November 13, 2011 admin

ਫਿਰੋਜ਼ਪੁਰ ਦੀਆਂ ਸਮਾਜ਼ ਸੇਵੀ ਸੰਸਥਾਵਾਂ ਵੱਲੋਂ ਮਨਾਇਆ ਗਿਆ ਵਿਸ਼ਵ ਸ਼ਾਂਤੀ ਦਿਵਸ

ਫਿਰੋਜ਼ਪੁਰ – ਇੱਕ ਵਿਚਾਰ ਹੀ ਤੁਹਾਡੀ ਸੋਚ ਅਤੇ ਜਿੰਦਗੀ ਬਦਲ ਸਕਦਾ ਹੈ ਅਤੇ ਆਪਣੇ ਵਿਚਾਰਾਂ ਤੇ ਕਾਬੂ ਪਾ ਕੇ ਅਸੀਂ ਆਪਣੇ ਆਪ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਸ਼ਾਂਤੀਮਈ ਬਣਾ ਸਕਦੇ ਹਾਂ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਇੰਜੀ: ਡੀ.ਪੀ.ਐਸ ਖਰਬੰਦਾ, ਏ.ਡੀ.ਸੀ ਫਿਰੋਜ਼ਪੁਰ ਨੇ ਅੱਜ ਫਿਰੋਜ਼ਪੁਰ ਸ਼ਹਿਰ ਦੀਆਂ ਚਾਰ ਮੋਹਰੀ ਸਮਾਜ਼ ਸੇਵੀ ਸੰਸਥਾਵਾਂ, ਜਿਲ੍ਹਾ ਐਨ.ਜੀ.ਓ ਕੁਆਰਡੀਨੇਸ਼ਨ ਕਮੇਟੀ ਬਲਾਕ ਫਿਰੋਜ਼ਪੁਰ, ਦੇ ਹੈਲਪਿੰਗ ਹੈਡਂਜ਼ ਫਾਉਡੈਸ਼ਨ, ਐਗਰੀਡ ਫਾਊਡੇਸ਼ਨ ਅਤੇ ਸਟਰੀਮਲਾਈਨ ਵੈਲਫੇਅਰ ਸੋਸਾਇਟੀ ਦੇ ਉਪਰਾਲੇ ਨਾਲ ਤੇਜ਼ ਗਿਆਨ ਫਾਉਡੈਸ਼ਨ, ਪੁਨੇ ਦੇ ਸਹਿਯੋਗ ਨਾਲ ਵਿਸ਼ਵ ਸ਼ਾਂਤੀ ਦਿਵਸ ਮੋਕੇ ਇੱਕ ਸ਼ਾਨਦਾਰ ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ਤੇ ਉਦਘਾਟਨ ਕਰਦਿਆਂ ਕੀਤਾ । ਉਨ੍ਹਾਂ ਨਾਲ ਇਸ ਮੌਕੇ ਸ਼੍ਰੀਮਤੀ ਨਰੇਸ਼ ਕੁਮਾਰੀ ਡੀ.ਈ.ਓ, ਫਿਰੋਜ਼ਪੁਰ ਇਸ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਅਤੇ ਹੈਲਪਿੰਗ ਹੈਡਜ਼ਂ ਫਾਉਡੇਸ਼ਨ ਦੇ ਪ੍ਰਧਾਨ ਸ਼੍ਰੀ ਅਭਿਸ਼ੇਕ ਅਰੋੜਾ, ਐਨ.ਜੀ.ਓ ਕੁਆਰਡੀਨੇਸ਼ਨ ਬਲਾਕ ਫਿਰੋਜ਼ਪੁਰ ਦੇ ਪ੍ਰਧਾਨ ਸ਼੍ਰੀ ਇੰਦਰ ਸਿੰਘ ਗੋਗੀਆ, ਸਟਰੀਮਲਾਈਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਸ਼੍ਰੀ ਦੀਵਾਨ ਚੰਦ ਅਤੇ ਐਗਰੀਡ ਫਾਉਡੇਸ਼ਨ ਦੇ ਪ੍ਰਧਾਨ ਡਾ: ਸਤਿੰਦਰ ਸਿੰਘ ਅਤੇ ਪੁਨੇ ਦੀ ਤੇਜ਼ ਗਿਆਨ ਫਾਉਡੈਸ਼ਨ ਤੋ ਂ ਵਿਸ਼ੇਸ਼ ਤੌਰ ਤੇ ਆਏ ਸ਼੍ਰੀ ਗੌਤਮ ਜੀ ਅਤੇ ਪ੍ਰੋਜੈਕਟ ਇੰਚਾਰਜ਼ ਸ਼੍ਰੀ ਹਰੀਸ਼ ਮੋਗਾਂ ਵਿਸ਼ੈਸ਼ ਮਹਿਮਾਨ ਦੇ ਤੌਰ ਤੇ ਸ਼ਰੀਕ ਹੋਏ ਅਤੇ ਸ਼ਹਿਰ ਦੇ ਹੋਰ ਉਘੇ ਸਮਾਜ਼ ਸੇਵੀ ਅਤੇ ਸਿੱਖਿਆ ਮਾਹਿਰ ਅਤੇ ਐਚ.