November 13, 2011 admin

14 ਨਵੰਬਰ ਨੂੰ ਭੋਗ ਤੇ ਵਿਸ਼ੇਸ

ਸ੍ਰ.ਕਰਮ ਸਿੰਘ ਪਲਕੋਟੀ ਸੇਵਾ ਮੁਕਤ ਡੀ.ਪੀ.ਆਰ.
ਜਲੰਧਰ  -ਸ੍ਰੀ ਕਰਮ ਸਿੰਘ ਪਲਕੋਟੀ ਸੇਵਾ ਮੁਕਤ ਜ਼ਿਲ੍ਹਾ ਲੋਕ ਸੰਪਰਕ ਅਫਸਰ ਜ਼ਿਨ੍ਹਾਂ ਦਾ ਕਿ ਪਿਛਲੇ ਦਿਨੀ ਅਕਾਲ ਚਲਾਣਾ ਹੋ ਗਿਆ ਸੀ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਨ੍ਹਾਂ ਦੇ ਗ੍ਰਹਿ ਮਕਾਨ ਨੰ : 9 ਮੁਹੱਲਾ ਕੁੱਲੀਆਂ ਨਜਦੀਕ ਡੀ.ਏ.ਵੀ.ਕਾਲਜ ਜਲੰਧਰ ਵਿਖੇ 14.11.2011  ਦਿਨ ਸੋਮਵਾਰ ਨੂੰ ਦੁਪਹਿਰ 12.00 ਵਜੇ ਤੋਂ ਦੁਪਹਿਰ 1.00 ਵਜੇ ਤੱਕ ਪਾਏ ਜਾਣਗੇ। ਸ੍ਰ.ਕਰਮ ਸਿੰਘ ਪਲਕੋਟੀ ਦਾ ਜਨਮ 09 ਸਤੰਬਰ 1935 ਨੂੰ ਪਿਤਾ ਸ੍ਰ.ਭਗਤ ਬੀਰ ਸਿੰਘ ਅਤੇ ਮਾਤਾ ਬੁੱਧੂ ਦੇਵੀ ਦੇ ਘਰ ਪਿੰਡ ਮਸੀਤਪਲ ਕੋਟ ਜ਼ਿਲ੍ਹਾ ਹੁਸਿਆਰਪੁਰ ਵਿਖੇ  ਹੋਇਆ। ਸ੍ਰ.ਪਲਕੋਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਐਮ.ਏ.ਪੰਜਾਬੀ ਅਤੇ  ਐਲ.ਐਲ.ਬੀ.ਪਾਸ ਸਨ। ਉਨ੍ਹਾਂ ਨੇ ਮੁੱਢਲੀ ਸਿੱਖਿਆ ਅਪਣੇ ਜੱਦੀ ਪਿੰਡ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਮਸੀਤਪਲ ਕੋਟ, ਮਿਡਲ ਸਿੱਖਿਆ ਪਿੰਡ ਬੁੱਢੀ ਪਿੰਡ ਅਤੇ ਮੈਟ੍ਰਿਕ ਦੀ ਸਿੱਖਿਆ ਸਰਕਾਰੀ ਹਾਈ ਸਕੂਲ ਟਾਂਡਾਂ ਤੋਂ ਪ੍ਰਾਪਤ ਕੀਤੀ। ਉਹ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਓ.ਟੀ. ਪਾਸ ਕਰਕੇ 1971 ਵਿਚ ਪੰਜਾਬੀ ਭਾਸ਼ਾ ਟੀਚਰ ਲੱਗੇ , ਉਹ ਰੋਜਾਨਾ ਅਜੀਤ,ਜਗਬਾਣੀ, ਡੇਲੀ ਕੌਮੀ ਦਰਦ,ਡੇਲੀ ਪ੍ਰਭਾਤ ਉਰਦੂ ਦੇ ਸਬ ਐਡੀਟਰ ਰਹੇ ਅਤੇ ਚਾਰ ਵੀਕਲੀ ਤੇ ਮਹੀਨਾਵਾਰ ਅਖਬਾਰਾਂ ਦੇ ਵੀ ਐਡੀਟਰ ਦੇ ਤੌਰ ਤੇ ਕੰਮ ਕੀਤਾ।  1982 ਵਿਚ ਪੱਤਰਕਾਰੀ ਦੇ ਭਰਪੂਰ ਤਜਰਬੇ ਦੇ ਅਧਾਰ ਤੇ ਲੋਕ ਸੰਪਰਕ ਵਿਭਾਗ ਵਿਚ ਉਹ ਸਹਾਇਕ ਲੋਕ ਸੰਪਰਕ ਅਫਸਰ ਨਿਯੁਕਤ ਹੋਏ ਅਤੇ ਸੰਨ 1993 ਵਿਚ ਉਹ ਗੁਰਦਾਸਪੁਰ ਤੋਂ ਜ਼ਿਲ੍ਹਾ ਲੋਕ ਸੰਪਰਕ ਅਫਸਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਉਹ ਪੰਜਾਬੀ ਤੇ ਉਰਦੂ ਦੇ ਕਵੀ ਸਨ ਅਤੇ ਉਹ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਤੋਂ ਅਪਣੀਆਂ ਕਵਿਤਾਵਾਂ ਕਵੀ ਦਰਬਾਰਾਂ ਵਿਚ ਪੇਸ਼ ਕਰ ਚੁੱਕੇ ਹਨ। ਉਹ ਅਪਣੀ ਕਵਿਤਾਵਾਂ ਦੀ ਪੁਸਤਕ ਜਲਦੀ ਰਲੀਜ਼ ਕਰਨ ਵਾਲੇ ਸਨ ਕਿ ਅਚਨਚੇਤ ਇਕ ਸੰਖੇਪ ਬਿਮਾਰੀ ਦੇ ਦੌਰਾਨ ਹੀ ਉਨ੍ਹਾਂ ਦੀ ਮੌਤ 2 ਨਵੰਬਰ 2011 ਨੂੰ ਹੋ ਗਈ।

Translate »