨੂੰਨੀਆਂ ਲੁੱਟਿਆ ਸੀ ਘਰ ਬਾਹਰ ਅਸਾਡਾ

ਘਰ ਦਾ ਇੱਕ ਇੱਕ ਜੀ ਕੋਹ ਕੋਹ ਵੱਢਿਆ ਸੀ

ਮੈਂ ਤੇ ਬਾਪੂ ਬਚਦੇ ਬਚਾਉਂਦੇ

ਇਸ ਪਿੰਡ ਆਣ ਵੱਸੇ।

ਮਾਈ ਦੇ ਅਥਰੂ ਫਿਰ ਵਹਿ ਤੁਰੇ

ਸਿਸਕੀਆਂ ਲੈਂਦੇ ਬੋਲੀ

ਲੱਖ ਭੁਲਾਂਵਾਂ

ਕੁੱਝ ਨਹੀਂ ਭੁੱਲਦਾ ਪੁੱਤਰਾ

ਅੱਜ ਵੀ ਮੇਰੇ ਚੇਤਿਆਂ ‘ਚ ਵੱਸਿਆ ਏ ਮੇਰਾ ਗਰਾਂ

ਮੇਰੀਆਂ ਪਿਆਰੀਆਂ ਸਹੇਲੀਆਂ ਜੈਬਾਂ ਤੇ ਜੁਲੈਖਾਂ

ਅੱਜ ਵੀ ਸੁਪਨਿਆਂ ‘ਚ ਮੇਰੇ ਨਾਲ ਆਣ ਖੇਡਣ

ਚਾਚੇ ਖੈਰੂ ਦੇ ਵਾੜੇ ਦੇ ਮਿੱਠੇ ਖ਼ਰਬੂਜੇ

ਵੱਢੇ ਪਿੱਪਲ ਤੇ ਝੂਟੀਆਂ ਪੀਘਾਂ

ਪੀਰ ਦੀ ਦਰਗਾਹ ਤੇ ਦੀਵਾ ਬਾਲਣਾ

ਕੁੱਝ ਵੀ ਤੇ ਨਹੀਂ ਭੁੱਲਾ।

ਬਾਪੂ ਮੇਰਾ ਚਰੋਕਣਾ ਤੁਰ ਗਿਆ ਏ

ਪਿੰਡ ਦੀ ਯਾਦ ‘ਚ ਤੜਪਦਾ ਨੀਰ ਵਹਾਉਂਦਾ

ਲੱਗਦਾ ਮੇਰੇ ਵੀ ਦਿਨ ਥੋੜੇ ਨੇ

ਸ਼ਾਲਾ ਹੱਸਦੇ ਵੱਸਦੇ ਰਹੋ ਪੁੱਤਰੋ

ਸ਼ਵੱਲੀ ਨਜ਼ਰ ਰਹੇ ਦਾਤੇ ਦੀ

ਤੁਹਾਡਾ ਘਰ ਵੇਖ

ਖੁੱਸਿਆ ਘਰ ਯਾਦ ਆ ਜਾਵੇ

ਅੱਜ ਮੈਂ ਆਪੇ ਤੇ ਕਾਬੂ ਨਾ ਪਾ ਸਕੀ

ਪੁੱਤਰਾ ਇਸ ਲਈ ਹਾਂ ਇਥੇ ਆਣ ਰੁਕੀ

Translate »