ਅੰਮ੍ਰਿਤ ਲਾਲ ਮੰਨਣ
ਨਾ ਕਰ ਗਿਲਾ ਸੋਹਣਿਆ
ਵਕਤ ਲਗਾਈ ਜਾਹ
ਦੇ ਦੇ ਰਿਸ਼ਵਤਾਂ ਸੋਹਣਿਆ
ਕੰਮ ਕਢਾਈ ਜਾਹ।
ਦਫਤਰਾਂ ਦੇ ਬਾਬੂ ਤੇਰੇ ਵੀਰ ਨਹੀਂ
ਪੈਸਾ ਹੈ ਪ੍ਰਧਾਨ ਕਿਤੇ ਜਮੀਰ ਨਹੀਂ
ਬਾਬੂ ਤੋਂ ਵਜ਼ੀਰ ਤਕ ਇਕੋ ਜੁੰਡਲੀ ਏ
ਰਿਸ਼ਵਤ ਖੋਰ ਨਾਗਾਂ ਹਰ ਥਾਂ ਮਾਰੀ ਕੁੰਡਲੀ ਏ
ਨਾ ਕਰ ਗਿਲਾ ਸੋਹਣਿਆ
ਵਕਤ ਲਗਾਈ ਜਾਹ………
ਕਰ ਲਾ ਹੇਰਾ ਫੇਰੀ ਤੰੂ ਵੀ ਨੋਟ ਕਮਾਈ ਜਾਹ
ਦੇ ਦੇ ਫੇਰ ਵੱਡੀਆਂ ਆਪਣੀ ਜਾਨ ਬਚਾਈ ਜਾਹ
ਕਰੇਂਗਾ ਕਿਥੇ ਫਰਿਆਦ ਇਨਸਾਫ ਦੀ ਦੇਵੀ ਅੰਨੀ ਏ
ਜੱਜਾਂ ਤੇ ਵਕੀਲਾਂ ਨੇ ਵੀ ਨੋਟਾਂ ਦੀ ਭਾਸ਼ਾ ਸੁਨਣੀ ਏ
ਨਾ ਕਰ ਗਿਲਾ ਸੋਹਣਿਆ
ਵਕਤ ਲਗਾਈ ਜਾਹ………
ਲੱਭਦਾ ਨਹੀਂ ਹੁਣ ਕਿਧਰੇ ਵੀ ਰੱਬ ਦਾ ਬੰਦਾ ਏ
ਹਰ ਸਖ਼ਸ਼ ਲਗਾਈ ਬੈਠਾ ਆਪਣਾ ਆਪਣਾ ਫੰਦਾ ਏ
ਲੱਗਦਾ ਰੱਬ ਵੀ ਖ੍ਰੀਦ ਲਿਆ ਰਿਸ਼ਵਤ ਖੋਰਾਂ ਨੇ
ਚੋਰ ਉਚੱਕਿਆਂ ਦੇ ਹੀ ਘਰ ਲਹਿਰਾਂ ਬਹਿਰਾਂ ਨੇ
ਨਾ ਕਰ ਗਿਲਾ ਸੋਹਣਿਆ
ਵਕਤ ਲਗਾਈ ਜਾਹ………
ਤੰੂ ਵੀ ਜੇ ਚਾਹੇਂ ਕਰ ਲੈ ਲੁੱਟ ਘਸੁੱਟ ਚੋਰ ਬਜ਼ਾਰੀ
ਵੱਡੀ ਦੇ ਕੇ ਛੱੁਟ ਜਾਂਦੀ ਏ ਦੁਨੀਆ ਸਾਰੀ
ਵੇਚ ਕੇ ਦੀਨ ਇਮਾਨ ਦਮੜੇ ਕਮਾ ਲਵੋ
ਰੱਬ ਦੇ ਘਰ ਜਾ ਫਿਰ ਭੁੱਲਾਂ ਬਖ਼ਸ਼ਾ ਲਵੋ
ਨਾ ਕਰ ਗਿਲਾ ਸੋਹਣਿਆ
ਵਕਤ ਲਗਾਈ ਜਾਹ………
ਮਿਹਨਤ ਕਸ਼ਾਂ ਦੇ ਘਰ ਅੱਜ ਵੀ ਫਾਕੇ ਨੇ
ਰਿਸ਼ਵਤ ਖੋਰਾਂ ਦੇ ਐਸ਼ਾਂ ਕਰਦੇ ਵਿਹਲੜ ਕਾਕੇ ਨੇ
ਇਮਾਨਦਾਰੀ ਜੇ ਕਿਧਰੇ ਤੂੰ ਵਿਖਾਏਂਗਾ
ਹੋਣਾ ਨਹੀ ਕੋਈ ਕੰਮ ਧੱਕੇ ਖਾਏਂਗਾ
ਨਾ ਕਰ ਗਿਲਾ ਸੋਹਣਿਆ
ਵਕਤ ਲਗਾਈ ਜਾਹ………
ਪਾ ਲੈ ਤੰੂ ਵੀ ਕੁੰਢੀ ਜਿੱਥੇ ਪਾਈ ਜਾਂਦੀ ਏ
ਸਰਕਾਰ ਵੀ ਤਾਂ ਬਿਜਲੀ ਮੁਫਤ ਲੁਟਾਈ ਜਾਂਦੀ ਏ
ਲੋਟੂਆਂ ਦੀ ਟੋਲੀ ਦੇਸ਼ ਨੂੰ ਖਾਈ ਜਾਂਦੀ ਏ
ਪਤਾ ਨਹੀਂ ਕਿਹੜੀ ਤਾਕਤ ਦੇਸ਼ ਚਲਾਈ ਜਾਂਦੀ ਏ
ਨਾ ਕਰ ਗਿਲਾ ਸੋਹਣਿਆ
ਵਕਤ ਲਗਾਈ ਜਾਹ
ਦੇ ਦੇ ਰਿਸ਼ਵਤਾਂ ਸੋਹਣਿਆ
ਕੰਮ ਕਢਾਈ ਜਾਹ।
ਅਮਰਟਿ ਲ਼ੳਲ ੰੳਨਨੳਨ