November 13, 2011 admin

ਸ਼ਮਸ਼ਾਨ ਬਣ ਗਏ

ਗਿਆਨ ਸਿੰਘ ਕੋਟਲੀ ਵੈਨਕੂਵਰ

 1
ਕੀਤੀ ਰੱਬ ਜੀ ਬੜੀ ਮਹਾਨ ਬਖਸ਼ਿਸ਼,
ਘਰ ਜੱਗ ਜਹਾਨ ਘਮਸਾਨ ਬਣ ਗਏ । 
2
ਜਿਹੜੇ ਜਾ ਅਸਮਾਨੇ ਵੀ ਲਾਉਣ ਲੂਤੀ,
ਐਸੇ ਉੱਚੇ ਨੇ ਸਾਡੇ ਬਿਆਨ ਬਣ ਗਏ ।   
3
ਬੇਲਿਹਾਜ਼ ਬੇਦਰਦ ਬੇਕਿਰਕ ਬੇਦਿਲ,
ਕੇਹੋ ਜਹੇ ਨੇ ਇਹ ਇਨਸਾਨ ਬਣ ਗਏ । 
4
ਦੇਖੋ ਜਿਧਰ ਵੀ ਪਈ ਏ ਕੋਈ ਆਫਤ,
ਢਾਰੇ ਸੁੱਖਾਂ ਦੇ ਹਨ ਸ਼ਮਸ਼ਾਨ ਬਣ ਗਏ ।
5
ਰਹਿੰਦੇ ਤੁਰੇ ਤੂਫਾਨ ਭੁਚਾਲ ਝੱਖੜ,    
ਹੜ੍ਹ ਨਿੱਤ ਦੇ ਸਾਡੇ ਮਹਿਮਾਨ ਬਣ ਗਏ । 
6
ਵਸਦੇ ਘੁੱਗ ਸੀ ਸ਼ਹਿਰ ਗਿਰਾਂ ਜਿਹੜੇ,
ਹੂੰਝੇ ਗਏ ਉਹ ਰੜੇ ਮੈਦਾਨ ਬਣ ਗਏ ।      
            

      [604 5027151]

Translate »