November 13, 2011 admin

ਜਵਾਨੀ

ਜਵਾਨੀ ਚਾਰ ਦਿਨਾਂ ਦੀ

ਨੱਚ ਲੈ ਟੱਪ ਲੈ ਭੰਗਵੜੇ ਪਾ ਲੈ

ਦਿਲ ਦੇ ਅਰਮਾਨ ਪੁਗਾ ਲੈ ਮਿੱਤਰਾ

ਜਵਾਨੀ ਚਾਰ ਦਿਨਾਂ ਦੀ

ਫਿਰ ਨਹੀਂ ਇਹ ਥਿਆਉਣੀ

ਜਵਾਨੀ ਚਾਰ ਦਿਨਾਂ ਦੀ ।

 

ਪਿਆਰ ਮੁਹੱਬਤਾਂ ਦੇ ਗੀਤ ਗਾ ਲੈ

ਯਾਰੀਆਂ ਦੋਸਤੀਆਂ ਦੀ ਪੀਂਘ ਵਧਾ ਲੈ

ਜੀਵਨ ਦੀ ਫੁੱਲਵਾੜੀ ‘ਚ’

ਸੋਹਣੇ ਫੁੱਲ ਖਿੜਾ ਲੈ ਮਿੱਤਰਾ।

 

ਜਵਾਨੀ ਚਾਰ ਦਿਨਾਂ ਦੀ

ਨੱਚ ਲੈ ਟੱਪ ਲੈ ਭੰਗਵੜੇ ਪਾ ਲੈ……

 

ਰੰਗ ਬਿਰੰਗੇ ਵੇਖ ਲੈ ਸੁਪਨੇ

ਗਿਆਨ ਦੀ ਜੋਤ ਜਗਾ ਲੈ

ਜੀਵਨ ਜੇ ਖੁਸ਼ਹਾਲ ਬਨਾਉਣਾ

ਮਨ ਭਾਉਂਦੀ ਕਾਰ ਅਪਣਾ ਲੈ ਮਿੱਤਰਾ।

 

ਜਵਾਨੀ ਚਾਰ ਦਿਨਾਂ ਦੀ

ਨੱਚ ਲੈ ਟੱਪ ਲੈ ਭੰਗਵੜੇ ਪਾ ਲੈ……

 
ਜਵਾਨੀ ਦੇ ਜੋਸ਼ ‘ਚ’

ਹੋਸ਼ ਨਾ ਗਵਾ ਬੈਠੀਂ

ਮਾਤ ਪਿਤਾ ਦੀ ਸੇਵ ਕਮਾ ਅਸੀਸਾਂ ਲੈ

ਜੀਵਨ ਸਫਲ ਬਣਾ ਲੈ ਮਿੱਤਰਾ

 

ਜਵਾਨੀ ਚਾਰ ਦਿਨਾਂ ਦੀ

ਨੱਚ ਲੈ ਟੱਪ ਲੈ ਭੰਗਵੜੇ ਪਾ ਲੈ

ਜੀਵਨ ਦੀ ਫੁੱਲਵਾੜੀ ‘ਚ’

ਸੋਹਣੇ ਫੁੱਲ ਖਿੜਾ ਲੈ ਮਿੱਤਰਾ।

 

 

             |||||ਅੰਮ੍ਰਿਤ ਮੰਨਣ…

              94632-24535

Translate »