ਐਮ ਸਕੂਲ ਅਤੇ ਸੰਤ ਫਰੀਦ ਸਕੂਲ ਦੇ ਵਿਦਿਆਰਥੀ ਅਤੇ ਸੈਕਂੜਿਆਂ ਦੀ ਗਿਣਤੀ ਵਿੱਚ ਸ਼ਹਿਰ ਵਾਸੀ ਵੀ ਇਸ ਸਮਾਰੋਹ ਵਿੱਚ ਸ਼ਾਮਿਲ ਹੋਏ। ਗੌਰਤਲਬ ਹੈ ਕਿ ਇਹ ਵਿਸ਼ਵ ਸ਼ਾਂਤੀ ਦਿਵਸ ਸਾਰੀ ਦੁਨੀਆ ਦੇ 111 ਸ਼ਹਿਰਾਂ ਵਿੱਚ 11 ਵੱਜ਼ ਕੇ 11 ਮਿੰਟ ਦੇ ਵਿਸ਼ਵ ਸ਼ਾਂਤੀ ਲਈ ਅਰਦਾਸ ਕਰਕੇ ਮਨਾਇਆ ਗਿਆ । ਇਸ ਮੋਕੇ ਬੁਲਾਰਿਆਂ ਨੇ ਆਪਣੇ ਸੰਬੋਧਨ ਦੌਰਾਨ ਵਿਸ਼ਵ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਉਪਰਾਲੇ ਕਰਨ ਲਈ ਜ਼ੋਰ ਦਿੱਤਾ । ਨਾਲ ਹੀ ਤੇਜ਼ ਗੁਰੂ ਸਰਸ਼ਿਰੀ ਦੁਆਰਾ ਲਿਖੀ ਗਈ ਇੱਕ ਪੁਸਤਕ ਹੈਪੀ ਥੋਟਸ ਦੀ ਘੁੰਡ ਚੁਕਾਈ ਵੀ ਆਏ ਮਹਿਮਾਨਾਂ ਵੱਲੋ ਕੀਤੀ ਗਈ । ਸਮਾਰੋਹ ਦੇ ਸ਼ੁਰੂਆਤ ਬਲਾਇੰਡ ਹੋਮ ਵਿਖੇ ਰਹਿ ਰਹੇ ਬਲਾਇੰਡ ਸ਼੍ਰੀ ਕੁਲਦੀਪ ਅਤੇ ਸ਼੍ਰੀ ਰਮੇਸ਼ ਵੱਲੋ ਭਜਨ ਸੁਣਾ ਕੇ ਕੀਤੀ ਗਈ ਅਤੇ ਇਸ ਪਿਛੋਂ ਆਏ ਮਹਿਮਾਨਾਂ ਦੇ ਜੋਤ ਪ੍ਰਜਵਲਿਤ ਕਰਕੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਅਤੇ ਗਿਆਨ ਦੀ ਚਾਨਣ ਵਧਣ ਦੇ ਸੰਕਲਪ ਨਾਲ ਕੀਤਾ । ਇਸ ਮੋਕੇ ਸ਼੍ਰੀਮਤੀ ਨਰੇਸ਼ ਕੁਮਾਰੀ, ਇਦਰ ਸਿੰਘ, ਹਰੀਸ਼ ਮੋਗਾਂ, ਡਾ: ਸਤਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ । ਸਮਾਰੋਹ ਦੇ ਅੰਤ ਵਿਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਮਾਰਿਤੀ ਚਿੰਨ ਭੇਟਂ ਕੀਤੇ ਗਏ । ਇਸ ਮੋਕੇ ਡਾ: ਜੀ.ਐਸ ਢਿੱਲੋਂ , ਪੀ.ਸੀ ਕੁਮਾਰ, ਵਿਪਨ ਸ਼ਰਮਾ, ਪ੍ਰਦੀਪ ਢੀਂਗਰਾ, ਅਸੋ ਬਜਾਜ, ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਸੰਧੂ, ਡਾ: ਤਰੁਣ ਗਰੋਵਰ, ਮਿਸ: ਸਰਵੇਸ਼ ਗੁਪਤਾ ਮੈਨੇਜ਼ਰ ਆਈ.ਡੀ.ਬੀ.ਆਈ ਬੈਕਂ, ਫਿਰੋਜ਼ਪੁਰ ਦੀ ਹਾਜ਼ਰੀ ਵਿਸ਼ੇਸ਼ ਰਹੀ ।

Translate »