ਗਿਆਨ ਸਿੰਘ ਕੋਟਲੀ ਵੈਨਕੂਵਰ
1
ਆਸ਼ਿਕ ਨੇ ਖੁਸ਼ ਮਿਜ਼ਾਜ਼ੀ, ਕਰਦੇ ਰੰਗੀਨ ਗੱਲਾਂ ।
ਜਾਚਿਕ ਨੇ ਦਿਲ ਦਿਮਾਗੀ, ਕਰਦੇ ਜ਼ਹੀਨ ਗੱਲਾਂ ।
2
ਖੁਸੀਆਂ ਤੇ ਖੇੜਿਆਂ ਦੇ, ਕਰਨੇ ਸਾਕਾਰ ਸੁਪਨੇ,
ਦੱਸਦੇ ਨੇ ਸ਼ੌਕ ਆਪਣਾ, ਕਰਕੇ ਸ਼ੌਕੀਨ ਗੱਲਾਂ ।
3
ਸਿਦਕਾਂ ਦੇ ਪਾਰ ਬੇੜੇ, ਜ਼ਹਿਮਤ ਦੇ ਲੱਖ ਝੇੇੜੇ,
ਸਾਦਿਕ ਨੂੰ ਦੱਸਦੀਆਂ ਨੇ, ਕਰਨਾ ਯਕੀਨ ਗੱਲਾਂ ।
4
ਉਹ ਹੀ ਸੁਭਾਗ ਸੁਖੀਏੇ, ਉਹਨਾਂ ਚ` ਜੋਤ ਰੱਬੀ,
ਕਰਦੇ ਜੋ ਇਕ ਸੁਰ ਚ`, ਭਰਤਾ ਮਦੀਨ ਗੱਲਾਂ ।
5
ਫੁੱਲਾਂ ਦਾ ਸੁਹਜ ਜਿਨ੍ਹਾਂ, ਦਿਲ ਚ` ਵਸਾ ਲਿਆ ਹੈ,
ਕਰਦੇ ਉਹ ਸੁਹਲ ਸੁੰਦਰ, ਬੜੀਆਂ ਹਸੀਨ ਗੱਲਾਂ ।
6
ਉਹ ਹੀ ਨਾਯਾਬ ਦੌਲਤ, ਜ਼ਿੰਦਗੀ ਦੀ ਜੋੜ ਲੈਂਦੇ,
ਜਿਹੜੇ ਨੇ ਸਾਂਭ ਰੱਖਦੇ, ਚੁਣ ਕੇ ਨਵੀਨ ਗੱਲਾਂ ।
7
ਬਲਦੀ ਤੇ ਤੇਲ ਪਾਉਣਾ, ਲਾਉਣੀ ਹਮੇਸ਼ ਲੂਤੀ,
ਏਹੋ ਨੇ ਬਹੁਤ ਘਟੀਆ, ਮਾਰੂ ਮਲੀਨ ਗੱਲਾਂ ।
8
ਹੱਤਿਆ ਤੇ ਕਤਲ ਗਾਰਤ, ਭੁੱਖ ਨੰਗ ਤੇ ਗ੍ਰੀਬੀ,
ਜ਼ਿੰਦਗੀ ਦੇ ਵਾਸਤੇ ਨੇ, ਬੜੀਆਂ ਸੰਗੀਨ ਗੱਲਾਂ ।
9
ਮਾਨਵ ਦਾ ਘਾਣ ਰੋਕੋ, ਸਾੜੋ ਨਾ ਹਿੱਕ ਮੇਰੀ,
ਕਹਿੰਦੀ ਹਸੀਨ ਸਾਡੀ, ਮਾਤਾ ਜ਼ਮੀਨ ਗੱਲਾਂ ।
– – – –
[ਫੋਨ-604 502 7151]