ਹੁਸ਼ਿਆਰਪੁਰ – ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਮੁਹੱਲਾ ਈਸ਼ ਨਗਰ ਵਿਖੇ ਚਰਚ ਰੋਡ ਅਤੇ ਈਸ਼ ਨਗਰ ਦੀਆਂ ਸੜਕਾਂ ਤੇ 14.85 ਲੱਖ ਰੁਪਏ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ। ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ, ਜਨਰਲ ਸਕੱਤਰ ਜ਼ਿਲ੍ਹਾ ਭਾਜਪਾ ਕਮਲਜੀਤ ਸੇਤੀਆ, ਕੌਂਸਲਰ ਸੁਸ਼ਮਾ ਸੇਤੀਆ, ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਸਹਾਇਕ ਮਿਉਂਸਪਲ ਇੰਜੀਨੀਅਰ ਹਰਪ੍ਰੀਤ ਸਿੰਘ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਸਨ।
ਸ੍ਰੀ ਸੂਦ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਸਾਤ ਦੇ ਪਾਣੀ ਕਾਰਨ, ਸੀਵਰੇਜ਼ ਪਾਉਣ ਅਤੇ ਪੀਣ ਵਾਲੇ ਸਾਫ਼-ਸੁਥਰੇ ਪਾਣੀਆਂ ਦੀਆਂ ਪਾਈਪਾਂ ਪਾਉਣ ਕਾਰਨ ਖਰਾਬ ਹੋਈਆਂ ਸੜਕਾਂ ਦਾ ਪੁਨਰ ਨਿਰਮਾਣ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਅਤੇ ਜਲਦੀ ਹੀ ਸਾਰੇ ਸ਼ਹਿਰ ਦੀਆਂ ਸੜਕਾਂ ਨਵੀਆਂ ਬਣਾ ਦਿੱਤੀਆਂ ਜਾਣਗੀਆਂ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪੰਕਜ ਕਾਲੀਆ, ਕੌਂਸਲਰ ਕ੍ਰਿਸ਼ਨ ਲਾਲ ਕਤਨਾ, ਪ੍ਰਮੋਦ ਸੂਦ, ਅਤੁਲ ਸੂਦ ਪਿੰਕੀ, ਰਾਜੀਵ ਸੂਦ, ਯਸ਼ਪਾਲ ਸ਼ਰਮਾ, ਸੁਰੇਸ਼ ਭਾਟੀਆ ਬਿੱਟੂ, ਡਾ: ਹਰਸ਼ ਵੈਦ, ਅਰਜੁਨ ਸੂਦ, ਯਾਦਵਿੰਦਰ ਸ਼ਰਮਾ, ਵੈਦ ਅਮ੍ਰਿਤ ਲਾਲ, ਜੀਵਨ ਜਯੋਤੀ ਕਾਲੀਆ, ਵਿਸ਼ਾਲ ਭਾਰਗਵ, ਵਿਜੇ ਸੂਦ, ਬੀ ਡੀ ਸੂਦ, ਮਨੀਸ਼ ਸੂਦ ਅਤੇ ਹੋਰ ਹੋਰ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।