November 13, 2011 admin

ਜਾਨਾਂ ਦੇਸ਼ ਆਜ਼ਾਦੀ ਤੋਂ ਵਾਰ ਦਈਏ

 [ਗਿਆਨ ਸਿੰਘ ਕੋਟਲੀ ਵੈਨਕੂਵਰ]

1

ਅਸੀਂ ਸੱਚਿਆਂ ਸੁੱਚਿਆਂ ਲੀਡਰਾਂ ਨੇ,

ਨਹੀਓਂ ਕੌਮ ਦਾ ਕੋਈ ਨੁਕਸਾਨ ਕੀਤਾ।

2

ਕੀਤੀ ਅਸਾਂ ਨੇ ਨਹੀਂ ਕੋਈ ਚਾਲਬਾਜੀ,

ਹੇਰਾ ਫੇਰੀ ਦਾ ਨਹੀਂ ਸਾਮਾਨ ਕੀਤਾ ।

3

ਲੂਤੀ ਲਾਉਣ ਦੀ ਗੱਲ ਨਾ ਕਦੇ ਕੀਤੀ,

ਝੂਠਾ ਕਦੇ ਨਾ ਕੁੱਝ ਬਿਆਨ ਕੀਤਾ ।

4

ਕੁੰਨਬਾ-ਪਰਵਰੀ ਅਸਾਂ ਨਾ ਕਦੇ ਕੀਤੀ,

ਰਿਸ਼ਵਤ ਵਲ ਨਾਂ ਕਦੇ ਧਿਆਨ ਕੀਤਾ ।

5

ਅਸੀਂ ਦੇਸ਼ ਤੇ ਕੌਮ ਦੀ ਰੱਖਿਆ ਲਈ,

ਲੱਖਾਂ ਗੱਦੀਆਂ ਦਿਲੋਂ ਵਿਸਾਰ ਦਈਏ ।

6

ਠੋਹਕਰ ਮਾਰ ਕੇ ਚੌਧਰਾਂ ਕੁਰਸੀਆਂ ਨੂੰ,

ਜਾਨਾਂ ਦੇਸ਼ ਆਜ਼ਾਦੀ ਤੋਂ ਵਾਰ ਦਈਏ ।

 

[ਰੋਜ਼ਾਨਾ "ਦੇਸ਼ ਦਰਪਣ" ਕਲਕੱਤਾ ,  ਅਗਸਤ 17, 1981]

Translate »