[ਗਿਆਨ ਸਿੰਘ ਕੋਟਲੀ ਵੈਨਕੂਵਰ]
1
ਕਰਦੇ ਨੇ ਮੂੰਹ ਮੁਲਾਹਜ਼ੇ, ਲੋਕਾਂ ਨੂੰ ਫਾਹੁਣ ਵਾਲੇ ।
ਬਣ ਗਏ ਨੇ ਆਪ ਚਮਚੇ, ਚਮਚੇ ਬਨਾਉਣ ਵਾਲੇ ।
2
ਦਿਲ ਨੂੰ ਹੈ ਸੱਟ ਵੱਜਦੀ, ਮਨ ਵੀ ਉਦਾਸ ਹੁੰਦਾ,
ਕਰਦੇ ਜਾਂ ਚਾਲਬਾਜ਼ੀ, ਰਹਿਬਰ ਕਹਾਉਣ ਵਾਲੇ ।
3
ਇਹ ਗੰਢ ਤੁੱਪ ਕਰਦੇ, ਇਹ ਝੂਠ ਬੋਲਦੇ ਨੇ,
ਛੋਟੀ ਜਾਂ ਕੋਈ ਵਡੀ, ਕੁਰਸੀ ਨੂੰ ਪਾਉਣ ਵਾਲੇ ।
4
ਛੱਡਦੇ ਨਾਂ ਆਪ ਕੁਰਸੀ, ਲੜਦੇ ਨੇ ਚੌਧਰਾਂ ਲਈ,
ਗਾਥਾ ਸਹੀਦੀਆਂ ਦੀ, ਜੱਗ ਨੂੰ ਸੁਨਾਉਣ ਵਾਲੇ ।
5
ਨ੍ਹੇਰੇ ਚ` ਬੈਠ ਘੜਦੇ, ਵਧੀਆ ਇਹ ਝੂਠ ਚਾਲਾਂ,
ਦਿਨ ਨੂੰ ਸਜਾਊ ਸੁੰਦਰ, ਮੁੱਖੜਾ ਦਿਖਾਉਣ ਵਾਲੇ ।
6
ਕੀ ਕਰਨਗੇ ਅਗੇਰੇ, ਇਹ ਧਰਮ ਕਰਮ ਖਾਤਿਰ,
ਹੁਣ ਤੋਂ ਹੀ ਚੌਧਰਾਂ ਲਈ, ਨਾਟਕ ਦਖਾਉਣ ਵਾਲੇ ।
7
ਸੇਵਾ ਤਿਆਗ ਦੇ ਤਾਂ, ਨੇੜੇ ਨਾਂ ਜਾਣ ਭੱੁਲ ਕੇ,
ਹਰ ਥਾਂ ਪਧਾਰ ਆਪਣੀ, ਜੈ ਜੈ ਕਰਾਉਣ ਵਾਲੇ ।
8
ਯਾ ਰੱਬ ਸੁਮੱਤ ਬਖਸ਼ੀਂ, ਇਨ੍ਹਾਂ ਲੀਡਰਾਂ ਨੂੰ ਸਾਡੇ,
ਏਕੇ ਤੇ ਪਿਆਰ ਅੰਦਰ, ਲੂਤੀ ਜੋ ਲਾਉਣ ਵਾਲੇ ।
[604 5027151]