November 13, 2011 admin

ਹੋਮਿਊਪੈਥੀ ਵਿਭਾਗ ਵਲੋਂ ਮੁਫਤ ਮੈਡੀਕਲ ਅਤੇ ਨਸ਼ਾ ਛੁਡਾਓ ਕੈਪ

ਜਲੰਧਰ –  ਸਿਹਤ ਵਿਭਾਗ ਵਲੋਂ ਸਿਵਲ ਹਸਪਤਾਲ ਜਲੰਧਰ ਵਿਖੇ ਮੁਫਤ ਹੋਮਿਊਪੈਥੀ ਅਤੇ ਨਸ਼ਿਆਂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਕੈਂਪ ਦਾ ਉਦਘਾਟਨ ਡਾ.ਅਵਤਾਰ ਚੰਦ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਜਲੰਧਰ ਵਲੋਂ ਹੋਮਿਊਪੈਥੀ ਦੇ ਜਨਮ ਦਾਤਾ ਡਾ.ਸੈਮੂਅਲ ਹੇਨੈਮਨ ਦੀ ਤਸਵੀਰ ਅੱਗੇ ਜੋਤੀ ਜਗਾ ਕੇ ਕੀਤਾ ਗਿਆ। ਇਸ ਮੌਕੇ ਲਗਭਗ 300 ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਅਤੇ ਮੁਫਤ ਦਵਾਈਆਂ ਵੰਡੀਆਂ ਗਈਆਂ। ਇਸ ਮੌਕੇ ਬੋਲਦਿਆਂ ਡਾ.ਅਵਤਾਰ ਚੰਦ ਮੈਡੀਕਲ ਸੁਪਰਡੰਟ ਸਿਵਲ ਹਸਪਤਾਲ ਜਲੰਧਰ ਨੇ ਦੱਸਿਆ ਕਿ ਹੋਮਿਊਪੈਥੀ ਇਲਾਜ ਪ੍ਰਣਾਲੀ ਬਹੁਤ ਹੀ ਕਾਰਗਰ ਇਲਾਜ ਪ੍ਰਣਾਲੀ ਹੈ। ਉਨ੍ਹਾਂ ਕਿਹਾ ਕਿ ਇਸ ਇਲਾਜ ਪ੍ਰਣਾਲੀ ਨਾਲ ਇਲਾਜ ਕਰਵਾਉਣ ਉਪਰੰਤ ਮਰੀਜ ਨੂੰ ਉਹ ਬਿਮਾਰੀ ਦੁਬਾਰਾ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਇਹ ਇਲਾਜ ਪ੍ਰਣਾਲੀ ਸਸਤੀ ਇਲਾਜ ਪ੍ਰਣਾਲੀ ਹੈ ਇਸ ਲਈ ਲੋਕਾਂ ਨੂੰ ਹੋਮਿਊਪੈਥੀ ਇਲਾਜ ਪ੍ਰਣਾਲੀ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ।
  ਇਸ ਮੌਕੇ ਬੋਲਦਿਆਂ ਡਾ.ਚਰਨਜੀਤ ਲਾਲ ਜ਼ਿਲ੍ਹਾ ਹੋਮਿਊਪੈਥੀ ਅਫਸਰ ਜਲੰਧਰ ਨੇ ਦੱਸਿਆ ਕਿ ਜੇਕਰ ਹੋਮਿਊਪੈਥੀ ਦਵਾਈ ਦੀ ਚੋਣ ਸਹੀ ਹੋਵੇ ਤਾਂ ਇਸ ਨਾਲ ਪੁਰਾਣੀ ਤੋਂ ਪੁਰਾਣੀ ਅਤੇ ਲਾ ਇਲਾਜ ਬਿਮਾਰੀਆਂ ਨੂੰ ਵੀ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਇਕ ਦਲ ਦਲ ਦੀ ਤਰ੍ਹਾਂ ਹੈ ਜੇਕਰ ਉਸ ਨੂੰ ਰੋਕਿਆ ਨਾ ਗਿਆ ਤਾਂ ਆਦਮੀ ਉਸ ਵਿਚ ਧੱਸਦਾ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿ ਨਸ਼ਾ ਜਿਥੇ ਵਿਅਕਤੀ ਦਾ ਦਿਮਾਗੀ ਸੰਤੁਲਨ ਵਿਗਾੜਦਾ ਹੈ ਉਥੇ ਇਸ ਨਾਲ ਸਮਾਜ ਅੰਦਰ ਅਪਰਾਧ ਵਿਚ ਵੀ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿਥੇ ਸਮਾਜ ਲਈ ਕਲੰਕ ਹੈ ਉਥੇ ਪੈਸੇ ਅਤੇ ਸਿਹਤ ਦੀ ਬਰਬਾਦੀ ਦਾ ਵੀ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਦਲਦਲ ਵਿਚ ਧੱਸ ਚੁੱਕੇ ਨੌਜਵਾਨਾ ਨੂੰ ਪਿਆਰ ਅਤੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀ ਸੰਗਤ ਅਤੇ ਆਦਤਾਂ ਤੇ ਛੋਟੀ ਉਮਰ ਤੋਂ ਹੀ ਧਿਆਨ ਦੇਣ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਵੱਲ ਜਾਣ ਤੋਂ ਰੋਕਿਆ ਜਾ ਸਕੇ ।  ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਵਿਚ ਵੱਧ ਰਹੇ ਨਸ਼ਿਆਂ ਦੀ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਹੋਮਿਊਪੈਥੀ ਇਲਾਜ ਪ੍ਰਣਾਲੀ ਬਹੁਤ ਹੀ ਲਾਹੇਵੰਦ ਹੈ । ਉਨ੍ਹਾਂ ਨੇ ਨੌਜਵਾਨ ਵਰਗ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੀ ਦਲਦਲ ਤੋਂ ਛੁਟਕਾਰਾ ਪਾਉਣ ਲਈ ਹੋਮਿਊਪੈਥੀ ਇਲਾਜ ਪ੍ਰਣਾਲੀ ਨੂੰ ਅਪਣਾ ਕੇ ਨਵੇਂ ਸਮਾਜ ਦੀ  ਸਿਰਜਣ ਵਿਚ ਅਪਣਾ ਵੱਡਾਮੁੱਲਾ ਯੋਗਦਾਨ ਪਾਉਣ। ਉਨ੍ਹਾਂ ਨਸ਼ਿਆਂ ਨਾਲ ਹੋਣ ਵਾਲੇ ਗੰਭੀਰ ਬਿਮਾਰੀਆਂ ਜਿਵੇਂ ਕੈਂਸਰ,ਜਿਗਰ ਦੇ ਰੋਗਾਂ,ਦਿਲ ,ਫੇਫੜੇ,ਗੁਰਦੇ ਅਤੇ ਅੰਤੜੀ ਰੋਗਾਂ ਸਬੰਧੀ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਇਸ ਮੌਕੇ ਤੇ ਡਾ.ਇੰਦੂ ਵਧਵਾ ਅਤੇ ਡਾ.ਗੁਰਪ੍ਰੀਤ ਕੌਰ ਨੇ ਇਸਤਰੀਆਂ ਤੇ ਬੱਚਿਆਂ ਦੇ ਰੋਗਾਂ ਦੀ ਵਿਸ਼ੇਸ਼ ਤੌਰ ਤੇ ਜਾਂਚ ਕੀਤੀ ਗਈ ਅਤੇ ਮੁਫਤ ਦਵਾਈਆਂ ਵੰਡੀਆਂ ਗਈ। ਇਸ ਮੌਕੇ ਤੇ ਰੁਬੀਨਾ ਹੋਮਿਊਪੈਥਿਕ ਡਿਸਪੈਂਸਰ, ਸ੍ਰੀ ਵਰਿੰਦਰ,ਸ੍ਰੀ ਨੰਦ ਲਾਲ ਅਤੇ ਸ੍ਰੀ ਚੰਦਰਕਾਂਤ ਵੀ ਹਾਜਰ ਸਨ।

Translate »