November 13, 2011 admin

ਜੀਂਦੇ ਨੇ ਜੀਣ ਵਾਲੇ

ਗਿਆਨ ਸਿੰਘ ਕੋਟਲੀ, ਵੈਨਕੂਵਰ

1

   ਰਹਿੰਦੇ ਨੇ ਜ਼ਖਮ ਭਾਵੇਂ, ਸੀਨੇ ਦੇ  ਸੀਣ ਵਾਲੇ ।   

   ਲਮਹਂੇ ਸਜਾ ਕੇ ਫਿਰ ਵੀ, ਜੀਂਦੇ ਨੇ ਜੀਣ ਵਾਲੇ । 

 2

   ਪਰਬਤ ਸਮਾਨ ਝੇੜੇ, ਕੀ ਆਫਤਾਂ ਦੀ ਉਲਝਣ,    

   ਪਰਲੋ ਨੂੰ ਡੀਕ ਜਾਂਦੇ, ਪੀੜਾਂ ਨੂੰ ਪੀਣ ਵਾਲੇ ।   

3

   ਮੰੰਜ਼ਲ ਮੁਕਾਮ ਰਸਤਾ, ਉਹਨਾਂ ਦੀ ਸਾਦਿਕੀ ਹੈ,

   ਕਾਦਰ ਦੀ ਕੀਰਤੀ ਦੇ, ਕਾਇਲ ਜੋ ਥੀਣ ਵਾਲੇ ।

4

   ਅਮਲਾਂ ਦੀ ਸਾਖ ਤੇ ਹੀ, ਜਾਂਦੇ ਮਹਾਨ ਪਰਖੇ,  

   ਭਾਵੇਂ ਉਹ ਰਾਠ ਰਾਜੇ, ਭਾਵੇਂ ਨੇ ਰੀਣ ਵਾਲੇ ।

5

   ਭੁੱਲ ਕੇ ਦਵੈਤ ਬੈਠੇ, ਉਹ ਈਰਖਾ ਤੇ ਸਾੜਾ,

   ਗੈਰਾਂ ਦਾ ਦਰਦ ਅਪਣੇ, ਅੰਦਰ ਰਸੀਣ ਵਾਲੇ ।

6

   ਸੁਰਗਾਂ ਸਮਾਨ ਕਹਿੰਦੇ, ਉਹ ਯਾਰੜੇ ਦਾ ਸੱਥਰ,

   ਯਾਰਾਂ ਦੇ ਯਾਰ ਜਿਹੜੇ, ਯਾਰਾਂ ਲਈ ਜੀਣ ਵਾਲੇ ।

7

   ਸਾਬਰ ਸ਼ਊਰ ਸੁਰਤੀ, ਸਿਦਕੀ ਅਮੀਰ ਜਿਹੜੇ,      

   ਓਹੀ ਨੇ ਅਸਲ ਆਕਿਲ, ਅਕਲਾਂ ਮਹੀਨ ਵਾਲੇ ।     

8

   ਅਰਸ਼ੀ ਸੁਮੇਰ ਸੁਪਨੇ, ਕੀ ਸ਼ਾਂਤੀ ਦਾ ਆਲਮ,     

   ਜੱਨਤ ਵੀ ਸਿਰਜ ਲੈਂਦੇ, ਹਿਰਦੇ ਹਸੀਨ ਵਾਲੇ ।    — 604 5027151–

Translate »