ਸੁਬ੍ਹਾ ਸਵੇਰੇ ਜਦ ਵੀ ਸੈਰ ਨੂੰ ਜਾਵਾਂ
ਕਾਦਰ ਦੀ ਕੁਦਰਤ ਨੂੰ ਮੈਂ ਮਿਲ ਆਵਾਂ।
ਰੁਮਕਦੀ ਸ਼ੀਤਲ ਪੌਣ,ਮਨ ਖਿੜਾਵੇ
ਤਨ ਵੀ ਤਰੋ ਤਾਜ਼ਾ ਹੋ ਜਾਵੇ।
ਚਹਿਕਦੇ ਪੰਛੀ,ਮਿਠੜੇ ਗੀਤ ਸੁਨਾਵਣ
ਬੇਸੁਰੀ ਜ਼ਿੰਦਗੀ ਨੂੰ ਮਨਮੋਹਣੇ ਸੁਰ ਦੇ ਜਾਵਣ।
ਸੁਬ੍ਹਾ ਸਵੇਰੇ ਜਦ ਵੀ ਸੈਰ ਨੂੰ ਜਾਵਾਂ
ਨਵੀਂ ਸੋਚ ਤੇ ਜੋਸ਼ ਲੈ ਘਰ ਆਵਾਂ।
ਆਓ ਬੱਚਿਓ,ਬੱੁਢਿਓ ਤੇ ਜਵਾਨੋ
ਰੋਜ਼ ਸੈਰ ਨੂੰ ਜਾਈਏ
ਕਾਦਰ ਦੀ ਕੁਦਰਤ ਵਿੱਚੋਂ
ਝੋਲੀ ਭਰ ਸੁਗਾਤਾਂ ਲੈ ਆਈਏ ।
………ਅੰਮ੍ਰਿਤ ਮੰਨਣ………